‘ਬੇਕਸੂਰ ਬੰਦੇ ਨੂੰ ਜੇਲ੍ਹ ‘ਚ ਬੰਦ ਕਰ ਦਿੱਤਾ, ਸਿੱਧੂ ਨੇ ਕਿਸੇ ਨੂੰ ਹੱਥ ਨਹੀਂ ਲਾਇਆ’ – ਨਵਜੋਤ ਕੌਰ ਸਿੱਧੂ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਜਾਣ ਤੋਂ ਬਾਅਦ ਉਨ੍ਹਾਂ ਦੀ ਧਰਮ ਪਤਨੀ ਡਾ: ਨਵਜੋਤ ਕੌਰ ਸਿੱਧੂ ਨੇ ਪਹਿਲੀ ਵਾਰ ਬਿਆਨ ਦਿੱਤਾ। ਉਨ੍ਹਾਂ ਕਿਹਾ ਬੇਕਸੂਰ ਬੰਦੇ ਨੂੰ ਜੇਲ੍ਹ ਚ ਬੰਦ ਕਰ ਦਿੱਤਾ ਸਿੱਧੂ ਨੇ ਕਿਸੇ ਨੂੰ ਹੱਥ ਵੀ ਨਹੀਂ ਲਾਇਆ। ਡਾ: ਸਿੱਧੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਮਾਫ਼ੀਏ ,ਮਾਈਨਿੰਗ ਤੇ ਭਿਰਸ਼ਟਾਚਾਰ ਦੇ ਖ਼ਿਲਾਫ਼ ਲੜਾਈ ਸੀ। ਨਵਜੋਤ ਨੇ ਗ਼ਲਤ ਕੁਝ ਨਹੀਂ ਕੀਤਾ ਰਾਜਨੀਤੀ ਐਨੀਂ ਗੰਦੀ ਹੋ ਗਈ ਹੈ ਕਿ ਸਾਫ਼ ਸੁਥਰੇ ਇਨਸਾਨ ਦੇ ਖ਼ਿਲਾਫ਼ ਬੋਲਣ ਲੱਗ ਪੈਂਦਾ ਹਨ ਨਵਜੋਤ ਪੰਜਾਬ ਸਾਫ਼ ਸੁਥਰਾ ਬਣਾਉਣ ਚਾਹੀਦਾ ਸੀ ਇਸ ਕੁੱਝ ਲੋਕ ਉਨ੍ਹਾਂ ਖਿਲਾਫ ਸਨ।

ਉਨ੍ਹਾਂ ਦੱਸਿਆ ਕਿ ਸਿੱਧੂ ਕੋਲ ਪਹਿਲਾਂ ਆਪਣੀ ਕਮਾਈ ਦੇ ਕਰੋੜਾਂ ਰੁਪਏ ਸਨ ਹੁਣ ਸਿੱਧੂ ਦੇ ਖਾਤੇ ਖ਼ਾਲੀ ਪਏ ਹਨ ਕਿਉਂਕਿ ਉਨ੍ਹਾਂ ਨੇ ਆਪਣੀ ਸਾਰੀ ਕਮਾਈ ਪੰਜਾਬ ਦੇ ਭਲੇ ਲਈ ਲਾਤੀ ਨਵਜੋਤ ਦਾ ਗੁਜ਼ਾਰਾ ਸਿਰਫ ਅੱਸੀਂ ਹਜ਼ਾਰ ਤੇ ਚੱਲਦਾ ਹੈ। ਡਾ: ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਖ਼ਿਲਾਫ਼ ਬੋਲਦੀਆਂ ਕਿਹਾ ਕਿ ਸਾਂਢੇ ਚਾਰ ਸਾਲ ਤਾਂ ਘਰੋਂ ਬਾਹਰ ਨਹੀਂ ਨਿਕਲੇ ਤੇ ਭਿ੍ਰਟਾਚਾਰ,ਮਾਫੀਏ,ਮਾਈਨਿੰਗ ਵਾਲੀਆਂ ਦਾ ਸਾਥ ਦਿੰਦੇ ਰਹੇ। ਅਕਾਲੀ ਦਲ ਬਾਰੇ ਕਿਹਾ ਕਿ ਅਕਾਲੀ ਦਲ ਚ ਸਾਰੇ ਮਾੜੇ ਨਹੀਂ ਪਿੰਡਾਂ ਵਿੱਚ ਅਕਾਲੀ ਦਲ ਦੇ ਚੰਗੇ ਵਰਕਰ ਵੀ ਹਨ ।

ਡਾ: ਸਿੱਧੂ ਨੇ ਕਿਹਾ ਭਗਵੰਤ ਮਾਨ ਨੇ ਵਧੀਆ ਕੰਮ ਕੀਤਾ ਜੋ ਉਨ੍ਹਾਂ ਨੇ ਸ਼ੂਰੁ ਚ ਆਪਣੇ ਭਿ੍ਸ਼ਟ ਕੈਬਨਿਟ ਮੰਤਰੀ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਹਿਸਾਬ ਨਾਲ ਆਪਣੇ ਫ਼ੈਸਲੇ ਲੈਣ ਚਾਹੀਦੇ ਹਨ ਨਾ ਕਿ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ । ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾਂ ਵਾਅਦਾ ਯਾਦ ਕਰਵਾਉਂਦਿਆਂ ਕਿਹਾ ਕਿ ਔਰਤਾਂ ਦੇ ਖਾਤੇ ਚ ਹਜ਼ਾਰ – ਹਜ਼ਾਰ ਰੁਪਏ ਜਲਦੀ ਪਾਵੋ ਕਿਉਂਕਿ ਸਾਰੀਆਂ ਔਰਤਾਂ ਨੇ ਤੁਹਾਨੂੰ ਵੋਟਾਂ ਪਾਈਆਂ ਹਨ। ਡਾ: ਨੇ ਕਿਹਾ ਕਿ ਪਿੰਯਕਾ ਗਾਂਧੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਈ ਵਾਰ ਫੋਨ ਆਇਆ ਹੈ।

ਡਾ: ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਨਵਜੋਤ ਸਿੰਘ ਸਿੱਧੂ ਨਾਲ ਕੋਈ ਗੱਲਬਾਤ ਨਹੀਂ ਹੋਈ। ਹਸਪਤਾਲ ਦੇ ਡਾਕਟਰਾਂ ਨਾਲ ਜ਼ਰੂਰ ਸਲਾਹ ਮਸ਼ਵਰਾ ਕੀਤੀ ਨਵਜੋਤ ਸਿੰਘ ਸਿੱਧੂ ਹੁਣ ਬਿਲਕੁਲ ਦਵਾਈ ਨਹੀਂ ਖਾ ਰਹੇ, ਜੇਲ੍ਹ ਜਾਣ ਤੋਂ ਉਹ ਅਮਰੀਕਾ ਵਾਲੇ ਡਾਕਟਰ ਦੀ ਸਲਾਹ ‘ਤੇ ਸਿਰਫ਼ ਫਲ ਤੇ ਪੱਤੇ ਖਾਂਦੇ ਹਨ । ਰਜਿੰਦਰਾ ਹਸਪਤਾਲ ਦੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਮੈਡੀਕਲ ਚੈੱਕਅਪ ਕੈਂਪ ਕੀਤਾ ਗਿਆ ਤੇ ਖੁਰਾਕ ਦਾ ਚਾਰਟ ਬਣਾ ਕੇ ਦਿੱਤਾ ਗਿਆ। #NavjotKaurSidhu #NavjotSinghSidhu #SidhuinJail