ਲੈ ਲਉ ਇਨਸਾਫ ਭਾਰਤੀ ਕਾਨੂੰਨ ਤੋਂ- ਇਲਾਹਾਬਾਦ ਹਾਈ ਕੋਰਟ ਨੇ ਲਖੀਮਪੁਰ ਖੀਰੀ ਕੇਸ ਵਿੱਚ ਵੀਰਵਾਰ ਨੂੰ ਅਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇ ਦਿੱਤੀ ਹੈ। ਉਹ ਕੇਂਦਰੀ ਮੰਤਰੀ ਅਜੇ ਮਿਸ਼ਰਾ ਦਾ ਪੁੱਤਰ ਹੈ। ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਹੋਈ ਲਖੀਮਪੁਰ ਵਿੱਚ 8 ਲੋਕਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿੱਚ ਚਾਰ ਕਿਸਾਨ ਵੀ ਸ਼ਾਮਲ ਸਨ। ਹਾਈ ਕੋਰਟ ਦੇ ਲਖਨਊ ਬੈਂਚ ਨੇ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ’ਤੇ ਵੀਡੀਓ ਕਾਨਫਰੰਸ ਰਾਹੀਂ ਸੁਣਵਾਈ ਕੀਤੀ ਸੀ ਤੇ 18 ਜਨਵਰੀ ਨੂੰ ਫੈਸਲਾ ਰਾਖਵਾਂ ਰੱਖ ਲਿਆ ਸੀ। ਅੱਜ ਵੀਰਵਾਰ ਨੂੰ ਜਸਟਿਸ ਰਾਜੀਵ ਸਿੰਘ ਨੇ ਅਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇ ਦਿੱਤੀ।

ਪੂਰਾ ਹਿੰਦੋਸਤਾਨ ਸਿੱਖਾਂ ਨਾਲ ਨਫਰਤ ਵਿੱਚ ਲਾਲ ਹੈ, ਜੇ ਵੱਸ ਚੱਲੇ ਤੇ ਇਕ ਵੀ ਸਿੱਖ ਜਿਉੰਦਾ ਨਾ ਛੱਡਣ। ਭਾਰਤੀ ਹਿੰਦੂ ਵਿੱਚ Genocidal impulses (ਨਸਲਕੁਸ਼ੀ ਦੀਆਂ ਤਰੰਗਾਂ) ਜੋਰਾਂ ‘ਤੇ ਹਨ। ਤੇ ਸਿੱਖਾਂ ਨੂੰ ਰਾਸ਼ਟਰਵਾਦ ਤੇ ਸੈਕੂਲਰਪੁਣੇ ਦੀਆਂ ਪੱਟੀਆਂ ਨੇ ਅੰਨਾ ਕੀਤਾ ਹੋਇਆ। ਜੇ ਏਹਨਾ ਅੱਖਾਂ ਨਾ ਖੋਲ੍ਹੀਆਂ ਤਾਂ ਖਤਾ ਖਾਣਗੇ।

ਇਹ ਕਾਰਟੂਨ ਕਿਸੇ ਭਾਜਪਾ/ਰਸਸ ਸਮਰਥਕ ਨੇ ਬਣਾਇਆ। ਜੋ ਥਾਂ-ਕੁਥਾਂ ਹਜ਼ਾਰਾਂ ਲੋਕਾਂ ਵੱਲੋੰ ਸਾਂਝਾ ਕੀਤਾ ਗਿਆ ਹੈ। ਭਾਵ ਕਿ ਹਿੰਦੂ ਮਾਨਸ ਦੀ ਆਮ ਸਹਿਮਤੀ ਹੈ ਇਸ ਕਾਰਟੂਨ ਬਾਰੇ।ਆਉ ਇਸ ਨੂੰ ਸਮਝਣ ਦਾ ਯਤਨ ਕਰੀਏ। ੧. ਇਸ ਕਾਰਟੂਨ ਵਿਚ ਸਿੱਖਾਂ ਨਾਲ ਨਫਰਤ ਨੰਗੀ ਅੱਖ ਨਾਲ ਨਹੀਂ ਦਿੱਸਦੀ ਪਰ ਉਨ੍ਹਾਂ ਦਾ ਕਤਲ ਜਾਇਜ਼ ਠਹਿਰਾਇਆ ਗਿਆ ਹੈ। ੨. ਇਕ ਲਾਸ਼ ‘ਤੇ ਸੰਤ ਭਿੰਡਰਾਵਾਲਿਆ ਦੀ ਤਸਵੀਰ ਹੈ ਅਤੇ ਦੂਜੀ ‘ਤੇ ਖਾਲਿਸਤਾਨ ਲਿਖਿਆ ਹੈ। ਸੁਆਲ ਇਹ ਹੈ ਕਿ ਭਾਰਤੀ ਲੋਕ ਲਖੀਮਪੁਰ ਖੇੜੀ ‘ਚ ਮਰਨ ਵਾਲਿਆ ਨੂੰ ਕਿਵੇੰ ਵੇਖ ਰਹੇ ਹਨ?

ਸ਼ਪਸ਼ਟ ਹੈ ਕਿ ਉਹ ਤੁਹਾਨੂੰ ਸਿੱਖ ਹੀ ਨਹੀਂ ਸਗੋੰ ‘ਖਾਲਿਸਤਾਨੀ ਸਿੱਖ’ ਵਜੋੰ ਵੇਖ ਰਹੇ ਹਨ। ਖਾਲਿਸਤਾਨੀ ਹੋਣਾ ਕੋਈ ਦੋਸ਼ ਜਾਂ ਅਪਰਾਧ ਨਹੀਂ। ਪਰ ਜੇ ਸਿੱਖ ਆਪਣੇ ਆਪ ਨੂੰ ਕਿਸਾਨ, ਸੈਕੂਲਰ, ਕਾਂਗਰਸੀ ਜਾਂ ਹਿੰਦੋਸਤਾਨੀ ਵਜੋੰ ਵੇਖ ਰਿਹਾ ਹੈ ਤਾਂ ਯਕੀਨਨ ਇਹ ਆਪਾਘਾਤੀ ਅਪਰਾਧ ਹੈ।ਭਾਰਤ ਵਿਚ ਤਿਰੰਗਾ ਫੜ ਕੇ ਕਾਮਰੇਡਾਂ ਦੀ ਰੈਲੀ ‘ਚ ਲਾਲ ਸਲਾਮ ਦੇ ਨਾਹਰੇ ਮਾਰਦਾ ਪਗੜੀਧਾਰੀ ਭਾਵੇਂ ਆਪਣੇ ਆਪ ਨੂੰ ਸਿੱਖ ਮੰਨਣ ਤੋੰ ਵੀ ਮੁਨਕਰ ਹੋਵੇ, ਪਰ ਦੇਸ਼ ਦਾ ਉਹ ਵੱਡਾ ਹਿੱਸਾ ਮੋਦੀ ਦੀ ਮੁਖਾਲਫਤ ਕਰਕੇ ਤੁਹਾਨੂੰ ਮਜ਼ਾ ਚੁਖਾਉਣਾ ਚਾਹੁੰਦਾ ਹੈ। ਤੁਸੀਂ ਭੁਲ ਗਏ ਹੋਵੋਗੇ ਕਿ ਐਮਰਜੰਸੀ ਵਿਚ ਸਿੱਖਾਂ ਦੀ ਮੁਖ਼ਾਲਫ਼ਤ ਨੇ ਭਾਰਤੀ ਬਹੁਗਿਣਤੀ ਅੰਦਰ ਤੁਹਾਡੇ ਕਤਲ ਦੇ ਬੀਜ ਬੀਜੇ ਸਨ। ਉਦੋੰ ਤੁਸੀਂ ਕਾਂਗਰਸੀ ਹੋਣ ਨੂੰ ‘ਸੁਰੱਖਿਆ ਸਰਟੀਫਿਕੇਟ’ ਸਮਝਦੇ ਸੀ।

ਪਰ ਅਗਲਿਆਂ ਨੇ ਸਭ ਭੁਲੇਖੇ ਕੱਢ ਦਿੱਤੇ।
ਹੁਣ ਵੀ ਤੁਸੀਂ ਭਾਵੇਂ ਆਪਣੇ ਆਪ ਨੂੰ ਕਿਸਾਨ ਸਮਝੀ ਜਾਓ, ਭਾਵੇਂ ਸੈਕੂਲਰ, ਕਾਮਰੇਡ, ਪਰ ਉਹ ਤੁਹਾਨੂੰ ਸਿੱਖ ਸਮਝਦੇ ਹਨ, ਤੇ ਸਿੱਖ ਵੀ ਆਮ ਨਹੀਂ ‘ਖਾਲਿਸਤਾਨੀ ਸਿੱਖ’ ਜਿਸਦਾ ਭਾਰਤ ਵਿਚ ਕਤਲ ਜਾਇਜ ਹੈ। ਬੱਸ ਲਾਸ਼ ‘ਤੇ ਖਾਲਿਸਤਾਨੀ ਲਿਖਣਾ, ਜਿਵੇੰ ਇਸ ਕਾਰਟੂਨ ‘ਤੇ ਲਿਖਿਆ। ਖਾਲਿਸਤਾਨੀ ਹੋਣ ਦੀ ਸਜ਼ਾ ਜੀਪ ਚੜਾ ਕੇ ਵੀ ਦਿੱਤੀ ਜਾ ਸਕਦੀ, ਭੀੜ ਦੇ ਹਮਲੇ ਨਾਲ ਵੀ, ਜੇਲ੍ਹ ‘ਚ ਸੁੱਟ ਕੇ ਵੀ।

ਪਰ ਤੁਸੀ ਸਜ਼ਾ ਦੇ ਹੱਕਦਾਰ ਜਰੂਰ ਹੋਵੋਗੇ।
ਹੁਣ ਰਾਸ਼ਟਰਵਾਦੀ ਕਾਮਰੇਡ ਲੀਡਰ ਯੋਗਿੰਦਰ ਯਾਦਵ ਤਾਂ ਕਹਿੰਦੇ ਨੇ ਕਿ, ਲਖੀਮਪੁਰ ਮਰਨ ਵਾਲੇ ਕਿਸਾਨ ਸਨ ਤੇ ਉਹ ਰਾਜੇਵਾਲ ਤੇ ਉਗਰਾਹਾਂ ਦੇ ਕਹਿਣ ‘ਤੇ ਆਪਣਾ ਧਰਮ ਘਰ ਰੱਖ ਕੇ ਆਏ ਸਨ।
ਪਰ ਇਸ ਕਾਰਟੂਨਿਸਟ ਨੂੰ ਮਰਨ ਵਾਲਿਆ ਦਾ ਧਰਮ ਤੇ ਵਿਚਾਰਧਾਰਾ ਦਿੱਸ ਗਈ, ਜਿਸ ਨਾਲ ਇਹ ਕਤਲ ਜਾਇਜ ਸਾਬਤ ਹੁੰਦੇ ਨੇ।

ਸੋ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਕੋਈ ਆਪਣੇ ਬਚਾ ਲਈ ਨਾਹਰੇ ਲਿਖ ਕੇ ਤਖਤੀ ਫੜੋ ਕਿ “ਅਸੀਂ ਸਿੱਖ ਨਹੀਂ ਕਿਸਾਨ ਹਾਂ, ਅਸੀਂ ਸਿੱਖ ਨਹੀਂ ਕਾਮਰੇਡ/ਕਾਂਗਰਸੀ ਹਾਂ”। ਪਰ ਬਹਿਗਿਣਤੀ ਦੇ ਅੰਦਰ ਚੱਲ ਰਹੀਆਂ ਨਸਲਕੁਸ਼ੀ ਦੀਆਂ ਲਹਿਰਾਂ ਤੋੰ ਅਣਜਾਣ ਨਾ ਰਹੋ, ਖਤਾ ਖਾਵੋਗੇ। ਜਿਨ੍ਹਾਂ ਚਿਰ ਤੁਹਾਡੇ ਅੰਦਰ ਜਾਬਰ ਖਿਲਾਫ ਖੜੇ ਹੋਣ ਦਾ ਮਾਦਾ ਹੈ, ਉਨਾਂ ਚਿਰ ਤੁਸੀਂ ਸਿੱਖ ਹੀ ਅਖਵਾਉਗੇ।
#ਮਹਿਕਮਾ_ਪੰਜਾਬੀ