ਗਾਇਕ ਸਤਵਿੰਦਰ ਬੁੱਗਾ ‘ਤੇ ਗੰਭੀਰ ਇਲਜ਼ਾਮ, ਭਰਾ ਬੋਲਿਆ, ‘ਸੀਐਮ ਭਗਵੰਤ ਮਾਨ ਨਾਲ ਸਬੰਧਾਂ ਦੇ ਰੋਹਬ ਨਾਲ ਜਾਇਦਾਦ ‘ਤੇ ਕੀਤਾ ਕਬਜ਼ਾ’

ਖੰਨਾ: ਪੰਜਾਬੀ ਗਾਇਕ ਸਤਵਿੰਦਰ ਬੁੱਗਾ ਘਰੇਲੂ ਝਗੜੇ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਬੁੱਗਾ ਦੇ ਭਰਾ ਨੇ ਉਨ੍ਹਾਂ ਉਪਰ ਜਾਇਦਾਦ ‘ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਹਨ। ਇਸ ਦੀ ਸ਼ਿਕਾਇਤ ਫਤਹਿਗੜ੍ਹ ਸਾਹਿਬ ਪੁਲਿਸ ਕੋਲ ਕੀਤੀ ਗਈ ਹੈ।

ਖੰਨਾ: ਪੰਜਾਬੀ ਗਾਇਕ ਸਤਵਿੰਦਰ ਬੁੱਗਾ ਘਰੇਲੂ ਝਗੜੇ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਬੁੱਗਾ ਦੇ ਭਰਾ ਨੇ ਉਨ੍ਹਾਂ ਉਪਰ ਜਾਇਦਾਦ ‘ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਹਨ। ਇਸ ਦੀ ਸ਼ਿਕਾਇਤ ਫਤਹਿਗੜ੍ਹ ਸਾਹਿਬ ਪੁਲਿਸ ਕੋਲ ਕੀਤੀ ਗਈ ਹੈ। ਬੁੱਗਾ ਦੇ ਭਰਾ ਨੇ ਇਹ ਦੋਸ਼ ਵੀ ਲਾਇਆ ਹੈ ਕਿ ਪੰਜਾਬੀ ਗਾਇਕ ਉਸ ਨੂੰ ਇਹ ਕਹਿ ਕੇ ਧਮਕਾ ਰਿਹਾ ਹੈ ਕਿ ਉਸ ਦੇ ਭਗਵੰਤ ਮਾਨ ਨਾਲ ਨੇੜਲੇ ਸਬੰਧ ਹਨ। ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ।

ਸਤਵਿੰਦਰ ਬੁੱਗਾ ਦੇ ਵੱਡੇ ਭਰਾ ਦਵਿੰਦਰ ਸਿੰਘ ਭੋਲਾ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਗਾਇਕ ਸਤਵਿੰਦਰ ਬੁੱਗਾ ਨੇ ਜਿੱਥੇ ਉਨ੍ਹਾਂ ਦੇ ਪਿਤਾ ਪੁਰਖੀ ਜ਼ਮੀਨ ਪਹਿਲਾਂ ਹੀ ਕਥਿਤ ਤੌਰ ‘ਤੇ ਆਪਣੇ ਨਾਂ ਕਰਵਾ ਲਈ ਹੈ, ਹੁਣ, ਜਿੱਥੇ ਉਹ ਰਹਿੰਦੇ ਹਨ, ਉਸ ਘਰ ਨੂੰ ‘ਤੇ ਵੀ ਪੁਲੀਸ ਰਾਹੀਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਤਵਿੰਦਰ ਬੁੱਗਾ ਦੇ ਪੰਜਾਬੀ ਲੋਕ ਗਾਇਕ ਹੋਣ ਦੇ ਨਾਤੇ ਮੁੱਖ ਮੰਤਰੀ ਪੰਜਾਬ ਭਗਵੰਤ ਨਾਲ ਨਿੱਘੇ ਸਬੰਧ ਹਨ।

ਦਵਿੰਦਰ ਭੋਲਾ ਨੇ ਕਿਹਾ ਕਿ ਉਸ ਦੀ ਜਗ੍ਹਾ ਵਿੱਚ ਪਏ ਸ਼ੀਸ਼ਿਆਂ ਨੂੰ ਪੁਲੁਸ ਵੱਲੋਂ ਜਬਰੀ ਚੁੱਕ ਕੇ ਬਾਹਰ ਵਿਹੜੇ ਵਿੱਚ ਸੁੱਟ ਕੇ ਭੰਨ ਦਿੱਤੇ ਗਏ। ਪੁਲਿਸ ਵੱਲੋਂ ਕਿਹਾ ਗਿਆ ਕਿ ਸਾਨੂੰ ਉੱਪਰੋਂ ਪ੍ਰੈਸ਼ਰ ਹੈ, ਜਿਸ ਦੀ ਉਨ੍ਹਾਂ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਜਾਰੀ ਵ੍ਹੱਟਸਐਪ ਤੇ ਸ਼ਿਕਾਇਤ ਵੀ ਭੇਜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਪੁਲਿਸ ਰਾਹੀਂ ਕਿਸੇ ਦੇ ਘਰ ਤੇ ਜਬਰੀ ਕਿਸੇ ਦਾ ਕਬਜ਼ਾ ਨਹੀਂ ਕਰਵਾ ਸਕਦੇ, ਜਦੋਂਕਿ ਸਤਵਿੰਦਰ ਬੁੱਗਾ ਵੱਲੋਂ ਉਨ੍ਹਾਂ ਦੁਆਰਾ ਖੁਦ ਖ਼ਰੀਦ ਕੀਤੀ ਰੋਡ ਫਰੰਟ ਵਾਲੀ ਜ਼ਮੀਨ ਤੇ ਵੀ ਆਪਣਾ ਹੱਕ ਜਿਤਾ ਰਿਹਾ ਹੈ।

ਉੱਧਰ ਡੀਐਸਪੀ ਬਸੀ ਪਠਾਣਾ ਜੰਗਜੀਤ ਸਿੰਘ ਰੰਧਾਵਾ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਪਰਿਵਾਰਕ ਮਸਲਾ ਹੈ ਤੇ ਸਤਵਿੰਦਰ ਬੁੱਗਾ ਵੱਲੋਂ ਜ਼ਮੀਨੀ ਮਾਮਲੇ ਨੂੰ ਲੈ ਕੇ ਦਰਖਾਸਤ ਪੁਲਿਸ ਥਾਣਾ ਬਡਾਲੀ ਆਲਾ ਸਿੰਘ ਵਿਖੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪਰਵਾਨਾ ਨੋਟ ਕਰਾਉਣ ਲਈ ਜ਼ਰੂਰ ਪੁਲਿਸ ਉਸ ਦੇ ਘਰ ਗਈ ਸੀ ਤੇ ਕਿਸੇ ਪ੍ਰਕਾਰ ਦੀ ਸ਼ੀਸ਼ਿਆਂ ਦੀ ਭੰਨ ਤੋੜ ਪੁਲਿਸ ਵੱਲੋਂ ਨਹੀਂ ਕੀਤੀ ਗਈ।