ਮੂਸੇਵਾਲਾ ਦੇ ਘਰ ਤੱਕ ਪਹੁੰਚ ਗਏ ਸਨ ਕਾਤਿਲ!CCTV ਚ ਦਿਖਾਈ ਦੇ ਰਹੇ ਨੇ ਸ਼ਕੀ..ਆਖਰੀ ਵਾਰ ਘਰੋਂ ਨਿਕਲਣ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ CCTV ਆਈ ਸਾਮ੍ਹਣੇ
ਲੋਕਾਂ ਨੇ ਖਿੱਚਵਾਈਆਂ ਸੀ Selfie ..ਕੀ ਰੈਕੀ ਕਰਣ ਵਾਲਾ ਵੀ ਸੀ ਸ਼ਾਮਲ ?

ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸੰਜੇ ਦੱਤ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਨਹੀਂ ਪਹੁੰਚ ਸਕੇ । ਉਨ੍ਹਾਂ ਦੇ ਨਾ ਆਉਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਬੀਤੇ ਕੱਲ੍ਹ ਅਦਾਕਾਰ ਨੇ ਟਵੀਟ ਕਰ ਕੇ ਗਾਇਕ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਸੀ ਉਹ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਜਾਣਗੇ । ਸੰਜੇ ਦੱਤ ਦੀ ਆਮਦ ਨੂੰ ਲੈ ਕੇ ਸਵੇਰੇ 10:30 ਵਜੇ ਤੋਂ ਹੀ ਇਲਾਕੇ ਦੇ ਵੱਡੀ ਗਿਣਤੀ ‘ਚ ਨੌਜਵਾਨ ਤੇ ਮੀਡੀਆ ਕਰਮੀਂ ਦੇਰ ਸ਼ਾਮ 9 ਵਜੇ ਤੱਕ ਉਨ੍ਹਾਂ ਦੀ ਉਡੀਕ ਕਰਦੇ ਰਹੇ । ਪੁਲਿਸ ਵਲੋਂ ਵੀ ਸਾਰਾ ਦਿਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ | ਪੰਜਾਬ ਪੁਲਿਸ ਦੀ ਸੁਰੱਖਿਆ ਸਾਖ਼ਾ ਵਲੋਂ ਫ਼ਿਲਮੀ ਅਦਾਕਾਰ ਦੀ ਆਮਦ ਦੇ ਮੱਦੇਨਜ਼ਰ ਸਰਕੂਲਰ ਤਾਂ ਜਾਰੀ ਕੀਤਾ ਗਿਆ ਸੀ ਪ੍ਰੰਤੂ ਉਸ ਵਿਚ ਇਹ ਜ਼ਿਕਰ ਨਹੀਂ ਸੀ ਕਿ ਉਹ ਕਿੰਨੇ ਵਜੇ ਪਿੰਡ ਮੂਸਾ ‘ਚ ਪਹੁੰਚਣਗੇ | ਕਾਬਲੇ ਗੌਰ ਰਹੇ ਕਿ ਮੂਸੇਵਾਲਾ ‘ਤੇ ਆਰਮਜ਼ ਐਕਟ ਦਾ ਮੁਕੱਦਮਾ ਦਰਜ ਹੋਣ ਉਪਰੰਤ ਮੂਸੇਵਾਲਾ ਨੇ ਸਾਲ ਪਹਿਲਾਂ ‘ਸੰਜੂ’ ਗੀਤ ਗਾਇਆ ਸੀ, ਜਿਸ ਦੇ ਬੋਲ ਸਨ ‘ਗੱਭਰੂ’ਤੇ ਕੇਸ ਜਿਹੜਾ ਸੰਜੇ ਦੱਤ ‘ਤੇ’, ਦੀ ਚਰਚਾ ਉਸ ਵੇਲੇ ਤੋਂ ਚਾਰ-ਚੁਫੇਰੇ ਹੈ | ਅੱਜ ਉਨ੍ਹਾਂ ਦੇ ਨਾ ਆਉਣ ਕਰ ਕੇ ਮੂਸੇਵਾਲਾ ਦੇ ਪ੍ਰਸੰਸਕ ਤੇ ਆਮ ਲੋਕਾਂ ‘ਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ |


ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ 8 ਦਿਨ ਬਾਅਦ ਵੀ ਭਾਵੇਂ ਪੁਲਿਸ ਅਸਲ ਹਤਿਆਰਿਆਂ ਨੂੰ ਗਿ੍ਫ਼ਤਾਰ ਕਰਨ ‘ਚ ਨਾਕਾਮ ਸਾਬਤ ਹੋਈ ਹੈ ਪਰ ਸੂਤਰਾਂ ਦੀ ਮੰਨੀ ਜਾਵੇ ਤਾਂ ਵਿਸ਼ੇਸ਼ ਜਾਂਚ ਟੀਮ ਦੇ ਹੱਥ ਕਈ ਅਜਿਹੇ ਸੁਰਾਗ ਲੱਗੇ ਹਨ, ਜਿਨ੍ਹਾਂ ਸਦਕਾ ਜਲਦ ਹੀ ਹੱਤਿਆ ਦੇ ਦੋਸ਼ੀ ਗਿ੍ਫ਼ਤ ‘ਚ ਆ ਸਕਦੇ ਹਨ | ਜਾਣਕਾਰੀ ਅਨੁਸਾਰ ਬੀਤੀ ਸ਼ਾਮ ਕੁਝ ਸਕਿੰਟਾਂ ਦੀ ਜਿਹੜੀ ਵੀਡੀਓ ਜਾਂਚ ਟੀਮ ਨੇ ਹਾਸਲ ਕੀਤੀ ਹੈ, ਉਹ ਅਸਲ ਦੋਸ਼ੀਆਂ ਤੱਕ ਪਹੁੰਚਾਉਣ ਲਈ ਕਾਰਗਰ ਸਾਬਤ ਹੋਵੇਗੀ | ਦੱਸਣਾ ਬਣਦਾ ਹੈ ਕਿ 29 ਮਈ ਨੂੰ ਸ਼ਾਮ 5:29 ਮਿੰਟ ‘ਤੇ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਨੇ ਗਾਇਕ ਮੂਸੇਵਾਲਾ ਦੀ ਥਾਰ ਗੱਡੀ ਘੇਰ ਕੇ ਅੰਨ੍ਹੇਵਾਹ ਗੋਲੀਬਾਰੀ ਕਰ ਕੇ ਉਸ ਨੂੰ ਮਾਰ ਮੁਕਾਇਆ ਸੀ ਜਦਕਿ ਸਿੱਧੂ ਦੇ 2 ਸਾਥੀ ਗੰਭੀਰ ਜ਼ਖ਼ਮੀ ਹੋ ਗਏ ਸਨ | ਫਾਇਰਿੰਗ ਸਮੇਂ ਨੇੜੇ ਖੜ੍ਹੇ ਕਿਸੇ ਵਿਅਕਤੀ ਵਲੋਂ ਮੋਬਾਈਲ ਜ਼ਰੀਏ ਹਮਲਾਵਰਾਂ ਦੀ ਵੀਡੀਓ ਬਣਾਈ ਗਈ ਸੀ ਅਤੇ ਜਦੋਂ ਉਹ ਵੀਡੀਓ ਬਣਾ ਰਿਹਾ ਸੀ ਤਾਂ ਉਸ ਵੱਲ ਵੀ ਫਾਇਰ ਹੋਇਆ ਸੀ, ਜੋ ਕੰਧ ‘ਚ ਜਾ ਵੱਜਿਆ | ਉਹ ਵੀਡੀਓ ਹੁਣ ਪੁਲਿਸ ਕੋਲ ਹੈ, ਜਿਸ ਵਿਚ ਹਤਿਆਰਿਆਂ ਦੇ ਚਿਹਰੇ ਪਹਿਚਾਣੇ ਜਾਣ ਦੀ ਪੱਕੀ ਸੰਭਾਵਨਾ ਹੈ | ਪੁਲਿਸ ਅਧਿਕਾਰੀ ਕੁਝ ਵੀ ਦੱਸਣ ਤੋਂ ਇਨਕਾਰੀ ਹਨ ਪਰ ਉਨ੍ਹਾਂ ਦੇ ਨਾਲ ਇਹ ਵੀ ਦਾਅਵਾ ਹੁੰਦਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ | ਇਹ ਵੀ ਪਤਾ ਲੱਗਾ ਹੈ ਕਿ ਮਾਨਸਾ ਪੁਲਿਸ ਨੇ ਅੱਜ ਹਰਿਆਣਾ ਰਾਜ ਦੇ ਕਸਬਾ ਕਾਲਿਆਂਵਾਲੀ (ਸਿਰਸਾ) ਵਿਖੇ ਵੀ ਛਾਪੇਮਾਰੀ ਕੀਤੀ | ਇਹ ਤੱਥ ਸਾਹਮਣੇ ਨਹੀਂ ਆਇਆ ਕਿ ਛਾਪੇਮਾਰੀ ਦੌਰਾਨ ਕਿਸੇ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਜਾਂ ਨਹੀਂ | ਚਰਚਾ ‘ਚ ਹੈ ਕਿ ਮੂਸੇਵਾਲਾ ਦੀ ਰੇਕੀ ਕਰਨ ਵਾਲੇ 3 ਨੌਜਵਾਨ ਕਾਲਿਆਂਵਾਲੀ ਨਾਲ ਸੰਬੰਧਿਤ ਹਨ | ਇਸੇ ਦੌਰਾਨ ਪੁਲਿਸ ਵਲੋਂ ਵੱਡੀ ਪੱਧਰ ‘ਤੇ ਵੱਖ-ਵੱਖ ਥਾਵਾਂ ਤੋਂ ਸੀ. ਸੀ. ਟੀ. ਵੀ. ਫੁਟੇਜ ਅਤੇ ਕੁਝ ਵਿਅਕਤੀਆਂ ਦੇ ਮੋਬਾਈਲ ਕਬਜ਼ੇ ‘ਚ ਲਏ ਗਏ ਹਨ, ਨੂੰ ਗਹਿਰਾਈ ਨਾਲ ਘੋਖਿਆ ਜਾ ਰਿਹਾ ਹੈ | ਉੱਧਰ ਅੱਜ ਮੂਸੇਵਾਲਾ ਦੇ ਪਿੰਡ ਮੂਸਾ ਵਿਖੇ ਅਫ਼ਸੋਸ ਕਰਨ ਵਾਲੇ ਵਿਅਕਤੀ ਹਜ਼ਾਰਾਂ ਦੀ ਗਿਣਤੀ ‘ਚ ਪਹੁੰਚੇ ਅਤੇ ਵੱਖ-ਵੱਖ ਰਾਜਨੀਤਕ, ਸਮਾਜਿਕ ਜਥੇਬੰਦੀਆਂ ਦੇ ਵੱਡੇ ਆਗੂ ਵੀ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰ ਕੇ ਗਏ | ਇਸ ਮੌਕੇ ਨੌਜਵਾਨਾਂ ਦੀ ਵੱਡੀ ਗਿਣਤੀ ਸੀ, ਜਿਨ੍ਹਾਂ ‘ਚ ਲੜਕੀਆਂ ਵੀ ਸ਼ਾਮਿਲ ਸਨ | ਸਾਰੇ ਇੱਕੋ ਗੱਲ ਕਹਿ ਰਹੇ ਸਨ ਕਿ ਏਨੇ ਦਿਨ ਬੀਤਣ ਦੇ ਬਾਵਜੂਦ ਦੋਸ਼ੀਆਂ ਨੂੰ ਨਾ ਫੜ ਸਕਣਾ ਪੰਜਾਬ ਪੁਲਿਸ ਦੀ ਨਾਕਾਮੀ ਹੈ |

ਮਾਨਸਾ ਪੁਲਿਸ ਵਲੋਂ ਮੂਸੇਵਾਲਾ ਹੱਤਿਆ ਕਾਂਡ ‘ਚ ਗਿ੍ਫ਼ਤਾਰ ਕੀਤੇ ਮਨਪ੍ਰੀਤ ਸਿੰਘ ਭਾਊ ਤੇ ਮਨਪ੍ਰੀਤ ਸਿੰਘ ਮੰਨਾ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਸਖ਼ਤ ਸੁਰੱਖਿਆ ਹੇਠ ਇੱਥੇ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ | ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟੇ੍ਰਟ ਸੁਮੀਤ ਭੱਲਾ ਵਲੋਂ ਦੋਵਾਂ ਦਾ 3 ਦਿਨਾਂ ਦਾ ਹੋਰ ਰਿਮਾਂਡ ਦਿੱਤਾ ਗਿਆ ਹੈ |

ਇਸੇ ਦੌਰਾਨ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਫੇਸਬੁੱਕ ਪੇਜ ‘ਤੇ ਦੂਜੀ ਵਾਰ ਧਮਕੀ ਦਿੱਤੀ ਹੈ ਕਿ ਜਿਹੜੇ ਗਰੁੱਪ ਵਾਲਿਆਂ ਨੇ ਸਾਡੇ ਵੀਰਾਂ ਸਿੱਧੂ ਮੂਸੇਵਾਲਾ, ਮੀਤ ਬਾਊਾਸਰ ਮਨੀਮਾਜਰਾ, ਲਵੀ ਦਿਓੜਾ ਆਦਿ ਦੀ ਹੱਤਿਆ ਕੀਤੀ ਹੈ, ਦਾ ਬਦਲਾ ਜਲਦ ਹੀ ਕਾਤਲਾਂ ਨੂੰ ਮਾਰ ਕੇ ਲਿਆ ਜਾਵੇਗਾ | ਦਵਿੰਦਰ ਬੰਬੀਹਾ ਦੇ ਪੇਜ ‘ਤੇ ਪੋਸਟ ਵਿਚ ਲਿਖਿਆ ਗਿਆ ਹੈ ਕਿ ਕਾਤਲ ਕੋਈ ਵੀ ਹੋਵੇ, ਨੂੰ ਬਖ਼ਸ਼ਿਆ ਨਹੀਂ ਜਾਵੇਗਾ |