ਹੁਸ਼ਿਆਰਪੁਰ (Hoshiarpur incident) ਵਿਖੇ ਪਿੰਡ ਬੈਰਮਪੁਰ ਦੇ ਬੋਰਵੈਲ ‘ਚ ਡਿੱਗੇ 6 ਸਾਲਾ ਮਾਸੂਮ ਬੱਚੇ ਰਿਤਿਕ ਨੂੰ ਬਚਾਉਣ ਲਈ ਕੋਸ਼ਿਸ਼ਾਂ ਦੇ ਚਲਦਿਆਂ ਬੱਚੇ ਨੂੰ ਭਾਵੇਂ ਬਾਹਰ ਕੱਢ ਲਿਆ ਗਿਆ ਪਰੰਤੂ ਇਹ ਮਾਸੂਮ ਬੱਚਾ ਜ਼ਿੰਦਗੀ ਦੀ ਜੰਗ ਹਾਰ ਚੁੱਕਿਆ ਹੈ। ਰਿਤਿਕ ਦੀ ਮੌਤ ਹੋ ਚੁੱਕੀ ਹੈ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਬੱਚੇ ਦੀ ਬੋਰਵੈਲ ਵਿਚੋਂ ਕੱਢਣ ਤੋਂ ਅੱਧਾ ਘੰਟਾ ਪਹਿਲਾਂ ਹੀ ਹੋ ਗਈ ਸੀ। ਉਧਰ, ਆਪਣੇ ਜਿਗਰ ਦੇ ਟੁਕੜੇ ਦੀ ਮੌਤ ਬਾਰੇ ਸੁਣ ਕੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।
ਦੱਸ ਦੇਈਏ ਕਿ ਸਵੇਰੇ ਬੱਚਾ ਰਿਤਿਕ ਇੱਕ ਕੁੱਤੇ ਨੂੰ ਬਚਾਉਂਦਾ ਹੋਇਆ 100 ਫੁੱਟ ਡੂੰਘੇ ਬੋਰ ਵਿੱਚ ਡਿੱਗ ਪਿਆ ਸੀ, ਜਿਸ ਪਿੱਛੋਂ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਅਤੇ ਫੌਜ ਤੇ ਐਨਡੀਆਰਐਫ ਦੀਆਂ ਟੀਮਾਂ ਵੀ ਪੁੱਜ ਗਈਆਂ ਸਨ।
ਅੱਜ ਸਵੇਰੇ ਬੋਰਵੈੱਲ ਵਿਚ ਡਿੱਗੇ ਰਿਤਿਕ ਦੀ ਹੋਈ ਮੌਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪਰਿਵਾਰ ਦਾ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਨਾਲ ਹਾਂ ਅਤੇ ਪਰਿਵਾਰ ਨੂੰ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ।
ਦੱਸ ਦੇਈਏ ਕਿ ਮ੍ਰਿਤਕ ਬੱਚਾ ਰਿਤਿਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਪਰਿਵਾਰ ਵਿੱਚ 5 ਭੈਣ-ਭਰਾ ਸਨ। ਰਿਤਿਕ ਦੀ ਹਾਲਤ ਪਹਿਲਾਂ ਵੀ ਠੀਕ ਨਹੀਂ ਰਹਿੰਦੀ ਸੀ ਅਤੇ ਇਹ ਗਰੀਬ ਪਰਿਵਾਰ ਉਸ ਦੇ ਇਲਾਜ ‘ਤੇ 10-12 ਲੱਖ ਪਹਿਲਾਂ ਵੀ ਖ਼ਰਚ ਕਰ ਚੁੱਕਿਆ ਸੀ।
ਬਹੁਤ ਦੁਖਦਾਈ ਖਬਰ..ਹੁਸ਼ਿਆਰਪੁਰ ਦੇ 6 ਸਾਲਾ ਰਿਤਿਕ ਦੀ ਬੋਰਵੈੱਲ 'ਚ ਡਿੱਗਣ ਕਾਰਨ ਮੌਤ ਹੋ ਗਈ..
ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖ਼ਸ਼ੇ..ਪਰਿਵਾਰ ਦਾ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ..ਪਰ ਅਸੀਂ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਹਾਂ..ਪਰਿਵਾਰ ਨੂੰ ₹2 ਲੱਖ ਦੀ ਸਹਾਇਤਾ ਰਾਸ਼ੀ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ।
— Bhagwant Mann (@BhagwantMann) May 22, 2022
ਬੋਰਵੈਲ ‘ਚ ਕਿਉਂ ਤੇ ਕਿੰਝ ਡਿੱਗਿਆ ਮਾਸੂਮ ? ਮੌਕੇ ਤੋਂ ਦੇਖੋ ਰਿਪੋਰਟ,ਅੰਬ ਥੱਲੇ ਖੇਡਦੇ ਨੂੰ ਇੰਝ ਖਿੱਚਕੇ ਬੋਰਵੈਲ ਵੱਲ ਲੈ ਗਈ ਮੌਤ
ਰਿਤਿਕ ਦੇ ਪਰਿਵਾਰ ਨੂੰ 2 ਲੱਖ ਦੀ ਮਦਦ ਰਾਸ਼ੀ ਸਰਕਾਰ ਵੱਲੋਂ ਦਿੱਤੀ ਜਾਵੇਗੀ
ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕੀਤਾ ਐਲਾਨ !
ਰਿਤਿਕ ਦੀ ਮੌਤ ਤੋਂ ਬਾਅਦ ਡਾਕਟਰ ਆਏ ਸਾਹਮਣੇ
ਸੁਣੋ ਕਿਵੇਂ ਕੀਤੀਆਂ ਗਈਆਂ ਸੀ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ !
ਮਾਸੂਮ ਨੂੰ ਬਚਾਉਣ ਦੀ ਡਾਕਟਰਾਂ ਨੇ ਇੰਝ ਕੀਤੀ ਕੋਸ਼ਿਸ਼
ਬੜੀਆਂ ਅਰਦਾਸਾਂ ਹੋਈਆਂ, ਪਰ ਰੱਬ ਨੂੰ ਕੁਝ ਹੋਰ ਹੀ ਸੀ ਮੰਨਜ਼ੂਰ
ਬੋਰਵੈੱਲ ਚੋਂ ਬਾਹਰ ਆਉਣ ਤੋਂ ਬਾਅਦ ਰਿਤਿਕ ਦੀ ਮਾਂ ਨੇ ਕਿਹਾ
‘ਸਾਰੇ ਪੰਜਾਬ ਦੀਆਂ ਅਰਦਾਸਾਂ ਕੰਮ ਆਈਆਂ’