ਮਾਨ ਸਰਕਾਰ ਵੱਲੋਂ VIPs ਦੀ ਸੁਰੱਖਿਆ ਕਟੌਤੀ ਦਾ ਮਾਮਲਾ – ਸਾਬਕਾ MLA ਫ਼ਤਹਿਜੰਗ ਬਾਜਵਾ ਦੀ ਸੁਰੱਖਿਆ ਕੀਤੀ ਬਹਾਲ…Punjab withdraws security of 424 VIPs…ਸ਼ਾਮ ਤੱਕ ਸੁਰੱਖਿਆ ਵਾਪਸ ਨਾ ਕੀਤੀ ਤਾਂ ਹਾਈਕੋਰਟ ਜਾਵਾਂਗਾ: ਫਤਿਹਜੰਗ ਬਾਜਵਾ
ਭਗਵੰਤ ਮਾਨ ਸਰਕਾਰ ਨੇ ਸੂਬੇ ਵਿਚ ਵੀਆਈਪੀ ਸੁਰੱਖਿਆ ਉਤੇ ਵੱਡਾ ਕੱਟ ਲਾਇਆ ਹੈ। ਸਰਕਾਰ ਨੇ ਕਈ ਅਹਿਮ ਸ਼ਖਸੀਅਤਾਂ ਸਣੇ 424 ਲੋਕਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਇਨ੍ਹਾਂ ਵਿਚ ਭਾਜਪਾ ਆਗੂ ਫਤਿਹਜੰਗ ਸਿੰਘ ਬਾਜਵਾ ਵੀ ਸ਼ਾਮਲ ਹਨ।
ਉਧਰ, ਸੁਰੱਖਿਆ ਵਾਪਸ ਲੈਣ ਉਤੇ ਬਾਜਵਾ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਹਾਈਕੋਰਟ ਵੱਲੋਂ ਸੁਰੱਖਿਆ ਦਿੱਤੀ ਗਈ ਹੈ, ਜੇਕਰ ਅੱਜ ਸ਼ਾਮ ਤੱਕ ਸੁਰੱਖਿਆ ਵਾਪਸ ਨਾ ਮਿਲੀ ਤਾਂ ਉਹ ਸੋਮਵਾਰ ਨੂੰ ਅਦਾਲਤ ਦਾ ਰੁਖ ਕਰਨਗੇ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਨੇ ਦੇਸ਼ ਤੇ ਸੂਬੇ ਲਈ ਅੱਤਵਾਦ ਖਿਲਾਫ ਲੜਦਿਆਂ ਕੁਰਬਾਨੀਆਂ ਦਿੱਤੀਆਂ ਹਨ।ਸਾਡੇ ਪਰਿਵਾਰ ਉਤੇ ਬੰਬ ਧਮਾਕੇ ਹੋਏ ਹਨ। ਮੇਰੀ ਸੁਰੱਖਿਆ ਹਾਈਕੋਰਟ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੇਰੀ ਸੁਰੱਖਿਆ ਪੰਜਾਬ ਸਰਕਾਰ ਦੀ ਜਿ਼ੰਮੇਵਾਰੀ ਹੈ। ਉਨ੍ਹਾਂ ਨੇ ਆਪਣੇ ਪਰਿਵਾਰਾਂ ਦੇ 5-5 ਮੈਂਬਰ ਵਾਰੇ ਹਨ। ਇਨ੍ਹਾਂ ਦਾ ਕੀ ਯੋਗਦਾਨ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਰਾਘਵ ਚੱਢਾ ਵਰਗੇ 50-50 ਗੰਨਮੈਨ ਲਈ ਫਿਰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਤਾਂ ਹਾਈਕੋਰਟ ਜਾ ਕੇ ਸੁਰੱਖਿਆ ਵਾਪਸ ਲੈ ਹੀ ਲਵਾਂਗਾ ਪਰ ਜਿਹੜੇ ਸਾਡੇ ਸਾਥੀ ਹਮੇਸ਼ਾਂ ਲੋਕਾਂ ਦੇ ਵਿੱਚ ਰਹਿੰਦੇ ਹਨ, ਜਿਨ੍ਹਾਂ ਦੀਆਂ ਜਾਨਾਂ ਨੂੰ ਖਤਰਾ ਹੈ, ਇਹ ਸਰਕਾਰ ਨੂੰ ਪਤਾ ਹੋਵੇਗਾ ਕਿ ਉਹ ਸਾਬਤ ਕੀ ਕਰਨਾ ਚਾਹੁੰਦੇ ਹਨ।
ਦੱਸ ਦਈਏ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ ਸੂਬੇ ਦੇ ਸਾਬਕਾ ਵਿਧਾਇਕਾਂ, ਮੌਜੂਦਾ ਤੇ ਸਾਬਕਾ ਪੁਲਿਸ ਅਧਿਕਾਰੀਆਂ ਸਣੇ ਕਈ ਵੀਆਈਪੀਜ਼ ਦੀ ਸੁਰੱਖਿਆ ’ਚ ਕਟੌਤੀ ਕਰ ਦਿੱਤੀ ਹੈ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਕਈ ਧਾਰਮਿਕ ਆਗੂਆਂ ਦੀ ਸੁਰੱਖਿਆ ਵਿੱਚ ਵੀ ਕਟੌਤੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ, ਜਿਨ੍ਹਾਂ ਦੀ ਸੁਰੱਖਿਆ ਘਟਾਈ ਗਈ ਹੈ, ਉਨ੍ਹਾਂ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, 3 ਮੌਜੂਦਾ ਏਡੀਜੀਪੀ ਤੇ ਡੇਰਾ ਮੁਖੀ ਸ਼ਾਮਲ ਹਨ।
ਸਰਕਾਰ ਨੇ ਡੇਰਾ ਰਾਧਾ ਸੁਆਮੀ ਬਿਆਸ ਦੀ ਸੁਰੱਖਿਆ ਤੋਂ 10 ਮੁਲਾਜ਼ਮ ਵੀ ਵਾਪਸ ਲੈ ਲਏ ਗਏ ਹਨ। ਮਜੀਠਾ ਤੋਂ ਵਿਧਾਇਕਾ ਗਨੀਵ ਕੌਰ ਮਜੀਠੀਆ ਦੀ ਸੁਰੱਖਿਆ ‘ਚੋਂ ਦੋ ਮੁਲਾਜ਼ਮ ਵਾਪਸ ਲੈ ਲਏ ਗਏ ਹਨ। ਵਾਪਸ ਲਏ ਗਏ ਸਾਰੇ ਕਰਮਚਾਰੀ ਅੱਜ ਜਲੰਧਰ ਕੈਂਟ ਵਿਖੇ ਵਿਸ਼ੇਸ਼ ਡੀਜੀਪੀ ਨੂੰ ਰਿਪੋਰਟ ਕਰਨਗੇ।