ਦੱਸ ਦਈਏ ਕਿ ਬਲਾਕ ਹਰਸ਼ਾ ਛੀਨਾ ਦੇ ਨੇੜਲੇ ਪਿੰਡ ਛੀਨਾ ਕਰਮ ਸਿੰਘ ਹਲਕਾ ਰਾਜਾਸਾਂਸੀ ਦੇ ਨੌਜਵਾਨ ਗਗਨਦੀਪ ਸਿੰਘ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ, ਜਿਸ ਦੀ ਲਾਸ਼ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਸੇਖਵਾਂ ਦੇ ਪਿੰਡ ਮੂਲਿਆਂਵਾਲ ਤੋਂ ਬਰਾਮਦ ਹੋਈ ਸੀ, ਜਦ ਕਿ ਇਸ ਤੋਂ ਬਾਅਦ ਉਸ ਦੇ ਪਿਤਾ ਥਾਣੇਦਾਰ ਜਸਬੀਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।

ਪਹਿਲਾ ਦੱਸਿਆ ਜਾ ਰਿਹਾ ਸੀ ਕਿ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਆਪਣੀ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ, ਪਰ ਹੁਣ ਇਸ ਮਾਮਲੇ ਵਿਚ ਨਵਾਂ ਖੁਲਾਸਾ ਹੋਇਆ ਹੈ।

ਜਾਂਚ ਵਿਚ ਸਾਹਮਣੇ ਆਇਆ ਹੈ ਕਿ ਥਾਣੇਦਾਰ ਨੇ ਆਪ ਹੀ ਆਪਣੇ ਪੁੱਤ ਨੂੰ ਗੋਲੀ ਮਾਰ ਦਿੱਤੀ ਸੀ।

ਜਾਣਕਾਰੀ ਮੁਤਾਬਕ ਏਐਸਆਈ ਤੇ ਉਸ ਦਾ ਪੁੱਤ ਗੱਡੀ ਖਰੀਦਣ ਗਏ ਸਨ ਤੇ ਇਸ ਦੌਰਾਨ ਦੋਵਾਂ ਵਿਚ ਝਗੜਾ ਹੋ ਗਿਆ। ਇਸ ਦੌਰਾਨ ਥਾਣੇਦਾਰ ਨੇ ਪੁੱਤ ਨੂੰ ਗੋਲੀ ਮਾਰ ਕੇ ਲਾਸ਼ ਉਥੇ ਹੀ ਸੁੱਟ ਦਿੱਤੀ। ਅਗਲੇ ਦਿਨ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ।