ਭਾਰਤ ਸਰਕਾਰ ਨੇ ਜਾਰੀ ਕੀਤੀ ਨਵੀਂ ਐਡਵਾਇਜ਼ਰੀ, ਭਾਰਤੀ ਵਿਦਿਆਰਥੀਆਂ ਨੂੰ ਤੁਰੰਤ ਖਾਰਕੀਵ ਛੱਡਣ ਦੇ ਹੁਕਮ ਕੀਤੇ ਜਾਰੀ
ਕੀਵ, 2 ਮਾਰਚ- ਭਾਰਤ ਸਰਕਾਰ ਨੇ ਜਾਰੀ ਕੀਤੀ ਨਵੀਂ ਐਡਵਾਇਜ਼ਰੀ, ਭਾਰਤੀ ਵਿਦਿਆਰਥੀਆਂ ਨੂੰ ਤੁਰੰਤ ਖਾਰਕੀਵ ਛੱਡਣ ਦੇ ਹੁਕਮ ਕੀਤੇ ਜਾਰੀ.. ਜਾਬ ਦੇ 6 ਕਾਂਗਰਸੀ ਸੰਸਦ ਮੈਂਬਰਾਂ ਨੇ ਮੀਨਾਕਸ਼ੀ ਲੇਖੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਯੂਕਰੇਨ ‘ਚ ਭਾਰਤੀ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਣ ਦੀ ਅਪੀਲ ਕੀਤੀ। ਉਨ੍ਹਾਂ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਸਰਕਾਰ ਯੂਕਰੇਨ ‘ਚ ਭਾਰਤੀਆਂ ਦੀ ਸੁਰੱਖਿਆ ਅਤੇ ਨਿਕਾਸੀ ਲਈ ਹਰ ਕਦਮ ਚੁੱਕ ਰਹੀ ਹੈ।ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਤੀਜਾ ਵਿਸ਼ਵਯੁੱਧ ਹੋਇਆ ਤਾਂ ਪ੍ਰਮਾਣੂ ਹਥਿਆਰ ਵੀ ਸ਼ਾਮਿਲ ਹੋਣਗੇ।

ਯੂਕਰੇਨ ‘ਚ ਪੜ੍ਹਨ ਗਏ ਚੰਦਨ ਜਿੰਦਲ ਦੀ ਹਸਪਤਾਲ ‘ਚ ਮੌਤ, ਪਿਛਲੇ ਇਕ ਮਹੀਨੇ ਤੋਂ ਸੀ ਹਸਪਤਾਲ ‘ਚ ਦਾਖ਼ਲ

ਬਰਨਾਲਾ ਦੇ ਵਸਨੀਕ ਚੰਦਨ ਜਿੰਦਲ ਪੁੱਤਰ ਸਿਸ਼ਨ ਜਿੰਦਲ ਜੋ ਕਿ ਪਿਛਲੇ ਚਾਰ ਸਾਲਾਂ ਤੋਂ ਯੂਕਰੇਨ ‘ਚ ਪੜ੍ਹਨ ਲਈ ਗਏ ਹੋਏ ਸਨ। ਪਿਛਲੇ ਇਕ ਮਹੀਨੇ ਤੋਂ ਹਸਪਤਾਲ ਵਿਚ ਦਾਖ਼ਲ ਸੀ। ਉਸਦੇ ਦਿਮਾਗ਼ ਵਿਚ ਕਿਸੇ ਸਮੱਸਿਆ ਨੂੰ ਲੈ ਕੇ ਉਸ ਦਾ ਅਪਰੇਸ਼ਨ ਹੋਇਆ ਸੀ। ਉਸਦੇ ਪਿਤਾ ਸਿਸ਼ਨ ਜਿੰਦਲ ਵੀ ਦੋ ਫਰਵਰੀ ਨੂੰ ਉਸ ਕੋਲ ਗਏ ਸਨ, ਉਹ ਵੀ ਯੂਕਰੇਨ ‘ਚ ਫਸੇ ਹੋਏ ਹਨ।ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦਿੱਤੀ ਜਾਣਕਾਰੀ – ਯੂਕਰੇਨ ਛੱਡਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਲਗਭਗ 17,000 ਭਾਰਤੀ ਨਾਗਰਿਕ ਯੂਕਰੇਨ ਦੀਆਂ ਸਰਹੱਦਾਂ ਛੱਡ ਚੁੱਕੇ ਹਨ।