ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਜਿਹੜੇ ਕੀ ਆਪਣੀ ਗਾਇਕੀ ਕਾਰਨ ਅੱਜ ਵੀ ਅਮਰ ਹਨ। ਉਨ੍ਹਾਂ ਦੇ ਪੁੱਤਰ ਜੈਮਨ ਸਿੰਘ ਨੂੰ ਨਸ਼ਾ ਤਸਕਰੀ ਦੇ ਇਕ ਮਾਮਲੇ ‘ਚ ਸੀ.ਆਈ.ਏ. ਸਟਾਫ ਤੇ ਧਾਰੀਵਾਲ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।

ਧਰੀਵਾਲ ਪੁਲਿਸ ਤੇ ਸੀ.ਆਈ.ਏ. ਸਟਾਫ ਨੇ ਇਕ ਕਿੱਲੋ ਅਫੀਮ ਮਾਮਲੇ ‘ਚ ਮਰਹੂਮ ਪੰਜਾਬੀ ਗਾਇਕ ਚਮਕੀਲਾ ਦੇ ਪੁੱਤਰ ਜੈਮਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਜੈਮਨ ਸਿੰਘ ਨਾਲ ਉਸ ਦੇ ਇਕ ਹੋਰ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦਾ ਨਾਂ ਰਾਜ ਕੁਮਾਰ ਦੱਸਿਆ ਜਾ ਰਿਹਾ ਹੈ।

ਧਾਰੀਵਾਲ ਪੁਲਿਸ ਤੇ ਸੀ.ਆਈ.ਏ. ਸਟਾਫ ਵੱਲੋਂ ਨਾਕੇਬੰਦੀ ਦੌਰਾਨ ਇਨ੍ਹਾਂ ਦੋਵਾਂ ਨੂੰ ਰੰਗੇ ਹੱਥੀ ਇੱਕ ਕਿੱਲੋ ਅਫੀਮ ਸਮੇਤ ਕਾਬੂ ਕੀਤਾ ਗਿਆ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਐਫ.ਆਈ.ਆਰ ਦਰਜ ਕਰ ਲਈ ਗਈ ਹੈ ਤੇ ਮਾਮਲੇ ਦੀ ਅਗਲੀ ਛਾਣਬੀਨ ਲਈ ਇਨ੍ਹਾਂ ਦੋਵਾਂ ਨੂੰ ਕੋਰਟ ‘ਚ ਪੇਸ਼ ਕਰ ਰਿਮਾਂਡ ‘ਤੇ ਲਿਆ ਜਾਵੇਗਾ।

ਮਰਹੂਮ ਗਾਇਕ ਚਮਕੀਲੇ ਦਾ ਪੁੱਤ ਅਫੀਮ ਸਣੇ ਪੁਲਿਸ ਅੜਿੱਕੇ, ਨਾਕਾਬੰਦੀ ਦੌਰਾਨ ਪੁਲਿਸ ਨੇ ਕੀਤਾ ਕਾਬੂ, ਰਾਜਸਥਾਨ ਨਾਲ ਜੁੜੀਆਂ ਤਾਰਾਂ, ਜਾਣੋ ਪੂਰਾ ਮਾਮਲਾ,, #Dhariwal #Chamkila #Punjab #Police #Punjabnews

ਪੁਲਿਸ ਨੇ ਗ੍ਰਿਫ਼ਤਾਰ ਕੀਤਾ ਮਰਹੂਮ ਗਾਇਕ ਚਮਕੀਲੇ ਦਾ ਪੁੱਤ,ਸੁਣੋ ਕੀ ਹੈ ਕਾਰਨ