Sidhu Moosewala murder: Close aide of main shooter arrested, Lawrance Bishnoi mastermind behind killing, say Delhi police .. Siddhesh Hiraman Kamle, alias Mahakal, arrested from Pune; has committed a crime in Punjab’s Moga district on instance of Lawrence..Sidhu Moosewala’s ‘antim ardas’: Thousands converge at Musa village as fans, family reminisce Punjabi singer at his bhog

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਅਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਅੱਜ ਮਾਨਸਾ ਦੀ ਅਨਾਜ ਮੰਡੀ ਵਿੱਚ ਦੇਸ਼ ਭਰ ਦਾ ਜਨ ਸੈਲਾਬ ਉਮੜ ਪਿਆ। ਨੌਜਵਾਨ ਸਿੱਧੂ ਦੀਆਂ ਫੋਟੋਆਂ ਵਾਲੀਆਂ ਟੀ-ਸ਼ਰਟਾਂ, ਬੈਚ ਅਤੇ ਟੈਟੂ ਬਣਵਾ ਕੇ ਅਤੇ ਪੱਗਾਂ ਬੰਨ੍ਹ ਕੇ ਵੱਡੀ ਗਿਣਤੀ ਵਿੱਚ ਸਿੱਧੂ ਅਮਰ ਰਹੇ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇ ਲਾਉਂਦੇ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚੇ। ਦੂਰ-ਦੂਰ ਤੱਕ ਜਾਮ ਲੱਗ ਗਏ, ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਪੌਦੇ ਵੀ ਵੰਡੇ ਅਤੇ ਕਈਆਂ ਨੇ ਖਨੂਦਾਨ ਕਰਕੇ ਉਸ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਹਜ਼ੂਰੀ ਅੰਦਰ ਕੀਰਤਨੀਆਂ ਵੱਲੋਂ ਮਾਨਵਤਾ ਦੇ ਫਰਜ਼ ਪਛਾਣਨ ਅਤੇ ਸਿੱਧੂ ਦੀ ਖੱਟੀ ਪ੍ਰਸਿੱਧੀ ਨੂੰ ਨੌਜਵਾਨਾਂ ਲਈ ਪ੍ਰੇਰਣਾ ਦੱਸੀ ਗਈ। ਸਿੱਧੂ ਮੂਸੇਵਾਲਾ ਹਮੇਸ਼ਾ ਸਾਡੇ ਦਿਲਾਂ ਅੰਦਰ ਜਿਓਂਦਾ ਰਹੇਗਾ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਆਪਣੇ ਪੁੱਤ ਦੇ ਕਤਲ ਦਾ ਉਹ ਇਨਸਾਫ ਲੈਣ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਉਮੀਦ ਰੱਖੀ ਹੈ, ਜੇ ਇਨਸਾਫ ਨਾ ਮਿਲਿਆ ਤਾਂ ਲੋੜ ਪੈਣ ’ਤੇ ਇਸ ਨੂੰ ਲੈ ਕੇ ਸੰਘਰਸ਼ ਵੀ ਛੇੜਿਆ ਜਾ ਸਕਦਾ ਹੈ।

ਉਨ੍ਹਾਂ ਨੇ ਸਿਆਸਤਦਾਨਾਂ ਅਤੇ ਸੱਤਾਧਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਇਸ ਨਰਕ ਵਿੱਚੋਂ ਕੱਢਣ ਤਾਂ ਜੋ ਮੇਰੀ ਤਰ੍ਹਾਂ ਕਿਸੇ ਹੋਰ ਦਾ ਪੁੱਤ ਸ਼ਿਕਾਰ ਨਾ ਹੋਵੇ। ਉਨ੍ਹਾਂ ਕਿਹਾ ਕਿ ਮੈਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਕਿ ਮੇਰੇ ਪੁੱਤ ਦਾ ਕਸੂਰ ਕੀ ਸੀ, ਉਸ ਨੂੰ ਕਿਓਂ ਮਾਰਿਆ ਗਿਆ। ਉਹ ਕਿਸੇ ਤਰ੍ਹਾਂ ਦੇ ਗਲਤ ਕੰਮ ਵਿੱਚ ਸ਼ਾਮਲ ਨਹੀਂ ਸੀ। ਉਨ੍ਹਾਂ ਸ਼ੋਸ਼ਲ ਮੀਡੀਆ ਨੂੰ ਅਪੀਲ ਕੀਤੀ ਕਿ ਹਰ ਗੱਲ ਦੀ ਖ਼ਬਰ ਨਾ ਬਣਾਇਆ ਕਰੋ ਅਤੇ ਸਿੱਧੂ ਸਬੰਧੀ ਅਫਵਾਹਾਂ ਨਾ ਫੈਲਾਈਆਂ ਜਾਣ ਅਤੇ ਨਾ ਹੀ ਉਸ ਦੇ ਪੁੱਤਰ ਦੀ ਸਮਾਧੀ ’ਤੇ ਕੋਈ ਮੱਥਾ ਟੇਕਣ ਦੀ ਪ੍ਰਵਿਰਤੀ ਨਾ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ਚੋਣ ਲੜਣ ਦਾ ਸਿੱਧੂ ਦਾ ਆਪਣਾ ਫੈਸਲਾ ਸੀ, ਜਿਸ ਕਰਕੇ ਕਿਸੇ ਵੀ ਪਾਰਟੀ ਜਾਂ ਰਾਜਨੀਤੀਵਾਨ ਨੂੰ ਬੁਰਾ-ਭਲਾ ਨਾ ਬੋਲਿਆ ਜਾਵੇ। ਉਨ੍ਹਾਂ ਕਿਹਾ ਕਿ ਮੈਂ ਸਿੱਧੂ ਦੇ ਰਸਤੇ ’ਤੇ ਚੱਲ ਕੇ ਉਸ ਨੂੰ ਜਿਓਂਦਾ ਰੱਖਾਂਗਾ ਪਰ ਉਸ ਦੇ ਪ੍ਰਸ਼ੰਸਕ, ਉਸ ਨੂੰ ਚਾਹੁਣ ਵਾਲੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਵਿੱਚ ਨਾ ਆਉਣ। ਨੌਜਵਾਨ ਦਸਤਾਰਾਂ ਸਜਾਉਣ। ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਕਿਹਾ ਕਿ ਅਭਾਗੇ ਦਿਨ ਸਿੱਧੂ ਇਸ ਦੁਨੀਆਂ ਤੋਂ ਚਲਿਆ ਗਿਆ। ਪਰ ਲੋਕਾਂ ਦੇ ਸਾਥ, ਪਿਆਰ ਦੇਖ ਕੇ ਇੰਝ ਲੱਗਿਆ ਕਿ ਸ਼ੁਭਦੀਪ ਉਨ੍ਹਾਂ ਕੋਲ ਹੀ ਹੈ। ਕਿਤੇ ਨਹੀਂ ਗਿਆ। ਉਨ੍ਹਾਂ ਅਪੀਲ ਕੀਤੀ ਕਿ ਸਿੱਧੂ ਹਰ ਇੱਕ ਪ੍ਰਸ਼ਮਸ਼ਕ ਉਸ ਦੇ ਨਾਮ ਦਾ ਪੌਦਾ ਜ਼ਰੂਰ ਲਗਾਵੇ ਜੋ ਉਸ ਦੇ ਪੁੱਤ ਦੇ ਰੂਪ ਵਿੱਚ ਜਿਉਂਦਾ ਰਹੇ।


ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਬੀਰ ਸਿੰਘ ਜੀਰਾ, ਸਿਮਰਨਜੀਤ ਸਿੰਘ ਮਾਨ, ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਅਜੀਤਇੰਦਰ ਸਿੰਘ ਮੋਫਰ, ਬਿਕਰਮ ਸਿੰਘ ਮੋਫਰ, ਦਲਬੀਰ ਸਿੰਘ ਗੋਲਡੀ ਉਮੀਦਵਾਰ ਸੰਗਰੂਰ ਲੋਕ ਸਭਾ, ਵਿਨਰਜੀਤ ਸਿੰਘ ਗੋਲਡੀ, ਨੰਬਰਦਾਰ ਹਰਮੇਲ ਸਿੰਘ ਖੋਖਰ, ਕਲਾਕਾਰ ਕੌਰ ਬੀ, ਅੰਮ੍ਰਿਤ ਮਾਨ, ਕੋਰਵਾਲਾ ਮਾਨ, ਆਰ.ਨੇਤ, ਗਿੱਲ ਰੋਂਤਾ ਤੋਂ ਇਲਾਵਾ ਹੋਰ ਵੀ ਅਨੇਕਾਂ ਸ਼ਖਸੀਅਤਾਂ ਸ਼ਾਮਲ ਹੋਈਆਂ। ਸਮਾਗਮ ਵਿੱਚ ਨੌਜਵਾਨ ਮਹਾਰਾਸ਼ਟਰ, ਬੰਗਾਲ, ਹਰਿਆਣਾ, ਰਾਜਸਥਾਨ ਅਤੇ ਵਿਦੇਸ਼ਾਂ ਵਿੱਚੋਂ ਵੀ ਪਹੁੰਚੇ। ਕੁਝ ਨੌਜਵਾਨ ਮੁੰਬਈ ਤੋਂ ਮੋਟਰਸਾਈਕਲ ਲੈ ਕੇ ਵੀ ਸ਼ਾਮਲ ਹੋਏ। ਲੰਗਰ ਦੀ ਸੇਵਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੋਗਦਾਨ ਪਾਇਆ ਗਿਆ। ਪਾਣੀ ਅਤੇ ਹੋਰ ਤਰ੍ਹਾਂ ਦੀ ਸੇਵਾ ਵਿੱਚ ਪੰਚਾਇਤਾਂ ਅਤੇ ਸੰਸਥਾਵਾਂ ਨੇ ਹਿੱਸਾ ਲਿਆ।

ਲੰਘੀ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖ਼ੇ ਤਾਬੜਤੋੜ ਗੋਲੀਆਂ ਚਲਾ ਕੇ ਗੈਂਗਸਟਰਾਂ ਵੱਲੋਂ ਮੌਤ ਦੀ ਨੀਂਦ ਸੁਆ ਦਿੱਤੇ ਗਏ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ-ਰੈਪਰ ਅਤੇ ਕਾਂਗਰਸ ਨੇਤਾ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਮੌਕੇ ਅੱਜ ਮਾਨਸਾ ਦੀ ਅਨਾਜ ਮੰਡੀ ਵਿੱਚ ਕੀਤੇ ਗਏ ਸਮਾਗਮ ਵਿੱਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣਲਈ ਪੁੱਜੇ ਲੱਖਾਂ ਲੋਕਾਂ ਨੇ ਨਮ ਅੱਖਾਂ ਅੱਖਾਂ ਨਾਲ ਸੰਗਤ ਰੂਪੀ ਅਰਦਾਸ ਕੀਤੀ।

ਇਸ ਮੌਕੇ ਸੂਬੇ ਦੇ ਵੱਖ ਵੱਖ ਹਿੱਸਿਆਂ ਅਤੇ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਸਿੱਧੂ ਦੇ ਜਾਣਕਾਰ, ਉਹਦੇ ਫ਼ੈਨ ਅਤੇ ਕਈ ਉਸਨੂੰ ਨਾ ਜਾਣਨ ਵਾਲੇ ਲੋਕ ਵੀ ਤਿੱਖੜ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਜਿਨ੍ਹਾਂ ਵਿੱਚੋਂ ਕਈਆਂ ਨੇ ਸਿੱਧੂ ਦੇ ਪੋਸਟਰ, ਝੰਡੇ ਆਦਿ ਚੁੱਕੇ ਹੋਏ ਸਨ ਅਤੇ ਕਈਆਂ ਨੇ ਉਹਦੀ ਤਸਵੀਰ ਵਾਲੀਆਂ ਟੀ ਸ਼ਰਟਾਂ ਪਾਈਆਂ ਹੋਈਆਂ ਸਨ।

ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਲੋਕ ਸਵੇਰ ਤੋਂ ਹੀ ਮਾਨਸਾ ਅਨਜਾ ਮੰਡੀ ਵਿੱਚ ਪੁੱਜਣੇ ਸ਼ੁਰੂ ਹੋ ਗਏ ਸਨ ਅਤੇ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚਣ ਲਈ ਕਈ ਕਿਲੋਮੀਟਰ ਤਕ ਵਾਹਨਾਂ ਦੇ ਜਾਮ ਲੱਗੇ ਰਹੇ।

ਇਸ ਸਮਾਗਮ ਵਿੱਚ ਕਿਸੇ ਰਾਜਸੀ ਜਾਂ ਸਮਾਜਿਕ ਆਗੂ ਨੂੰ ਬੋਲਣ ਲਈ ਸਮਾਂ ਨਹੀਂ ਦਿੱਤਾ ਗਿਆ ਅਤੇ ਕੇਵਲ ਸਿੱਧੂ ਮੂਸੇਵਾਲਾ ਦੇ ਪਿਤਾ ਅਤੇ ਮਾਤਾ ਨੇ ਬਹੁਤ ਹੀ ਭਾਵੁਕ ਸੰਬੋਧਨ ਕੀਤਾ।

ਉਹਨਾਂ ਕਿਹਾ ਕਿ ਪੰਜਾਬ ਅੱਜ ਇਸ ਤਰ੍ਹਾਂ ਦੇ ਮਾਹੌਲ ਵਿੱਚੋਂ ਕੱਢਣ ਦੀ ਲੋੜ ਹੈ, ਅੱਜ ਮੇਰਾ ਘਰ ਉੱਜੜਿਆ ਹੈ, ਪਰ ਕੋਸ਼ਿਸ਼ ਕਰੀਏ ਕਲ੍ਹ ਕਿਸੇ ਹੋਰ ਦਾ ਘਰ ਨਾ ਉੱਜੜੇ।

ਮੂਸੇਵਾਲਾ ਦੇ ਪਿਤਾ ਸ: ਬਲਕੌਰ ਸਿੰਘ ਨੇ ਆਪਣੇ ਬੇਟੇ ਦੀਆਂ ਬਚਪਨ ਤੋਂ ਲੈ ਕੇ ਅੰਤਲੇ ਸਮੇਂ ਤਕ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਨ੍ਹਾਂ ਨੂੂੰ ਤਾਂ ਅਜੇ ਤਾਂਈਂ ਇਹ ਨਹੀਂ ਸਮਝ ਲੱਗ ਰਹੀ ਕਿ ਉਨ੍ਹਾਂ ਦੇ ਬੱਚੇ ਦਾ ਕਸੂਰ ਕੀ ਸੀ। ਉਨ੍ਹਾਂ ਆਖ਼ਿਆ ਕਿ ਆਪਣੇ ਸਮਾਜ ਵਿੱਚ ਇੰਜ ਹੀ ਚੱਲਦਾ ਹੈ ਕਿ ਕੋਈ ਬੱਚਾ ਗ਼ਲਤੀ ਕਰਦਾ ਹੈ ਤਾਂ ਲੋਕ ਉਸਦੇ ਮਾਪਿਆਂ ਕੋਲ ਉਲ੍ਹਾਮਾ ਲੈ ਕੇ ਜਾਂਦੇ ਹਨ ਪਰ ਸਾਨੂੰ ਕਦੇ ਉਸਦਾ ਕੋਈ ਉਲ੍ਹਾਮਾ ਵੀ ਨਹੀਂ ਆਇਆ।

ਉਹਨਾਂ ਨੇ ਸੋਸ਼ਲ ਮੀਡੀਆ ਪ੍ਰਤੀ ਗਿਲਾ ਕਰਦਿਆਂਕਿਹਾ ਕਿ ਸੋਸ਼ਲ ਮੀਡੀਆ ’ਤੇ ਪੈਂਦੀਆਂ ਸਟੋਰੀਆਂ ਕਰਕੇ ਮੇਰਾ ਬੇਟਾ ਮੇਰੇ ਗ਼ਲ ਲੱਗ ਕੇ ਵੀ ਰੋਇਆ ਸੀ ਕਿ ਉਸਦਾ ਨਾਂਅ ਹਰ ਗ਼ਲਤ ਚੀਜ਼ ਨਾਲ ਕਿਵੇਂ ਜੁੜ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਦੋਹਾਂ ਨੇ ਤਾਂ ਉਸਤੋਂ ਆਪਣੇ ਸਿਰਾਂ ’ਤੇ ਹੱਥ ਰੱਖਵਾ ਕੇ ਵੀ ਸਹੁੰ ਦਿੱਤੀ ਸੀ ਕਿ ਉਹ ਕਿਸੇ ਨਾਲ ਕੋਈ ਮਾੜਾ ਨਾ ਕਰੇ, ਅਤੇ ਉਸਨੇ ਇਹ ਵਾਅਦਾ ਦਿੱਤਾ ਸੀ।

ਉਨ੍ਹਾਂ ਆਖ਼ਿਆ ਕਿ ਅੱਜ ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ’ਤੇ ਲੋਕ ਮੇਰੇ ਬੇਟੇ ਦਾ ਪੇਜ ਬਣਾ ਬਣਾ ਕੇ ਗ਼ਲਤ ਅਫ਼ਵਾਹਾਂ ਫ਼ੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਆਪਣੇ ਬੱਚੇ ਦੇ ਕਤਲ ਦਾ ਇਨਸਾਫ਼ ਲੈਣਾ ਹੈ ਪਰ ਮੈਂ ਇਹ ਵੀ ਚਾਹੁੰਦਾ ਹਾਂ ਕਿ ਸਰਕਾਰ ਨੂੂੰ ਸਮਾਂ ਨਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਅਸੀਂ ਇਨਸਾਫ਼ ਦਾ ਇੰਤਜ਼ਾਰ ਕਰਾਂਗੇ ਅਤੇ ਜੇ ਇਨਸਾਫ਼ ਨਹੀਂ ਮਿਲਦਾ ਤਾ ਅਗਲੇ ਸੰਤਘਰਸ਼ ਬਾਰੇ ਮੈਂ ਆਪ ਆਪਣੇ ਬੇਟੇ ਦੇ ਪੇਜ ਤੋਂ ‘ਲਾਈਵ’ ਹੋ ਕੇ ਅਗਲਾ ਪ੍ਰੋਗਰਾਮ ਦੇਵਾਂਗਾ ਪਰ ਦੂਜੇ ਪੇਜਾਂ ’ਤੇ ਕੀਤੇ ਜਾ ਰਹੇ ਗੁਮਰਾਹਕੁੰਨ ਪ੍ਰਚਾਰ ਤੋਂ ਬਚਿਆ ਜਾਵੇ।

ਬਹੁਤ ਹੀ ਭਾਵੁਕ ਹੁੰਦਿਆਂ ਉਨ੍ਹਾਂ ਆਖ਼ਿਆ ਕਿ ਇਹ ਕਹਿਣਾ ਗ਼ਲਤ ਹੋਵੇਗਾ ਕਿ 29 ਮਈ ਨੂੰ ਜੋ ਭਾਣਾ ਵਰਤਿਆ, ਜੋ ਘਾਟਾ ਪਿਆ, ਉਹ ਅਸੀਂ ਅਸਾਨੀ ਨਾਲ ਪੂਰਾ ਕਰ ਲਵਾਂਗੇ ਜਾਂ ਫ਼ਿਰ ਸਹਿਣ ਕਰ ਲਵਾਂਗੇ। ਇਹ ਮੇਰਾ ਪਰਿਵਾਰ ਹੀ ਸਮਝ ਸਕਦਾ ਹੈ ਕਿ ਅਸੀਂ ਕਿੱਥੋਂ ਕਿੱਥੇ ਪਹੁੰਚ ਗਏ ਹਾਂ। ਉਨ੍ਹਾਂ ਕਿਹਾ ਕਿ ਉਹ ਇੰਨੇ ਜੋਗੇ ਤਾਂ ਨਹੀਂ ਪਰ ਫ਼ਿਰ ਵੀ ਗੁਰੂ ਸਾਹਮਣੇ ਦਾਅਵਾ ਕਰਦੇ ਹਨ ਕਿ ਜਿਵੇਂ ਕਿਵੇਂ ਆਪਣੀ ਜ਼ਿੰਦਗੀ ਨੂੰ ਰੋੜ੍ਹੀ ਰੱਖਣਗੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੇਟਾ ਨਾ ਕੇਵਲ ਸਾਧ ਸੁਭਾਅ ਅਤੇ ਮਾਪਿਆਂ ਦਾ ਆਗਿਆਕਾਰ ਸੀ ਅਤੇ ਕਿਸੇ ਦਾ ਨੁਕਸਾਨ ਨਹੀਂ ਸੀ ਕਰਨਾ ਚਾਹੁੰਦਾ। ਉਹਨਾਂ ਕਿਹਾ ਕਿ ਜੇ ਉਨ੍ਹਾਂ ਦੇ ਮਨ ਵਿੱਚ ਕੋਈ ਪਾਪ ਹੁੰਦਾ, ਕੋਈ ਸ਼ੈਤਾਨੀਹੁੰਦੀ ਤਾਂ ਆਪਣੀ ਸੁਰੱਖ਼ਿਆ ਲਈ ਪ੍ਰਾਈਵੇਟ ਗੰਨਮੈਨ ਵੀ ਰੱਖ ਸਕਦੇ ਸਨ ਪਰ ਉਸ ਨੇ ਐਸਾ ਕੁਝ ਨਹੀਂ ਸੀ ਕੀਤਾ ਕਿ ਉਸ ਨਾਲ ਇੰਨਾ ਮਾੜਾ ਹੋ ਜਾਂਦਾ।

ਆਪਣੇ ਬੇਟੇ ਦੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਆਖ਼ਿਆ ਕਿ ਸਿੱਧੂ ਮੂਸੇਵਾਲਾ ਦੂਜੀ ਕਲਾਸ ਤੋਂ ਪਲੱਸ ਟੂ ਤਕ ਸਾਈਕਲ ’ਤੇ ਹੀ ਜਾਂਦਾ ਰਿਹਾ ਅਤੇ ਰੋਜ਼ 24 ਕਿਲੋਮੀਟਰ ਸਾਈਕਲ ਚਲਾ ਕੇ ਜਾਂਦਾ ਸੀ। ਕਈ ਵਾਰ ਤਾਂ ਅਸੀਂ ਬੱਚੇ ਨੂੰ ਜੇਬ ਖ਼ਰਚ ਵੀ ਚੰਗੀ ਤਰ੍ਹਾਂ ਮੁਹੱਈਆ ਨਹੀਂ ਕਰਵਾ ਸਕੇ। 12ਵੀਂ ਤੋਂ ਬਾਅਦ ਉਹ ਲੁਧਿਆਣਾ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿੱਚ ਪੜਿ੍ਹਆ, ਫ਼ਿਰ ਆਈਲੈਟਸ ਕਰਕੇ ਬਾਹਰ ਚਲਾ ਗਿਆ ਅਤੇ ਗਾਣੇ ਲਿਖ਼ ਕੇ ਹੀ ਆਪਣਾ ਗੁਜ਼ਾਰਾ ਚਲਾ ਲੈਂਦਾ ਸੀ। ਉਹਨਾਂ ਆਖ਼ਿਆ ਕਿ ਉਨ੍ਹਾਂ ਦਾ ਬੇਟਾ ਤਾਂ ਇੰਨਾ ਭੋਲਾ ਸੀ ਕਿ ਉਸਨੇ ਕਦੇ ਆਪਣੇ ਕੋਲ ਪਰਸ ਨਹੀਂ ਸੀ ਰੱਖ਼ਿਆ ਅਤੇ ਮੇਰੇ ਤੋਂ ਪੈਸੇ ਮੰਗ ਮੰਗ ਲੈਂਦਾ ਸੀ।

ਉਹਨਾਂ ਨੇ ਝੋਰਾ ਕਰਦਿਆਂ ਆਖ਼ਿਆ ਕਿ ਮੈਂ ਸਾਰੀ ਉਮਰ ਆਪਣੇ ਬੱਚੇ ਦਾ ਪਰਛਾਵਾਂ ਬਣ ਕੇ ਰਿਹਾ ਪਰ 29 ਮਈ ਨੂੰ ਮੈਂ ਵੀ ਖੁੰਝ ਗਿਆ ਅਤੇ ਅੱਜ ਸਮਾਂ ਮੇਰੇ ਹੱਥ ਨਹੀਂ ਆ ਰਿਹਾ। ਉਹਨਾਂ ਕਿਹਾ ਕਿ ਇਹ ਪਹਾੜ ਜਿੱਡਾ ਦੁੱਖ ਹੈ ਅਤੇ ਮੈਂ ਐਸਾ ਬਦਕਿਸਮਤ ਬਾਪ ਹਾਂ ਜਿਸਦਾ ਬਚਪਨ ਵੀ ਮਾੜਾ ਗੁਜ਼ਰਿਆ ਅਤੇ ਹੁਣ ਬੁਢਾਪਾ ਵੀ ਮਾੜਾ ਹੀ ਆ ਰਿਹਾ ਹੈ। ਉਹਨਾਂ ਆਖ਼ਿਆ ਕਿ ਮੈਂ ਆਪਣੇ ਬੇਟੇ ਦੇ ਕਦਮਾਂ ’ਤੇ ਚੱਲਣਦੀ ਕੋਸ਼ਿਸ਼ ਕਰਾਂਗਾ ਅਤੇ ਉਸਦੀ ਯਾਦ ਨੂੰ ਉਸਦੇ ਗ਼ੀਤਾਂ ਰਾਹੀਂ ਜਿਉਂਦਿਆਂ ਰੱਖਣ ਲਈ ਯਤਨ ਕਰਾਂਗਾ ।

ਸ:ਬਲਕੌਰ ਸਿੰਘ ਨੇ ਕਿਹਾ ਕਿ ਰਾਜਨੀਤੀ ਵਿੱਚ ਜਾਣ ਦਾ ਫ਼ੈਸਲਾ ਕੇਵਲ ’ਤੇ ਕੇਵਲ ਉਨ੍ਹਾਂ ਦੇ ਬੇਟੇ ਦਾ ਆਪਣਾ ਸੀ। ਉਨ੍ਹਾਂ ਇਸ ਗੱਲ ’ਤੇ ਵੀ ਗਿਲਾ ਕੀਤਾ ਕਿ ਲੋਕ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਬਾਰੇ ਐਂਵੇਂ ਗ਼ਲਤ ਬੋਲਦੇ ਹਨ ਜਦਕਿ ਰਾਜਾ ਵੜਿੰਗ ਪਿਛਲੇ 2 ਸਾਲਾਂ ਤੋਂ ਸਾਡੇ ਪਰਿਵਾਰ ਦੇ ਨੇੜੇ ਹੈ ਅਤੇ ਉਸਨੇ ਸਾਡੀ ਮਦਦ ਕੀਤੀ ਸੀ।

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੋਰ ਨੇ ਕਿਹਾ ਕਿ 29 ਮਈ ਦੇ ਕਾਲੇ ਦਿਨ ਲੱਗਦਾ ਵੀ ਸਭ ਕੁਝ ਖਤਮ ਹੋ ਗਿਆ ਪਰ ਜਿਵੇਂ ਲੋਕਾਂ ਨੇ ਸਾਡਾ ਦੁੱਖ ਵਿੱਚ ਸਾਥ ਦਿੱਤਾ ਹੈ ਅਤੇ ਮੈਨੂੂੰ ਲੱਗਦਾ ਹੈ ਕਿ ਉਹ ਕਿਤੇ ਗਿਆ ਨਹੀਂ, ਸਾਡੇ ਆਸ ਪਾਸ ਹੀ ਹੈ। ਉਨ੍ਹਾਂ ਵੱਧ ਰਹੇ ਪ੍ਰਦੂਸ਼ਨ ਦਾ ਜ਼ਿਕਰ ਕਰਦਿਆਂ ਅਪੀਲ ਕੀਤੀ ਕਿ ਸਾਰੇ ਲੋਕ ਸਿੱਧੂ ਮੂਸੇਵਾਲਾ ਦੇ ਨਾਂਅ ’ਤੇ ਇਕ ਇਕ ਰੁੱਖ ਲਾਉਣ, ਉਸਨੂੰ ਵਧਾਉਣ, ਇਹੀ ਉਸਨੂੰ ਸ਼ਰਧਾਂਜਲੀ ਹੋਵੇਗੀ।
ਪ੍ਰਸਿੱਧ ਗਾਇਕ ਸਵਰਗੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨ ਗਾਇਕ ਦੇ ਤੁਰ ਜਾਣ ਨਾਲ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਗਹਿਰਾ ਸਦਮਾ ਪਹੁੰਚਿਆ ਅਤੇ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।

ਸਿੱਧੂ ਮੂਸੇਵਾਲਾ ਨਮਿੱਤ ਭੋਗ ਅਤੇ ਅੰਤਿਮ ਅਰਦਾਸ ਮੌਕੇ ਮੁੱਖ ਮੰਤਰੀ ਦੀ ਤਰਫੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਪਰਿਵਾਰ ਨੂੰ ਸ਼ੋਕ ਸੰਦੇਸ਼ ਸੌਂਪਿਆ ਗਿਆ ਜਿਸ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨ ਗਾਇਕ ਦੀ ਦਿਲ ਦਹਿਲਾਉਣ ਵਾਲੀ ਅਤੇ ਬੇਵਕਤੀ ਮੌਤ ਨੇ ਪਰਿਵਾਰ ਦੇ ਮੈਂਬਰਾਂ ਅਤੇ ਦੁਨੀਆ ਭਰ ਵਿਚ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਸੂਬਾ ਸਰਕਾਰ ਸੰਗੀਤ ਜਗਤ ਦੇ ਹੀਰੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ ਜਿਸ ਨੇ ਸੰਗੀਤ ਅਤੇ ਮੋਨਰੰਜਨ ਦੇ ਖੇਤਰ ਵਿਚ ਆਪਣੇ ਦਮ ਉਤੇ ਮੁਕਾਮ ਹਾਸਲ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਭਰ ਜਵਾਨੀ ਵਿਚ ਪੁੱਤ ਦਾ ਇਸ ਦੁਨੀਆ ਤੋਂ ਰੁਖਸਤ ਹੋ ਜਾਣਾ ਪਰਿਵਾਰ ਲਈ ਅਸਹਿ ਅਤੇ ਅਕਹਿ ਹੈ ਅਤੇ ਉਨ੍ਹਾਂ ਦੇ ਤੁਰ ਜਾਣ ਨਾਲ ਸੰਗੀਤ ਜਗਤ ਵਿਚ ਅਜਿਹਾ ਖਲਾਅ ਪੈਦਾ ਹੋ ਗਿਆ ਜਿਸ ਨੂੰ ਭਵਿੱਖ ਵਿਚ ਪੂਰਨਾ ਬਹੁਤ ਮੁਸ਼ਕਲ ਹੈ।

ਮੁੱਖ ਮੰਤਰੀ ਨੇ ਕਿਹਾ, “ਸ਼ੁਭਦੀਪ ਸਿੰਘ ਸਿੱਧੂ ਨੇ ਪੰਜਾਬੀ ਗਾਇਕੀ ਦੀ ਹੀ ਨਹੀਂ ਸਗੋਂ ਆਪਣੇ ਪਿੰਡ ਮੂਸਾ ਦੀ ਮਿੱਟੀ ਦੀ ਖੁਸ਼ਬੋ ਨੂੰ ਹੱਦਾਂ-ਸਰਹੱਦਾਂ ਤੋਂ ਵੀ ਪਾਰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ। ਸਿੱਧੂ ਮੂਸੇਵਾਲਾ ਨੇ ਭਾਵੇਂ ਗਾਇਕ ਵਜੋਂ ਵਿਸ਼ਵ ਪੱਧਰ ’ਤੇ ਨਾਮਣਾ ਖੱਟਿਆ ਪਰ ਆਪਣੇ ਜੱਦੀ ਕਿੱਤੇ ਖੇਤੀ ਨਾਲ ਜੁੜੇ ਰਹਿਣ ਅਤੇ ਆਖਰੀ ਦਮ ਤੱਕ ਮਾਪਿਆਂ ਦਾ ਪਰਛਾਵਾਂ ਬਣੇ ਰਹਿਣ ਦੀ ਵਿਲੱਖਣ ਜੀਵਨ ਜਾਚ ਸਦਕਾ ਹਜ਼ਾਰਾਂ ਨੌਜਵਾਨਾਂ ਦੇ ਦਿਲਾਂ ਨੂੰ ਟੁੰਬਿਆ ਅਤੇ ਸੇਧ ਦਿੱਤੀ।”

ਪਰਿਵਾਰਕ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।

ਇਸ ਦੌਰਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਨਾਲ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਗੁਰਮੀਤ ਸਿੰਘ ਖੁੱਡੀਆਂ, ਬਲਕਾਰ ਸਿੱਧੂ ਅਤੇ ਨਰਿੰਦਰ ਕੌਰ ਭਰਾਜ ਨੇ ਵੀ ਮੁੱਖ ਮੰਤਰੀ ਦੀ ਤਰਫੋਂ ਪਰਿਵਾਰ ਨਾਲ ਦੁੱਖ ਵੰਡਾਇਆ।

Notwithstanding the searing heat, a large number of people, including women, youth and children, from the region came to attend the ‘antim ardas’ and ‘bhog’ ceremony of Sidhu Moosewala at the grain market here.From wearing T-shirts with pictures of Sidhu Moosewala printed on them with the message ‘Legends never die’ to many children dressing like him, thousands gathered at Mansa to attend the ‘bhog’ ceremony of the singer.

Many people were also carrying posters mentioning ‘black day on May 29’ and ‘Moosewala amar rahe’ and demanded ‘justice for Moosewala’. Some were carrying flags with the pictures of the singer.Ranjit Singh, a Moosewala fan, who came from Sonepat, said: “I still cannot believe that Sidhu Moosewala is no more.” He felt sad that no arrests had been made till now.Another fan, Mukul from Hoshiarpur, said: “He is here to pay tributes to his legend who wrote and sang many hit songs.”