ਕੀ ਤੁਹਾਨੂੰ ਲੱਗਦਾ ਕਿ ਹਰਨੇਕ ਨੇਕੀ ਦੇ ਰੇਡੀਉ ਪ੍ਰੋਗਰਾਮ ਵਿਚ ਆਹ ਕਾਲਰ ਅਸਲੀ ਹੋਊਗੀ?

ਨੇਕੀ ਚਵਲ ਦੀ ਮਹਾਂ ਚਵਲ ਚੇਲੀ ਨੇਕੀ ਨੂੰ 11 ਵਾਂ ਗੁਰੂ ਦੱਸ ਰਹੀ- ਆਹ ਦੇਖ ਲਉ ਹਾਲ- ਕੀ ਨੇਕੀ ਆਪ ਹੀ ਇਦਾ ਦੀਆਂ ਜ਼ਾਲੀ ਚਵਲ ਕਾਲਰਾਂ ਤੋਂ ਕਾਲ ਕਰਾਉਂਦਾ ਹੈ?
ਯਾਦ ਰਹੇ ਕਿਸਾਨੀ ਮੋਰਚੇ ਦੌਰਾਨ ਬਕਵਾਸ ਕਰਨ ਕਰਕੇ ਨੇਕੀ ਦਾ ਪਿਛਲੇ ਸਾਲ ਕੁਟਾਪਾ ਹੋਇਆ ਸੀ। ਇਹ ਪਹਿਲੀ ਵਾਰ ਨਹੀਂ ਹੈ ਕਿ ਨੇਕੀ ਦੀਆ ਇਸ ਤਰ੍ਹਾਂ ਦੀਆਂ ਵੀਡੀਉ ਵਾਇਰਲ ਹੋਈਆਂ ਹਨ?
ਨਿਊਜੀਲੈਂਡ ਦੇ ਰਹਿਣ ਵਾਲੇ ਇੱਕ ਅਖੌਤੀ ਵਿਦਵਾਨ ਹਰਨੇਕ ਸਿੰਘ ਵੱਲੋਂ ਆਪਣੇ ਰੇਡੀਓ ਤੋ ਬੀਤੇ ਦਿਨੀ ਦਸ ਗੁਰੂ ਸਾਹਿਬਾਨਾ ਖਿਲਾਫ਼ ਭੱਦੀ ਸਬਦਾਵਲੀ ਵਰਤਨ ਦਾ ਗੰਭੀਰ ਮਸਲਾ ਸਾਹਮਣੇ ਆਇਆ ਹੈ ! ਜਿਸ ਕਾਰਣ ਸਮੂਹ ਸਿੱਖ ਸੰਗਤਾ ਦੇ ਮਨ੍ਹਾ ਅੰਦਰ ਭਾਰੀ ਰੋਸ ਪਾਇਆ ਆ ਰਿਹਾ ਹੈ ਅਤੇ ਸੰਗਤਾਂ ਵੱਲੋਂ ਇਸ ਅਖੌਤੀ ਵਿਦਵਾਨ ਉਪਰ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ! ਦੱਸਣਯੋਗ ਹੈ ਕਿ ਇਹ ਅਖੌਤੀ ਵਿਦਵਾਨ ਆਪਣੇ ਆਪ ਨੂੰ ਪੂਰੀ ਕੌਮ ਤੋ ਸਿਆਣਾ ਸਮਝਦਿਆ ਪਿਛਲੇ ਲੰਮੇ ਸਮੇ ਤੋ ਆਪਣੇ ਰੇਡੀਓ ਰਾਹੀ ਸਮੂਹ ਸਿੱਖ ਜੱਥੇਬੰਦੀਆ, ਸਿੱਖ ਪ੍ਰਚਾਰਕਾ, ਆਗੂਆਂ ਆਦਿ ਦੇ ਖਿਲਾਫ਼ ਬੇਵਜਾ ਜਹਿਰ ਉੱਗਲ ਕੇ ਕੌਮ ਨੂੰ ਦੋ ਫਾੜ ਕਰਨ ਦਾ ਯਤਨ ਰਿਹਾ ਹੈ, ਪੂਰੀ ਕੌਮ ਤੋ ਸਿਆਣਾ ਹੋਣ ਦਾ ਭਰਮ ਪਾਲੀ ਬੈਠਾ ਇਹ ਅਖੌਤੀ ਵਿਦਵਾਨ ਹੁਣ ਆਪਣੇ ਆਪ ਨੂੰ ਦਸ ਗੁਰੂ ਸਾਹਿਬਾਨਾ ਤੋ ਵੀ ਸਿਆਣਾ ਸਮਝਣ ਲੱਗ ਪਿਆ ਹੈ, ਜਿਸ ਦੀ ਮਿਸਾਲ ਇਸ ਵੱਲੋਂ ਆਪਣੇ ਵਿਰਸਾ ਨਾਮ ਦੇ ਰੇਡੀਓ ਉਪਰ ਕੀਤੇ ਜਾਂਦੇ ਪ੍ਰੋਗਰਾਮ ਤੋ ਮਿਲੀ ਜਿਸ ਵਿਚ ਇਸਨੇ ਕਿਹਾ ਕਿ ਦਸ ਗੁਰੂ ਸਹਿਬਾਨਾ ਨੇ ਵੀ ਆਪਣੇ ਜੀਵਨ ਵਿਚ ਬਹੁਤ ਗਲਤੀਆਂ ਕੀਤੀਆਂ ਹਨ ਅਤੇ ਉਹਨਾ ਦਾ ਜੀਵਨ ਗੁਰਬਾਣੀ ਅਨੁਸਾਰ ਨਹੀ ਸੀ !

Disclaimer- Video posted on social media. Punjab Spectrum does not vouch for its authenticity . The views and opinions expressed Video do not necessarily reflect the official policy or position of [Punjab Spectrum]
ਨਾਲ ਹੀ ਉਸਨੇ ਕਿਹਾ ਕਿ ਸਾਡੇ ਲੋਕਾ ਨੇ ਗੁਰੂ ਸਾਹਿਬਾਨਾ ਦੇ ਜੀਵਨ ਦੀ ਹਰ ਗੱਲ ਨੂੰ ਇਤਿਹਾਸ ਸਮਝ ਕੇ ਲੋੜ ਤੋ ਜਿਆਦਾ ਸਰਧਾ ਦੇ ਕੇ ਆਪਣਾ ਨੁਕਸਾਨ ਕੀਤਾ ਹੈ ! ਇਸ ਤਰ੍ਹਾ ਦੀਆਂ ਉਸ ਵੱਲੋਂ ਹੋਰ ਵੀ ਕਈ ਬੇ ਤੁਕੀਆਂ ਗੱਲਾਂ ਕੀਤੀਆਂ ਗਈਆਂ ! ਜਿਕਰਯੋਗ ਹੈ ਕਿ ਇਸ ਅਖੌਤੀ ਆਗੂ ਨੂੰ ਕਈ ਪੰਥਕ ਵਿਦਵਾਨਾ ਨੇ ਵਿਚਾਰ ਚਰਚਾ ਲਈ ਸੱਦਾ ਵੀ ਦਿੱਤਾ ਹੈ ਪ੍ਰੰਤੂ ਇਹ ਨਿਊਜੀਲੈਂਡ ਵਿਖੇ ਸਿਰਫ ਆਪਣੇ ਕਮਰੇ ‘ਚ ਬੈਠ ਕੇ ਰੇਡੀਓ ਉਪਰ ਹੀ ਕਾਗਜੀ ਸੇਰ ਬਣਿਆ ਹੋਇਆ ਹੈ ਅਤੇ ਕਹਿੰਦਾ ਹੈ ਕਿ ਜੇਕਰ ਕਿਸੇ ਨੇ ਮੇਰੇ ਨਾਲ ਵਿਚਾਰ ਚਰਚਾ ਕਰਨੀ ਹੈ ਤਾਂ ਪ੍ਰੋਗ੍ਰਾਮ ਦੌਰਾਨ ਫੋਨ ਕਰਕੇ ਕਰ ਸਕਦਾ ਹੈ, ਜਦੋ ਕੋਈ ਵਿਦਵਾਨ ਜਾ ਆਮ ਸਿੱਖ ਇਸ ਨਾਲ ਨੂੰ ਫੋਨ ਲਗਾ ਕੇ ਵਿਚਾਰ ਕਰਨੀ ਚਾਹੇ ਤਾ ਇਹ ਅਤਿ ਦਰਜੇ ਵੀ ਭੱਦੀ ਸਬਦਾਵਲੀ ਵਰਤ ਕੇ ਫੋਨ ਕੱਟ ਦਿੰਦਾ ਹੈ ਅਤੇ ਬਾਅਦ ਵਿਚ ਰੇਡੀਓ ਪ੍ਰੋਗ੍ਰਾਮ ਤੇ ਫੋਨ ਕਰਨ ਵਾਲੇ ਦਾ ਮਜਾਕ ਉਡਾਉਂਦਾ ਹੈ ! ਦੱਸਣਯੋਗ ਹੈ ਕਿ ਇਹ ਅਖੌਤੀ ਆਗੂ ਫੇਸਬੁੱਕ ਦੀਆਂ ਪੋਸਟਾਂ ਅਤੇ ਕੁਮਿੰਟਾ ਉਪਰ ਵੀ ਅਜਿਹੀ ਨੀਚ ਭਾਸਾ ਵਰਤਦਾ ਹੈ ਜਿਸ ਨੂੰ ਦੁਨੀਆਂ ਦਾ ਕੋਈ ਵੀ ਰੇਡੀਓ, ਟੀ ਵੀ ਚੈਨਲ ਜਾ ਅਖਵਾਰ ਨਹੀ ਵਰਤ ਸਕਦਾ ! ਪੰਥਕ ਆਗੂਆ ਨੂੰ ਚਾਹੀਦਾ ਹੈ ਕਿ ਅਜਿਹੇ ਅਖੌਤੀ ਵਿਦਵਾਨਾ ਨੂੰ ਤੁਰੰਤ ਰੋਕਣਾ ਚਾਹੀਦਾ ਹੈ ਤਾਂ ਜੋ ਕੌਮ ਅਤੇ ਗੁਰੂ ਸਾਹਿਬਾਨਾ ਦਾ ਸਤਿਕਾਰ ਬਹਾਲ ਰੱਖਿਆ ਜਾ ਸਕੇ !

ਆਪਣੀਆਂ ਊਲ ਜਲੂਲ ਵੀਡੀਓ ਪਾ ਕੇ, ਸਿੱਖ ਇਤਿਹਾਸ ਅਤੇ ਸਿੱਖ ਸ਼ਹੀਦਾਂ ਉਤੇ ਵਿਵਾਦਿਤ ਟਿਪਣੀਆਂ ਕਰਨ ਵਾਲੇ ਨਿਊਜ਼ੀਲੈਂਡ ਨਿਵਾਸੀ ਤੇ ਪੰਥ ਵਿੱਚੋ ਛੇਕੇ ਹੋਏ ਹਰਨੇਕ ਉਰਫ ਨੇਕੀ ਨੂੰ ਆਪਣੇ ਹੀ ਗੁਰੂਘਰ ਨੁਮਾ ਬਿਜ਼ਨਿਸ ਸੈਂਟਰ ਵਿਚ ਰਾਗੀ ਸਿੰਘਾਂ ਦੇ ਆਰਥਿਕ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਨਿਊਜ਼ੀਲੈਂਡ ਦੀ ਇਕ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੰਦਿਆਂ ਵਡੀ ਫਟਕਾਰ ਅਤੇ ਭਾਰੀ ਜੁਰਮਾਨਾ(1ਲੱਖ ਡਾਲਰ ਤੋਂ ਵਧ ਜੁਰਮਾਨਾ ) ਲਗਾਏ ਜਾਣ ਦਾ ਸਮਾਚਾਰ ਹੈ। ਅੱਜ ਹੀ ਇਸ ਮਸਲੇ ਸਬੰਧੀ ਜੱਜਮੈਂਟ ਆਈ ਹੈ। ਜਿਸ ਵਿਚ ਰਾਗੀ ਸਿੰਘਾਂ ਦਾ ਆਰਥਿਕ ਸ਼ੋਸ਼ਣ ਕਰਨ, ਇਕਰਾਰ ਅਨੁਸਾਰ ਤਨਖ਼ਾਹ ਨਾ ਦੇਣ, ਰਿਹਾਇਸ਼ ਅਤੇ ਦਵਾ ਦਾਰੂ ਦਾ ਯੋਗ ਪ੍ਰਬੰਧ ਨਾ ਕਰਨ ਅਤੇ ਟਿਕਟ ਦਾ ਖਰਚਾ ਨਾ ਦੇਣ ਦੇ ਦੋਸ਼ ਸਿੱਧ ਹੋਏ ਦਸਿਆ ਜਾ ਰਿਹਾ ਹੈ। ਚਾਰ ਸਾਲ ਪਹਿਲਾਂ ਵੀ ਨੇਕੀ ਨੂੰ ਨਿਊਜ਼ੀਲੈਂਡ ਦੀ ਅਦਾਲਤ ਵਲੋਂ ਆਪਣੇ ਹੀ ਸਕੂਲ ਦੀ ਅਧਿਆਪਕਾ ਦਾ ਉਪਰੋਕਤ ਤਰਾਂ ਹੀ ਆਰਥਿਕ ਸ਼ੋ ਸ਼ ਣ ਅਤੇ ਇਕਰਾਰ ਪੂਰੇ ਨਾ ਕਰਨ ਲਈ ਜੁਰਮਾਨਾ ਲਗਾਇਆ ਜਾ ਚੁਕਿਆ ਹੈ। ਦਸ ਦੇਈ ਏ ਕਿ ਨਿਊਜ਼ੀਲੈਂਡ ਵਿਚ ਤੁਸੀਂ ਆਪਣੇ ਕਾਮਿਆਂ ਦਾ ਸ਼ੋਸ਼ਣ ਕਰਦੇ ਹੋ ਤਾਂ ਇਸ ਨੂੰ ਬਹੁਤ ਹੀ ਸੰਗੀਨ ਅਪਰਾਧ ਮੰਨਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਉਕਤ ਰਾਗੀਆਂ ਰਾਹੀਂ ਨੇਕੀ ਵਿਰੁੱਧ ਕੇਸ ਉਸ ਵਕਤ ਪਾਇਆ ਗਿਆ ਜਦ ਉਸ ਦੇ ਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੰਗਤ ਵੱਲੋਂ ਉਠਾ ਲਏ ਗਏ। ਇਸੇ ਸਮੇਂ ਦੋ ਰਾਗੀ ਸਿੰਘਾਂ ਨੇ ਸੰਗਤ ਦਾ ਸਾਥ ਦਿੰਦਿਆਂ ਨੇਕੀ ਵਿਰੁੱਧ ਕਾਰਵਾਈ ਨੂੰ ਅੰਜਾਮ ਦਿਤਾ।