Kangana Ranaut- starrer action film Dhaakad turned out to be a mega debacle at the boxoffice. According to estimates, the film had only collected Rs 4,420 on its eighth day of release, selling only 20 tickets across the country.Opened to as low as Rs 50 lakhs, the film has been able to make around Rs 3 crore, continuing Kangana’s long streak of box office underperformance. The film was reportedly made with a budget of Rs 80 to 90 crores.

ਨਵੀਂ ਦਿੱਲੀ : ਅਦਾਕਾਰਾ ਕੰਗਨਾ ਰਣੌਤ ਨੂੰ ਉਸ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਧਾਕੜ’ ਨੇ ਵੱਡਾ ਝਟਕਾ ਦਿੱਤਾ ਹੈ। ਫਿਲਮ ਦਾ ਬਾਕਸ ਆਫਿਸ ‘ਤੇ ਕਮਾਈ ਨਾ ਕਰਨਾ ਅਤੇ ਅਸਫਲ ਹੋਣਾ ਵੱਖਰੀ ਗੱਲ ਹੈ। ਪਰ ਕੰਗਨਾ ਦੀ ਫਿਲਮ ਨਾਲ ਜੋ ਹੋਇਆ ਉਹ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਸੀ। ਫਿਲਮ ਲਈ 4 ਕਰੋੜ ਤੱਕ ਦੀ ਕਮਾਈ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ।

ਕੰਗਨਾ ਨੇ ਅੱਜ ਤੱਕ ਆਪਣੇ ਕਰੀਅਰ ਵਿੱਚ ਇੰਨੀ ਮਾੜੀ ਫਲਾਪ ਸ਼ਾਇਦ ਹੀ ਦੇਖੀ ਹੋਵੇ। ਫ਼ਿਲਮ ਨੇ 8 ਦਿਨਾਂ ’ਚ ਸਿਰਫ 3 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫ਼ਿਲਮ ਲਈ ਅੱਠਵਾਂ ਦਿਨ ਬੇਹੱਦ ਨਿਰਾਸ਼ਾ ਭਰਿਆ ਰਿਹਾ। ਫ਼ਿਲਮ ਦੀਆਂ ਅੱਠਵੇਂ ਦਿਨ ਪੂਰੇ ਦੇਸ਼ ’ਚ ਸਿਰਫ 20 ਟਿਕਟਾਂ ਵਿਕੀਆਂ। ਫ਼ਿਲਮ ਦੀ ਅੱਠਵੇਂ ਦਿਨ ਸਿਰਫ 4420 ਰੁਪਏ ਕਮਾਈ ਹੋਈ ਹੈ। ਜੀ ਹਾਂ, ਤੁਸੀਂ ਸਹੀ ਪੜ੍ਹਿਆ, ਫ਼ਿਲਮ ਅੱਠਵੇਂ ਦਿਨ ਸਿਰਫ 4420 ਰੁਪਏ ਹੀ ਕਮਾ ਪਾਈ। ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਫ਼ਿਲਮ ਦੀ ਦੂਜੇ ਸ਼ੁੱਕਰਵਾਰ ਨੂੰ ਪੂਰੇ ਦੇਸ਼ ’ਚ ਸਿਰਫ 20 ਟਿਕਟਾਂ ਵਿੱਕੀਆਂ, ਜਿਸ ਤੋਂ ਬਾਅਦ ਫ਼ਿਲਮ ਸਿਨੇਮਾਘਰਾਂ ਤੋਂ ਹਟਾ ਦਿੱਤੀ ਗਈ ਹੈ।

ਵੀਕੈਂਡ ’ਤੇ ਪ੍ਰਦਰਸ਼ਨ ਇੰਨਾ ਖ਼ਰਾਬ ਰਿਹਾ ਕਿ ਜ਼ਿਆਦਾਤਰ ਥਾਵਾਂ ’ਤੇ ਸੋਮਵਾਰ ਤੋਂ ਹੀ ਫ਼ਿਲਮ ਬੰਦ ਕਰ ਦਿੱਤੀ ਗਈ। ਫ਼ਿਲਮ ਨੂੰ ਮੁੰਬਈ ਦੇ ਸਾਰੇ ਸਿਨੇਮਾਘਰਾਂ ਤੋਂ ਇਕ ਹਫ਼ਤੇ ਅੰਦਰ ਹੀ ਹਟਾ ਦਿੱਤੀ ਗਈ ਹੈ। ਬਾਕਸ ਆਫਿਸ ’ਤੇ ਬੁਰੀ ਤਰ੍ਹਾਂ ਫਲਾਪ ਰਹਿਣ ਕਾਰਨ ਸਿੱਧਾ ਅਸਰ ਫ਼ਿਲਮ ਦੇ ਓ. ਟੀ. ਟੀ. ਤੇ ਸੈਟੇਲਾਈਟ ਰਾਈਟਸ ਦੀ ਡੀਲ ’ਤੇ ਪਿਆ ਹੈ। ਰਿਪੋਰਟ ਮੁਤਾਬਕ ਫ਼ਿਲਮ ਦੇ ਸੁਪਰ ਫਲਾਪ ਹੋਣ ਤੋਂ ਬਾਅਦ ਹੁਣ ਇਸ ਦੇ ਓ. ਟੀ. ਟੀ. ਤੇ ਸੈਟੇਲਾਈਟ ਰਾਈਟਸ ਵੀ ਨਹੀਂ ਵਿਕ ਰਹੇ ਹਨ ਕਿਉਂਕਿ ਮੇਕਰਜ਼ ਨੂੰ ਕੋਈ ਖਰੀਦਦਾਰ ਹੀ ਨਹੀਂ ਮਿਲ ਰਿਹਾ ਹੈ।

The Box Office India’s Twitter handle shared, “#Dhaakad today collects 4 thousand by selling 20 tickets across India.” Released on May 20, the weekend run was so poor that most theatres discontinued the film on Monday itself.Directed by Razneesh Ghai, Dhaakad also stars Arjun Rampal, Divya Dutta, and Saswata Chatterjee. The film is struggling to find streaming distribution after the colossal loss.


Kangana Ranut’s Dhaakad becomes the biggest flop of the year. The film has earned only Rs 4,420 on day eight by selling just 20 tickets. Reportedly, several theatre owners have discontinued the screening of the film.