ਸੁਖਪਾਲ ਸਿੰਘ ਖਹਿਰਾ ਨੇ ਕੱਲ੍ਹ ਇਕ ਚੈਨਲ ਨੂੰ ਦਿੱਤੀ ਆਪਣੀ ਇੰਟਰਵਿਊ ਵਿੱਚ ਦਾਅਵਾ ਕੀਤਾ ਸੀ ਕਿ ਰਾਘਵ ਚੱਢਾ ਦੀ ਸਰਪ੍ਰਸਤੀ ਹੇਠ ਵਿਜੇ ਨਾਇਰ ਅਤੇ ਦੀਪਕ ਬਾਲੀ ਪੰਜਾਬ ਵਿੱਚ ਕਾਰੋਬਾਰਾਂ ਤੋਂ ਪੈਸੇ ਦੀ ਲੁੱਟ ਕਰ ਰਹੇ ਹਨ। ਬੇਸ਼ਕ ਇਹ ਇਲਜਾਮ ਹੀ ਹਨ। ਪਰ ਬਹੁਤ ਗੰਭੀਰ ਇਲਜਾਮ ਹਨ।

ਮੁੰਬਈ ਦੇ ਵਿਜੇ ਨਾਇਰ ‘ਤੇ ਔਰਤਾਂ ਨਾਲ ਅ ਸ਼ ਲੀ ਲ ਵਿਵਹਾਰ ਕਰਨ ਦਾ ਦੋਸ਼ ਵੀ ਲੱਗਿਆ ਸੀ। ਦੀਪਕ ਬਾਲੀ ਪੰਜਾਬ ਅਤੇ ਹਿਮਾਚਲ ਵਿੱਚ ਮੀਡੀਆ ਇੰਚਾਰਜ ਹਨ ਅਤੇ ਦਿੱਲੀ ਵਿੱਚ ਸੱਭਿਆਚਾਰਕ ਗਤੀਵਿਧੀਆਂ ਵਿੱਚ ਕੁਝ ਹੋਰ ਜ਼ਿੰਮੇਵਾਰੀਆਂ ਵੀ ਨਿਭਾਉਂਦੇ ਹਨ। ਵਿਜੇ ਨਾਇਰ ਨੇ ‘ਆਪ’ ਨੂੰ 10 ਲੱਖ ਰੁਪਏ ਦਾਨ ਕੀਤੇ ਹੋਏ ਨੇ। ਇਹ ਸੰਭਵ ਹੈ ਕਿ ਇਹ ਪੰਜਾਬ ਦੇ ਦਾਨੀਆਂ ਦਾ ਵਿਦੇਸ਼ੀ ਪੈਸਾ ਸੀ ਜੋ ਗੈਰ-ਕਾਨੂੰਨੀ ਢੰਗ ਨਾਲ ਭਾਰਤ ਲਿਆਂਦਾ ਗਿਆ ਸੀ।

ਖਹਿਰੇ ਮੁਤਾਬਕ ਉਹ ਦੋਵੇਂ ਮੁੱਖ ਮੰਤਰੀ ਦੇ ਨਾਲ ਸਰਕਾਰੀ ਮਕਾਨ ਨੰਬਰ 50 ਵਿੱਚ ਰਹਿ ਰਹੇ ਹਨ। ਇਹ ਦੋਵੇਂ ਪੰਜਾਬੀ ਮੀਡੀਆ ਨੂੰ ਗੋਦੀ ਮੀਡੀਆ ਵਾਂਗ ਕੰਟਰੋਲ ਕਰਦੇ ਹਨ,ਪੰਜਾਬੀ ਮੀਡੀਆ ਤੇਜ਼ੀ ਨਾਲ ਕੇਜੀ ਮੀਡੀਆ ਬਣ ਰਿਹਾ ਹੈ। ਲੋਕਾਂ ਨੂੰ ਕੇਜੀ ਮੀਡੀਆ ਨੂੰ ਸੁਣਨ ਤੋਂ ਧਿਆਨ ਰੱਖਣਾ ਚਾਹੀਦਾ ਹੈ।

ਖਹਿਰੇ ਦੇ ਅਜਿਹੇ ਇਲਜਾਮਾਂ ਨੂੰ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਨੇ ਹਾਲੇ ਤੱਕ ਨਕਾਰਿਆ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਡਰ ਸੀ ਕਿ ਕਿਤੇ ਖਹਿਰੇ ਨੇ ਜਿਹੜੀ ਗੱਲ ਇਕ ਚੈਨਲ ਨੂੰ ਕਹੀ ਆ ਉਹ ਸਾਰੀ ਪ੍ਰੈਸ ਕਾਨਫਰੰਸ ‘ਚ ਨਾ ਕਹਿ ਦੇਵੇ। ਨਹੀਂ ਤਾਂ ਲੋਕ ਪੁੱਛਣਗੇ ਕਿ ਇਹ ਦੋਵੇਂ ਮੁੱਖ ਮੰਤਰੀ ਦੁ ਗੁਆਂਡ ‘ਚ ਕਿਉਂ ਰਹਿ ਰਹੇ ਨੇ ?

#ਮਹਿਕਮਾ_ਪੰਜਾਬੀ
Disclaimer – [Punjab Spectrum] does not endorse the opinions of Speakers, individuals , Social Media Personalities & influencers, political & religious leaders. All Content provided is for Information Purpose Only.

ਸਿਹਤ ਮੰਤਰੀ ਤੋਂ ਬਾਅਦ ਹੁਣ ਕਿਸ ਦੀ ਵਾਰੀ? ਸੁਖਪਾਲ ਖਹਿਰਾ ਕੋਲ ਕਿਹੜੇ ਸਬੂਤ?

ਅੱਜ ਬਹੁਤ ਸਾਰੇ ਚੈਨਲਾਂ ਨੇ ਸੁਖਪਾਲ ਖਹਿਰਾ ਦੀ ਚੰਡੀਗੜ ‘ਚ ਹੋਈ ਪ੍ਰੈਸ ਕਾਨਫਰੰਸ ਦਾ ਬਾਈਕਾਟ ਕਰ ਦਿੱਤਾ। ਇਸ ਕਰਕੇ ਨਹੀਂ ਕਿ ਉਹ ਖਹਿਰੇ ਤੋਂ ਨਰਾਜ ਸੀ। ਬਲਕਿ ਇਸ ਲਈ ਕਿਉਂਕਿ ਆਮ ਆਦਮੀ ਪਾਰਟੀ ਵਲੋਂ ਚੈਨਲਾਂ ਨੂੰ ਐਨ ਮੌਕੇ ਫੋਨ ਕਰਕੇ ਕਿਹਾ ਗਿਆ ਕਿ ਖਹਿਰਾ ਦੀ ਕਾਨਫਰੰਸ ਨਹੀਂ ਚਲਾਉਣੀ। ਇਸ ਤੋਂ ਬਾਅਦ ਪ੍ਰਾਈਮ ਏਸ਼ੀਆ ਵਰਗੇ ਚੈਨਲ ਤਾਂ ਰਾਹ ‘ਚੋਂ ਹੀ ਮੁੜ ਗਏ, ਪਹੁੰਚੇ ਹੀ ਨਹੀਂ। ਆਨ ਏਅਰ, ਪ੍ਰੋ ਪੰਜਾਬ ਤੇ ਬਾਬੂਸ਼ਾਹੀ ਵਰਗਿਆਂ ਨੇ ਮਾਈਕ ਵੀ ਲਾ ਲਏ ਸਨ, ਪਰ ਪ੍ਰੈਸ ਕਾਨਫਰੰਸ ਚਲਾਈ ਨਹੀਂ। ਸਪੋਕਸਨਮੈਨ ਜਿਆਦਾ ਬੇਸ਼ਰਮ ਨਿਕਲਿਆ, ਲਾਈਵ ਚਲਾ ਕੇ ਫੇਰ ਲਿੰਕ ਅੱਧ ਵਿਚਾਲਿਉਂ ਡਲੀਟ ਕਰ ਦਿੱਤਾ। ਇਹ ਹੈ ਇਮਾਨਦਾਰ ਸਰਕਾਰ ਦੇ ਨਿਰਦੇਸ਼ਾਂ ‘ਤੇ ਕੰਮ ਕਰਦੇ ਇਮਾਨਦਾਰ ਚੈਨਲਾਂ ਦਾ ਹਾਲ।
#ਮਹਿਕਮਾ_ਪੰਜਾਬੀ


ਸੁਖਪਾਲ ਸਿੰਘ ਖਹਿਰਾ ਨੇ ਕੱਲ੍ਹ ਇਕ ਚੈਨਲ ਨੂੰ ਦਿੱਤੀ ਆਪਣੀ ਇੰਟਰਵਿਊ ਵਿੱਚ ਦਾਅਵਾ ਕੀਤਾ ਸੀ ਕਿ ਰਾਘਵ ਚੱਢਾ ਦੀ ਸਰਪ੍ਰਸਤੀ ਹੇਠ ਵਿਜੇ ਨਾਇਰ ਅਤੇ ਦੀਪਕ ਬਾਲੀ ਪੰਜਾਬ ਵਿੱਚ ਕਾਰੋਬਾਰਾਂ ਤੋਂ ਪੈਸੇ ਦੀ ਲੁੱਟ ਕਰ ਰਹੇ ਹਨ। ਬੇਸ਼ਕ ਇਹ ਇਲਜਾਮ ਹੀ ਹਨ। ਪਰ ਬਹੁਤ ਗੰਭੀਰ ਇਲਜਾਮ ਹਨ।

ਜਿਹੜੇ ਪੰਜਾਬੀ ਚੈਨਲ ਅਤੇ ਪੱਤਰਕਾਰ “ਕੇਜੀ ਮੀਡੀਆ” ਦਾ ਹਿੱਸਾ ਬਣਕੇ ਸੁਖਪਾਲ ਸਿੰਘ ਖਹਿਰਾ ਦੀ ਪ੍ਰੈਸ ਕਾਨਫਰੰਸ’ਚ ਨਹੀਂ ਗਏ। ਜਿਹੜੇ ਚੈਨਲ ਖ਼ਬਰਾਂ ਦੱਬ ਰਹੇ ਹਨ ਜਾਂ ਖ਼ਬਰਾਂ ਦੀ ਸਰਕਾਰੀ ਪੇਸ਼ਕਾਰੀ ਕਰ ਰਹੇ ਹਨ ਉਹਨਾਂ ਦਾ ਸ਼ੋਸਲ ਮੀਡੀਆ ਅਤੇ ਜਨਤਕ ਥਾਵਾਂ ਉੱਤੇ ਵਿਰੋਧ ਕਰਕੇ ਹਾਲ ਬਾਦਲਾਂ ਦੇ ਪੀ.ਟੀ.ਸੀ ਵਰਗਾ ਕਰ ਦਿੱਤਾ ਜਾਣਾ ਚਾਹੀਦਾ। ਜਿੱਥੇ ਟੱਕਰਦੇ ਹਨ ਇਹਨਾਂ ਨੂੰ ਉੱਥੇ ਹੀ ਸਵਾਲ ਕਰੋ। ਜਿਹੜੇ ਕੇਜਰੀਵਾਲ ਦੀ ਗੋਦੀ’ਚ ਬੈਠ ਗਏ ਉਹਨਾਂ ਸਾਰਿਆਂ ਨੂੰ ਫੇਸਬੁਕ ਉੱਤੇ ਵੀ ਜਵਾਬਦੇਹ ਬਣਾਓ। ਇਹ ਲੋਕਾਂ ਮੂਹਰੇ ਖੜਨ ਜੋਗੇ ਹੈ ਨਹੀਂ।
– ਸਤਵੰਤ ਸਿੰਘ

ਇਹ ਕੰਮ ਪੰਜਾਬੀ ਜਿੰਨੀ ਜਲਦੀ ਕਰ ਲੈਣਗੇ, ਚੰਗੇ ਰਹਿਣਗੇ। ਜਿਹੜੇ ਚੈਨਲ ਲੋਕ ਪੱਖੀ ਰਿਪੋਰਟਿੰਗ ਸ਼ੁਰੂ ਕਰ ਦੇਣਗੇ, ਲੋਕ ਉਧਰ ਮੁੜ ਪੈਣਗੇ। ਜੋ ਹਾਲ ਪੀਟੀਸੀ ਦਾ ਹੋਇਆ ਸੀ, ਉਹੀ ਕ੍ਰਾਂਤੀਕਾਰੀ ਤੋਂ ਦਰਬਾਰੀ ਬਣੇ ਪੱਤਰਕਾਰਾਂ ਤੇ ਚੈਨਲਾਂ ਦਾ ਹੋਣਾ। ਇਹ ਪੰਜਾਬ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ


ਸੁਖਪਾਲ ਖਹਿਰੇ ਨੇ ਭਗਵੰਤ ਮਾਨ ‘ਤੇ ਪੰਜਾਬ ਦੇ ਮੀਡੀਏ ਨੂੰ “ਕੇਜੀ ਮੀਡੀਆ” ਬਣਾ ਲੈਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਆਪ ਦੇ ਮੀਡੀਆ ਇਨਚਾਰਜ ਵਿਜੈ ਨਾਇਰ ਅਤੇ ਦੀਪਕ ਬਾਲੀ ਨੇ ਪੱਤਰਕਾਰਾਂ ਨੂੰ ਸੁਖਪਾਲ ਖਹਿਰਾ ਦੀ ਪ੍ਰੈਸ ਕਾਨਫਰੰਸ ਦਾ ਲਾਈਵ ਕਰਨ ਤੋਂ ਰੋਕ ਦਿੱਤਾ। ਕੁਝ ਪੱਤਰਕਾਰਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਦਫ਼ਤਰੋਂ ਫ਼ੋਨ ਆ ਗਏ ਸਨ ਕਿ ਸਮਾਨ ਸਮੇਟ ਕੇ ਵਾਪਸ ਮੁੜ ਆਓ। ਸਿੱਟੇ ਵਜੋਂ ਕਈ ਤਾਂ ਪੁੱਜੇ ਹੀ ਨਹੀਂ, ਕਈਆਂ ਨੇ ਮਾਈਕ ਰੱਖ ਦਿੱਤਾ ਪਰ ਲਾਈਵ ਨਾ ਕੀਤਾ ਤੇ ਕਈਆਂ ਨੇ ਚੱਲਦਾ ਲਾਈਵ ਰੋਕ ਦਿੱਤਾ ਤੇ ਮੁੜ ਆਏ।
ਇਨ੍ਹਾਂ ਵਿੱਚੋਂ ਬਹੁਤੇ ਉਹ ਸਨ, ਜੋ ਕਿਸਾਨ ਮੋਰਚੇ ਦੌਰਾਨ ਜ਼ਿਆਦਾ ਦੇਖੇ ਜਾਣ ਲੱਗੇ ਤੇ ਹੁਣ ਆਮ ਆਦਮੀ ਪਾਰਟੀ ਦੇ ਇਸ਼ਾਰਿਆਂ ‘ਤੇ ਚੋਣਾਂ ਤੋਂ ਪਹਿਲਾਂ ਦੇ ਨੱਚ ਰਹੇ ਹਨ।
ਇਹ ਹੈ “ਬਦਲਾਅ”।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਸੁਖਪਾਲ ਖਹਿਰਾ ਨੇ ਦੱਸਿਆ ਕਿਵੇਂ ਮੋਹਾਲੀ ‘ਚ ਦੱਬੀਆਂ ਨੇ ਕਰੋੜਾਂ-ਅਰਬਾਂ ਦੀਆਂ ਜ਼ਮੀਨਾਂ, ‘ਆਪ’ ਸਿਰਫ ਨੰਬਰ ਬਣਾਉਣ ਲੱਗੀ ਆ.. ਅਸਲ ਕੰਮ ਕਰਨਾ ਬਾਕੀ ਆ..

ਇਹ ਕੰਮ ਪੰਜਾਬੀ ਜਿੰਨੀ ਜਲਦੀ ਕਰ ਲੈਣਗੇ, ਚੰਗੇ ਰਹਿਣਗੇ। ਜਿਹੜੇ ਚੈਨਲ ਲੋਕ ਪੱਖੀ ਰਿਪੋਰਟਿੰਗ ਸ਼ੁਰੂ ਕਰ ਦੇਣਗੇ, ਲੋਕ ਉਧਰ ਮੁੜ ਪੈਣਗੇ। ਜੋ ਹਾਲ ਪੀਟੀਸੀ ਦਾ ਹੋਇਆ ਸੀ, ਉਹੀ ਕ੍ਰਾਂਤੀਕਾਰੀ ਤੋਂ ਦਰਬਾਰੀ ਬਣੇ ਪੱਤਰਕਾਰਾਂ ਤੇ ਚੈਨਲਾਂ ਦਾ ਹੋਣਾ।
ਇਹ ਪੰਜਾਬ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ


ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਤਰੀ ਖਿਲਾਫ ਸਟਿੰਗ ਆਪ੍ਰੇਸ਼ਨ ਦੀ ਆਡੀਓ ਜਾਰੀ ਕਰਨ ਦੀ ਮੰਗ ਕੀਤੀ ਹੈ। ਇਸ ਆਡੀਓ ਰਿਕਾਰਡਿੰਗ ਦੇ ਆਧਾਰ ‘ਤੇ ਸਿਹਤ ਮੰਤਰੀ ਡਾ.ਵਿਜੇ ਸਿੰਗਲਾ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ।ਖਹਿਰਾ ਨੇ ਕਿਹਾ ਕਿ ਸੀਐਮ ਮਾਨ ਨੇ ਚੰਗਾ ਕੰਮ ਕੀਤਾ ਹੈ। ਇਸ ਦੀ ਕਾਫੀ ਤਾਰੀਫ ਹੋ ਰਹੀ ਹੈ।ਅਜਿਹੇ ‘ਚ ਇਸ ਰਿਕਾਰਡਿੰਗ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ।

ਕਿਤੇ ਅਜਿਹਾ ਨਾ ਹੋਵੇ ਕਿ ਆਮ ਆਦਮੀ ਪਾਰਟੀ ‘ਚੋਂ ਕੱਢੇ ਗਏ ਸੀਨੀਅਰ ਆਗੂ ਸੁੱਚਾ ਸਿੰਘ ਛੋਟੇਪੁਰ ਦਾ ਮਾਮਲਾ ਵੀ ਅਜਿਹਾ ਨਾ ਹੋਵੇ। ਜਿਸ ਵਿਚ ਪੈਸੇ ਮੰਗਣ ਦੀ ਰਿਕਾਰਡਿੰਗ ਦੇ ਆਧਾਰ ‘ਤੇ ਉਸ ਨੂੰ ਹਟਾ ਦਿੱਤਾ ਗਿਆ। ਹਾਲਾਂਕਿ ਇਹ ਰਿਕਾਰਡਿੰਗ ਕਦੇ ਸਾਹਮਣੇ ਨਹੀਂ ਆਈ।ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸੁਪਰਡੈਂਟ ਇੰਜਨੀਅਰ ਰਜਿੰਦਰ ਸਿੰਘ ਨੇ ਮੰਤਰੀ ਵਿਜੇ ਸਿੰਗਲਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਰਜਿੰਦਰ ਨੇ ਦੱਸਿਆ ਕਿ ਉਸ ਤੋਂ ਪੈਸੇ ਦੀ ਮੰਗ ਕੀਤੀ ਗਈ ਸੀ। ਜਦੋਂ ਉਹ ਨਾ ਦੇ ਸਕਿਆ ਤਾਂ ਉਸ ਨੂੰ ਸਿਵਲ ਸਕੱਤਰੇਤ ਬੁਲਾਇਆ ਗਿਆ। ਉਥੇ ਹੀ ਤਣਾਅ ਖਤਮ ਕਰਨ ਲਈ ਮੈਂ ਆਪਣੇ ਖਾਤੇ ‘ਚੋਂ 5 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ। ਇਸ ਬਾਰੇ ਉਨ੍ਹਾਂ ਵਿਚਕਾਰ ਜੋ ਵੀ ਗੱਲਬਾਤ ਹੋਈ, ਉਸ ਦੀ ਰਿਕਾਰਡਿੰਗ ਮੇਰੇ ਕੋਲ ਹੈ। ਇਸ ਵਿੱਚ ਮੰਤਰੀ ਸਿੰਗਲਾ ਨੇ ਪ੍ਰਦੀਪ ਕੁਮਾਰ ਨੂੰ 5 ਲੱਖ ਰੁਪਏ ਦੇਣ ਲਈ ਕਿਹਾ ਹੈ।ਇਸ ਰਿਕਾਰਡਿੰਗ ਨਾਲ ਸੀਐਮ ਭਗਵੰਤ ਮਾਨ ਨੇ ਮੰਤਰੀ ਵਿਜੇ ਸਿੰਗਲਾ ਨੂੰ ਫੋਨ ਕੀਤਾ। ਸੀਐਮ ਨੇ ਉਨ੍ਹਾਂ ਨੂੰ ਪੁੱਛਿਆ ਕਿ ਇਸ ਰਿਕਾਰਡਿੰਗ ਵਿੱਚ ਆਵਾਜ਼ ਉਨ੍ਹਾਂ ਦੀ ਹੈ। ਜਿਵੇਂ ਹੀ ਸਿਹਤ ਮੰਤਰੀ ਨੇ ਹਾਂ ਕਿਹਾ ਤਾਂ ਉਨ੍ਹਾਂ ਮੰਤਰੀ ਨੂੰ ਬਾਹਰ ਭੇਜ ਦਿੱਤਾ। ਇਸ ਤੋਂ ਬਾਅਦ ਮੰਤਰੀ ਨੂੰ ਬਰਖਾਸਤ ਕਰਕੇ ਮਾਮਲਾ ਦਰਜ ਕਰਨ ਦਾ ਫੈਸਲਾ ਕੀਤਾ ਗਿਆ। ਮਾਨ ਨੇ ਤੁਰੰਤ ਪੁਲਿਸ ਨੂੰ ਮੰਤਰੀ ‘ਤੇ ਨਜ਼ਰ ਰੱਖਣ ਲਈ ਕਿਹਾ ਤਾਂ ਜੋ ਉਹ ਫਰਾਰ ਨਾ ਹੋ ਜਾਵੇ। ਇਸ ਤੋਂ ਬਾਅਦ ਮਾਮਲਾ ਦਰਜ ਕਰਕੇ ਮੰਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੀਐਮ ਮਾਨ ਨੇ ਕਿਹਾ ਕਿ ਮੰਤਰੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।