ਹਥਿਆਰ ਰੱਖਣਾ ਅਪੀਲ ਨਹੀਂ “ਹੁਕਮ” ਹੈ – SGPC
ਇਹ ਹੁਕਮ ਸਿੱਖਾਂ ਨੂੰ ਗੁਰੂ ਛੇਵੇਂ ਪਾਤਸ਼ਾਹ ਨੇ ਕੀਤਾ ਹੈ। ਸਿੱਖ ਨੇ ਵਧੀਆ ਤੋਂ ਵਧੀਆ ਹਥਿਆਰ ਰੱਖਣੇ ਹਨ। ਇਹ ਰਾਜਨੀਤਕ ਲੀਡਰ ਕੌਣ ਹੁੰਦੇ ਹਨ ਗੁਰੂ ਦੇ ਬਚਨਾਂ ਦਾ ਵਿਰੋਧ ਕਰਨ ਵਾਲੇ?
ਭਗਵੰਤ ਮਾਨ ਤੇ ਰਾਜਾ ਵੜਿੰਗ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨਾਂ ਦਾ ਵਿਰੋਧ ਕੀਤਾ ਹੈ। ਜੱਥੇਦਾਰ ਨੇ ਆਪਣੇ ਕੋਲੋ ਕੁਝ ਵੀ ਨਹੀਂ ਕਿਹਾ ਸੀ। ਸ਼੍ਰੋਮਣੀ ਕਮੇਟੀ ਨੇ ਜੱਥੇਦਾਰ ਦੇ ਬਿਆਨ ਤੇ ਸਟੈਂਡ ਲਿਆ ਹੈ। ਹੁਣ ਸ਼੍ਰੋਮਣੀ ਕਮੇਟੀ ਨੂੰ ਕਾਨੂੰਨੀ ਕਾਰਵਾਈ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ 295A ਦਾ ਪਰਚਾ ਕਰਵਾਉਣਾ ਚਾਹੀਦਾ ਹੈ ਜਾਂ ਇਹ ਆਪਣੇ ਬਿਆਨ ਵਾਪਸ ਲੈਣ। ਇਹਨਾਂ ਲੀਡਰਾਂ ਨੂੰ ਗੁਰੂ ਦੇ ਹੁਕਮ ਦੇ ਉਲਟ ਬੋਲਣ ਦਾ ਕੋਈ ਹੱਕ ਨਹੀਂ। ਇਹ ਸਿੱਖਾਂ ਦਾ ਧਾਰਮਿਕ ਮਸਲਾ ਹੈ। ਇਸ ਗੱਲ ਤੇ ਸਿੱਖ ਕੌਮ ਨੂੰ ਪਿੱਛੇ ਨਹੀਂ ਹੱਟਣਾ ਚਾਹੀਦਾ।

ਇਹ ਇਤਰਾਜ਼ 84 ਵੇਲੇ ਵੀ ਹੋਇਆ ਸੀ ਕਿ ਸਿੱਖ ਹਥਿਆਰ ਰੱਖਦੇ ਹਨ। ਤਾਂ ਉਸ ਵੇਲੇ ਸੰਤਾਂ ਨੇ ਕਿਹਾ ਸੀ ਕਿ ਬੀਬੀ ਇੰਦਰਾ ਅਸੀਂ ਨਾ ਤਾਂ ਤੇਰੇ ਸਿੱਖ ਹਾਂ ਅਤੇ ਨਾ ਤੇਰੇ ਪਿਓ ਨਹਿਰੂ ਦੇ। ਸਾਨੂੰ ਹਥਿਆਰ ਰੱਖਣ ਦਾ ਹੁਕਮ ਸਾਡੇ ਛੇਵੇਂ ਪਾਤਸ਼ਾਹ ਧੰਨ ਹਰਿਗੋਬਿੰਦ ਸਾਹਿਬ ਮਹਾਰਾਜ ਨੇ ਕੀਤਾ ਹੈ। ਹਥਿਆਰ ਰੱਖਣਾ ਮਰਦਾਂ ਦਾ ਕੰਮ ਹੈ। ਹਲੇ ਤਾਂ ਅਸੀੰ ਲਾਇਸੈਂਸੀ ਹਥਿਆਰ ਹੀ ਰੱਖੇ ਹਨ ਜਦ ਸੰਗਤ ਦੀ ਕ੍ਰਿਪਾ ਹੋਈ ਤਾਂ ਤੋਪਾਂ ਵੀ ਰੱਖਾਂਗੇ। ਭਗਵੰਤ ਮਾਨ ਵੀ ਇਹ ਗੱਲ ਲੜ ਬੰਨ ਲਵੇ ਕਿ ਅਸੀਂ ਨਾ ਤਾਂ ਉਸ ਦੇ ਸਿੱਖ ਹਾਂ ਅਤੇ ਨਾ ਉਸ ਦੇ ਮੂੰਹ ਬੋਲੇ ਪਿਓ ਕੇਜਰੀਵਾਲ ਦੇ। ਇਹ ਸਾਨੂੰ ਗੁਰੂ ਦਾ ਹੁਕਮ ਹੈ ਕਿ ਵਧੀਆ ਤੋਂ ਵਧੀਆ ਹਥਿਆਰ ਰੱਖੋ। ਜਦ ਗੁਰੂ ਕ੍ਰਿਪਾ ਕਰੂ ਅਸੀਂ ਤੋਪਾਂ ਤੇ ਟੈੱਕ ਵੀ ਰੱਖਾਂਗੇ। ਤੂੰ ਆਪਣੀ ਸੂਬੇਦਾਰੀ ਕਰ, ਤੈਨੂੰ ਸਿੱਖਾਂ ਦੇ ਮਸਲੇ’ਚ ਟੰਗ ਫਸਾਉਣ ਦਾ ਕੋਈ ਅਧਿਕਾਰ ਨਹੀਂ।
– ਸਤਵੰਤ ਸਿੰਘ

ਪੰਜਾਬ ਸਰਕਾਰ ਨੇ ਪੰਜਾਬ ਪੁਲਿਸ’ਚ 80,000 ਤੋਂ ਵੱਧ ਹਥਿਆਰਬੰਦ ਕਰਮਚਾਰੀ ਭਰਤੀ ਕੀਤੇ ਹੋਏ ਹਨ ਜਦਕਿ ਪੰਜਾਬ ਦੇ ਵੀਹ ਹਜ਼ਾਰ ਦੇ ਕਰੀਬ ਸਕੂਲਾਂ’ਚ ਕੇਵਲ 75,000 ਦੇ ਕਰੀਬ ਅਧਿਆਪਕ ਹੀ ਹਨ। ਤੀਹ ਹਜ਼ਾਰ ਤੋਂ ਵੱਧ ਅਸਾਮੀਆਂ ਸਕੂਲ ਅਧਿਆਪਕਾਂ ਦੀਆਂ ਖਾਲੀ ਹਨ। ਪੁਲਿਸ ਅਤੇ ਹਥਿਆਰਾਂ ਸਿਰ ਤੇ ਪੰਜਾਬ ਤੇ ਰਾਜ ਕਰਨ ਵਾਲਾ ਮੁੱਖ ਮੰਤਰੀ ਨਸੀਅਤਾਂ ਸਿੱਖਾਂ ਨੂੰ ਦੇ ਰਿਹਾ ਹੈ। ਪੰਜਾਬ’ਚ ਸਿੱਖਿਆ ਲਈ ਬੱਜਟ’ਚੋਂ ਕੇਵਲ 4643 ਕਰੋੜ ਰੱਖੇ ਗਏ ਹਨ ਜਦਕਿ ਪੰਜਾਬ ਪੁਲਿਸ ਦਾ ਖਰਚਾ 7000 ਕਰੋੜ ਤੋਂ ਵੱਧ ਹੈ। ਇਹਨਾਂ ਹਾਲਾਤਾਂ’ਚ ਮੁੱਖ ਮੰਤਰੀ ਸਿੱਖਾਂ ਨੂੰ ਕਹਿ ਰਿਹਾ ਹੈ ਕਿ ਹਥਿਆਰ ਰੱਖਣ ਦੀ ਥਾਂ ਮਾਡਰਨ ਸਿੱਖਿਆ ਪ੍ਰਾਪਤ ਕਰੋ। ਜਦਕਿ ਸਿੱਖਾਂ ਨੇ ਸਿੱਖਿਆ ਬੱਜਟ ਤੇ ਕਿੰਨੇ ਪੈਸੇ ਲਗਾਏ ਹਨ ਇਹ ਜੱਗ ਜਾਣਦਾ ਹੈ। ਦੁਨੀਆਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ’ਚ ਜਿਨ੍ਹੇ ਸਿੱਖਾਂ ਦੇ ਬੱਚੇ ਪੜਦੇ ਹਨ ਇਹ ਅਨੁਪਾਤ ਕਿਸੇ ਕੌਮ ਦਾ ਨਹੀਂ ਹੋਣਾ।ਹੁਣ ਭਗਵੰਤ ਮਾਨ ਨੂੰ ਚਾਹੀਦਾ ਹੈ ਪੰਜਾਬ ਪੁਲਿਸ ਦੇ ਹਥਿਆਰ ਵੇਚ ਕੇ ਪੈਸੇ ਸਿੱਖਿਆ ਤੇ ਖਰਚੇ। ਪੰਜਾਬ ਨੂੰ ਪੁਲਿਸ ਸਟੇਟ ਕਿਉਂ ਬਣਾਇਆ ਹੋਇਆ ਹੈ। ਪੁਲਿਸ ਦੀ ਨਫ਼ਰੀ ਘਟਾ ਕੇ ਅਧਿਆਪਕ ਭਰਤੀ ਕਰੇ। ਪੰਜਾਬ’ਚੋਂ ਫੌਜੀ ਛਾਉਣੀਆਂ ਚੁਕਾ ਕੇ ਉਹ ਜ਼ਮੀਨਾਂ ਨੂੰ ਵੇਚ ਕੇ ਉਸ ਪੈਸੇ ਨਾਲ ਪੰਜਾਬ ਦਾ ਕਰਜ਼ਾ ਉਤਾਰੇ। ਕੇਵਲ ਸਿੱਖਾਂ ਖਿਲਾਫ਼ ਚਵਲਾਂ ਨਾ ਮਾਰੇ।
– ਸਤਵੰਤ ਸਿੰਘ

ਜਦ ਦੀਪ ਨੇ ਚੋਣ ਪ੍ਰਚਾਰ ਦੌਰਾਨ ਇੱਕ ਹੱਥ’ਚ ਕਿਰਪਾਨ ਅਤੇ ਦੂਜੇ ਹੱਥ’ਚ ਝਾੜੂ ਫੜ ਕੇ ਲੋਕਾਂ ਨੂੰ ਵੰਗਾਰ ਪਾਈ ਕਿ ਤੁਸੀਂ ਇਹਨਾਂ ਦੋਵਾਂ’ਚੋੰ ਕਿਸ ਦੀ ਚੋਣ ਕਰੋਗੇ ਤਾਂ ਉਦੋਂ ਬਹੁਤੇ ਲੋਕ ਇਹੀ ਰੌਲਾ ਪਾਉਂਦੇ ਰਹੇ ਕਿ ਇਸ ਤਰਾਂ ਕਹਿਣ ਦੀ ਕੀ ਲੋੜ ਸੀ। ਸਿੱਖੀ ਸਮਝ ਤੋੰ ਦੂਰ ਹੋ ਚੁੱਕੇ ਲੋਕਾਂ ਨੂੰ ਉਸ ਸਮੇਂ ਸਮਝ ਨਹੀਂ ਲੱਗੀ ਕਿ ਦੀਪ ਨੂੰ ਇਹ ਕਿਉਂ ਕਹਿਣਾ ਪੈ ਗਿਆ?
ਦੀਪ ਨੇ ਜਿਹੜੀ ਗੱਲ ਮਹੀਨਿਆਂ ਪਹਿਲਾਂ ਕਹੀ ਸੀ ਉਸ ਦਾ ਭੇਦ ਭਗਵੰਤ ਮਾਨ ਦੇ ਕੱਲ ਵਾਲੇ ਟਵੀਟ’ਚ ਪਿਆ ਹੈ ਕਿ ਦੀਪ ਨੂੰ ਇਹ ਕਿਉਂ ਕਹਿਣਾ ਪਿਆ। ਦੀਪ ਨੇ ਇਹ ਗੱਲ ਇਹਨਾਂ ਦੀ ਸਰਕਾਰ ਆਉਣ ਤੋਂ ਪਹਿਲਾਂ ਹੀ ਜੱਜ ਕਰ ਲਈ ਸੀ ਕਿ ਇਹ ਕਿਸ ਪਾਸੇ ਨੂੰ ਤੁਰਨਗੇ। ਉਹੀ ਭੇਡ ਬਿਰਤੀ ਲੋਕ ਅਤੇ ਕੁਝ ਲੰਡੂ ਪੱਤਰਕਾਰ ਅੱਜ ਜੱਥੇਦਾਰ ਦੇ ਬਿਆਨ ਤੇ ਤੜਫ਼ੇ ਪਏ ਹਨ ਕਿ ਸਿੱਖਾਂ ਨੂੰ ਹਥਿਆਰ ਰੱਖਣ ਨੂੰ ਕਿਉਂ ਕਹਿ ਦਿੱਤਾ। ਜਦ ਕਿ ਜੱਥੇਦਾਰ ਨੇ ਆਪਣੇ ਕੋਲੋ ਕੁਝ ਨਹੀਂ ਕਿਹਾ ਇਹ ਗੁਰੂ ਦਾ ਹੁਕਮ ਹੈ। ਬਾਦਲ ਫੋਬੀਏ’ਚ ਗੁਰੂ ਦੇ ਹੁਕਮ ਤੋਂ ਭਗੌੜੇ ਹੋ ਕੇ ਯੱਭਲ ਮੁੱਖ ਮੰਤਰੀ ਨੂੰ ਸਹੀ ਦੱਸੀ ਜਾਂਦੇ ਹਨ। ਇਹਨਾਂ ਲਈ ਹੀ ਦੀਪ ਨੇ ਕਿਹਾ ਸੀ ਭੇਡਾਂ ਨੂੰ ਮੁੰਨਿਆ ਜਾ ਸਕਦਾ ਸਮਝਿਆ ਨਹੀਂ।
– ਸਤਵੰਤ ਸਿੰਘ

ਸ਼ਸਤਰ ਕਿਉਂ ਜਰੂਰੀ ਹੈ ?
ਪਿਛਲੇ ਮਹੀਨੇ ਅਸੀਂ ਬੰਗਾਲ ਯਾਤਰਾ ਕੀਤੀ ਸੀ। ਬੰਗਾਲ ਦਾ ਸ਼ਹਿਰ ਹੈ ਵਿਸ਼ਨੂੰਪੁਰ। ਇਥੇ ਇਕ ਉਦਾਸੀ ਡੇਰਾ ਹੈ ਜਿਸ ਦਾ ਸੰਬੰਧ ਗੁਰੂ ਤੇਗਬਹਾਦਰ ਜੀ ਨਾਲ ਹੈ। ਇਸ ਡੇਰੇ ਦੇ ਨੇੜੇ ਤੇੜੇ ਸਿੱਖ ਵਸੋਂ ਦਾ ਨਾਂ ਨਿਸ਼ਾਨ ਨਹੀਂ ਹੈ। ਮਹੰਤ ਵੀ ਬੰਗਾਲੀ ਹੀ ਹੈ। ਮਹੰਤ ਨੇ ਦੱਸਿਆ ਕਿ ਉਹ ਇਕੱਲਾ ਹੀ ਡੇਰੇ ਨੂੰ ਸਾਂਭ ਰਿਹਾ ਹੈ। ਕਹਿੰਦਾ ਮੈਨੂੰ ਇਕੱਲਾ ਵੇਖ ਕੇ ਬੰਗਾਲੀ ਕਈ ਵਾਰ ਮਾਰਨ ਆ ਪੈਂਦੇ ਸਨ। ਡੇਰੇ ਦੀ ਜਮੀਨ ਵੀ ਹੌਲੀ ਹੌਲੀ ਦੱਬ ਰਹੇ ਸਨ। ਫੇਰ ਅਚਾਨਕ ਇਕ ਨਿਹੰਗ ਸਿੰਘ ਸਾਈਕਲ ਤੇ ਯਾਤਰਾ ਕਰਦਾ ਇਥੇ ਆ ਗਿਆ। ਜਦੋਂ ਮਹੰਤ ਨੇ ਨਿਹੰਗ ਸਿੰਘ ਨੂੰ ਸਾਰੀ ਗੱਲ ਦੱਸੀ ਤਾਂ ਸਿੰਘ ਜੀ ਨੇ ਉਥੇ ਹੀ ਡੇਰੇ ਗੱਡ ਦਿਤੇ। ਤਿੰਨ ਸਾਲ ਨਿਹੰਗ ਸਿੰਘ ਉਥੇ ਰਿਹਾ। ਉਸ ਦਿਨ ਤੋਂ ਬਾਅਦ ਕਿਸੇ ਬੰਗਾਲੀ ਨੇ ਮਹੰਤ ਵੱਖ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਅਕਾਲ ਦਾ ਭੇਜਿਆ ਸਿੰਘ ਫੇਰ ਆਪਣੀ ਯਾਤਰਾ ਤੇ ਵਾਪਸ ਚਲਿਆ ਗਿਆ।
ਇਹ ਮਹੰਤ ਅੱਜ ਵੀ ਉਸ ਨਿਹੰਗ ਸਿੰਘ ਦੇ ਗੁਣ ਗਾਉਂਦਾ। ਕਹਿੰਦਾ ਤੁਸੀਂ ਪੰਜਾਬ ਜਾਉਂਗੇ ਤਾਂ ਕੋਈ ਨਿਹੰਗ ਭੇਜ ਦਿਓ ਮੇਰੇ ਕੋਲ। ਨਿਹੰਗ ਇਥੇ ਹੁੰਦਾ ਤਾਂ ਮੈਨੂੰ ਕੋਈ ਡਰ ਭੈਅ ਨਹੀਂ ਰਹਿੰਦਾ। ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ। ਗੁਰੂ ਸਾਹਿਬ ਨੇ ਕਿਸੇ ਨੂੰ ਸ਼ਸਤਰ ਬਖਸ਼ ਦਿਤੇ ਤੇ ਕਿਸੇ ਸ਼ਾਸਤਰ। ਸਿੱਖੀ ਦੀ ਪਰੰਪਰਾ ਇਹ ਹੈ ਕਿ ਸ਼ਸਤਰਧਾਰੀ ਸਿੱਖ ਸ਼ਾਸਤਰਾਂ ਤੋਂ ਅਤੇ ਸ਼ਾਸਤਰੀ ਸਿੱਖ ਸ਼ਸਤਰਾਂ ਤੋਂ ਮੁਨਕਰ ਨਹੀਂ ਹੁੰਦਾ…..
ਜਗਸੀਰ ਸਿੰਘ ਮੱਤਾ

ਇੱਕ ਸਿੰਘਣੀ ਨੇ ਜਦ ਰਾਈਫਲ ਫੜ ਕੇ ਹਜ਼ਾਰਾਂ ਫ਼ਸਾਦੀਆਂ ਨਾਲ ਟੱਕਰ ਲਈ: ਸਿੱਖਾਂ ਦੀ ਕਤਲੇਆਮ ਲਈ ਸਰਕਾਰੀ ਧਿਰ ਦੇ ਹੁਕਮ ਪਹੁੰਚਦਿਆਂ ਹੀ ਯੂ.ਪੀ. ਦੇ ਨਿਘਾਸਣ ਵਿਧਾਨ ਸਭਾ ਹਲਕੇ ਦੇ ਐਮ.ਐਲ.ਏ. ਸਤੀਸ਼ ਆਜਮਾਨੀ ਨੇ ਭਈਆਂ ਦੀਆਂ ਹੇੜਾਂ ਇਕੱਠੀਆਂ ਕਰ ਕੇ ਹਦਾਇਤ ਕੀਤੀ ਕਿ ਸਿੱਖਾਂ ਨੂੰ ਲੁੱਟੋ, ਕੁੱਟੋ, ਤੇ ਕਤਲ ਕਰੋ, ਪੁਲਿਸ ਤੁਹਾਡੀ ਮਦਦ ਕਰੇਗੀ।ਸਰਕਾਰੀ ਥਾਪੜਾ ਮਿਲ਼ਦਿਆਂ ਹੀ ਭਈਏ ਚਾਂਭਲ ਗਏ। ਸਿੱਖਾਂ ਦੇ ਘਰਾਂ ਤੇ ਹਮਲੇ ਕੀਤੇ ਜਾਣ ਲੱਗੇ।ਇਸ ਸਮੇ ਨਿਘਾਸਣ ਹਲਕੇ ‘ਚ ਪਿੰਡ ਬਾਹਮਣਪੁਰ ਅੰਦਰ ਰਹਿੰਦੇ ਇੱਕ ਸਿੱਖ ਪਰਿਵਾਰ ਦੀ ਬੀਬੀ ਗੁਰਦੀਪ ਕੌਰ ਨੇ ਆਪਣੀ ਅਤੇ ਬੱਚਿਆਂ ਦੀ ਰਾਖੀ ਕਰਨ ਲਈ ਬਾਰਾਂ ਬੋਰ ਦੀ ਰਾਈਫ਼ਲ ਲੈ ਕੇ ਤਿੰਨ ਹਜ਼ਾਰ ਫ਼ਸਾਦੀ ਭਈਆਂ ਦੀ ਭੀੜ ਦੇ ਨਾਲ਼ ਇਕੱਲਿਆਂ ਹੀ ਟੱਕਰ ਲਈ ਤੇ ਹਜ਼ਾਰਾਂ ਭਈਏ ਉਹਦੇ ਅੱਗੇ ਲੱਗ ਕੇ ਭੱਜਦੇ ਸਾਰੇ ਪਿੰਡ ਨੇ ਵੇਖੋ।
ਜਦੋਂ ਹਜ਼ਾਰਾਂ ਫ਼ਸਾਦੀਆਂ ਦੀ ਇਹ ਭੀੜ ਨੇੜੇ ਆਈ ਤਾਂ ਬੀਬੀ ਗੁਰਦੀਪ ਕੌਰ ਨੇ ਛੱਤ ਤੋਂ ਪਹਿਲਾ ਫ਼ਾਇਰ ਕੱਢਿਆ।ਗੋਲ਼ੀ ਚੱਲਣ ਦੀ ਦੇਰ ਹੀ ਸੀ ਕਿ ਭਈਏ ਇੱਕ ਦੂਜੇ ਦੇ ਉੱਤੇ ਡਿੱਗਦੇ ਪਿੱਛੇ ਨੂੰ ਭੱਜੇ।
Baljit Singh Khalsa ਦੀ ਕਿਤਾਬ ਸਿੱਖਾ ਦੀ ਨਸਲਕੁਸ਼ੀ ਚੋ। ਕਿ ਸਿੱਖਾਂ ਦੀ ਨਸਲਕੁਸ਼ੀ ਲਈ ਸਿੱਖਾਂ ਨੂੰ ਹਥਿਆਰਾਂ ਤੋ ਵਾਂਝੇ ਕਰਨਾ ਸਰਕਾਰ ਦੀ ਤਿਆਰੀ ਦਾ ਹੀ ਇੱਕ ਹਿਸਾ ਹੈ?
#ਮਹਿਕਮਾ_ਪੰਜਾਬੀ

ਜੇ ਦਲਿਤਾਂ ਦੇ ਘਰੇ ਜੰਮਿਆਂ ਮੁੰਡਾ ਸਾਰੀ ਉਮਰ ਅੰਬੇਦਕਰ ਦੇ ਮੋਢਿਆਂ ‘ਤੇ ਚੜ ਕੇ ਸਰਕਾਰ ਵਲੋਂ ਕੱਢੀ ਜਾਣ ਵਾਲੀ ਰਿਜਰਵੇਸ਼ਨ ਵਾਲੀ ਨੌਕਰੀ ਉਡੀਕਦਾ ਰਹਿੰਦਾ ਤਾਂ ਬਹੁਤ ਚੰਗਾ ਹੁੰਦਾ। ਪਰ ਦਲਿਤਾਂ ਦੇ ਘਰੇ ਜੰਮਿਆਂ ਮੁੰਡਾ ਅਮ੍ਰਿਤ ਛਕ ਕੇ ਸਿੱਖਾਂ ਨੂੰ ਕਹਿ ਰਿਹਾ ਕਿ ਹਥਿਆਰ ਰੱਖੋ। ਇਸ ਤੋ ਖਤਰਨਾਕ ਕਰਾਮਾਤ ਕੀ ਹੋ ਸਕਦੀ ਹੈ ?