ਕੇਨੈਡਾ ਦੇ ਐਡਮਿੰਟਨ ਸ਼ਹਿਰ ਵਿੱਚ ਵਾਪਰੀ ਇੱਕ ਹਿਰਦੇਵੇਧਕ ਘਟਨਾ ਜਿਸ ਵਿੱਚ 7 ਵਿਦਿਆਰਥੀਆਂ ਦੇ ਗਰੁੱਪ ਵੱਲੋਂ ਚਾਕੂਆਂ ਨਾਲ ਕੀਤੇ ਹਮਲੇ ‘ਚ ਗੰਭੀਰ ਜਖਮੀ ਹੋਏ ਦਸਵੀਂ ਜਮਾਤ ਦੇ ਵਿਦਿਆਰਥੀ ਕਰਨਵੀਰ ਸਿੰਘ ਸਹੋਤਾ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ ਹੈ।

ਕਰਨਵੀਰ ਸਹੋਤਾ ਦੀ ਉਮਰ ਮਹਿਜ਼ 16 ਸਾਲ ਸੀ। ਕਰਨਵੀਰ ਦਾ ਪਰਿਵਾਰਕ ਪਿਛੋਕੜ ਪੰਜਾਬ ਦੇ ਲੁਧਿਆਣਾ ਜਿਲੇ ਵਿੱਚ ਪੈਂਦੇ ਇਤਿਹਾਸਕ ਪਿੰਡ ਬੱਸੀਆਂ ਦਾ ਹੈ।

ਇਹ ਘਟਨਾ 8 ਅਪ੍ਰੈਲ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 2:45 ਵਜੇ ਐਡਮਿੰਟਨ ਦੇ ਫੋਰੈਸਟ ਹਾਈਟਸ ਦੇ ਨੇੜਲੇ ਇਲਾਕੇ ਵਿੱਚ ਮੈਕਨਲੀ ਹਾਈ ਸਕੂਲ ਦੇ ਬਾਹਰ ਬੱਸ ਸਟਾਪ ਤੇ ਵਾਪਰੀ ਸੀ। ਕਤਲ ਦੀ ਵਜਾ ਸਕੂਲੀ ਵਿਦਿਆਰਥੀਆ ਦੀ ਆਪਸੀ ਰੰਜਿਸ਼ ਦੱਸੀ ਜਾ ਰਹੀ ਹੈ, ਸਾਰੇ ਕਥਿਤ ਕਾਤਲ ਵੀ ਭਾਰਤੀ ਭਾਈਚਾਰੇ ਨਾਲ ਸਬੰਧਤ ਤੇ ਪੁਲਿਸ ਹਿਰਾਸਤ ਵਿੱਚ ਹਨ। ਇਸ ਘਟਨਾ ਨਾਲ ਕੇਨੈਡੀਅਨ ਪੰਜਾਬੀ ਭਾਈਚਾਰੇ ਵਿੱਚ ਬਹੁਤ ਰੋਸ ਹੈ।

ਸਤਵੰਤ ਸਿੰਘ

ਕੈਨੇਡਾ ‘ਚ ਭਾਰਤੀ ਵਿਦਿਆਰਥੀ ਦੇ ਕਤਲ ਦਾ ਸ਼ੱਕੀ ਗ੍ਰਿਫ਼ਤਾਰ : ਪੁਲਸ

ਟੋਰਾਂਟੋ-ਟੋਰਾਂਟੋ ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡਾ ‘ਚ 21 ਸਾਲਾ ਵਿਦਿਆਰਥੀ ਕਾਰਤਿਕ ਵਾਸੁਦੇਵ ਦਾ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ‘ਚ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਾਰਤਿਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦਾ ਨਿਵਾਸੀ ਸੀ ਅਤੇ ਜਨਵਰੀ ‘ਚ ਪੜ੍ਹਾਈ ਲਈ ਕੈਨੇਡਾ ਗਿਆ ਸੀ। ਸੈਂਟ ਜੈਮਸ ਟਾਊਨ ਦੇ ਸ਼ੇਰਬੋਰਨ ਟੀ.ਟੀ.ਸੀ. ਸਟੇਸ਼ਨ ਦੇ ਗਲੇਨ ਰੋਡ ਪ੍ਰਵੇਸ਼ ਦੁਆਰ ‘ਤੇ ਵੀਰਵਾਰ ਨੂੰ ਕਾਰਕਿਤ ਦਾ ਗੋਲੀ ਮਾਰ ਕਤਲ ਕਰ ਦਿੱਤਾ ਗਿਆ ਸੀ।

ਉਸ ਨੂੰ ਹਸਤਪਾਲ ਲਿਜਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਟੋਰਾਂਟੋ ਪੁਲਸ ਦੇ ਮੁਖੀ ਜੈਮਜ਼ ਰੇਮਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਾਰਤਿਕ ਸ਼ੇਰਬੋਰਨ ਸਬਵੇ ਸਟੇਸ਼ਨ ਦੇ ਬਾਹਰ ਹੀ ਸੀ ਜਦ ਇਕ ਅਣਜਾਣ ਵਿਅਕਤੀ ਉਸ ਦੇ ਕੋਲ ਆਇਆ ਅਤੇ ਕਈ ਵਾਰ ਗੋਲੀਆਂ ਚਲਾਈਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਸ਼ੱਕੀ ਦੀ ਪਛਾਣ ਰਿਚਾਰਡ ਜੋਨਾਥਨ ਐਡਵਿਨ ਵਜੋਂ ਕੀਤੀ ਹੈ ਜਿਸ ‘ਤੇ ਪਿਛਲੇ ਸ਼ਨੀਵਾਰ ਨੂੰ ਹੋਏ ਇਕ ਹੋਰ ਵਿਅਕਤੀ ‘ਤੇ ਕਤਲ ਕਰਨ ਦਾ ਦੋਸ਼ ਹੈ। ਰੇਮਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੋਵਾਂ ਕਤਲਾਂ ਦਾ ਜ਼ਿੰਮੇਵਾਰ ਸ਼ੱਕੀ ਪੁਲਸ ਦੀ ਹਿਰਾਸਤ ‘ਚ ਹੈ।