ਅੰਤਰ-ਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਪੰਜਾਬ ਦੇ ਕਸਬਾ ਭਾਈਰੂਪਾ ਤੋਂ ਕੈਨੇਡਾ ਪੜਾਈ ਕਰਨ ਲਈ ਆਏ ਨੌਜਵਾਨ ਅਨਮੋਲਦੀਪ ਸਿੰਘ ਗੋਲਡੀ(22) ਨੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਫਾਹਾ ਲਗਾ ਖੁਦਕੁਸ਼ੀ ਕਰ ਲਈ ਹੈ । ਨੌਜਵਾਨ ਅਗਸਤ 2021 ਚ ਕੈਨੇਡਾ ਆਇਆ ਸੀ ਅਤੇ ਲੰਘੇ ਸ਼ਨਿਚਰਵਾਰ ਪਰਿਵਾਰ ਨੂੰ ਪੁਲਿਸ ਵੱਲੋ ਖੁਦਕੁਸ਼ੀ ਬਾਰੇ ਸੂਚਿਤ ਕੀਤਾ ਗਿਆ ਹੈ। ਪਰਿਵਾਰ ਮੁਤਾਬਕ ਨੌਜਵਾਨ ਵਿੰਡਸਰ ਵਿਖੇ ਪੜਾਈ ਲਈ ਆਇਆ ਸੀ ਪਰ ਪਿਛਲੇ ਕੁੱਝ ਮਹੀਨੀਆ ਤੋ ਮਾਨਸਿਕ ਤਣਾਅ ਚ ਸੀ ਅਤੇ ਪੜਾਈ ਅੱਧ ਵਿਚਕਾਰ ਹੀ ਛੱਡ ਬਰੈਂਪਟਨ ਵਿਖੇ ਰਹਿ ਰਿਹਾ ਸੀ।
ਕੁਲਤਰਨ ਸਿੰਘ ਪਧਿਆਣਾ
ਕਾਲੇ ਵਿਅਕਤੀ ਦੀ ਹੱਤਿਆ ਦੇ ਮਾਮਲੇ ‘ਚ ਸਾਬਕਾ ਪੁਲਿਸ ਅਧਿਕਾਰੀ ਨੂੰ 6 ਸਾਲ ਕੈਦ
ਕਨਸਾਸ ਦੇ ਇਕ ਸਾਬਕਾ ਪੁਲਿਸ ਅਧਿਕਾਰੀ ਨੂੰ ਇਕ ਸਾਹਫਿਆਮ ਵਿਅਕਤੀ ਦੀ ਹੱਤਿਆ ਕਰ ਦੇਣ ਦੇ ਮਾਮਲੇ ‘ਚ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਘਟਨਾ 2019 ਦੀ ਹੈ, ਜਦੋਂ ਕੇਮਰੋਨ ਲੈਂਬ ਨਾਮੀ ਵਿਅਕਤੀ ਆਪਣੀ ਗੈਰਾਜ ‘ਚ ਪਿਕਅੱਪ ਟਰੱਕ ਲਾ ਰਿਹਾ ਸੀ ਕਿ ਅਚਾਨਕ ਵਾਪਰੇ ਘਟਨਾਕ੍ਰਮ ‘ਚ ਤਤਕਾਲ ਪੁਲਿਸ ਅਧਿਕਾਰੀ ਏਰਿਕ ਡੇਵਾਲਕਨੇਰ ਦੀ ਗੋਲੀ ਨਾਲ ਲੈਂਬ ਦੀ ਮੌਤ ਹੋ ਗਈ ਸੀ। 16ਵੀਂ ਜੁਡੀਸ਼ੀਅਲ ਸਰਕਟ ਕੋਰਟ ਦੇ ਬੁਲਾਰੇ ਵਾਲੇਰੀ ਹਾਰਟਮੈਨ ਨੇ ਦੱਸਿਆ ਕਿ ਏਰਿਕ ਨੂੰ ਗੈਰ-ਇਰਾਦਾ ਕਤਲ ਲਈ 3 ਸਾਲ ਤੇ ਹਥਿਆਰਬੰਦ ਅਪਰਾਧਿਕ ਕਾਰਵਾਈ ਲਈ 6 ਸਾਲ ਦੀ ਸਜ਼ਾ ਸੁਣਾਈ ਗਈ ਹੈ।