ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਾਹੌਲ ਤਣਾਅਪੂਰਨ ਬਣ ਗਿਆ ਹੈ। ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਇਸ ਮਾਮਲੇ ਦੀ ਕੌਮੀ ਜਾਂਚ ਏਜੰਸੀ ਤੋਂ ਜਾਂਚ ਮੰਗਦਿਆਂ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਮੌਕੇ ਮੂਸੇਵਾਲਾ ਦੇ ਸਮਰਥਕਾਂ ਤੇ ਪ੍ਰਸੰਸਕਾਂ ਨੇ ਮਾਨਸਾ ਦੇ ਸਿਵਲ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ। ਅੱਜ ਪੁਲੀਸ ਦੀ ਸਿੱਟ ਨੇ ਕਈ ਥਾਵਾਂ ’ਤੇ ਛਾਪੇ ਮਾਰੇ। ਪੁਲੀਸ ਵਲੋਂ ਸੀਸੀਟੀਵੀ ਫੁਟੇਜ ਵੀ ਖੰਘਾਲੀ ਜਾ ਰਹੀ ਹੈ। ਦੂਜੇ ਪਾਸੇ ਮਾਨਸਾ ਵਪਾਰ ਮੰਡਲ ਨੇ ਅੱਜ ਦੁਪਹਿਰ ਬਾਰਾਂ ਵਜੇ ਤਕ ਦੁਕਾਨਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦੇ ਕਤਲ ਮਾਮਲੇ ਵਿਚ ਪੰਜਾਬ ਪੁਲੀਸ ਦਿੱਲੀ ਦੀ ਤਿਹਾੜ ਜੇਲ੍ਹ ਜਾ ਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰੇਗੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲੀਸ ਉਸ ਨੂੰ ਰਿਮਾਂਡ ’ਤੇ ਲਿਆ ਕੇ ਪੁੱਛਗਿੱਛ ਕਰ ਸਕਦੀ ਹੈ। ਬਿਸ਼ਨੋਈ ਇਸ ਵੇਲੇ ਤਿਹਾੜ ਜੇਲ੍ਹ ਦੀ ਉਚ ਸੁਰੱਖਿਆ ਵਾਲੀ ਜੇਲ੍ਹ ਨੰਬਰ ਅੱਠ ਵਿਚ ਬੰਦ ਹੈ।

ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦਰਜ ਕਰਵਾਈ ਐਫਆਈਆਰ ਵਿਚ ਕਿਹਾ ਹੈ ਕਿ ਉਸ ਦੇ ਲੜਕੇ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਵਲੋਂ ਫਿਰੌਤੀ ਲਈ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ।


ਕਦੇ ਇਸ ਮੋਰਚਰੀ ਦਾ ਸਿੱਧੂ ਮੂਸੇਵਾਲੇ ਨੇ ਰੱਖਿਆ ਸੀ ਨੀਂਹ ਪੱਥਰ .. ਅੱਜ ਉਸੇ ਜਗ੍ਹਾ ਲਾਸ਼ ਬਣਿਆ ਪਿਆ ਮਾਪਿਆਂ ਦਾ ਜਵਾਨ ਪੁੱਤ

Sidhu Moosewala shot dead LIVE updates: Punjab Police collect dump data of 1-km area of crime spot, include one-lakh mobile phone numbers
Family demands NIA, SIT probe; police examine CCTV footage, refuses to allow post-mortem on his body
Sidhu Moosewala Shot Dead: ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਗੈਂਗਵਾਰ (Gangwar) ਹੋਣ ਦਾ ਖਦਸ਼ਾ ਵੱਧ ਗਿਆ ਹੈ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜਿਥੇ ਪੰਜਾਬ ਦੀ ਰਾਜਨੀਤੀ ਹਿੱਲ ਗਈ ਹੈ, ਉਥੇ ਹੀ ਗੈਂਗਸਟਰ (Gangster) ਇੱਕ -ਦੂਜੇ ਨੂੰ ਕਤਲ ਕਰਨ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਬਦਲਾ ਲੈਣ ਦੀਆਂ ਪੋਸਟਾਂ ਪਾਈਆਂ ਜਾ ਰਹੀਆਂ ਹਨ। ਮੂਸੇਵਾਲਾ ਦੇ ਕਤਲ ਨੂੰ ਲੈ ਕੇ ਹੁਣ ਗੌਂਡਰ ਗਰੁੱਪ ਵੱਲੋਂ ਮਨਕੀਰਤ ਔਲਖ ਨੂੰ ਨਤੀਜਾ ਭੁਗਤਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ..ਸਿੱਧੂ ਮੂਸੇਵਾਲਾ ਦੀ ਮੌਤ ਦੀ ਜਿਥੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ (Goldy Brar) ਨੇ ਜ਼ਿੰਮੇਵਾਰ ਲਈ ਹੈ ਅਤੇ ਬਿਸ਼ਨੋਈ ਗੈਂਗ (Bishnoi Gang) ਨੇ ਵੀ ਇਸ ਨੂੰ ਬਦਲਾ ਦੱਸਿਆ ਗਿਆ ਹੈ। ਉਥੇ ਹੀ ਵਿਰੋਧੀ ਗੈਂਗ ਵੀ ਸਰਗਰਮ ਹੋ ਗਏ ਹਨ, ਉਨ੍ਹਾਂ ਵੱਲੋਂ ਵੀ ਸੋੋਸ਼ਲ ਮੀਡੀਆ ‘ਤੇ ਪੋਸਟਾਂ ਪਾ ਕੇ 2 ਦਿਨਾਂ ਅੰਦਰ ਬਦਲਾ ਲੈਣ ਬਾਰੇ ਕਿਹਾ ਜਾ ਰਿਹਾ ਹੈ।..ਗੈਂਗਸਟਰ ਗੌਂਡਰ ਐਂਡ ਬ੍ਰਦਰਜ਼ ਗਰੁੱਪ (Gondor & Brothers Group) ਵੱਲੋਂ ਵੀ ਫੇਸਬੁੱਕ ‘ਤੇ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਦੀ ਮੌਤ ਲਈ ਮਨਕੀਰਤ ਔਲਖ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ ਅਤੇ ਆਗਾਮੀ ਸਮੇਂ ਵਿੱਚ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ।ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁਕ ਪੋਸਟ ਪਾ ਕੇ ਕਿਹਾ ਕਿ ‘ਮੂਸੇਵਾਲਾ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ। ਫਿਰ ਵੀ ਉਸਦਾ ਨਾਮ ਸਾਡੇ ਨਾਲ ਜੋੜਿਆ ਜਾ ਰਿਹਾ ਹੈ। ਇਸ ਲਈ ਉਹ ਇਸ ਦਾ ਬਦਲਾ ਲਵੇਗਾ। 2 ਦਿਨਾਂ ਦੇ ਅੰਦਰ ਨਤੀਜਾ ਦੇਵੇਗਾ’।

ਗੌਂਡਰ ਗਰੁੱਪ ਦੀ ਪੋਸਟ ਵਿੱਚ ਸਿੱਧਾ ਸਿੱਧਾ ਮਨਕੀਰਤ ਔਲਖ ਨੂੰ ਇਸ ਕਤਲ ਲਈ ਜ਼ਿੰਮੇਵਾਰ ਦੱਸਿਆ ਗਿਆ ਹੈ। ਪੋਸਟ ਵਿੱਚ ਕਿਹਾ ਗਿਆ ਹੈ ਕਿ ਇਹ ਕਤਲ ਸਿਰਫ਼ ਪੈਸੇ ਲਈ ਕੀਤਾ ਗਿਆ ਹੈ ਅਤੇ ਇਸ ਲਈ ਜਿੰਮੇਵਾਰ ਇੱਕ ਹੀ ਵਿਅਕਤੀ ਹੈ, ਜੋ ਮਨਕੀਰਤ ਔਲਖ ਹੈ।ਦੱਸ ਦੇਈਏ ਕਿ ਮਨਕੀਰਤ ਔਲਖ ਨੂੰ ਪਹਿਲਾਂ ਵੀ ਧਮਕੀ ਮਿਲੀ ਸੀ ਅਤੇ ਕਿਹਾ ਗਿਆ ਸੀ ਕਿ ਇਸ ਵਾਰ ਬਚ ਗਿਆ ਹੈ ਪਰ ਅਗਲੀ ਵਾਰ ਨਹੀਂ ਬਚੇਗਾ। ਇਹ ਵੀ ਦੱਸਣਯੋਗ ਹੈ ਕਿ ਮਨਕੀਰਤ ਔਲਖ ਨੂੰ ਪੰਜਾਬ ਪੁਲਿਸ ਤੋਂ ਸੁਰੱਖਿਆ ਮਿਲੀ ਹੋਈ ਹੈ। The tragic death of Punjabi singer has triggered an uproar in the state with the police getting into action to get the facts behind the murder and opposition parties blaming the AAP government for the “deteriorating” law-and-order situation.