ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਸਟੇਟਸ ਰਿਪੋਰਟ ਸਾਹਮਣੇ ਆਈ ਹੈ। ਸਟੇਟਸ ਰਿਪੋਰਟ ਵਿੱਚ ਪੰਜਾਬ ਪੁਲਿਸ ਨੇ ਵੀ ਲਾਰੈਂਸ ਨੂੰ ਹੀ ਮਾਸਟਰਮਾਈਂਡ ਮੰਨਿਆ ਹੈ। ਪੰਜਾਬ ਪੁਲਿਸ ਨੇ 4 ਸ਼ਾਰਪ ਸ਼ੂਟਰਾਂ ਦੀ ਪਛਾਣ ਕੀਤੀ ਹੈ। ਹੁਣ ਤੱਕ ਕਤਲ ਕੇਸ ‘ਚ 10 ਮੁਲਜ਼ਮ ਗ੍ਰਿਫ਼ਤਾਰ ਹਨ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਵੀ ਲਾਰੈਂਸ ਨੂੰ ਮਾਸਟਰਮਾਈਂਡ ਦੱਸਿਆ ਸੀ। ਜਨਵਰੀ ਮਹੀਨੇ ‘ਚ ਕਤਲ ਦੀ ਸਾਜ਼ਿਸ਼ ਰਚੀ ਗਈ ਸੀ। SIT ਕੇਂਦਰ ਦੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ।

ਸਿੱਧੂ ਮੂਸੇਵਾਲੇ ਆਪਣੇ ਗੰਨਮੈਨਾਂ ਨੂੰ ਦੱਸ ਕੇ ਘਰੋਂ ਨਿਕਲਿਆ ਸੀ । ਕਾਂਸਟੇਬਲ ਵਿਪਨਦੀਪ ਤੇ ਬਲਜਿੰਦਰ ਸਿੰਘ ਗੰਨਮੈਨ ਸੀ। ਗੰਨਮੈਨਾਂ ਨੂੰ ਕਿਹਾ, ‘ਮੈਂ ਛੇਤੀ ਵਾਪਸ ਆ ਰਿਹਾ ਹਾਂ’। ਮੂਸੇਵਾਲਾ ਥਾਰ ‘ਚ ਦੋ ਦੋਸਤਾਂ ਨਾਲ ਨਿਕਲਿਆ। ਥਾਰ ‘ਚ ਅਗਲੀ ਸੀਟ ‘ਤੇ ਗੁਰਪ੍ਰੀਤ ਅਤੇ ਪਿਛਲੀ ਸੀਟ ‘ਤੇ ਗੁਰਵਿੰਦਰ ਬੈਠਿਆ ਹੋਇਆ ਸੀ..ਗੇਟ ‘ਤੇ ਫੈਨਸ ਨਾਲ ਸੈਲਫ਼ੀਆਂ ਖਿਚਵਾਈਆਂ ਅਤੇ ਫਿਰ ਜਵਾਹਰਕੇ ਪਿੰਡ ਲਈ ਨਿਕਲਿਆ।ਗੈਂਗਸਟਰ ਗੁਰਵਿੰਦਰ ਗੋਰਾ ਨੂੰ ਮੁੜ CIA ਸਟਾਫ਼ ਲਿਆਂਦਾ ਗਿਆ ਹੈ। ਅੱਜ ਫਿਰ ਲਾਰੈਂਸ ਸਾਹਮਣੇ ਬਿਠਾ ਕੇ ਸਵਾਲ-ਜਵਾਬ ਕੀਤੇ ਜਾਣਗੇ। ਕੱਲ੍ਹ ਵੀ ਲਾਰੈਂਸ ਸਾਹਮਣੇ ਬਿਠਾ ਕੇ ਪੁੱਛਗਿੱਛ ਹੋਈ ਸੀ। ਸੂਤਰਾਂ ਮੁਤਾਬਕ ਕੱਲ੍ਹ ਹੋਈ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਏ ਸਨ। ਗੈਂਗਸਟਰ ਗੋਲਡੀ ਬਰਾੜ ਦਾ ਜੀਜਾ ਹੈ ਗੋਰਾ।

ਪੰਜਾਬ ਪੁਲੀਸ ਨੇ ਅੱਜ ਦੱਸਿਆ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਚਾਰ ਸ਼ੂਟਰਾਂ ਦੀ ਪਛਾਣ ਕੀਤੀ ਗਈ ਹੈ। ਮੁਲਜ਼ਮਾਂ ਦੀ ਪਛਾਣ ਸੋਨੀਪਤ ਦੇ ਪ੍ਰੀਆਵਰਤ, ਉਸ ਦੇ ਸਾਥੀ ਅੰਕਿਤ, ਮੋਗਾ ਦੇ ਮਨੂ ਕੁੱਸਾ ਅਤੇ ਅੰਮ੍ਰਿਤਸਰ ਦੇ ਜਗਰੂਪ ਰੂਪਾ ਵਜੋਂ ਹੋਈ ਹੈ। ਹਾਲਾਂਕਿ, ਇਨ੍ਹਾਂ ਕਥਿਤ ਹਮਲਾਵਰਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ। ਪੁਲੀਸ ਵੱਲੋਂ ਉਨ੍ਹਾਂ ਨੂੰ ਫੜਨ ਲਈ ਵੱਖ ਵੱਖ ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਪੁਲੀਸ ਨੇ ਅਧਿਕਾਰਿਤ ਤੌਰ ’ਤੇ ਉਨ੍ਹਾਂ ਦੀਆਂ ਤਸਵੀਰਾਂ ਵੀ ਜਾਰੀ ਨਹੀਂ ਕੀਤੀਆਂ। ਅਣਪਛਾਤੇ ਹਮਲਾਵਰਾਂ ਨੇ ਪ੍ਰਸਿੱਧ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਪੰਜਾਬ ਦੇ ਮਸ਼ਹੂਰ ਗਾਇਕ ਅਤੇ ਕਾਂਗਰਸ ਦੀ ਟਿਕਟ ‘ਤੇ ਚੋਣ ਲੜੇ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮੁਲਜ਼ਮਾਂ ਦੀ ਪੁੱਛ ਪੜਛਾਲ ਤੋਂ ਅਹਿਮ ਸੁਰਾਗ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਹਮਲਾਵਰਾਂ ਨੇ ਪੰਜਾਬ-ਹਰਿਆਣਾ ਦੇ ਬਾਰਡਰ ‘ਤੇ ਕਿਸੇ ਥਾਂ ਟੋਆ ਪੁੱਟ ਕੇ ਆਧੁਨਿਕ ਹਥਿਆਰ ਮਿੱਟੀ ਵਿੱਚ ਦੱਬ ਦਿੱਤੇ ਸਨ, ਕਿਉਂਕਿ ਜੇਕਰ ਉਹ ਹਥਿਆਰਾਂ ਸਮੇਤ ਫ਼ਰਾਰ ਹੁੰਦੇ ਤਾਂ ਉਹਨਾਂ ਦੇ ਫੜੇ ਜਾਣ ਦਾ ਡਰ ਸੀ।