AAP MLA Balbir Singh sentenced to 3 years: ਉਨ੍ਹਾਂ ਕਿਹਾ, ”ਰੋਪੜ ਦੀ ਅਦਾਲਤ ਨੇ ਮੈਨੂੰ, ਮੇਰੀ ਧਰਮ ਪਤਨੀ ਅਤੇ ਮੇਰੇ ਬੇਟੇ ਨੂੰ ਇੱਕ ਪਰਿਵਾਰਕ ਝਗੜੇ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ ਅਤੇ 3 ਸਾਲ ਦੀ ਸਜ਼ਾ ਸੁਣਾਈ ਹੈ। ਅਸੀਂ ਅਦਾਲਤ ਦੇ ਫੈਸਲੇ ਦਾ ਅਤੇ ਕਨੂੰਨ ਦਾ ਸਤਿਕਾਰ ਕਰਦੇ ਹਾਂ। ਮੌਕੇ ‘ਤੇ ਸਾਰੇ ਪਰਿਵਾਰ ਨੂੰ ਅਦਾਲਤ ਵਲੋਂ ਜ਼ਮਾਨਤ ਦੇ ਦਿੱਤੀ ਗਈ ਹੈ।’
ਚੰਡੀਗੜ੍ਹ: Punjab News: ਪਟਿਆਲਾ ਦਿਹਾਤੀ ਤੋਂ ‘ਆਪ’ ਵਿਧਾਇਕ ਡਾ. ਬਲਬੀਰ ਸਿੰਘ (MLA Dr. Balbir Singh), ਉਨ੍ਹਾਂ ਦੀ ਪਤਨੀ, ਪੁੱਤਰ ਅਤੇ ਇੱਕ ਹੋਰ ਨੂੰ ਕੁੱਟਮਾਰ ਦੇ ਇੱਕ ਮਾਮਲੇ ਵਿੱਚ 3 ਸਾਲ ਕੈਦ (AAP MLA sentenced to 3 years) ਅਤੇ 5000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਹੋਣ ਪਿੱਛੋਂ ਹੁਣ ਵਿਧਾਇਕ ਡਾ. ਬਲਬੀਰ ਸਿੰਘ (Balbir Singh) ਨੇ ਪਹਿਲੀ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਅਦਾਲਤ ਦਾ ਫੈਸਲਾ ਸਿਰ ਮੱਥੇ ਪ੍ਰਵਾਨ ਹੈ ਅਤੇ ਉਹ ਕਾਨੂੰਨ ਦਾ ਸਤਿਕਾਰ ਕਰਦੇ ਹਨ।
ਉਨ੍ਹਾਂ ਕਿਹਾ, ”ਰੋਪੜ ਦੀ ਅਦਾਲਤ ਨੇ ਮੈਨੂੰ, ਮੇਰੀ ਧਰਮ ਪਤਨੀ ਅਤੇ ਮੇਰੇ ਬੇਟੇ ਨੂੰ ਇੱਕ ਪਰਿਵਾਰਕ ਝਗੜੇ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ ਅਤੇ 3 ਸਾਲ ਦੀ ਸਜ਼ਾ ਸੁਣਾਈ ਹੈ। ਅਸੀਂ ਅਦਾਲਤ ਦੇ ਫੈਸਲੇ ਦਾ ਅਤੇ ਕਨੂੰਨ ਦਾ ਸਤਿਕਾਰ ਕਰਦੇ ਹਾਂ। ਮੌਕੇ ‘ਤੇ ਸਾਰੇ ਪਰਿਵਾਰ ਨੂੰ ਅਦਾਲਤ ਵਲੋਂ ਜ਼ਮਾਨਤ ਦੇ ਦਿੱਤੀ ਗਈ ਹੈ।”
ਉਨ੍ਹਾਂ ਅੱਗੇ ਕਿਹਾ, ”ਪਟਿਆਲਾ ਅਤੇ ਪੰਜਾਬ ਦੇ ਲੋਕ ਮੈਨੂੰ ਅਤੇ ਮੇਰੇ ਜੀਵਨ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਜਦ ਸਮਾਜ ਵਿੱਚ ਸੁਧਾਰ ਕਰਨ ਦੇ ਰਸਤੇ ਤੇ ਤੁਰੇ ਸੀ ਤਾਂ ਇਹ ਗੱਲ ਸਪਸ਼ਟ ਸੀ ਕਿ ਇਸ ਰਸਤੇ ਤੇ ਕਈ ਤਸ਼ਦੱਦਾਂ ਦਾ ਸਾਹਮਣਾ ਕਰਨਾ ਪਏਗਾ। ਸਾਡੀ ਪਾਰਟੀ ਦੇ ਲੀਡਰਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਤੇ ਕਈ ਵਾਰ ਧੱਕੇ ਨਾਲ ਕਾਰਵਾਈ ਕੀਤੀ ਗਈ ਹੈ ਲੇਕਿਨ ਅੰਤ ਵਿੱਚ ਹਮੇਸ਼ਾ ਨਿਰਦੋਸ਼ ਸਾਬਿਤ ਹੋਏ ਹਨ।”
ਵਿਧਾਇਕ ਡਾ. ਬਲਬੀਰ ਨੇ ਕਿਹਾ ਕਿ ਬਹੁਤ ਸਾਰੇ ਸ਼ੁੱਭ ਚਿੰਤਕਾਂ, ਸਮਰਥਕਾਂ ਅਤੇ ਸਾਥੀਆਂ ਦੇ ਫੋਨ ਆ ਰਹੇ ਹਨ। ਆਪ ਸਾਰੇ ਚਿੰਤਤ ਹੋ। ਫ਼ਿਕਰ ਨਾ ਕਰੋ, ਸਭ ਠੀਕ ਹੋ ਜਾਏਗਾ। ਜਿਨਾ ਪਿਆਰ, ਸਤਿਕਾਰ ਅਤੇ ਸਮਰਥਨ ਤੁਸੀਂ ਦੇ ਰਹੇ ਹੋ, ਉਸ ਲਈ ਮੈਂ ਆਪ ਸਭ ਦਾ ਦਿਲੋਂ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਮੇਰਾ ਸਾਰਾ ਜੀਵਨ ਲੋਕਾਂ ਲਈ ਸਮਰਪਿਤ ਰਿਹਾ ਹੈ ਅਤੇ ਅੱਗੇ ਵੀ ਸਮਰਪਿਤ ਰਹੇਗਾ।
ਪਟਿਆਲਾ ਦਿਹਾਤੀ ਤੋਂ ‘ਆਪ’ ਵਿਧਾਇਕ ਡਾ. ਬਲਬੀਰ ਸਿੰਘ, ਉਨ੍ਹਾਂ ਦੀ ਪਤਨੀ, ਪੁੱਤਰ ਅਤੇ ਇੱਕ ਹੋਰ ਨੂੰ ਕੁੱਟਮਾਰ ਦੇ ਮਾਮਲੇ ਵਿੱਚ 3 ਸਾਲ ਕੈਦ ਅਤੇ 5000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
‘ਆਪ’ ਵਿਧਾਇਕ ਡਾ ਬਲਬੀਰ ਸਿੰਘ, ਉਸ ਦੀ ਪਤਨੀ, ਪੁੱਤਰ ਅਤੇ ਇੱਕ ਹੋਰ ਨੂੰ ਕੁੱਟਮਾਰ ਦੇ ਮਾਮਲੇ ਵਿੱਚ 3 ਸਾਲ ਦੀ ਸਜ਼ਾ ਅਤੇ 5000 ਰੁਪਏ ਜੁਰਮਾਨਾ ਕੀਤਾ ਗਿਆ ਹੈ।ਹਾਲਾਂਕਿ ਅਦਾਲਤ ਨੇ ‘ਆਪ’ ਵਿਧਾਇਕ ਬਲਬੀਰ ਸਿੰਘ ਤੇ ਬਾਕੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਵੱਲੋਂ 50 ਹਜ਼ਾਰ ਦੇ ਮੁਚਲਕੇ ਨਾਲ ਜ਼ਮਾਨਤ ਦੇ ਦਿੱਤੀ ਗਈ। ਮਾਮਲਾ 2011 ਵਿਚ ਭੈਣ ਭਰਾਵਾਂ ਦੇ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ਦਾ ਹੈ।