ਟਾਂਡਾ: ਅੱਜ ਦੇ ਦੌਰ ਵਿੱਚ ਹਰ ਕੋਈ ਚਾਹੇ ਮੁੰਡਾ ਹੋਵੇ ਜਾਂ ਕੁੜੀ ਬਾਹਰ ਜਾ ਕੇ ਪੜਾਈ ਕਰਨਾ ਚਾਹੁੰਦੇ ਹਨ ਤੇ ਮਾਪੇ ਉਹਨਾਂ ਦੀ ਇੱਛਾ ਨੂੰ ਲੱਖਾਂ ਰੁਪਏ ਖਰਚ ਕੇ ਪੂਰਾ ਵੀ ਕਰ ਦਿੰਦੇ ਹਨ ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਬੇਗਾਨੇ ਦੇਸ਼ ਵਿੱਚ ਉਹਨਾਂ ਨਾਲ ਅਣਹੋਣੀ ਘਟਨਾ ਵਾਪਰ ਜੇ ਗਈ।

ਅਜਿਹੀ ਹੀ ਖ਼ਬਰ ਜਾਪਾਨ ਤੋਂ ਸਾਹਮਣੇ ਆਈ ਹੈ। ਜਿਥੇ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਹਰਵਿੰਦਰ ਸਿੰਘ ਉਰਫ ਪੁਨੀਤ ਭਾਟੀਆ ਪੁੱਤਰ ਸੁਰਿੰਦਰ ਸਿੰਘ ਭਾਟੀਆ ਵਜੋਂ ਹੋਈ ਹੈ। ਹਰਵਿੰਦਰ ਸਿੰਘ 4 ਸਾਲ ਪਹਿਲਾਂ ਉੱਚ ਸਿਖਿਆ ਹਾਸਲ ਕਰਨ ਲਈ ਜਾਪਾਨ ਗਿਆ ਸੀ। ਨੌਜਵਾਨ ਦੀ ਮੌਤ ਦੀ ਖ਼ਬਰ ਨਾਲ ਸ਼ਹਿਰ ਅੰਦਰ ਸੋਗ ਦੀ ਲਹਿਰ ਹੈ।

ਮ੍ਰਿਤਕ ਦੇ ਪਿਤਾ ਸੁਰਿੰਦਰ ਭਾਟੀਆ ਨੇ ਦੱਸਿਆ ਕਿ ਹਰਵਿੰਦਰ ਐੱਮ.ਐੱਸ.ਸੀ. ਮੈਥ ਕਰਨ ਉਪਰੰਤ ਕਰੀਬ 4 ਸਾਲ ਪਹਿਲਾਂ ਉੱਚ ਸਿਖਿਆ ਪ੍ਰਾਪਤ ਕਰਨ ਲਈ ਜਪਾਨ ਚਲਾ ਗਿਆ ਸੀ। ਹਰਵਿੰਦਰ ਅੱਜਕਲ੍ਹ ਜਪਾਨ ਦੇ ਉਸਾਕਾ ਸ਼ਹਿਰ ਵਿਚ ਰਹਿੰਦਾ ਸੀ। ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ ਤੇ ਉਹ ਪਾਰਟ ਟਾਈਮ ਕੰਮ ਕਰਦਾ ਸੀ।

ਸਵੇਰੇ ਉਨ੍ਹਾਂ ਨੂੰ ਹਰਵਿੰਦਰ ਦੇ ਦੋਸਤ ਨੇ ਫੋਨ ਕਰਕੇ ਦੱਸਿਆ ਕਿ ਹਰਵਿੰਦਰ ਕੰਮ ਤੋਂ ਵਾਪਸ ਆ ਸੌ ਗਿਆ। ਦੇਰ ਰਾਤ ਜਦੋਂ ਉਹ ਬਾਥਰੂਮ ਗਿਆ ਅਤੇ ਅਚਾਨਕ ਬ੍ਰੇਨ ਹੈਮਰੇਜ ਹੋਣ ਕਾਰਨ ਉਸਦੀ ਮੌਤ ਹੋ ਗਈ। ਹਰਵਿੰਦਰ ਉਨ੍ਹਾਂ ਦਾ ਇਕਲੌਤਾ ਲੜਕਾ ਸੀ ਤੇ ਕੁਝ ਦਿਨ ਬਾਅਦ ਹੀ ਉਹ ਵਾਪਸ ਇੰਡੀਆ ਛੁੱਟੀ ਕੱਟਣ ਆ ਰਿਹਾ ਸੀ।


ਟਾਂਡਾ ਦੇ ਨੌਜਵਾਨ ਦੀ ਜਪਾਨ ਦੇ ਉਸਾਕਾ ਸ਼ਹਿਰ ‘ਚ ਅਚਾਨਕ ਮੌਤ, 4 ਸਾਲ ਪਹਿਲਾਂ ਉੱਚ ਸਿੱਖਿਆ ਲਈ ਗਿਆ ਸੀ ਪੜ੍ਹਨ.. ਹਲਕਾ ਉੜਮੁੜ ਦੇ ਸ਼ਹਿਰ ਟਾਂਡਾ ਅਧੀਨ ਪੈਂਦੇ ਵਾਰਡ ਨੰਬਰ 5 ਦੇ ਇੱਕ ਨੌਜਵਾਨ ਦੀ ਜਪਾਨ ਦੇ ਸ਼ਹਿਰ ਉਸਾਕਾ ਰਹਿੰਦੇ ਹੋਏ ਅਚਾਨਕ ਮੌਤ ਹੋ ਗਈ । ਮ੍ਰਿਤਕ ਦੀ ਪਛਾਣ ਹਰਵਿੰਦਰ ਸਿੰਘ ਉਰਫ ਪੁਨੀਤ ਭਾਟੀਆ ਪੁੱਤਰ ਸੁਰਿੰਦਰ ਸਿੰਘ ਭਾਟੀਆ ਬਿਜਲੀ ਘਰ ਕਲੋਨੀ ਟਾਂਡਾ ਉੜਮੁੜ ਵਜੋਂ ਹੋਈ । ਹਰਵਿੰਦਰ ਸਿੰਘ 4 ਸਾਲ ਪਹਿਲਾਂ ਉੱਚ ਸਿਖਿਆ ਲਈ ਪੜਨ ਜਾਪਾਨ ਗਿਆ ਸੀ। ਨੌਜਵਾਨ ਦੀ ਮੌਤ ਦੀ ਖਬਰ ਮਿਲਦਿਆਂ ਸ਼ਹਿਰ ਅੰਦਰ ਸੋਗ ਦੀ ਲਹਿਰ ਬਣ ਗਈ।ਮ੍ਰਿਤਕ ਦੇ ਪਿਤਾ ਸੁਰਿੰਦਰ ਭਾਟੀਆ ਨੇ ਭਰੇ ਹੋਏ ਮਨ ਨਾਲ ਦੱਸਿਆ ਕਿ ਹਰਵਿੰਦਰ ਨੇ ਮੈਥ ਦੀ ਐਮਐਸਸੀ ਕੀਤੀ ਹੋਈ ਸੀ ਤੇ ਉਹ ਹੋਰ ਅੱਗੇ ਪੜਨਾ ਚਹੁੰਦਾ ਸੀ। ਕਰੀਬ 4 ਸਾਲ ਪਹਿਲਾਂ ਹਰਵਿੰਦਰ ਉੱਚ ਸਿਖਿਆ ਪ੍ਰਾਪਤ ਕਰਨ ਲਈ ਜਪਾਨ ਚਲਾ ਗਿਆ। ਹਰਵਿੰਦਰ ਅੱਜਕਲ੍ਹ ਜਪਾਨ ਦੇ ਉਸਾਕਾ ਸ਼ਹਿਰ ਵਿੱਚ ਰਹਿੰਦਾ ਸੀ। ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ ਤੇ ਉਹ ਪਾਰਟ ਟਾਇਮ ਕੰਮ ਕਰਦਾ ਸੀ। ਸਵੇਰੇ ਉਨ੍ਹਾਂ ਨੂੰ ਹਰਵਿੰਦਰ ਦੇ ਦੋਸਤਾਂ ਤੋਂ ਫੋਨ ਦੇ ਜਰੀਏ ਇਹ ਜਾਣਕਾਰੀ ਮਿਲੀ ਕਿ ਬੀਤੀ ਰਾਤ ਹਰਵਿੰਦਰ ਕੰਮ ਤੋਂ ਵਾਪਸ ਆ ਕੇ ਸੌਂ ਗਿਆ। ਦੇਰ ਰਾਤ ਜਦੋਂ ਉਹ ਬਾਥਰੂਮ ਗਿਆ ਤੇ ਅਚਾਨਕ ਬ੍ਰੇਨ ਹੈਮਰੇਜ ਹੋਣ ਕਾਰਨ ਉਸ ਦੀ ਮੌਤ ਹੋ ਗਈ। ਹਰਵਿੰਦਰ ਉਨ੍ਹਾਂ ਦਾ ਇਕਲੌਤਾ ਲੜਕਾ ਸੀ ਤੇ ਮਾਰਚ ਮਹੀਨੇ ਉਹ ਵਾਪਸ ਇੰਡੀਆ ਛੁੱਟੀ ਕੱਟਣ ਆ ਰਿਹਾ ਸੀ। ਮ੍ਰਿਤਕ ਦੇ ਮਾਤਾ-ਪਿਤਾ ਤੇ ਪਰਿਵਾਰਕ ਮੈਬਰਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਨਾਂ ਦੇ ਲੜਕੇ ਦੀ ਦੇਹ ਭਾਰਤ ਪੰਜਾਬ ਉਨ੍ਹਾਂ ਦੇ ਘਰ ਲਿਆਉਣ ‘ਚ ਮਦਦ ਕੀਤੀ ਜਾਵੇ।