ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਦੁਨੀਆ ‘ਚ ਸੋਗ ਦੀ ਲਹਿਰ ਹੈ।ਅਜਿਹਾ ਹੀ ਇੱਕ ਵੀਡੀਓ ਨਾਈਜ਼ੀਰੀਆ ਦੇ ਮਸ਼ਹੂਰ ਰੈਪਰ ਬਰਨਾ ਬੁਆਏ ਦਾ ਸਾਹਮਣੇ ਆਇਆ ਹੈ।ਲਾਈਵ ਸ਼ੋਅ ਦੌਰਾਨ ਉਹ ਸਿੱਧੂ ਮੂਸੇਵਾਲਾ ਦਾ ਨਾਮ ਲੈਂਦੇ ਹੋਏ ਭਾਵੁਕ ਹੋ ਗਏ।ਇੱਥੋਂ ਤੱਕ ਕਿ ਉਹ ਸਟੇਜ ‘ਤੇ ਰੋਣ ਲੱਗ ਗਏ।ਉਨ੍ਹਾਂ ਨੇ ਬਾਅਦ ‘ਚ ਸਿੱਧੂ ਮੂਸੇਵਾਲਾ ਦੇ ਸਿਗਨੇਚਰ ਸਟਾਈਲ ‘ਚ ਪੱਟ ‘ਤੇ ਥਾਪੀ ਮਾਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

ਇਸ ਦੌਰਾਨ ਸ਼ੋਅ ‘ਚ ਮੌਜੂਦ ਭੀੜ ਵੀ ਭਾਵੁਕ ਹੋ ਗਈ।ਸਿੱਧੂ ਮੂਸੇਵਾਲਾ ਅਤੇ ਨਾਈਜੀਰੀਆ ਰੈਪਰ ਬਰਨਾ ਬੁਆਏ ਮਿਕਸਟੇਪ ‘ਚ ਕੰਮ ਕਰ ਰਹੇ ਸਨ।ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਨੂੰ ਗਹਿਰਾ ਦੁੱਖ ਪਹੁੰਚਿਆ।ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਵੀ ਪਾਈ ਸੀ ਕਿ ਹੁਣ ਸਵਰਗ ‘ਚ ਇਸ ਮਿਕਸਟੇਪ ਨੂੰ ਪੂਰਾ ਕਰਾਂਗੇ।ਉਨ੍ਹਾਂ ਨੇ ਕਿਹਾ ਕਿ ਮੂਸੇਵਾਲਾ ਨੇ ਮੈਨੂੰ ਪ੍ਰੇਰਨਾ ਦਿੱਤੀ।ਇੱਕ ਲੇਜੰਡ ਦੀ ਮੌਤ ਹੋਈ।

ਉਨ੍ਹਾਂ ਨੂੰ ਮੂਸੇਵਾਲਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕਦੇ ਭੁੱਲ ਨਹੀਂ ਸਕਣਗੇ।ਦੱਸ ਦੇਈਏ ਕਿ ਮੂਸੇਵਾਲਾ ਦੇ ਪਿਤਾ ਬਲਾਕੌਰ ਸਿੰਘ ਨੇ ਵੀ ਆਪਣੇ ਪੁੱਤ ਨੂੰ ਸਿਗਨੇਚਰ ਸਟਾਈਲ ‘ਚ ਅਲਵਿਦਾ ਕਿਹਾ ਸੀ।30 ਮਈ ਨੂੰ ਮੂਸੇਵਾਲਾ ਦੀ ਅੰਤਿਮ ਯਾਤਰਾ ਦੌਰਾਨ ਪਿਤਾ ਜੀ ਨੇ ਭੀੜ ਦੇਖ ਭਾਵੁਕ ਹੋ ਗਏ।ਇਸ ਦੌਰਾਨ ਉਨ੍ਹਾਂ ਨੇ ਗੱਡੀ ‘ਚ ਖੜੇ ਹੋ ਕੇ ਮੂਸੇਵਾਲਾ ਦੇ ਅੰਦਾਜ਼ ‘ਚ ਹੀ ਸਮਰਥਕਾਂ ਨੂੰ ਧੰਨਵਾਦ ਕਿਹਾ।