Huge Financial Fraud in Trident Group unearthed, Ex-CFO accused of Rs.8-cr embezzlement

ਚੰਡੀਗੜ੍ਹ, 14 ਜੂਨ, 2022-ਟਰਾਈਡੈਂਟ ਗਰੁੱਪ ਲਿਮਟਿਡ ਦੇ ਸਾਬਕਾ ਚੀਫ਼ ਫਾਇਨੇਂਸ਼ੀਅਲ ਅਫਸਰ (ਸੀਐਫਓ) ਹਰਵਿੰਦਰ ਸਿੰਘ ਗਿੱਲ ਉਰਫ਼ ਹਰਵਿੰਦਰ ਸਿੰਘ ਪੁੱਤਰ ਸੰਪੂਰਨ ਸਿੰਘ ਵਾਸੀ ਪਿੰਡ ਸੰਗੋਵਾਲ, ਲੁਧਿਆਣਾ ਦੁਆਰਾ ਕੰਪਨੀ ਦੇ ਨਾਲ 16 ਅਪ੍ਰੈਲ 2019 ਤੋਂ 17 ਫਰਵਰੀ 2022 ਤੱਕ ਦੇ ਸਮੇਂ ਦੌਰਾਨ ਵੱਡੇ ਪੱਧਰ ’ਤੇ ਕੀਤੇ ਗਏ ਵਿੱਤੀ ਗਬਨ ਦੇ ਬਾਰੇ ਵਿੱਚ ਜਾਣਕਾਰੀ ਹਾਸਿਲ ਹੋਈ।

ਹਰਵਿੰਦਰ ਸਿੰਘ ਗਿੱਲ ਨੇ ਟਰਾਈਡੈਂਟ ਲਿਮਟਿਡ ਕੰਪਨੀ ਵਿੱਚ 09 ਸਤੰਬਰ, 2014 ਤੋਂ 18 ਫਰਵਰੀ, 2022 ਤੱਕ ਅਤੇ ਟਰਾਈਡੈਂਟ ਗਰੁੱਪ ਦੀਆਂ ਵੱਖ-ਵੱਖ ਕੰਪਨੀਆਂ ਵਿੱਚ 34 ਸਾਲਾਂ ਤੋਂ ਵੱਧ ਸਮੇਂ ਤੱਕ ਕੰਮ ਕੀਤਾ ਹੈ।ਕੰਪਨੀ ਦੁਆਰਾ ਕਰਵਾਏ ਗਏ ਅੰਦਰੂਨੀ ਆਡਿਟ ਤੋਂ ਪਤਾ ਲੱਗਾ ਹੈ ਕਿ ਕੁੱਲ 185 ਲੈਣ-ਦੇਣਾਂ ਵਿੱਚੋਂ 8 ਕਰੋੜ ਰੁਪਏ ਤੋਂ ਵੱਧ ਦੀ ਰਕਮ ਹਰਵਿੰਦਰ ਸਿੰਘ ਗਿੱਲ ਉਰਫ਼ ਹਰਵਿੰਦਰ ਸਿੰਘ ਦੇ ਨਿੱਜੀ ਖਾਤਿਆਂ ਵਿੱਚ ਆਨਲਾਈਨ ਨੈੱਟ ਬੈਂਕਿੰਗ ਰਾਹੀਂ ਟਰਾਂਸਫਰ ਕੀਤੀ ਗਈ ਸੀ।

ਭਾਵੇਂ ਕਿ ਉਹ ਸਿਰਫ਼ ਟਰਾਂਜੈਕਸ਼ਨ ਮੇਕਰ ਵਜੋਂ ਅਧਿਕਾਰਤ ਸੀ, ਫਿਰ ਵੀ ਉਸ ਨੇ ਧੋਖਾਧੜੀ ਨਾਲ ਸਟੇਟ ਬੈਂਕ ਆਫ਼ ਇੰਡੀਆ ਢੋਲੇਵਾਲ ਸ਼ਾਖਾ, ਜੀ.ਟੀ. ਰੋਡ, ਲੁਧਿਆਣਾ (04046) ਦੇ ਕੰਪਨੀ ਦੇ ਖਾਤੇ ਦਾ ਵਨ ਟਾਈਮ ਪਾਸਵਰਡ ਆਪਣੇ ਮੋਬਾਇਲ ਉਤੇ ਪ੍ਰਾਪਤ ਕਰਕੇ ਧੋਖੇ ਨਾਲ ਵੱਖ-ਵੱਖ ਬੈਂਕਾਂ ਵਿੱਚ ਆਪਣੇ ਨਿੱਜੀ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰ ਲਏ ਜੋ ਕਿ ਐਸਬੀਆਈ ਬੈਂਕ, ਸਰਾਭਾ ਨਗਰ ਅਤੇ ਐਚਡੀਐਫਸੀ ਬੈਂਕ ਜਸਦੇਵ ਨਗਰ (ਵੀਪੀਓ ਗਿੱਲ) ਲੁਧਿਆਣਾ ਵਿੱਚ ਸਨ ਅਤੇ ਉਥੋਂ ਉਹ ਪੈਸੇ ਅਗਿਆਤ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ।

ਇਹ ਜਾਣਿਆ ਜਾਂਦਾ ਹੈ ਕਿ ਉਸਦਾ ਪਰਿਵਾਰ ਅਤੇ ਪੁੱਤਰ ਬੈਲਜੀਅਮ ਅਤੇ ਕੈਨੇਡਾ ਵਿੱਚ ਸੈਟਲ ਹਨ।ਹਰਵਿੰਦਰ ਸਿੰਘ ਗਿੱਲ ਨੇ ਵੀ ਗੈਰ ਰਸਮੀ ਤੌਰ ’ਤੇ ਮੰਨਿਆ ਕਿ ਉਸ ਨੂੰ ਕਦੇ ਵੀ ਆਮਦਨ ਕਰ ਵਿਭਾਗ ਵੱਲੋਂ ਕੋਈ ਨੋਟਿਸ ਨਹੀਂ ਮਿਲਿਆ, ਭਾਵੇਂ ਕਿ ਖਾਤੇ ਵਿੱਚ ਟਰਾਂਸਫਰ ਕੀਤੀ ਗਈ ਰਕਮ ਉਸ ਦੀ ਤਨਖਾਹ ਤੋਂ ਕਿਤੇ ਵੱਧ ਸੀ।ਕੰਪਨੀ ਦੇ ਆਡੀਟਰ ਐਸ ਸੀ ਵਾਸੂਦੇਵ ਐਂਡ ਕੰਪਨੀ ਚਾਰਟਰਡ ਅਕਾਊਂਟੈਂਟ ਨੂੰ ਵੀ ਇਸ ਸਭ ਦੀ ਜਾਣਕਾਰੀ ਨਹੀਂ ਸੀ ਜਦਕਿ ਉਹ ਕੰਪਨੀ ਦੀ ਬੈਲੇਂਸ ਸ਼ੀਟ ’ਤੇ ਹਸਤਾਖਰਕਰਤਾ ਹਨ।ਇਸ ਦੌਰਾਨ, ਕੰਪਨੀ ਦੇ ਹੋਰ ਕਰਮਚਾਰੀਆਂ ਦੀਆਂ ਭੂਮਿਕਾਵਾਂ ਅਤੇ ਕਈ ਹੋਰ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਕੰਪਨੀ ਦੇ ਪ੍ਰਬੰਧਕਾਂ ਨੂੰ ਯਕੀਨ ਹੈ ਕਿ ਕੁੱਲ ਗਬਨ ਦੀ ਰਕਮ ਹੋਰ ਵਧ ਸਕਦੀ ਹੈ ਕਿਉਂਕਿ ਕੰਪਨੀ ਦੇ ਸੀਨੀਅਰ ਪ੍ਰਬੰਧਨ ਨੂੰ ਧੋਖਾਧੜੀ ਦੇ ਹੋਰ ਸੁਰਾਗ ਮਿਲੇ ਹਨ।ਇਸ ਸਬੰਧੀ ਥਾਣਾ ਬਰਨਾਲਾ ਵਿਖੇ ਐਫਆਈਆਰ ਨੰਬਰ 259 ਮਿਤੀ 11.06.2022 ਦਰਜ ਕੀਤੀ ਗਈ ਹੈ ਪਰ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

The former Chief Financial Officer (CFO) of Trident Group Limited namely Harvinder Singh Gill alias Harwinder Singh S/o Sh. Sampuran Singh, a resident of Village Sangowal, Ludhiana who worked with Trident Ltd from 09.09.2014 to 18.02.2022 and has been found to have embezzled funds from the company for the period between 16.04.2019 to 17.02.2022. He has worked in various companies of Trident Group for more than 34 years.

After an internal audit was done in the company, an amount of more than Rs. 8 crores in a total of 185 transactions was found transferred to the personal account of Mr. Harvinder Singh Gill alias Harwinder Singh through online Net banking. Though he was authorised only as maker of transactions, yet by fraudulently managing the One Time Passwords (OTP) of account maintained with State Bank of India Dholewal branch, G.T. Road, Ludhiana (04046) on his mobile number, he fraudulently transferred money to his personal bank accounts existing in SBI bank, Sarabha Nagar and HDFC bank, Jasdev Nagar (VPO Gill) in Ludhiana and further remitted amounts to unknown destinations / accounts. It is known that his family / sons are settled in Belgium & Canada.He also informally acknowledged that he had never received any Notice from the Income Tax Department though amounts transferred to his account was much more than the salary.Auditors S.C. Vasudeva & Co chartered accountants have no knowledge about the same despite them being the authorised signatories of the Balance sheets of the company.

In the meanwhile, roles of other employees and various other accounts are being checked by the company, while there is a strong feeling amongst the management that the total amount of embezzlement would increase as more clues of frauds have come to the notice of the senior management of the company.FIR No.259 dated 11.06.2022 has been registered at City Police Station Barnala. No arrests have been made so far.