ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਬੁੱਧਵਾਰ ਨੂੰ ਕੀਰਤਪੁਰ ਸਾਹਿਬ ਵਿੱਚ ਜਲ ਵਿੱਚ ਵਿਸਰਜਿਤ ਕੀਤੀਆਂ ਗਈਆਂ। ਇਸ ਮੌਕੇ ਮੂਸੇਵਾਲਾ ਦੇ ਮਾਪੇ ਵੀ ਰੋਂਦੇ ਰਹੇ। ਮਾਤਾ ਚਰਨ ਕੌਰ ਉੱਚੀ-ਉੱਚੀ ਰੋਂਦੀ ਰਹੀ, ‘ਮੇਰੇ 6 ਫੁੱਟ ਦੇ ਗੱਭਰੂ ਪੁੱਤਰ ਨੂੰ ਸੁਆਹ ਬਣਾ ਕੇ ਰੱਖ ਦਿੱਤਾ, ਹੁਣ ਦੁਸ਼ਮਣਾਂ ਨੂੰ ਚੰਗੀ ਨੀਂਦ ਆਵੇਗੀ’।
ਪਿਤਾ ਬਲਕੌਰ ਸਿੰਘ ਨੇ ਕਿਹਾ- ‘ਹੁਣ ਕੋਈ ਆਪਣੇ ਪੁੱਤ ਨੂੰ ਪੰਜਾਬ ‘ਚ ਮਸ਼ਹੂਰ ਨਾ ਬਣਾਉਣਾ, ਮੇਰਾ ਬੇਟੇ ਨੂੰ ਮਸ਼ਹੂਰੀ ਨੂੰ ਖਾ ਲਿਆ, ਅਸੀਂ ਮਿਹਨਤ ਕਰਕੇ ਇੱਥੇ ਪੁੱਜੇ ਹਾਂ’। ਮੂਸੇਵਾਲਾ ਦਾ ਕੱਲ੍ਹ ਉਨ੍ਹਾਂ ਦੇ ਖੇਤ ਵਿੱਚ ਸਸਕਾਰ ਕਰ ਦਿੱਤਾ ਗਿਆ ਹੈ। ਮੂਸੇਵਾਲਾ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ 8 ਜੂਨ ਨੂੰ ਹੋਵੇਗੀ।
ਦੱਸ ਦੇਈਏ ਕਿ ਅੱਜ ਸਵੇਰੇ ਫੁੱਲ ਚੁਗਣ ਮਗਰੋਂ ਸਿੱਧੂ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਲਪ੍ਰਵਾਹ ਕੀਤੀਆਂ ਗਈਆਂ। ਫੁੱਲ ਚੁਗਣ ਤੇ ਅਸਥੀਆਂ ਜਲਪ੍ਰਵਾਹ ਕਰਨ ਵੇਲੇ ਸਿੱਧੂ ਦੇ ਮਾਤਾ-ਪਿਤਾ ਬੇਹੱਦ ਭਾਵੁਕ ਨਜ਼ਰ ਆਏ।
ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਸਿੱਧੂ ਦਾ ਐਤਵਾਰ ਸ਼ਾਮ ਨੂੰ ਗੈਂਗਸਟਰਾਂ ਵਲੋਂ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਉਮਰ 28 ਸਾਲ ਸੀ। ਸਿੱਧੂ ਨੇ ਆਪਣੀ ਗਾਇਕੀ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬੁਲੰਦੀਆਂ ’ਤੇ ਪਹੁੰਚਾ ਦਿੱਤਾ ਸੀ।
Moosewala ਦੇ ਨਾਲ ਗੱਡੀ ‘ਚ ਸਵਾਰ ਦੋਸਤਾਂ ਦੇ ਖੁਲਾਸੇ,ਕਿੰਝ ਵਾਪਰੀ,2 ਜਣਿਆਂ ਦੇ ਕਿੱਥੇ ਵੱਜੀਆਂ ਗੋਲੀਆਂ ?
ਫੁੱਲ ਤਾਰਨ ਤੋਂ ਪਹਿਲਾਂ ਮਾਂ ਵਾਰ-ਵਾਰ ਚੁੰਮ ਰਹੀ ਪੁੱਤ ਦੀਆਂ ਅਸਥੀਆਂ-ਸਿੱਧੂ ਦੇ ਬਾਪੂ ਦਾ ਵੀ ਨਹੀਂ ਦੇਖ ਹੋ ਰਿਹਾ ਹਾਲ
4 – 4 ਲੱਖ ਬੰਦੇ ਸਾਮ੍ਹਣੇ ਗਾ ਲਿਆ -ਪਰ ਕਾਲਜ ਵਾਲੀ ਇਸ ਸਟੇਜ ਦਾ ਜਲਵਾ ਆਪਣਾ ਹੀ ਆ
ਮੂਸੇਵਾਲਾ ਕਤਲ ਮਾਮਲੇ ‘ਚ SSP ਨੇ ਕਰ’ਤੇ ਵੱਡੇ ਖ਼ੁਲਾਸੇ – Lawrence Bishnoi ਨੂੰ ਜਲਦ ਲਿਆਇਆ ਜਾਵੇਗਾ ਪੰਜਾਬ !
ਗੈਂਗਸਟਰਾਂ ਨੂੰ ਨਾ ਦੱਸੋ ਸਕਿਉਰਿਟੀ ਵਾਪਿਸ ਲੈ ਲਈ – ਇਸ ਨੂੰ ਜਨਤਕ ਨਹੀਂ ਕਰਨਾ ਚਾਹੀਦਾ : ਵੜਿੰਗ
ਮਾਂ ਦਾ ਦਰਦ- ‘ਪੁੱਤਾਂ ਨੂੰ ਮਿੱਟੀ ‘ਚ ਮਿਲਾਉਣ ਵਾਲਿਆਂ ਤੁਸੀਂ ਬੁਜ਼ਦਿਲ ਹੋ, ਥੂਹ ਹੈ ਥੋਡੇ ਉਤੇ…ਮੂਸੇਵਾਲਾ ਦੀ ਮਾਂ ਨੇ ਗੈਂਗਸਟਰਾਂ ਨੂੰ ਰੱਜ ਕੇ ਕੋਸਿਆ। ਉਨ੍ਹਾਂ ਕਿਹਾ ਕਿ ਮਾਂ ਦੇ ਪੁੱਤਾਂ ਨੂੰ ਮਿੱਟੀ ਵਿਚ ਮਿਲਾਉਣ ਵਾਲਿਆਂ ਤੁਸੀਂ ਬੁਜ਼ਦਿਲ ਹੋ, ਥੂਹ ਹੈ ਥੋਡੇ ਉਤੇ…, ਨਾ ਪੰਜਾਬ ਦਾ ਸੱਤਿਆਨਾਸ ਕਰੋ। ਕਿਸੇ ਦੇ ਬੱਚੇ ਨੂੰ ਮਾਰ ਕੇ ਤੁਹਾਨੂੰ ਮਿਲਦਾ ਕੀ ਹੈ, ਇਹ ਤਾਂ ਦੱਸੋ। ਉਹ ਲੋਕਾਂ ਨੂੰ ਆਪਣੇ ਪੁੱਤਾਂ ਦਾ ਖਿਆਲ ਰੱਖਣ ਲਈ ਕਹਿੰਦੀ ਨਜ਼ਰ ਆਈ।
ਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਸਰਕਾਰ ਨੂੰ ਵੱਡੇ ਸਵਾਲ ਕੀਤੇ ਹਨ। ਮੂਸੇਵਾਲਾ ਦੇ ਪਿਤਾ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਸਵਾਲ ਕੀਤਾ ਹੈ ਕਿ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਫੌਜ ਵਿਚ ਲਾਉਣ ਵਾਲਾ ਮੈਂ ਤੁਹਾਨੂੰ ਗੈਂਗਸਟਰ ਲੱਗਦਾ ਹਾਂ।
ਉਧਰ, ਮੂਸੇਵਾਲਾ ਦੀ ਮਾਂ ਨੇ ਗੈਂਗਸਟਰਾਂ ਨੂੰ ਰੱਜ ਕੇ ਕੋਸਿਆ। ਉਨ੍ਹਾਂ ਕਿਹਾ ਕਿ ਮਾਂ ਦੇ ਪੁੱਤਾਂ ਨੂੰ ਮਿੱਟੀ ਵਿਚ ਮਿਲਾਉਣ ਵਾਲਿਆਂ ਤੁਸੀਂ ਬੁਜ਼ਦਿਲ ਹੋ, ਥੂਹ ਹੈ ਥੋਡੇ ਉਤੇ…, ਨਾ ਪੰਜਾਬ ਦਾ ਸੱਤਿਆਨਾਸ ਕਰੋ। ਕਿਸੇ ਦੇ ਬੱਚੇ ਨੂੰ ਮਾਰ ਕੇ ਤੁਹਾਨੂੰ ਮਿਲਦਾ ਕੀ ਹੈ, ਇਹ ਤਾਂ ਦੱਸੋ। ਉਹ ਲੋਕਾਂ ਨੂੰ ਆਪਣੇ ਪੁੱਤਾਂ ਦਾ ਖਿਆਲ ਰੱਖਣ ਲਈ ਕਹਿੰਦੀ ਨਜ਼ਰ ਆਈ।
ਦੱਸ ਦਈਏ ਕਿ ਦੋ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਲਾਰੈਂਸ ਬਿਸ਼ਨੋਈ ਗੈਂਗਸਟਰ ਗਰੁੱਪ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਉਧਰ, ਸਿੱਧੂ ਮੂਸੇਵਾਲੇ ਦੇ ਪਰਿਵਾਰ ਵੱਲੋਂ ਅੱਜ ਉਸ ਦੇ ਫੁੱਲ ਚੁਗੇ ਗਏ ਅਤੇ ਫੁੱਲਾਂ ਨੂੰ ਜਲ ਪ੍ਰਵਾਹ ਕਰਨ ਲਈ ਪਰਿਵਾਰ ਕੀਰਤਪੁਰ ਸਾਹਿਬ ਲਈ ਰਵਾਨਾ ਹੋ ਗਿਆ ਹੈ।
ਫੁੱਲ ਚੁਗਣ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ, ਜੋ ਪਿੰਡ ਮੂਸਾ ਦੇ ਸਰਪੰਚ ਵੀ ਹਨ, ਨੇ ਭਾਵੁਕ ਹੋ ਕੇ ਉੱਚੀ ਉੱਚੀ ਧਾਹਾਂ ਮਾਰਦੇ ਹੋਏ ਕਿਹਾ ਕਿ ‘ਮੇਰੇ ਛੇ ਫੁੱਟ ਦੇ ਗੱਭਰੂ ਪੁੱਤ ਨੂੰ ਰਾਖ ਬਣਾਕੇ ਰੱਖ ਦਿੱਤਾ, ਤੁਸੀਂ ਵੀ ਜਹਾਨੋਂ ਪੁੱਟੇ ਜਾਓ।’
ਉਨ੍ਹਾਂ ਇਹ ਵੀ ਕਿਹਾ ਕਿ ਹੁਣ ਦੁਸ਼ਮਣਾਂ ਨੂੰ ਵਧੀਆ ਨੀਂਦ ਆ ਜਾਵੇਗੀ। ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਕੋਈ ਆਪਣੇ ਪੁੱਤਾਂ ਨੂੰ ਮਸ਼ਹੂਰ ਨਾ ਬਣਾਇਓ। ਸਾਡੇ ਪੁੱਤ ਨੂੰ ਮਸ਼ਹੂਰੀ ਨੇ ਖਾ ਲਿਆ, ਅਸੀਂ ਇਥੋਂ ਤੱਕ ਮਿਹਨਤ ਮਜ਼ਦੂਰੀ ਕਰਕੇ ਪੁੱਜੇ ਸੀ।
ਫੁੱਲ ਚੁਗਣ ਦੀ ਰਸਮ ਤੋਂ ਮਗਰੋਂ ਪਰਿਵਾਰ ਵੱਲੋਂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਪ੍ਰਕਾਸ਼ ਕਰਵਾਏ ਗਏ। ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪਰਿਵਾਰ ਵਲੋਂ 8 ਜੂਨ ਨੂੰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਅਤੇ ਭੋਗ ਪਾਉਣ ਦਾ ਫੈਸਲਾ ਕੀਤਾ ਹੈ।