ਚੋਰੀ ਸਬੰਧੀ ਜਾਣਕਾਰੀ ਦਿੰਦਿਆ ਸ਼ੁਕਰਦੀਨ ਪੁੱਤਰ ਦਲਮੀਰ ਨੇ ਦੱਸਿਆ ਕਿ ਉਹ ਉਕਤ ਰਿਪੋਰਟ ਲਿਖਾਉਣ ਲਈ ਕੁਝ ਸਮੇਂ ਲਈ ਸਥਾਨਕ ਥਾਣੇ ਅੰਦਰ ਗਿਆ ਸੀ ਪਰ ਜਦੋਂ ਉਹ ਵਾਪਸ ਆਇਆ ਤਾਂ ਮੇਰਾ ਮੋਟਰਸਾਈਕਲ ਉੱਥੋਂ ਗਾਇਬ ਸੀ। ਮੈਂ ਥਾਣੇ ਨੇੜਿਓਂ ਹੋਈ ਚੋਰੀ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।

ਸਥਾਨਕ ਥਾਣੇ ਵਿਚ ਬੱਕਰੀ ਚੋਰੀ ਹੋਣ ਦੀ ਰਿਪੋਰਟ ਲਿਖਾਉਣ ਗਏ ਵਿਅਕਤੀ ਦਾ ਥਾਣੇ ਦੇ ਗੇਟ ਅੱਗੇ ਖੜ੍ਹਾ ਮੋਟਰਸਾਈਕਲ ਹੀ ਚੋਰੀ ਹੋ ਗਿਆ। ਚੋਰਾਂ ਦੇ ਇੰਨੇ ਹੌਸਲੇ ਵਧ ਗਏ ਹਨ ਕਿ ਸ਼ਹਿਰ ਅੰਦਰ ਥਾਂ-ਥਾਂ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦੇ ਬਾਵਜੂਦ ਵੀ ਚੋਰ ਥਾਣੇ ਅੱਗੇ ਖੜ੍ਹਾ ਮੋਟਰਸਾਈਕਲ ਹੀ ਉਡਾ ਕੇ ਲੈ ਗਏ।

ਕਹਿਣ ਤੋਂ ਭਾਵ ਕੀ ਅਜੋਕੇ ਸਮੇਂ ਵਿਚ ਅਪਰਾਧੀ ਪੁਲਸ ਨੂੰ ਟਿੱਚ ਜਾਣਦੇ ਹਨ। ਚੋਰੀ ਸਬੰਧੀ ਜਾਣਕਾਰੀ ਦਿੰਦਿਆ ਸ਼ੁਕਰਦੀਨ ਪੁੱਤਰ ਦਲਮੀਰ ਨੇ ਦੱਸਿਆ ਕਿ ਉਹ ਉਕਤ ਰਿਪੋਰਟ ਲਿਖਾਉਣ ਲਈ ਕੁਝ ਸਮੇਂ ਲਈ ਸਥਾਨਕ ਥਾਣੇ ਅੰਦਰ ਗਿਆ ਸੀ ਪਰ ਜਦੋਂ ਉਹ ਵਾਪਸ ਆਇਆ ਤਾਂ ਮੇਰਾ ਮੋਟਰਸਾਈਕਲ ਉੱਥੋਂ ਗਾਇਬ ਸੀ। ਮੈਂ ਥਾਣੇ ਨੇੜਿਓਂ ਹੋਈ ਚੋਰੀ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।