ਮਨੁੱਖੀ ਅਧਿਕਾਰ ਕਾਰਕੁੰਨ ਤੇ ਪੰਥਕ ਹਿਤਾਂ ਦੇ ਪਹਿਰੇਦਾਰ ਜਸਟਿਸ ਸ. ਅਜੀਤ ਸਿੰਘ ਬੈਂਸ ਦੇ ਬੇਟੇ ਰਾਜਵਿੰਦਰ ਸਿੰਘ ਬੈਂਸ, ਜੋ ਖ਼ੁਦ ਮਨੁੱਖੀ ਅਧਿਕਾਰਾਂ ਲਈ ਲੜਦੇ ਰਹੇ ਹਨ, ਸਿਰ ਵੱਡੀ ਜ਼ੁੰਮੇਵਾਰੀ ਪਈ ਹੈ, ਉਮੀਦ ਹੈ ਕਿ ਜਲਦ ਨਿਪਟਾਰਾ ਕਰਨਗੇ।

ਚੰਡੀਗੜ੍ਹ, 2 ਅਕਤੂਬਰ – ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਤੇ ਗੋਲੀਕਾਂਡ ਮਾਮਲੇ ‘ਚ ਹੋਰ ਮੁਲਜ਼ਮਾਂ ਵਲੋਂ ਪੈਰਵੀ ਕਰਨ ਵਾਲੇ ਸੀਨੀਅਰ ਐਡਵੋਕੇਟ ਏ.ਪੀ.ਐਸ. ਦਿਓਲ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਲਾਉਣ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ | ਇਸ ਦੇ ਨਾਲ ਦਿਓਲ ਦੀ ਐਡਵੋਕੇਟ ਜਨਰਲ ਦੀ ਕੁਰਸੀ ਵੀ ਬਚ ਗਈ ਹੈ |

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਨੂੰ ਬੇਅਦਬੀ ਤੇ ਗੋ ਲੀ ਕਾਂ ਡ ਦੀਆਂ ਘਟਨਾਵਾਂ ਨੂੰ ਲੈ ਕੇ ਦਰਜ 4 ਅਹਿਮ ਕੇਸਾਂ ‘ਚ ਸਰਕਾਰ ਵਲੋਂ ਟਰਾਇਲ ਅਦਾਲਤਾਂ ‘ਚ ਪੈਰਵੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ | ਉਨ੍ਹਾਂ ਨੂੰ ਵਿਸ਼ੇਸ਼ ਪਬਲਿਕ ਪ੍ਰੋਸੀਕਿਊਟਰ ਲਾਇਆ ਗਿਆ ਹੈ |

ਰਾਜਪਾਲ ਵਲੋਂ ਜਾਰੀ ਆਦੇਸ਼ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਐਫ.ਆਈ.ਆਰਜ ਨਾਲ ਸਬੰਧਤ ਜਿੰਨੇ ਵੀ ਕੇਸ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਚੱਲ ਰਹੇ ਹਨ ਉਨ੍ਹਾਂ ‘ਚ ਵੀ ਸਰਕਾਰ ਵਲੋਂ ਐਡਵੋਕੇਟ ਆਰ.ਐਸ. ਬੈਂਸ ਪੈਰਵੀ ਕਰਨਗੇ |