ਅੱਜ ਤੁਹਾਨੂੰ ਪੰਜਾਬ ਦੀ ਉਹ ਸੱਚਾਈ ਦੱਸਣ ਜਾ ਰਿਹਾ ਜਿਸ ਬਾਰੇ ਬਹੁਤੇ ਜਾਣਦੇ ਨੀ, ਤੁਹਾਡੀਆਂ ਅੱਖਾਂ ਟੱਡੀਆਂ ਰਹਿ ਜਾਣੀਆਂ ਸੁਣ ਕੇ।
ਇਹ ਹੈ ਦੀਪਕ ਬਾਲੀ, Plasma Records ਦਾ ਮਾਲਕ। ਜਲੰਧਰ ਦੇ ਸੁੱਖ ਮਹਿਲ ਹੋਟਲ ਤਾ ਮਾਲਕ। ਤੁਸੀਂ ਇਹਨੂੰ ਪੰਜਾਬੀ ਬੋਲੀ ਦਾ ਫਿਕਰਮੰਦ ਬਣਦੇ ਵੀ ਸੁਣਿਆ ਹੋਣਾ ਪਰ ਇਹਦੀ ਅਸਲੀਅਤ ਹੋਰ ਹੈ।
ਦਰਅਸਲ ਇਹ ਬੰਦਾ ਆਮ ਆਦਮੀ ਪਾਰਟੀ ਵੱਲੋਂ ਮੀਡੀਆ ਮੈਨੇਜ ਕਰਨ ਲਈ ਰੱਖਿਆ ਦਲਾਲ ਹੈ। ਇਹ ਬੰਦਾ ਵੋਟਾਂ ਵੇਲੇ ਆਪ ਨੇ ਪੰਜਾਬ ਦਾ ਮੀਡੀਆ ਖਰੀਦਣ ਤੇ ਸੌਦਾ ਕਰਨ ਲਈ ਰੱਖਿਆ ਸੀ। ਇਹਨੇ ਹਰ ਤਰ੍ਹਾ ਦੇ ਪੰਜਾਬੀ ਚੈਨਲਾਂ , ਅਖਬਾਰਾਂ , ਵੈੱਬ ਚੈਨਲਾਂ ਨਾਲ ਵੋਟਾਂ ਵੇਲੇ ਸੌਦਾ ਕੀਤਾ। ਸਿੱਧੇ ਪੱਤਰਕਾਰ ਖਰੀਦੇ। ਕੁਝ ਟਾਂਵੇ ਟਾਂਵੇ ਛੋਟੇ ਚੈਨਲ ਹੀ ਸੀ ਜੋ ਇਸਦੀ ਦਲਾਲੀ ਤੋਂ ਬਚੇ। ਕਈ ਚੈਨਲ ਜਿਹੜੇ ਖੱਬੀ ਖਾਂ ਬਣਦੇ ਸੀ ਤਾਂਹੀ ਅੱਜ ਕੱਲ ਆਪ ਦੇ ਗੋਗੇ ਗਾਉਣ ਤੱਕ ਸੀਮਿਤ ਹੋ ਗਏ। ਵੋਟਾਂ ਚ ਆਪ ਨੇ ਬਾਲੀ ਰਾਹੀਂ ਅਰਬਾਂ ਰੁਪੱਇਆ ਵੰਡਿਆ ਮੀਡੀਆ ਨੂੰ । ਜਿਹੜੇ ਚੈਨਲ ਪਿਛਲੀਆਂ ਵੋਟਾਂ ਚ 30-40 ਲੱਖ ਦੀ ਮਾਰ ਰਹੇ ਉਹ ਵੀ ਐਤਕੀ 10-10 ਕਰੋੜ ਲੈ ਗਏ ਆਪ ਤੋਂ । ਛੋਟੇ ਵੈੱਬ ਚੈਨਲ ਵੀ 20-20 ਲੱਖ ਤੱਕ ਹੱਥ ਮਾਰ ਗਏ। ਸਾਰਾ ਪੈਸਾ ਦਿੱਲਿਉ ਡਾਇਵਰਟ ਹੋਇਆ। ਕੁਝ ਨਵੇਂ ਬਣੇ ਰਾਜਸਭਾ ਮੈਂਬਰਾਂ ਵੱਲੋਂ ਦਿੱਤਾ ਗਿਆ। ਬਾਲੀ ਅਤੇ ਰਾਘਵ ਚੱਡਾ ਇਸ ਗੇਮ ਦੇ ਮੁੱਖ ਕਰੈਕਟਰ ਸੀ। ਅੱਜ ਵੀ ਬਾਲੀ ਤੇ ਰਾਘਵ ਚੱਡਾ ਮੁੱਖ ਮੰਤਰੀ ਨਾਲ ਤੇ ਉਸਦੇ ਨਾਲ ਦੀਆਂ ਕੋਠੀਆਂ ਚ ਰਹਿੰਦੇ ਹਨ।

ਵੋਟਾਂ ਹੋ ਗਈਆਂ, ਪੰਜਾਬੀ ਮੀਡੀਆ ਰੱਜ ਕੇ ਵਿਕਿਆ, ਆਪ ਦੀ ਸਰਕਾਰ ਆ ਗਈ , ਹੁਣ ਗੱਲ ਕਰੀਏ ਮੌਕੇ ਦੀ। ਹੁਣ ਕੀ ਹੋ ਰਿਹਾ। ਹੁਣ ਆਪ ਵੱਲੋਂ ਦੋ ਮਹੀਨੇ ਚ ਲਗਪਗ 80 ਕਰੋੜ ਦਾ ਇਸ਼ਤਿਹਾਰ ਪਰਿੰਟ ਮੀਡੀਆ ਨੂੰ ਦਿੱਤਾ ਜਾ ਚੁੱਕਾ। ਇਹ ਪੰਜਾਬ ਦੇ ਲੋਕਾਂ ਦਾ ਪੈਸਾ ਹੈ ,ਜਿਸ ਨਾਲ ਇਹ ਆਪਣੀ ਮਸ਼ਹੂਰੀ ਸਾਰੇ ਦੇਸ਼ ਚ ਕਰਦੇ ਹਨ ,ਨਾਲ ਹੀ ਮੀਡੀਆ ਦਾ ਮੂੰਹ ਬੰਦ ਕਰਦੇ ਹਨ ।

ਹੁਣ ਜਦੋੰ ਵੀ ਕਿਸੇ ਚੈਨਲ /ਵੈੱਬ ਚੈਨਲ ਤੇ ਆਪ ਦੇ ਖਿਲਾਫ ਰਿਪੋਰਟ ਚਲਦੀ ਹੈ, ਇਹ ਦੀਪਕ ਬਾਲੀ ਉਸ ਮੀਡੀਆ ਹਾਊਸ ਦੇ ਮਾਲਕ ਜਾਂ ਪੱਤਰਕਾਰ ਨੂੰ ਨਾਲ ਦੀ ਨਾਲ ਫੋਨ ਕਰਕੇ ਧਮਕਾਉੰਦਾ ਹੈ। ਕਿ ਰਿਪੋਰਟ ਡਲੀਟ ਕਰ ਦੇਵੋ ਜਾਂ ਸਰਕਾਰੀ ਇਸ਼ਤਿਹਾਰ ਭੁੱਲ ਜਾਉ। ਪੱਤਰਕਾਰਾ ਨੂੰ ਧਮਕੀਆਂ ਦਿੰਦਾ ਹੈ ਕਿ ਮਾਲਕ ਜਾਣਦੇ ਹਨ ਤੈਨੂੰ ਨੌਕਰੀ ਤੋਂ ਕਢਵਾ ਦੇਵਾਂਗਾ। ਪਿਛਲੇ ਦੋ ਮਹੀਨੇ ਵਿੱਚ ਕਈ ਪ੍ਰਮੁੱਖ ਚੈਨਲਾਂ ਨੇ ਇਹਨਾਂ ਖਿਲਾਫ ਕੀਤੇ ਲਾਈਵ/ ਰਿਪੋਰਟਾਂ/ ਖਬਰਾਂ ਡਲੀਟ ਵੀ ਕੀਤੀਆਂ ਹਨ। ਇਸੇ ਤਰਾਂ ਆਪ ਦਾ ਸੱਚ ਦੱਸਣ ਤੇ ਅਖਬਾਰਾਂ ਨੂੰ ਧਮਕਾਇਆ ਜਾਂਦਾ ਹੈ। ਕਈ ਤਾਂ ਵੋਟਾਂ ਦੇ ਪੈਸਿਆਂ ਨਾਲ ਰੱਜ ਕੇ ਬੋਲਦੇ ਹੀ ਨਹੀਂ। ਜੋ ਬੋਲਦੇ ਹਨ ਉਹਨਾਂ ਨੂੰ ਦੀਪਕ ਬਾਲੀ ਵਰਗੇ ਦਲਾਲ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਹਨ। ਚੰਡੀਗੜ੍ਹ ਦੇ ਕਿਸੇ ਵੀ ਪੱਤਰਕਾਰ ਤੋਂ ਇਸਦੇ ਆਉੰਦੇ ਫੋਨਾਂ ਬਾਰੇ ਪੁੱਛ ਸਕਦੇ ਹੋ।

ਹੁਣ ਗੱਲ ਕਰੀਏ ਸੁਖਪਾਲ ਖਹਿਰੇ ਦੀ ਪ੍ਰੈੱਸ ਕਾਨਫਰੰਸ ਦੀ। ਕੱਲ ਸੁਖਪਾਲ ਖਹਿਰੇ ਨੇ ਪ੍ਰੈੱਸ ਕਾਨਫਰੰਸ ਕੀਤੀ। ਸਾਰੇ ਚੈਨਲਾਂ ਦੇ ਪੱਤਰਕਾਰ ਆਏ। ਦੀਪਕ ਬਾਲੀ ਨੇ ਮੌਕੇ ਤੇ ਫੋਨ ਕਰਕੇ ਕਈ ਚੈਨਲਾਂ ਦੇ ਲਾਈਵ ਬੰਦ ਕਰਾ ਦਿੱਤੇ। ਇੱਕ ਚੈਨਲ ਦਾ ਪੱਤਰਕਾਰ ਤਾਂ ਗੇਟ ਤੋਂ ਮੋੜ ਦਿੱਤਾ। ਚਾਰ ਪੰਜਾਬੀ ਚੈਨਲ ਇਹੋਜੇ ਜਿੰਨਾ ਨੇ ਮੌਕੇ ਤੇ ਲਾਈਵ ਕਰਨ ਲਈ ਸੈੱਟਅੱਪ ਲਾਇਆ ਪਰ ਲਾਈਵ ਨੀ ਕੀਤਾ। ਕਈਆਂ ਨੇ ਵਿਚਾਲੇ ਬੰਦ ਕਰ ਦਿੱਤਾ। ਕਈਆਂ ਨੇ ਡਲੀਟ ਕਰ ਦਿੱਤਾ।

ਕੁਝ ਪ੍ਰਮੁੱਖ ਪੰਜਾਬੀ ਚੈਨਲ ਹੇਠ ਲਿਖੇ ਅਨੁਸਾਰ ਹਨ, ਜਿੰਨਾ ਨੇ ਦੀਪਕ ਬਾਲੀ ਦੇ ਫੋਨ ਤੋਂ ਬਾਦ ਖਹਿਰੇ ਦਾ ਲਾਈਵ ਕਵਰ ਨਹੀਂ ਕੀਤਾ,ਇਹਨਾ ਦੇ ਪੱਤਰਕਾਰ ਮੌਕੇ ਤੇ ਲਾਈਵ ਲਈ ਤਿਆਰ ਸਨ-
– Prime Asia- ਫੋਨ ਤੋ ਬਾਦ ਪੱਤਰਕਾਰ ਵਾਪਸ ਮੁੜ ਗਿਆ
– ProPunjab TV – ਫੋਨ ਤੋ ਬਾਦ ਲਾਈਵ ਨਹੀਂ ਕੀਤਾ
– On Air – ਫੋਨ ਤੋਂ ਬਾਦ ਲਾਈਵ ਨਹੀਂ ਕੀਤਾ, ਸ਼ਾਮ ਨੂੰ ਕੁਝ ਵੀਡੀਉ ਪਾਏ ਬੇਜਤੀ ਤੋ ਬਾਦ

– Babushahi- ਫੋਨ ਤੋਂ ਬਾਦ ਲਾਈਵ ਨਹੀਂ ਕੀਤਾ
– Rozana Spokesman- ਚਲਦਾ ਲਾਈਵ ਵਿਚਾਲੇ ਹੀ ਕੱਟਤਾ

ਹੋਰ ਵੀ ਬਹੁਤ ਨੇ ਸਭ ਬਾਰੇ ਅੱਗੇ ਦੱਸਿਆ ਜਾਵੇਗਾ। ਇਹਨਾਂ ਚੈਨਲਾਂ ਨੇ ਵੋਟਾਂ ਚ ਆਪ ਤੋਂ ਕਿੰਨੇ ਪੈਸੇ ਲਏ , ਕੀ ਕੀ ਡੀਲਾਂ ਹੋਈਆਂ। ਇਹ ਵੀ ਅੱਗੇ ਦੱਸਾਂਗੇ। ਉਸ ਲਈ ਜੁੜੇ ਰਹੋ The Opposition ਨਾਲ।

ਦੋਸਤੋ ਇਹੋਜੇ ਅੰਦਰਲੇ ਅੱਪਡੇਟਸ ਲਈ ਪੇਜ ਲਾਈਕ ਕਰੋ ,ਪੋਸਟ ਸ਼ੇਅਰ ਜਰੂਰ ਕਰੋ, ਜਾਂ ਕਾਪੀ ਕਰਕੇ ਵਾਲ ਤੇ ਪਾਉ।ਇਸ ਨਾਲ ਸਾਡੀ ਟੀਮ ਨੂੰ ਤੱਥਾਂ ਦੀ ਘੋਖ ਕਰਨ ਵੇਲੇ ਹੌਸਲਾ ਮਿਲਦਾ ਹੈ। ਨਾਲ ਹੀ ਦੇਸ਼ ਦੇ ਗੋਦੀ ਮੀਡੀਆ ਵਾਂਗ ਵਿਕ ਰਹੇ ਪੰਜਾਬੀ ਮੀਡੀਏ ਨੂੰ ਨੱਥ ਪਾਉਣੀ ਜਰੂਰੀ ਹੈ।
Report – The Opposition