ਕਦੇ ਮੋਦੀ ਨੂੰ ਕੱਢਦੇ ਸੀ ਗਾਲਾਂ ਅੱਜ ਭਾਜਪਾ ਦੇ ਹੋਏ ਮੁਰੀਦ ?ਹੌਬੀ ਧਾਲੀਵਾਲ ਨੇ ਇੰਝ ਮਾਰੀ ਪਲਟੀ ,ਮਾਹੀ ਗਿੱਲ ਨੂੰ ਚਾਹੀਦੀਆਂ ਮਲਾਈ ਵਰਗੀਆਂ ਸੜਕਾਂ!

ਅੱਜ ਪੰਜਾਬੀ ਅਦਾਕਾਰ ਹੋਬੀ ਧਾਲੀਵਾਲ ਭਾਜਪਾ ’ਚ ਸ਼ਾਮਲ ਹੋ ਗਏ ਹਨ। ਹੋਬੀ ਧਾਲੀਵਾਲ ਦੇ ਨਾਲ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਨੇ ਵੀ ਭਾਜਪਾ ਦਾ ਪੱਲਾ ਫੜਿਆ ਹੈ। ਹਰਿਆਣਾ ਦੀ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਦੋਵਾਂ ਦਾ ਰਸਮੀ ’ਚ ਸੁਆਗਤ ਕੀਤਾ।


ਉਥੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਹੋਬੀ ਧਾਲੀਵਾਲ ਦੀ ਇਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਹੋਬੀ ਧਾਲੀਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਗੁੱਸਾ ਕੱਢਦੇ ਨਜ਼ਰ ਆ ਰਹੇ ਹਨ। ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਇੰਨਾ ਵਿਰੋਧ ਕਰਨ ਤੋਂ ਬਾਅਦ ਹੋਬੀ ਧਾਲੀਵਾਲ ਭਾਜਪਾ ’ਚ ਸ਼ਾਮਲ ਹੋਣਗੇ।

ਵੀਡੀਓ ’ਚ ਹੋਬੀ ਧਾਲੀਵਾਲ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੜ੍ਹਾਈ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ, ਉਥੇ ਉਹ ਇਹ ਵੀ ਕਹਿ ਰਹੇ ਹਨ ਕਿ ਉਨ੍ਹਾਂ ਦੀਆਂ ਡਿਗਰੀਆਂ ਨਕਲੀ ਹਨ। ਇਸ ਦੇ ਨਾਲ ਹੀ ਨਰਿੰਦਰ ਮੋਦੀ ਵਲੋਂ ਚਾਅ ਵੇਚੇ ਜਾਣ ਦਾ ਵੀ ਹੋਬੀ ਧਾਲੀਵਾਲ ਮਜ਼ਾਕ ਉਡਾ ਰਹੇ ਹਨ।

ਹੋਬੀ ਧਾਲੀਵਾਲ ਵੀਡੀਓ ’ਚ 3 ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਬੋਲਦੇ ਹਨ। ਉਹ ਕਹਿੰਦੇ ਹਨ ਕਿ ਤੁਸੀਂ ਸਾਨੂੰ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਓ, ਅਸੀਂ ਤੁਹਾਨੂੰ ਇਸ ਦੇ ਨੁਕਸਾਨ ਗਿਣਾਉਂਦੇ ਹਾਂ। ਜੇਕਰ ਤੁਸੀਂ ਸਾਨੂੰ ਫਾਇਦੇ ਦੱਸਣ ’ਚ ਸਫਲ ਰਹੇ ਤਾਂ ਅਸੀਂ ਖੇਤੀ ਕਾਨੂੰਨ ਮੰਨ ਲਵਾਂਗੇ ਤੇ ਜੇਕਰ ਅਸੀਂ ਨੁਕਸਾਨ ਗਿਣਾਉਣ ’ਚ ਸਫਲ ਰਹੇ ਤਾਂ ਤੁਸੀਂ ਇਹ ਖੇਤੀ ਕਾਨੂੰਨ ਰੱਦ ਕਰ ਦਿਓ।