ਚੱਪਲਾਂ ਲੈ ਕੇ ਨੰ ਗੇ ਸਿਰ ਗੁਰਦੁਆਰਾ ਸਾਹਿਬ ‘ਚ ਵੜ ਗਿਆ ਇਹ ਆਦਮੀ ਸੇਵਾਦਾਰਾਂ ਨੇ ਰੋਕਿਆ ਤਾਂ ਕੱਢ ਲਈ ਕਿਰਪਾਨ

ਅੱਜ ਪਿੰਡ ਦਿੱਤੁਪੂਰ ਜੱਟਾਂ ਵਿਖੇ ਸਵੇਰੇ 5 ਵਜੇ ਨੰ ਗੇ ਸਿਰ ਜੁਤੀਆਂ ਪਾਕੇ ਦੂਜੀ ਵਾਰ ਬੇਅਦਬੀ ਕਰਨ ਆਇਆ ਇਹ ਉਹ ਬੰਦਾ ਜਿਸਨੂੰ ਦਾਸ ਭਗਵੰਤ ਸਿੰਘ ਜੀ ਢੀਂਡਸਾ ਵਾਲੇ ਸੋਧਾ ਲਾਉਣ ਗਏ ਸੀ ਪਰ ਉਸ ਸਮੇ ਵੀ ਪਿੰਡ ਵਾਲਿਆਂ ਨੇ ਇਸਨੂੰ ਬਚਾ ਲਿਆ ਸੀ। ਅੱਜ ਤੋਂ ਸਾਲ ਪਹਿਲਾਂ ਇਸਨੇ ਪਿੰਡ ਸੀਲ ,ਨੇੜੇ ਬਹਾਦਰਗੜ੍ਹ ਪਟਿਆਲਾ ਵਿਖੇ ਦੀਵਾਲੀ ਵਾਲੇ ਦਿਨ 2020 ਵਿਚ ਵੀ ਬੇਅਦਬੀ ਕੀਤੀ ਸੀ

ਨਜ਼ਦੀਕ ਪੈਂਦੇ ਪਿੰਡ ਦਿੱਤੂਪੁਰ ਜੱਟਾਂ ਵਿਖੇ ਅੱਜ ਸਵੇਰੇ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ ਕੀਤੀ ਗਈ ਪਰ ਮੌਕੇ ’ਤੇ ਹੀ ਪਿੰਡ ਵਾਸੀਆਂ ਵੱਲੋਂ ਬੇਅਦਬੀ ਹੋਣ ਤੋਂ ਰੋਕ ਲਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਜਗਦੀਪ ਸਿੰਘ ਪੁੱਤਰ ਗੱਜਣ ਸਿੰਘ ਪਿੰਡ ਦਿੱਤੂਪੁਰ ਜੱਟਾਂ ਜੁੱਤੀ ਸਮੇਤ ਨੰਗੇ ਸਿਰ ਗੁਰਦੁਆਰਾ ਸਾਹਿਬ ਆਇਆ। ਪਾਠੀ ਸਿੰਘ ਕੀਰਤਨ ਕਰ ਰਹੇ ਸਨ ਤਾਂ ਉਕਤ ਵਿਅਕਤੀ ਜੁੱਤੀਆਂ ਸਮੇਤ ਉਸ ਕੋਲ ਚਲਾ ਗਿਆ।

ਇਸ ਦੌਰਾਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੋਂ ਰੁਮਾਲਾ ਸਾਹਿਬ ਚੁੱਕਣ ਲੱਗਾ ਤਾਂ ਮੌਕੇ ’ਤੇ ਹਾਜ਼ਰ ਪਿੰਡ ਵਾਸੀਆਂ ਨੇ ਉਕਤ ਵਿਅਕਤੀ ਨੂੰ ਫੜ ਕੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਕਾਬੂ ਕਰ ਲਿਆ। ਪਿੰਡ ਵਾਸੀਆਂ ਤੋਂ ਪਤਾ ਲੱਗਾ ਹੈ ਕਿ ਉਕਤ ਵਿਅਕਤੀ ਮਾਨਸਿਕ ਤੌਰ ’ਤੇ ਪਰੇਸ਼ਾਨ ਹੈ ਅਤੇ ਉਸ ਦਾ ਇਲਾਜ ਵੀ ਚੱਲ ਰਿਹਾ ਹੈ।