ਪੰਜਾਬ ‘ਚ ਵਾਰਦਾਤਾਂ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਹੁਣ ਅ੍ਰੰਮਿਤਸਰ ਦੇ ਖਾਲਸਾ ਕਾਲਜ ਦੇ ਬਾਹਰ ਗੋਲੀਆਂ ਚੱਲਣ ਦੀ ਖ਼ਬਰ ਦੇਖਣ ਨੂੰ ਮਿਲੀ ਹੈ। ਜਿਥੇ ਕਿ ਦੋ ਧਿਰਾਂ ਵਿਚਕਾਰ ਖੂਨੀ ਝੜਪ ਹੋ ਗਈ ਹੈ। ਇਸ ਝੜਪ ‘ਚ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ।

ਮੌਕੇ ‘ਤੇ ਮੌਜੂਦ ਹਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਥੇ ਖਾਲਸਾ ਕਾਲਜ ਦੇ ਬਾਹਰ ਦੋ ਧਿਰਾਂ ਵਿਚਕਾਰ ਗੋਲੀਬਾਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਥੇ ਲੱਗਭੱਗ 3-4 ਗੋਲੀਆਂ ਚੱਲੀਆਂ, ਜਿਸ ਨੂੰ ਦੇਖ ਅਸੀਂ ਵੀ ਸਹਿਮ ਗਏ। ਉਨ੍ਹਾਂ ਦੱਸਿਆ ਕਿ ਇਸ ਹਮਲੇ ‘ਚ ਦੋ ਨੌਜਵਾਨ ਜ਼ਖਮੀ ਵੀ ਹੋਏ ਹਨ।

ਜਿਨ੍ਹਾਂ ਨੂੰ ਬਾਅਦ ‘ਚ ਇਕ ਪ੍ਰਾਈਵੇਟ ਹਸਪਤਾਲ ‘ਚ ਲਿਜਾਇਆ ਗਿਆ ਹੈ ਜਿਸ ‘ਚ ਦੋਵੇ ਨੌਜਵਾਨ ਇਲਾਜ ਅਧੀਨ ਹਨ। ਮੌਕੇ ‘ਤੇ ਪੁਲਿਸ ਵੀ ਪਹੁੰਚ ਗਈ ਹੈ ਤੇ ਉਨ੍ਹਾਂ ਨੇ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਖ਼ਾਲਸਾ ਕਾਲਜ ਦੇ ਬਾਹਰ ਚੱਲੀਆਂ ਗੋਲੀਆਂ – ਨੌਜਵਾਨ ਜ਼ਖਮੀ, ਪੰਜਾਬ ਨੂੰ ਕਿਸਦੀ ਲੱਗੀ ਨਜ਼ਰ

ਅੰਮ੍ਰਿਤਸਰ ‘ਚ ਖੂਨੀ ਝੜਪ! ,ਖ਼ਾਲਸਾ ਕਾਲਜ ਦੇ ਬਾਹਰ ਚੱਲੀਆਂ ਗੋਲੀਆਂ ਕਈ ਨੌਜਵਾਨ ਜ਼ਖਮੀ