ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬੀ ਗਾਇਕ ਮਨਕੀਰਤ ਔਲਖ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਮਨਕੀਰਤ ਦੀ ਇੱਕ ਪੁਰਾਣੀ ਪੋਸਟ ਵਾਇਰਲ ਹੋ ਰਹੀ ਹੈ, ਜੋ ਉਸਨੇ ਰੋਪੜ ਜੇਲ੍ਹ ਵਿੱਚ ਸਟੇਜ ਸ਼ੋਅ ਤੋਂ ਬਾਅਦ ਪੋਸਟ ਕੀਤੀ ਸੀ। ਗੈਂਗਸਟਰ ਲਾਰੈਂਸ ਉਸ ਸਮੇਂ ਇਸ ਜੇਲ੍ਹ ਵਿੱਚ ਬੰਦ ਸੀ। 7 ਸਾਲ ਪੁਰਾਣੀ ਇਸ ਪੋਸਟ ਵਿੱਚ ਮਨਕੀਰਤ ਨੇ ਗੈਂਗਸਟਰ ਲਾਰੈਂਸ ਨੂੰ ਆਪਣਾ ਦੋਸਤ ਕਿਹਾ ਸੀ।

ਇਹ ਸ਼ੋਅ ਵਿੱਕੀ ਮਿੱਡੂਖੇੜਾ ਦੁਆਰਾ ਸਪਾਂਸਰ ਕੀਤਾ ਗਿਆ ਸੀ, ਜਿਸਦਾ ਬਾਅਦ ਵਿੱਚ ਮੋਹਾਲੀ ਵਿੱਚ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲਾਰੈਂਸ ਗੈਂਗ ਵੱਲੋਂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਦੱਸਿਆ ਗਿਆ ਹੈ। ਪੰਜਾਬ ਪੁਲਿਸ ਦੇ ਆਈਟੀ ਵਿੰਗ ਨੇ ਹੁਣ ਇਸ ਪੋਸਟ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਮਨਕੀਰਤ ਔਲਖ ਨੇ ਪੋਸਟ ‘ਚ ਲਿਖਿਆ ਸੀ, ‘ਸ਼ੋਅ ਤਾਂ ਬਹੁਤ ਲਾਏ ਪਰ ਜੇਲ ‘ਚ ਕੱਲ੍ਹ ਪਹਿਲੀ ਵਾਰ ਕੀਤਾ।ਕੱਲ੍ਹ ਆਪਣਾ ਸ਼ੋਅ ਸੀ, ਰੋਪੜ ਜੇਲ ‘ਚ ਮੇਰੇ ਭਰਾ ਲਾਰੇਂਸ ਦੇ ਕੋਲ।ਪ੍ਰਮਾਤਮਾ ਮੇਰੇ ਦੋਸਤਾਂ ‘ਤੇ ਕ੍ਰਿਪਾ ਕਰੇ।ਇਹ ਸਭ ਜਲਦੀ ਬਾਹਰ ਆਉਣ।ਸ਼ੋਅ ਸਪਾਂਸਰ ਬਾਏ- ਵਿੱਕੀ ਮਿੱਡੂਖੇੜਾ।