ਸਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀ ਮਿਲੀ ਧਮਕੀ, ਪਿਤਾ ਸਲੀਮ ਨੂੰ ਜਾਗਿੰਗ ਕਰਦਿਆਂ ਮਿਲੀ ਚਿੱਠੀ – ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਵਾਲਾ ਪੱਤਰ ਮਿਲਿਆ ਹੈ। ਜਦੋਂ ਸਲਮਾਨ ਖਾਨ ਦੇ ਪਿਤਾ ਸਵੇਰੇ ਜਾਗਿੰਗ ਲਈ ਗਏ, ਜਿੱਥੇ ਉਹ ਬੈਂਚ ‘ਤੇ ਬੈਠੇ, ਉੱਥੇ ਉਨ੍ਹਾਂ ਨੂੰ ਇੱਕ ਚਿੱਠੀ ਮਿਲੀ ਜਿਸ ਵਿੱਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਬੇਟੇ ਸਲਮਾਨ ਖਾਨ ਨੂੰ ਧਮਕੀ ਭਰਿਆ ਇਕ ਪੱਤਰ ਮਿਲਿਆ।

ਇਸ ਚਿੱਠੀ ‘ਚ ਲਿਖਿਆ ਗਿਆ ਸੀ ਕਿ ਸਲਮਾਨ ਖਾਨ ਦਾ ਵੀ ਹਾਲ ਸਿੱਧੂ ਮੂਸੇ ਵਾਲਾ ਵਰਗਾ ਕਰਾਂਗੇ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਪੱਤਰ ਸਲੀਮ ਖਾਨ ਨੂੰ ਸਵੇਰੇ 7:30 ਤੋਂ 8 ਵਜੇ ਦੇ ਕਰੀਬ ਮਿਲਿਆ ਸੀ। ਬਾਂਦਰਾ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿਛਲੇ ਦਿਨੀਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੂਸੇਵਾਲਾ ‘ਤੇ ਹਮਲਾ ਕਰ ਕਰਦਿਆਂ ਕਰੀਬ 25-30 ਗੋਲੀਆਂ ਚਲਾਈਆਂ ਗਈਆਂ ਸਨ ਤੇ ਇਸ ਹਮਲੇ ਵਿੱਚ ਉਹ ਆਪਣੀ ਜਾਨ ਗੁਆ ​​ਬੈਠਾ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪੂਰੀ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਦੌਰਾਨ ਸਲਮਾਨ ਖਾਨ ਨੂੰ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ ਹਨ।


Salman Khan and father Salim Khan receive threat letter, Mumbai Police files FIR against unknown person..Salman Khan and Salim Khan received a threat letter in Mumbai on Sunday. The Mumbai Police has filed an FIR against an unknown person. #SalmanKhan #DeathThreats #Letter #Father #Salimkhan

ਦਿੱਲੀ ਪੁਲੀਸ ਵੱਲੋਂ ਰਿਮਾਂਡ ਤੇ ਲਿਆਂਦੇ ਲਾਰੈਂਸ ਬਿਸ਼ਨੋਈ ਵੱਲੋਂ ਸਿੱਧੂ ਮੂਸੇਵਾਲੇ ਤੇ ਕਤਲ ਸਬੰਧੀ ਜੋ ਗੱਲ ਪੁਲੀਸ ਨੂੰ ਦੱਸੀ ਹੈ ਉਸ ਮੁਤਾਬਿਕ ਬਿਸ਼ਨੋਈ ਨੇ ਵੀ ਮੂਸੇਵਾਲਾ ਦੇ ਕਤਲ ਪਿੱਛੇ ਗੋਲਡੀ ਬਰਾੜ ਦਾ ਨਾਂ ਲਿਆ ਹੈ। ਬਿਸ਼ਨੋਈ ਨੇ ਪੁੱਛ ਪੜਤਾਲ ਕਰਨ ਵਾਲਿਆਂ ਨੂੰ ਦੱਸਿਆ ਕਿ ਮੂਸੇਵਾਲਾ ਉਨ੍ਹਾਂ ਦੇ ਗੈਂਗ ਖ਼ਿਲਾਫ਼ ਸਾਜ਼ਿਸ਼ ਰਚਣ ‘ਚ ਸ਼ਾਮਲ ਸੀ ਅਤੇ ਇਸ ਲਈ ਉਹ ਉਸ ਨੂੰ ਮਾਰਨਾ ਚਾਹੁੰਦੇ ਸਨ। ਮੂਸੇਵਾਲਾ ਦਾ ਨਾਮ ਸਾਡੇ ਭਰਾ ਵਿਕਰਮਜੀਤ ਸਿੰਘ ਮਿੱਡੂਖੇੜਾ ਅਤੇ ਗੁਰਲਾਲ ਬਰਾੜ ਦੇ ਕਤਲ ਵਿੱਚ ਆਇਆ ਸੀ ਪਰ ਪੰਜਾਬ ਪੁਲੀਸ ਨੇ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਮੂਸੇਵਾਲਾ ਸਾਡੇ ਸਾਥੀ ਅੰਕਿਤ ਭਾਦੂ ਦੇ ਮੁਕਾਬਲੇਰ ਵਿੱਚ ਵੀ ਸ਼ਾਮਲ ਸੀ। ਉਸ ਨੇ ਸਾਡੇ ਖਿਲਾਫ ਕਈ ਸਾਜ਼ਿਸ਼ਾਂ ਰਚੀਆਂ। ਗੋਲਡੀ ਬਰਾੜ ਇਸ ਸਭ ਤੋਂ ਨਾਰਾਜ਼ ਸੀ ਅਤੇ ਉਹ ਬਦਲਾ ਲੈਣਾ ਚਾਹੁੰਦਾ ਸੀ। ਬਿਸ਼ਨੋਈ ਨੇ ਇਹ ਨਹੀਂ ਦੱਸਿਆ ਕਿ ਮੂਸੇਵਾਲਾ ਨੂੰ ਕਿਸ ਨੇ ਗੋਲੀਆਂ ਮਾਰੀਆਂ।