ਕੈਨੇਡਾ ਤੋਂ ਮੁੜਿਆ ਪੰਜਾਬ ਦਾ ਵੱਡਾ ਗੈਂਗਸਟਰ ਜਿੰਮੀ ਸੰਧੂ ਗੋਲੀਆਂ ਮਾਰ-ਮਾਰ ਭੁੰਨਿਆ, ਦੇਖੋ ਰੂਹ ਕੰਬਾਉਂਦੀ CCTV !

ਬੈਂਕਾਕ: ਥਾਈਲੈਂਡ ਵਿਚ ਇਕ ਭਾਰਤੀ ਮੂਲ ਦੇ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਿੰਮੀ ਸਿੰਘ ਸੰਧੂ ਨਾਮ ਦੇ ਗੈਂਗਸਟਰ ਨੂੰ ਕੈਨੇਡਾ ਤੋਂ ਇੱਥੇ ਡਿਪੋਰਟ ਕੀਤਾ ਗਿਆ ਸੀ।

ਹੋਟਲ ਦੀ ਪਾਰਕਿੰਗ ਵਿਚੋਂ ਉਸ ਦੀ ਲਾਸ਼ ਬਰਾਮਦ ਹੋਈ ਹੈ ਅਤੇ ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਿੰਮੀ ਕਾਰ ਵਿਚ ਸਵਾਰ ਹੋ ਕੇ ਹੋਟਲ ਦੀ ਪਾਰਕਿੰਗ ਪਹੁੰਚਦਾ ਹੈ ਅਤੇ ਜਿਵੇਂ ਹੀ ਕਾਰ ਵਿਚੋਂ ਬਾਹਰ ਨਿਕਲ ਕੇ ਹੋਟਲ ਵਿਚ ਦਾਖ਼ਲ ਹੋਣ ਲੱਗਦਾ ਹੈ ਤਾਂ ਇਸੇ ਦੌਰਾਨ ਕੁੱਝ ਨੌਜਵਾਨਾਂ ਵੱਲੋਂ ਉਸ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸਥਾਨਕ ਪੁਲਸ ਵੱਲੋਂ ਜਿੰਮੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਗੈਂਗਸਟਰ ਜਿੰਮੀ ਸੰਧੂ ਨੂੰ ਗੋਲੀਆਂ ਨਾਲ ਭੁੰਨਿਆਂ, ਕੈਨੇਡਾ ਤੋਂ ਹੋਇਆ ਸੀ ਡਿਪੋਰਟ, ਦੇਖੋ Live ਤਸਵੀਰਾਂ