ਪਹਿਲਾਂ ਮੂਸੇਵਾਲਾ ਦੀ ਗੱਡੀ ਦਾ ਟਾਇਰ ਕੀਤਾ ਪੈਂਚਰ,ਜਾਣੋ ਗੱਡੀ ਚੋਂ ਮਿਲੇ ਕਾਰਤੂਸਾਂ ਦੇ ਕਿੰਨੇ ਖੋਲ, ਘਟਨਾ ਵਾਲੀ ਥਾਂ ਤੋਂ ਦੇਖੋ Live ਰਿਪੋਰਟ .. Minutes Before Singer Sidhu Moose Wala Shot, 2 Cars Tailed His SUV

ਮਾਨਸਾ, 29, ਮਈ, 2022:ਪ੍ਰਸਿੱਧ ਗਾਇਕ ਅਤੇ ਕਾਂਗਰਸ ਪਾਰਟੀ ਦੀ ਟਿਕਟ ’ਤੇ ਮਾਨਸਾ ਤੋਂ ਵਿਧਾਨ ਸਭਾ ਚੋਣ ਲੜੇ ਸਿੱਧੂ ਮੂਸੇਵਾਲਾ ਅਤੇ ਉਸਦੇ ਕੁਝ ਸਾਥੀਆਂ ’ਤੇ ਐਤਵਾਰ ਨੂੰਤਾਬੜਤੋੜ ਫਾਇਰਿੰਗ ਕਰ ਦਿੱਤੀ ਗਈ ਜਿਸ ਮਗਰੋਂ ਉਨ੍ਹਾਂ ਨੂੰ ਮਾਨਸਾ ਲਿਜਾਇਆ ਗਿਆ। ਹਸਪਤਾਲ ਵਿੱਚ ਉਨ੍ਹਾਂ ਨੂੰ ਆਉਂਦੇ ਹੀ ਮ੍ਰਿਤਕ ਕਰਾਰ ਦੇ ਦਿੱਤਾ ਗਿਆ, ਭਾਵ ਹਸਪਤਾਲ ਪਹੁੰਚਣ ਤਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।

ਮੁਢਲੀ ਜਾਣਕਾਰੀ ਅਨੁਸਾਰ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ’ਤੇ ਫਾਇਰਿੰਗ ਉਸ ਵੇਲੇ ਕੀਤੀ ਗਈ ਜਦ ਉਹ ਆਪਣੇ ਘਰ ਤੋਂ ਨਿਕਲ ਆਪਣੀ ਮਹਿੰਦਰਾ ਥਾਰ ਗੱਡੀ ’ਤੇ ਲਗਪਗ 4-5 ਕਿਲੋਮੀਟਰ ਦੂਰ ਹੀ ਗਏ ਸਨ। ਇਸ ਮੌਕੇ ਸਿੱਧੂ ਮੂਸੇਵਾਲਾ ਆਪਣੀ ਗੱਡੀ ਆਪ ਚਲਾ ਰਹੇ ਸਨ। ਮੂਸੇਵਾਲਾ ਦੇ ਨਾਲ ਉਨ੍ਹਾਂ ਦੇ 2 ਹੋਰ ਸਾਥੀ ਵੀ ਸਨ।

ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਤੋਂ ਲਗਪਗ 5 ਕਿਲੋਮੀਟਰ ਦੂਰ ਪਿੰਡ ਜਵਾਹਰਕੇ ਵਿੱਚ ਹੋਈ ਇਸ ਫਾਇਰਿੰਗ ਦੌਰਾਨ ਸਿੱਧੂ ਮੂਸੇਵਾਲਾ ਨੂੂੰ ਗੋਲੀਆਂ ਲੱਗੀਆਂ ਅਤੇ ਉਨ੍ਹਾਂ ਨੂੰ ਮਾਨਸਾ ਸਿਵਲ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਨ੍ਹਾਂ ਨੂੰ ਹਸਪਤਾਲ ਪੁੱਜਦੇ ਹੀ ਮ੍ਰਿਤਕ ਕਰਾਰ ਦੇ ਦਿੱਤਾ।

ਐਸ.ਐਸ.ਪੀ. ਮਾਨਸਾ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਹੈ।


A CCTV video shows two cars following Punjabi singer Sidhu Moose Wala’s black SUV in Mansa district minutes before he was shot dead. The police said the singer had a bulletproof car, which he did not use today.Visuals show the singer’s SUV taking a right turn towards a corner as the two cars tailing it.In a media briefing tonight, the Punjab Police chief said Sidhu Moose Wala died while he was being taken to a hospital.The Punjabi singer, who contested the state elections on a Congress ticket, had four commandos guarding him until yesterday, when two of them were removed by the Aam Aadmi Party government.“Today, Sidhu Moose Wala asked the two remaining commandos not to accompany him and he did not take his bulletproof vehicle,” the police chief VK Bhawra told reporters tonight.

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਜਿਨ੍ਹਾਂ 424 ਵਿਅਕਤੀਆਂ ਦੀ ਸੁਰੱਖ਼ਿਆ ਵਿੱਚ ਕਟੌਤੀ ਕੀਤੀ ਗਈ ਉਨ੍ਹਾਂ ਵਿੱਚ ਸਿੱਧੂ ਮੂਸੇਵਾਲਾ ਸ਼ਾਮਲ ਸੀ।ਪਤਾ ਲੱਗਾ ਹੈ ਕਿ ਸਿੱਧੂ ਕੋਲ ਪਹਿਲਾਂ 4 ਗੰਨਮੈਨ ਸਨ ਅਤੇ ਉਨ੍ਹਾਂ ਦੇ 2 ਗੰਨਮੈਨ ਬੀਤੇ ਦਿਨੀਂ ਵਾਪਸ ਲੈ ਲਏ ਗਏ ਸਨ ਪਰ ਸਿੱਧੂ ਦੇ ਅੱਜ ਬਾਹਰ ਨਿਕਲਿਆਂ ਉਨ੍ਹਾਂ ਕੋਲ ਰਹਿ ਗਏ ਦੋਹਾਂ ਗੰਨਮੈਨਾਂ ਵਿੱਚੋਂ ਇਕ ਵੀ ਉਨ੍ਹਾਂ ਦੇ ਨਾਲ ਨਹੀਂ ਸੀ ਅਤੇ ਉਹ ਆਪਣੇ ਸਾਥੀਆਂ ਦੇ ਨਾਲ ਆਪਣੀ ਥਾਰ ਗੱਡੀ ਵਿੱਚ ਬਿਨਾਂ ਕਿਸੇ ਸੁਰੱਖ਼ਿਆ ਦੇ ਨਿਕਲੇ ਸਨ।