ਦੋਰਾਹਾ : ਅੱਜ ਦੇ ਦੌਰ ਵਿੱਚ ਹਰ ਕੋਈ ਚਾਹੇ ਮੁੰਡਾ ਹੋਵੇ ਜਾਂ ਕੁੜੀ ਬਾਹਰ ਜਾ ਕੇ ਪੜਾਈ ਕਰਨਾ ਚਾਹੁੰਦੇ ਹਨ ਤੇ ਮਾਪੇ ਉਹਨਾਂ ਦੀ ਇੱਛਾ ਨੂੰ ਲੱਖਾਂ ਰੁਪਏ ਖਰਚ ਕੇ ਪੂਰਾ ਵੀ ਕਰ ਦਿੰਦੇ ਹਨ ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਬੇਗਾਨੇ ਦੇਸ਼ ਵਿੱਚ ਉਹਨਾਂ ਨਾਲ ਅਣਹੋਣੀ ਘਟਨਾ ਵਾਪਰ ਜੇ ਗਈ।

ਅਜਿਹੀ ਹੀ ਖ਼ਬਰ ਕੈਨੇਡਾ ਤੋਂ ਆਈ ਹੈ।ਜਿਥੇ ਪੰਜਾਬਣ ਕੁੜੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਲੜਕੀ ਸੈਂਜੂਲਾ ਵੈਦ ਵਜੋਂ ਹੋਈ ਹੈ। ਮ੍ਰਿਤਕ ਲੜਕੀ ਕੈਨੇਡਾ ‘ਚ ਸਟੱਡੀ ਵੀਜ਼ਾ ‘ਤੇ ਦੋਰਾਹਾ ਤੋਂ ਕਰੀਬ 6 ਮਹੀਨੇ ਪਹਿਲਾਂ ਹੀ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਉਮਰ 18 ਸਾਲ ਦੇ ਕਰੀਬ ਸੀ, ਜੋ ਕਿ ਨਾਰਕੁਏਸਟ ਕਾਲਜ ‘ਚ ਪੜ੍ਹਦੀ ਸੀ ਤੇ ਐਡਮਿੰਟਨ ‘ਚ ਕਿਰਾਏ ਦੇ ਮਕਾਨ ਦੀ ਬੇਸਮੈਂਟ ‘ਚ ਰਹਿੰਦੀ ਸੀ। ਮ੍ਰਿਤਕ ਲੜਕੀ ਦੇ ਮਾਪਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਦੀ ਹਰੇਕ ਨਵਰਾਤਰੇ ਮੌਕੇ ਮੰਦਿਰ ‘ਚ ਜਾ ਕੇ ਮਾਤਾ ਦੀ ਪੂਜਾ-ਅਰਚਨਾ ਕਰਦੀ ਹੁੰਦੀ ਸੀ ਪਰ ਪਹਿਲੇ ਨਵਰਾਤਰੇ ਮੌਕੇ ਉਸ ਦੀ ਮੌਤ ਦੀ ਮਨਹੂਸ ਖ਼ਬਰ ਨੇ ਸਾਨੂੰ ਝੰਜੋੜ ਕੇ ਰੱਖ ਦਿੱਤਾ ਹੈ, ਜਿਸ ਕਾਰਨ ਸਾਰਾ ਪਰਿਵਾਰ ਡੂੰਘੇ ਸਦਮੇ ‘ਚ ਹੈ। ਉਨ੍ਹਾਂ ਦੀ ਬੇਟੀ ਦਾ ਅਜੇ ਇਹ ਪਹਿਲਾ ਸਮੈਸਟਰ ਹੀ ਸੀ।

ਕੈਨੇਡਾ ‘ਚ ਪੰਜਾਬਣ ਦੇ ਕਤਲ ਕੇਸ ‘ਚ ਗੋਰਾ ਗਿ੍ਫ਼ਤਾਰ
ਰਾਇਲ ਕੈਨੇਡੀਅਨ ਮਾਊਾਟਿਡ ਪੁਲਿਸ ਨੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕਲੋਨਾ ਨਿਵਾਸੀ ਪੰਜਾਬਣ ਸਕਿਉਰਟੀ ਗਾਰਡ ਹਰਮਨਦੀਪ ਕੌਰ ਦੇ ਕਤਲ ਕੇਸ ‘ਚ 22 ਸਾਲਾ ਡੇਨਟ ਓਜਨੀਬੇਨ ਹੇਬੌਰਨ ਨੂੰ ਗਿ੍ਫ਼ਤਾਰ ਕੀਤਾ ਹੈ | ਬਿ੍ਟਿਸ਼ ਕੋਲੰਬੀਆ ਪ੍ਰਕਿਊਸਨ ਸਰਵਿਸ ਏਜੰਸੀ ਨੇ ਉਸ ‘ਤੇ ਦੂਜੇ ਦਰਜੇ ਦੇ ਕਤਲ ਕੇਸ ਤਹਿਤ ਚਾਰਜ ਲਾਇਆ ਹੈ | ਘਟਨਾ ਬੀਤੀ 26 ਫਰਵਰੀ ਦੀ ਹੈ, ਜਦੋਂ ਹਰਮਨਦੀਪ ਕੌਰ ਯੂਨੀਵਰਸਿਟੀ ਆਫ਼ ਬਿ੍ਟਿਸ਼ ਕੋਲੰਬੀਆ ਓਕਾਨਾਗਨ ਕੈਂਪਸ ਵਿਖੇ ਰਾਤ ਸਮੇਂ ਸਕਿਉਰਟੀ ਗਾਰਡ ਦੀ ਡਿਊਟੀ ਦੇ ਰਹੀ ਸੀ ਤਾਂ ਡੇਨਟ ਨੇ ਅਚਾਨਕ ਉਸ ‘ਤੇ ਹਮਲਾ ਕਰ ਦਿੱਤਾ | ਹਮਲੇ ‘ਚ ਗੰਭੀਰ ਜ਼ਖ਼ਮੀ ਹੋਈ ਹਰਮਨਦੀਪ ਕੌਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ , ਜਿੱਥੇ ਉਸ ਦੀ ਮੌਤ ਹੋ ਗਈ ਸੀ | ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੈਦੋਵਾਲ ਦੇ ਪਾਲਜੀਤ ਸਿੰਘ ਦੀ ਹੋਣਹਾਰ ਧੀ ਹਰਮਨਦੀਪ 2015 ‘ਚ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਈ ਸੀ ਤੇ ਫਰਵਰੀ ਦੇ ਪਹਿਲੇ ਹਫ਼ਤੇ ਉਸ ਨੂੰ ਕੈਨੇਡਾ ਦੀ ਪੀ. ਆਰ. ਮਿਲੀ ਸੀ |