ਮਾਨਸਾ, 24 ਮਈ, 2022:2022 ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਟਿਕਟ ’ਤੇ ਮਾਨਸਾ ਤੋਂ ਚੋਣ ਲੜੇ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ: ਵਿਜੇ ਸਿੰਗਲਾ ਤੋਂ 63 ਹਜ਼ਾਰ ਵੋਟਾਂ ਦੇ ਵੱਡੇ ਫ਼ਰਕ ਨਾਲ ਹਾਰੇ ਨਾਮਵਰ ਗਾਇਕ ਸਿੱਧੂ ਮੂਸੇਵਾਲਾ ਨੇ ਅੱਜ ਡਾ: ਸਿੰਗਲਾ ਦੀ ਬਰਖ਼ਾਸਤਗੀ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਚੁੱਟਕੀ ਲਈ ਹੈ।

ਇੰਸਟਾਗ੍ਰਾਮ ’ਤੇ ਇਕ ‘ਸਟੋਰੀ’ ਸਾਂਝੀ ਕਰਦਿਆਂ ਮੂਲ ਰੂਪ ਵਿੱਚ ਪੰਜਾਬੀ ਸੰਦੇਸ਼ ਅੰਗਰੇਜ਼ੀ ਵਿੱਚ ਲਿਖ਼ ਕੇ ਸਾਂਝਾ ਕੀਤਾ ਹੈ।

ਇਸ ਵਿੱਚ ਮੂਸੇਵਾਲਾ ਨੇ ਜਿੱਥੇ ਨਾਲ ਹੀ ਜਿੱਤ ਤੋਂ ਬਾਅਦ ਡਾ:ਵਿਜੇ ਸਿੰਗਲਾ ਦਾ ਉਹ ਵਾਇਰਲ ਵੀਡੀਓ ਸ਼ਾਟ ਵੀ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਆਪਣੇ ਸਮਰਥਕਾਂ ਨਾਲ ਘਿਰੇ ਇਕ ਵਾਹਨ ਦੀ ਛੱਤ ’ਤੇ ਚੜ੍ਹ ਕੇ ਸਿੱਧੂ ਮੂਸੇਵਾਲਾ ਦੀ ਨਕਲ ਦੇ ਤੌਰ ’ਤੇ ਪੱਟਾਂ ’ਤੇ ਹੱਥ ਮਾਰਦੇ ਨਜ਼ਰ ਆਉਂਦੇ ਹਨ। ਇਸ ਸ਼ਾਟ ਦੇ ਪਿੱਛੇ ਸਿੱਧੂ ਮੂਸੇਵਾਲਾ ਦੇ ਮਸ਼ਹੂਰ ਗ਼ੀਤ ‘ਸਕੇਪ ਗੋਟ’ ਦੀਆਂ ਸਤਰਾਂ ਲਾਈਆਂ ਗਈਆਂ ਹਨ।

ਜ਼ਿਕਰਯੋਗ ਹੈ ਕਿ ਸਿੰਗਲਾ ਦੀ ਜਿੱਤ ਤੋਂ ਬਾਅਦ 5911 ਵਜੋਂ ਜਾਣੇ ਜਾਂਦੇ ਮੂਸੇਵਾਲਾ ਨੂੰ ਚਿੜ੍ਹਾਉਣ ਲਈ ਜੇਤੂ ਜਲੂਸ ਦੌਰਾਨ 5911 ਟਰੈਕਟਰ ਨੂੂੰ ਪੁੱਠੇ ਬੰਨੇ ਘੜੀਸਦੇ ਹੋਏ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਸੀ।

‘ਤੁਸੀਂ ਤਾਂ ਕਹਿੰਦੇ ਸੀ ਅਸੀਂ ਹੀਰੇ ਲੱਭ ਕੇ ਲਿਆਂਦੇ ਨੇ’ – ਸਾਨੂੰ ਤੁਹਾਡੇ ਡਰਾਮਿਆਂ ‘ਤੇ ਵਿਸ਼ਵਾਸ ਨਹੀਂ – ਵਲਟੋਹਾ

ਲੋਕ ਵਰਗਲਾਉਣੇ ਕਿੰਨੇ ਸੌਖੇ ਨੇ । ਇਹ ਅੱਜ ਸਹਿਜੇ ਦੇਖਿਆ ਜਾ ਸਕਦਾ। ਵਿਜੇ ਸਿੰਗਲਾ ਨੂੰ ਭਗਵੰਤ ਮਾਨ ਨੇ ਮੰਤਰੀ ਲਾਇਆ। ਪਹਿਲੀ ਵਾਰ ਐਮ ਐਲ ਏ ਬਣੇ ਨੂੰ ਸਿਹਤ ਵਿਭਾਗ ਵਰਗਾ ਤਕੜਾ ਮਲਾਈ ਆਲਾ ਮਹਿਕਮਾ ਦੇ ਦਿੱਤਾ। ਵਿਜੈ ਸਿੰਗਲਾ ਭਗਵੰਤ ਮਾਨ ਦੀ ਲਾਬੀ ਦਾ ਬੰਦਾ ਸੀ। ਇਕ ਅੱਧੇ ਨੂੰ ਛੱਡ ਕੇ ਸਾਰੇ ਮੰਤਰੀ ਹੀ ਭਗਵੰਤ ਮਾਨ ਦੇ ਕੋਟੇ ‘ਚੋਂ ਹਨ । ਕਿਉਂ ਕਿ ਕੇਜਰੀਵਾਲ ਨੇ ਰਾਜ ਸਭਾ ਦਾ ਕੋਟਾ ਰੱਖਿਆ ਸੀ ਤੇ ਸ਼ਰੇਆਮ ਰਾਜ ਸਭਾ ਦੀਆਂ ਸੀਟਾਂ ਵੇਚੀਆਂ। ਖੈਰ, ਭਗਵੰਤ ਮਾਨ ਦੇ ਖਾਸ ਸਿੰਗਲੇ ਨੇ ਕਿਸੇ ਤੋਂ ਕਮਿਸ਼ਨ ਮੰਗਿਆ । ਜਿਸ ਤੋਂ ਮੰਗਿਆ ਉਹ ਤਕੜੇ ਸਬੂਤ ਲੈ ਕੇ ਕੇਜਰੀਵਾਲ ਕੋਲ ਵੱਜਿਆ। ਕੇਜਰੀਵਾਲ ਹੱਥ ਭਗਵੰਤ ਮਾਨ ਦੀ ਬੋਦੀ ਆ ਗਈ। ਸਬੂਤ ਹੋਣ ਕਰਕੇ ਨਾ ਤਾਂ ਕੇਜਰੀਵਾਲ ਸਿੰਗਲੇ ਨੂੰ ਬਚਾ ਸਕਦਾ ਸੀ ਤੇ ਨਾ ਹੀ ਭਗਵੰਤ ਮਾਨ। ਸੋ ਦੋਵਾਂ ਦੀ ਇਹ ਮਜਬੂਰੀ ਸੀ ਕਿ ਸਿੰਗਲੇ ਨੂੰ ਲਾਹ ਦੇਣ। ਜੇ ਨਾ ਲਾਹੁੰਦੇ ਤਾਂ ਸਬੂਤ ਮੀਡੀਆ ਰਾਹੀਂ ਬਾਹਰ ਆ ਹੀ ਜਾਂਦੇ। ਹੋਰ ਬੇਜਤੀ ਹੁੰਦੀ ਆਮ ਆਦਮੀ ਪਾਰਟੀ ਦੀ। ਇਸ ਕਰਕੇ ਸਿੰਗਲਾ ਝਟਕਾ ਕੇ ਭਗਵੰਤ ਮਾਨ ਨੇ ਆਵਦੇ ਸਿਰੋਂ ਬਲਾ ਟਾਲੀ ਹੈ। ਉਸ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ। ਫੇਰ ਕਰੈਡਿਟ ਕਾਹਦਾ ਲੈ ਰਿਹਾ ? ਤੇ ਦੇਣ ਆਲੇ ਕਰੈਡਿਟ ਕਾਹਦਾ ਦੇ ਰਹੇ ਨੇ ?ਭਗਵੰਤ ਮਾਨ ਕਹਿ ਰਿਹਾ ਕਿ ਮੈਂ ਸਬੂਤ ਲਕੋ ਵੀ ਸਕਦਾ ਸੀ। ਜੇ ਨਾ ਕਾਰਵਾਈ ਕਰਦਾ ਤਾਂ ਨਾ ਕਰਦਾ। ਇਹ ਸੁਵਿਧਾ ਭਗਵੰਤ ਮਾਨ ਕੋਲ ਨਹੀਂ ਸੀ। ਕਿਉਂ ਕੇ ਜਿੰਨੇ ਜੋਖਮ ਲੈ ਕੇ ਸਬੂਤ ਇਕੱਠੇ ਕੀਤੇ ਸੀ ਉਨੇ ਚੁੱਪ ਨਹੀਂ ਰਹਿਣਾ ਸੀ। ਜੇ ਭਗਵੰਤ ਮਾਨ ਨਾ ਕਾਰਵਾਈ ਕਰਦਾ ਤਾਂ ਅਗਲਾ ਬੀਜੇਪੀ ਕੋਲ ਵਜਦਾ ਤੇ ਸਿੱਧੀ ਸੀਬੀਆਈ ਦੀ ਰੇਡ ਪੈਂਦੀ। ਇਸ ਕਰਕੇ ਭਗਵੰਤ ਮਾਨ ਨੇ ਫਸੇ ਹੋਏ ਨੇ ਸਿੰਗਲਾ ਕੱਢਿਆ । ਹੋਰ ਕੋਈ ਚਾਰਾ ਨਹੀਂ ਸੀ ਉਸ ਕੋਲ। ਐਵੇੰ ਨਾ ਮਗਰ ਲੱਗ ਜਾਇਆ ਕਰੋ
#ਮਹਿਕਮਾ_ਪੰਜਾਬੀ

ਭਗਵੰਤ ਮਾਨ ਵੱਲੋਂ ਸਿਹਤ ਮੰਤਰੀ ਵਿਜੈ ਸਿੰਗਲਾ ਭ੍ਰਿਸ਼ਟਾਚਾਰ ਮਾਮਲੇ ‘ਚ ਦਿਖਾਈ ਫੁਰਤੀ ਸ਼ਲਾਘਾਯੋਗ ਹੈ। ਭਗਵੰਤ ਮਾਨ ਅਤੇ ਕੇਜਰੀਵਾਲ ਵਲੋੰ ਪੰਜਾਬ ਅੰਦਰ ਦਸ ਦਿਨਾਂ ‘ਚ ਭ੍ਰਿਸ਼ਟਾਚਾਰ ਖਤਮ ਕਰਨ ਦੇ ਦਾਅਵੇ ਪੰਜਾਬ ਸਮੇਤ ਬਾਹਰਲੇ ਸੂਬਿਆਂ ‘ਚ ਛਪਵਾਏ ਗਏ ਸਨ, ਉਨ੍ਹਾਂ ਦਾਅਵਿਆਂ ‘ਤੇ ਵੱਡਾ ਸਵਾਲੀਆ ਨਿਸ਼ਾਨ ਲੱਗ ਜਾਣਾ ਸੀ, ਜੇ ਸਿੰਗਲੇ ਬਾਰੇ ਸਾਰੇ ਸਬੂਤ ਮੀਡੀਆ ਰਾਹੀਂ ਬਾਹਰ ਆ ਜਾਂਦੇ।
ਸਿੰਗਲਾ ਇਕੱਲਾ ਨਹੀਂ ਹੈ, ਭਵਿੱਖ ‘ਚ ਹੋਰਾਂ ਬਾਰੇ ਵੀ ਅਜਿਹੇ ਹੀ ਸਬੂਤ ਅੱਗੇ ਆਉਣਗੇ, ਉਮੀਦ ਹੈ ਕਿ ਭਗਵੰਤ ਮਾਨ ਇਸੇ ਤਰਾਂ ਕਾਰਵਾਈ ਕਰਦੇ ਰਹਿਣਗੇ, ਵਿਧਾਇਕ ਗੱਜਣਮਾਜਰਾ ਮਾਮਲੇ ਵਾਂਗ ਚੁੱਪ ਨਹੀਂ ਰਹਿਣਗੇ।ਲੋਕਾਂ ਨਾਲ਼ੋਂ ਜੇ ਭਗਵੰਤ ਮਾਨ ਖ਼ੁਦ ਰਾਜ ਸਭਾ ਮੈਂਬਰਾਂ ਬਾਰੇ ਤੇ ਹੋਰਨਾਂ ਪਾਰਟੀਆਂ ‘ਚੋਂ ਆਣ ਕੇ ਜਿੱਤੇ ਵਿਧਾਇਕਾਂ ਬਾਰੇ ਅੰਦਰੂਨੀ ਜਾਂਚ ਕਰਵਾ ਲੈਣ ਤਾਂ ਭਵਿੱਖ ‘ਚ ਹੋਣ ਵਾਲੀ ਸ਼ਰਮਿੰਦਗੀ ਤੋਂ ਬਚਿਆ ਜਾ ਸਕਦਾ। ਸਿੰਗਲੇ ਦੇ ਸਲਾਹਕਾਰਾਂ ਅਤੇ ਭਾਣਜੇ ਨੇ ਹੀ ਬਹੁਤ ਕੁਝ ਦੱਸ ਦੇਣਾ। ਵਰਨਾ ਲੋਕ ਤਾਂ ਸਬੂਤ ਦੇਣਗੇ ਹੀ, ਜਿਵੇਂ ਸਿੰਗਲੇ ਦੇ ਇਕੱਠੇ ਕਰਕੇ ਦਿੱਤੇ ਹਨ।
ਇੱਕ ਵਾਰ ਫਿਰ ਭਗਵੰਤ ਮਾਨ ਨੂੰ ਭ੍ਰਿਸ਼ਟਾਚਾਰੀ ਵਿਜੈ ਸਿੰਗਲਾ ‘ਤੇ ਕਾਰਵਾਈ ਲਈ ਮੁਬਾਰਕਾਂ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ