ਇਸ ਸਮੇਂ ਦੀ ਵੱਡੀ ਖ਼ਬਰ ਮਾਨਸਾ ਤੋਂ ਦੇਖਣ ਨੂੰ ਮਿਲੀ ਹੈ ਜਿਥੇ ਕਿ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਹੋਈ ਹੈ। ਸਿੱਧੂ ਮੂਸੇਵਾਲਾ ਜੋ ਕਿ ਆਪਣੀਆਂ ਗਾਣਿਆਂ ਤੇ ਬਿਆਨਾਂ ਕਾਰਨ ਹਮੇਸ਼ਾ ਚਰਚਾ ‘ਚ ਰਹਿੰਦੇ ਹਨ ਅੱਜ ਉਨ੍ਹਾਂ ਹਮਲੇ ਦੀ ਖ਼ਬਰ ਦੇਖਣ ਨੂੰ ਮਿਲੀ ਹੈ।ਜਾਣਕਾਰੀ ਮੁਤਾਬਕ ਪਿੰਡ ਜਵਾਇਰਕੇ ‘ਚ ਸਿੱਧੂ ਮੂਸੇਵਾਲਾ ‘ਤੇ ਹਮਲਾਵਰਾਂ ਵੱਲੋਂ 20 ਫਾਇਰ ਕੱਡੇ ਗਏ ਤੇ ਹਮਲਾਵਰ ਮੌਕੇ ‘ਤੋਂ ਫਰਾਰ ਹੋ ਗਏ। ਸਿੱਧੂ ਮੂਸੇਵਾਲਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਵਿਵਾਦਾਂ ’ਚ ਰਹਿਣ ਵਾਲੇ ਪੰਜਾਬੀ ਗਾਇਕ ਤੇ ਗੀਤਕਾਰ ਸਿੱਧੂ ਮੂਸੇ ਵਾਲਾ ਦਾ ਬੀਤੇ ਦਿਨੀਂ ਇਕ ਗੀਤ ‘ਲੈਵਲਸ’ ਰਿਲੀਜ਼ ਹੋਇਆ ਹੈ। ਇਸ ਗੀਤ ’ਚ ਸਿੱਧੂ ਮੂਸੇ ਵਾਲਾ ਨੇ ਨਸੀਬ, ਪ੍ਰੇਮ ਢਿੱਲੋਂ ਤੇ ਕਰਨ ਔਜਲਾ ਨੂੰ ਰਿਪਲਾਈ ਕੀਤਾ ਹੈ।ਗੀਤ ਦੇ ਬੋਲਾਂ ਤੋਂ ਇਸ ਗੱਲ ਵੱਲ ਸਾਫ ਇਸ਼ਾਰਾ ਮਿਲਦਾ ਹੈ ਕਿ ਉਹ ਇਨ੍ਹਾਂ ਤਿੰਨਾਂ ਕਲਾਕਾਰਾਂ ਨੂੰ ਰਿਪਲਾਈ ਦਿੰਦੇ ਨਜ਼ਰ ਆ ਰਹੇ ਹਨ। ਕੱਲ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ ’ਤੇ 16 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜੋ 8ਵੇਂ ਨੰਬਰ ’ਤੇ ਟਰੈਂਡ ਵੀ ਕਰ ਰਿਹਾ ਹੈ।

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦੇ ਇਸ ਗੀਤ ਤੋਂ ਬਾਅਦ ਕਰਨ ਔਜਲਾ ਤੇ ਪ੍ਰੇਮ ਢਿੱਲੋਂ ਦਾ ਕੋਈ ਜਵਾਬ ਸਾਹਮਣੇ ਨਹੀਂ ਆਇਆ ਹੈ ਪਰ ਨਸੀਬ ਨੇ ਸਿੱਧੂ ਨੂੰ ਜਵਾਬ ਜ਼ਰੂਰ ਦਿੱਤਾ ਹੈ। ਨਸੀਬ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਸਿੱਧੂ ਮੂਸੇ ਵਾਲਾ ਦੇ ਗੀਤ ਦਾ ਰਿਪਲਾਈ ਕੀਤਾ ਹੈ।

ਪਹਿਲੀ ਸਟੋਰੀ ’ਚ ਨਸੀਬ ਨੇ ਲਿਖਿਆ, ‘‘Cry baby of industry wants lollypop?’’ ਮਤਲਬ ਇੰਡਸਟਰੀ ਦੇ ਰੋਂਦੇ ਜਵਾਕ ਨੂੰ ਲਾਲੀਪੌਪ ਚਾਹੀਦਾ ਹੈ?ਦੂਜੀ ਸਟੋਰੀ ’ਚ ਨਸੀਬ ਨੇ ਸਿੱਧੂ ਮੂਸੇ ਵਾਲਾ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜੋ ਨਸੀਬ ਨੇ ਸਿੱਧੂ ਦੇ ਪੀ. ਆਰ. ਲਈ ਕਰਾਏ ਵਿਆਹ ਦੀ ਦੱਸੀ ਹੈ। ਤਸਵੀਰ ’ਚ ਨਸੀਬ ਨੇ ਲਿਖਿਆ, ‘Levels 4 pr, I see.’’ ਮਤਲਬ ਲੈਵਲਸ ਪੀ. ਆਰ. ਲਈ। ਮੈਂ ਦੇਖ ਲਿਆ। ਨਾਲ ਹੀ ਹੱਸਣ ਵਾਲੀ ਇਮੋਜੀ ਵੀ ਲੱਗੀ ਹੈ।

ਤੀਜੀ ਸਟੋਰੀ ’ਚ ਨਸੀਬ ਆਪਣੇ ਯੂਟਿਊਬ ਚੈਨਲ ਦਾ ਸਕ੍ਰੀਨਸ਼ਾਟ ਸਾਂਝਾ ਕੀਤਾ ਹੈ, ਜਿਸ ’ਚ ਦੇਸ਼ ਕੈਨੇਡਾ ਤੇ ਚੈਨਲ ਨੂੰ ਬਣਾਉਣ ਦੀ ਤਾਰੀਖ਼ 2 ਜੂਨ, 2019 ਲਿਖੀ ਹੋਈ ਹੈ। ਇਸ ਨਾਲ ਨਸੀਬ ਨੇ ਲਿਖਿਆ, ‘‘ਕਿਸੇ ਡੈਡ ਬਾਪ ਦਾ ਰੁਪਿਆ ਨਹੀਂ ਲੱਗਿਆ ਵੀਡੀਓ ’ਤੇ। ਮੈਂ ਇਨ੍ਹਾਂ ਇੰਡਸਟਰੀ ਸਟਾਰਜ਼ ਨੂੰ ਫ੍ਰੀ ਵਰਸ ਤੇ ਵੀਡੀਓਜ਼ ਦਾਨ ਕੀਤੀਆਂ ਹਨ।’’ ਹੁਣ ਨਸੀਬ ਦੇ ਇਨ੍ਹਾਂ ਰਿਪਲਾਈਜ਼ ’ਤੇ ਸਿੱਧੂ ਮੂਸੇ ਵਾਲਾ ਦੀ ਕੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ, ਇਹ ਤਾਂ ਆਉਣ ਵਾਲੇ ਸਮੇਂ ’ਚ ਹੀ ਪਤਾ ਲੱਗੇਗਾ।