ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣਾ ਜਰੂਰੀ ਕਿਉਂ ?
ਅਸੀਂ ਪੰਜਾਬੀਆਂ ਨੇ ਰਲ਼-ਮਿਲਕੇ ਬਦਲਾਅ ਲਿਆ ਕੇ ਦੇਖ ਲਿਆ ਹੈ। ਬਦਲਾਅ ਦੇ ਸ਼ੁਰੂਆਤੀ ਮਹੀਨਿਆਂ ਵਿਚ ਹੀ ਬਦਲਾਅ ਲਿਆਉਣ ਲਈ ਉਤਾਵਲੇ ਲੋਕਾਂ ਦਾ ਮਨ ਮੌਜੂਦਾ ਸਰਕਾਰ ਤੋਂ ਮੁੜ ਗਿਆ ਹੈ। ‘ਪੰਜਾਬ ਬਚਾਓ’ ਦੇ ਚੋਣ ਮੁੱਦੇ ਨੂੰ ਅੱਗੇ ਕਰਕੇ ਸਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਬਾਦਲ ਦਲ ਅਤੇ ਕਾਂਗਰਸ ਨਾਲੋਂ ਵੀ ਨਖਿੱਧ ਸਾਬਤ ਹੋ ਰਹੀ ਹੈ। ਪੰਜਾਬ ਦੇ ਡੈਮਾਂ ਤੇ ਕੇਂਦਰ ਦਾ ਕਬਜਾ, ਪੰਜਾਬ ਦੇ ਪੰਜਾਹ ਕਿਲੋਮੀਟਰ ਏਰੀਏ ਅੰਦਰ ਫੋਜ ਦਾ ਕੰਟਰੌਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੇਂਦਰੀਕਰਨ, ਪੰਜਾਬ ਨੂੰ ਦਿੱਲੀ ਦੀ ਸਰਕਾਰ ਵੱਲੋਂ ਚਲਾਉਣਾ, ਲੋਕ ਸਭਾ ਵਿਚ ਗੈਰ ਪੰਜਾਬੀ ਲੋਕਾਂ ਦੀ ਚੋਣ ਵਰਗੇ ਫੈਸਲਿਆਂ ਵਿਚ ਆਪ ਸਰਕਾਰ ਦੀ ਚੁੱਪ ਪੰਜਾਬ ਲਈ ਮਾਰੂ ਸਾਬਤ ਹੋ ਰਹੀ ਹੈ। ਨਿੱਤ ਹੋ ਰਹੇ ਕਤਲ ਸਾਬਤ ਕਰਦੇ ਹਨ ਕਿ ਇਹ ਸਰਕਾਰ ਪੰਜਾਬ ਨੂੰ ਸਾਂਭਣ ਦੇ ਸਮਰੱਥ ਨਹੀਂ ਹੈ।
ਭਾਜਪਾ ਦੇ ਦੋ ਵੱਡੇ ਮੁੱਦੇ ਹਨ ਜਿਸ ਵਿਚ ਧਾਰਮਿਕ ਟੀਚਾ ਭਾਰਤ ਨੂੰ ਹਿੰਦੂਰਾਸ਼ਟਰ ਬਣਾਉਣਾ ਅਤੇ ਸਿਆਸੀ ਮੁੱਦਾ ਦੇਸ਼ ਨੂੰ ਕਾਂਗਰਸ ਮੁਕਤ ਕਰਨਾ। ਅਸੀਂ ਬਦਲਾਅ ਲਿਆਉਣ ਦੇ ਚਾਅ ਵਿਚ ਭਾਜਪਾ ਦੇ ਵੱਡੇ ਏਜੰਡੇ ਦੇ ਹੱਕ ਵਿਚ ਵੋਟਾਂ ਪਾ ਕੇ ਪੰਜਾਬ ਨੂੰ ਕਾਂਗਰਸ ਮੁਕਤ ਕਰ ਦਿੱਤਾ ਹੈ। ਪੰਜਾਬ ਦੇ ਮਾਮਲੇ ਵਿਚ ਭਾਜਪਾ ਅਤੇ ਆਪ ਇਕੋ ਜਿਹੀ ਸੋਚ ਰਖਦੀਆਂ ਹਨ।

ਭਾਜਪਾ ਐਲਾਨੀਆ ਤੌਰ ਤੇ ਅਜਿਹੇ ਮੁੱਦਿਆਂ ਨੂੰ ਲੈ ਕੇ ਚੱਲ ਰਹੀ ਹੈ ਜੋ ਪੰਜਾਬ ਦੀ ਹੋਂਦ ਲਈ ਹੀ ਖਤਰਾ ਹਨ। ਬਾਦਲ ਦਲ ਨੇ ਜਿਨਾ ਨੁਕਸਾਨ ਪੰਜਾਬ ਦਾ ਕੀਤਾ ਹੈ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ। ਕਿਸਾਨ ਮੋਰਚੇ ਵਿਚੋਂ ਨਿੱਕਲਿਆ ਕਾਮਰੇਡਾਂ ਦਾ ਇਨਕਲਾਬ ਰਾਹ ਵਿਚ ਹੀ ਥੱਕ ਕੇ ਬੈਠ ਗਿਆ ਹੈ। ਇਸ ਲਈ ਭਾਜਪਾ ਅਤੇ ਕਾਂਗਰਸ, ਕਾਮਰੇਡਾਂ ਅਤੇ ਬਾਦਲ ਦਲ ਨੂੰ ਪੰਜਾਬ ਦੀ ਸੱਤਾ ਤੋਂ ਪਰ੍ਹੇ ਰੱਖਣਾ ਪੰਜਾਬ ਦੇ ਫਾਇਦੇ ਵਿਚ ਹੈ। ਦੂਜੇ ਪਾਸੇ ਸੰਗਰੂਰ ਦੀ ਲੋਕ ਸਭਾ (ਜ਼ਿਮਨੀ) ਚੋਣ ਲਈ 16 ਉਮੀਦਵਾਰਾਂ ਵਿਚੋਂ ਸ. ਸਿਮਰਨਜੀਤ ਸਿੰਘ ਮਾਨ ਵਿਲੱਖਣ ਹਨ। ਸਾਡੇ ਸਿਮਰਨਜੀਤ ਸਿੰਘ ਮਾਨ ਦੀ ਰਾਜਨੀਤੀ ਨਾਲ ਦਰਜਨਾਂ ਵਿਖਰੇਵੇਂ ਹੋ ਸਕਦੇ ਹਨ। ਮੇਰੇ ਵੀ ਹਨ ਤੁਹਾਡੇ ਵੀ ਹੋਣਗੇ ਪਰ ਅਸੀਂ ਸਭ ਇਕ ਗੱਲ ਨਾਲ ਸਹਿਮਤ ਜਰੂਰ ਹਾਂ ਕਿ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਮੌਜੂਦਾ ਤਖਤਨਵੀਸਾਂ, ਬਾਦਲ ਦਲ, ਕਾਂਗਰਸ, ਭਾਜਪਾ ਅਤੇ ਕਾਮਰੇਡਾਂ ਨੂੰ ਪੰਜਾਬ ਦੇ ਪੱਖ ਵਿਚ ਸੋਚਣ ਲਈ ਮਜਬੂਰ ਕਰ ਸਕਦੀ ਹੈ। ਇਸ ਲਈ ਲੋਕ ਸਭਾ ਦੀ ਇਹ ਜ਼ਿਮਨੀ ਚੋਣ ਪੰਜਾਬ ਦਾ ਭਵਿੱਖ ਤੈਅ ਕਰਦੀ ਹੈ। ਜੇ ਤੁਸੀਂ ਪੰਜਾਬ ਦੇ ਪੱਖ ਵਿਚ ਸੋਚਦੇ ਹੋਂ ਤਾਂ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣਾ ਸਾਰੀਆਂ ਪੰਜਾਬ ਵਿਰੋਧੀ ਪਾਰਟੀਆਂ ਨੂੰ ਝਟਕਾ ਦੇਣ ਦਾ ਕੰਮ ਕਰੇਗਾ ਇਸ ਲਈ ਵੋਟ ਸਿਮਰਨਜੀਤ ਸਿੰਘ ਮਾਨ ਨੂੰ ਪਾਓ।
– ਗੁਰਸੇਵਕ ਸਿੰਘ ਧੌਲ਼ਾ

ਹਜ਼ਾਰਾਂ ਏਕੜ ਦੇ ਮਾਲਕ ਸੀ ਸਿਮਰਨਜੀਤ ਸਿੰਘ ਮਾਨ 1947 ਦੀ ਵੰਡ ‘ਚ ਸੁਣੋ ਕੀ-ਕੀ ਗਵਾਇਆ ? #SimranjitSinghMann #Sikh #LandLord

ਪੱਟ ਤੇ ਥਾਪੀ।।। ਸਿਮਰਜੀਤ ਸਿੰਘ ਮਾਨ ਕੀ ਸੇਫਟੀ ਵਾਲਵ ਆ ? ਕੀ ਉਹ ਸਰਕਾਰ ਦਾ ਬੰਦਾ ਆ ?
ਜਦੋਂ 1992 ਚ ਚੋਣਾ ਦਾ ਬਾਈਕਾਟ ਹੋਇਆ ਤਾਂ ਮਾਨ ਨੇ ਕੋਈ ਜਿਆਦਾ ਖਿਲਾਫਤ ਨਹੀਂ ਕੀਤੀ ਜਦਕਿ ਉਸਦੀ ਬਣਦੀ ਸੀ ਕਿਉਂਕਿ ਜੇ ਉਹ ਬਾਈਕਾਟ ਨਾ ਹੁੰਦਾ ਤਾਂ ਮਾਨ ਹੀ ਮੁੱਖ ਮੰਤਰੀ ਹੁੰਦਾ। ਪਰ ਮਾਨ ਪੰਥਕ ਫੈਸਲੇ ਤੋਂ ਕਦੇ ਖਿਲਾਫ ਨਹੀਂ ਤੁਰਿਆ। ਉਹ ਪੰਥ ਦਾ ਪਰਛਾਵਾਂ ਬਣ ਵਿਚਰਿਆ। ਚਲੋ ਜੇ ਮਾਨ ਸਰਕਾਰੀ ਸੀ ਤਾਂ ਹੁਣ ਤਾਂ ਉਸ ਦੀਆਂ ਸੇਵਾਵਾਂ ਬਦਲੇ ਇਨਾਮ ਦਾ ਵੇਲਾ ਆ। ਜੇ ਉਸ ਨੇ ਸਟੇਟ ਦਾ ਔਖੇ ਵੇਲੇ ਸਾਥ ਦਿੱਤਾ ਸੀ ਤਾਂ ਚਾਹੀਦਾ ਸੀ ਕਿ ਕੋਈ ਸੋਮਣੀ ਕਮੇਟੀ ਦਾ ਪ੍ਰਬੰਧ ਦਿੰਦੇ ਜਾਂ ਰਾਜਪਾਲ ਬਣਾਉਂਦੇ। ਮੁੰਡਾ ਈ ਕਿਤੇ ਸੈਟ ਕਰ ਦਿੰਦੇ। ਬਰਨਾਲੇ ਵਰਗਾ ਕਾਂਗਰਸ ਦੇ ਰਾਜ ਚ ਰਾਜਪਾਲ ਬਣਿਆ ਫਿਰਦਾ ਸੀ। ਬਾਦਲ ਨੂੰ ਪੰਜਾਬ ਲੁੱਟਣ ਦਾ ਮੌਕਾ ਦਿੰਦੇ ਰਹੇ ਆ। ਇਹ ਐਂ ਜਾਇਦਾਦ ਵੇਚਦਾ ਤੇ ਨਾ ਫਿਰਦਾ। ਮਾਨ ਤੇ ਦੋ ਕੁ ਇਲਜ਼ਾਮ ਆ। ਜੱਜ ਨੂੰ ਚਿੱਠੀ ਵਾਲਾ , ਨਿਹੰਗਾਂ ਦੇ ਮੁਕਾਬਲੇ ਵਾਲਾ ਤੇ ਇਕ ਕਾਮਰੇਡ ਲਾਉਂਦੇ ਆ। ਮਾਨ ਜਗੀਰਦਾਰ ਪਰਿਵਾਰ ਦਾ ਛਿੰਦਾ ਪੁੱਤ ਸੀ। ਉਹ ਆਪ ਮੰਨਦਾ ਆ ਕਿ ਉਹਦੇ ਖਣਵਾਦੇ ਚ ਜੇਲ ਜਾਣ ਦਾ ਡਰ ਵਡੇਰਾ ਸੀ। ਜਿੰਨੇ ਕਦੇ ਦੁੱਖ ਤਖਲੀਫ ਨਾ ਵੇਖੀ ਹੋਏ ਉਹਦਾ ਤਸ਼ੱਦਦ ਗਾੜੀ ਟਿਕਣਾ ਬਹੁਤ ਔਖਾ ਹੁੰਦਾ। ਅਮੀਰਾਂ ਦੇ ਬੱਚੇ ਆਪਾ ਵੇਖੇ ਈ ਆ ਕਿੰਨੇ ਕੁ ਮਾਰਖੋਰੇ ਹੁੰਦੇ ਆ । ਸਿਮਰਨਜੀਤ ਸਿੰਘ ਮਾਨ ਨੇ ਕਿਉਂ ਕਿਹਾ ‘ਮੈਨੂੰ ਫ਼ਖ਼ਰ ਨਹੀਂ ਕਿ ਇਹ ਮੇਰਾ ਮੁਲਕ ਹੈ’ #SimranjitSinghMann #India #SikhLeader
ਅਜਿਹੇ ਚ law abiding citizen of India ਲਿਖ ਦੇਣਾ ਕੋਈ ਜੱਗੋਂ ਤੇਹਰਵੀਂ ਗੱਲ ਨਹੀਂ ਜਾਪਦੀ। ਬਾਕੀ ਇਹ ਤੇ ਨਿਹੰਗਾਂ ਦੇ ਮੁਕਾਬਲੇ ਵਾਲੀ ਗੱਲ ਅਜੇ ਕਿੰਨੀ ਸੱਚ ਆ ਨਹੀਂ ਪਤਾ। ਉਸ ਦੇ ਕੀਤੇ ਨੂੰ ਮੰਨ ਲਈਏ ਤਾਂ ਬੰਦਾ ਗੁਨਾਹਾਂ ਦੀ ਪਿਟਾਰਾ ਹੁੰਦਾ। ਪਤਾ ਨਹੀਂ ਕਿਹੜਾ ਗੁਨਾਹ ਕਦੋ ਕਰ ਜਾਵੇ। ਉਹ ਗੁਨਾਹਗਾਰ ਮੰਨ ਲਈਏ ਫੇਰ ਵੀ ਗਦਾਰ ਨਹੀਂ ਸਾਬਤ ਹੁੰਦਾ ਤੇ ਇਸ ਤੋਂ ਬਿਹਤਰ ਕੌਮ ਕੋਲ ਵੋਟਤੰਤਰ ਦਾ ‘ਮੱਲ’ ਹੈ ਵੀ ਨਹੀਂ ਏ। ਇਹੋ ਸਭ ਚੋਂ ਬਿਹਤਰ ਦਿਖਦਾ ਏ। ਕਮੇਡੀਅਨ ਤੱਕ ਪਰਖ ਲਏ ਆ ਪਰ ਇਹਦੀ ਤਪੱਸਿਆ ਨੂੰ ਬੂਰ ਨਹੀਂ ਪਿਆ। ਹੁਣ ਉਸਦੇ ਚੰਗੇ ਪੱਖਾਂ ਤੇ ਆ ਜਾਈਏ ਤੇ ਸਿਫਤਾਂ ਦਾ ਬੋਹਲ ਲਗ ਜਾਂਦਾ। ਅੱਜ ਜਿਸ ਮਹੌਲ ਚ ਜੀਣ ਡਹੇ ਉਹ ਉਸ ਦਾ ਬਹੁਤ ਵੱਡਾ ਹਿੱਸਾ ਮਾਨ ਦੇ ਸੰਘਰਸ਼ਾਂ ਦੀ ਬਦੌਲਤ ਆ। ਜਿਹੜੀਆਂ ਜੱਜਮੈਂਟਾਂ ਦੇ ਹਵਾਲੇ ਦੇ ਕੇ ਜਿਹੜੇ ਬੋਲ ਬੋਲਣ ਜਾਂ ਨਾਹਰੇ ਮਾਰਨ ਦਾ ਹੱਕ ਲੈਂਦੇ ਆ.. ਉਹ ਬਹੁਤੀਆਂ ਜੱਜਮੈਂਟਾਂ ਮਾਨ ਤੇ ਹੋਏ ਮੁਕੱਦਮਿਆਂ ਤੋਂ ਬਾਅਦ ਮਿਲੀਆਂ ਨੇ।
ਸ਼ਹੀਦੀ ਸਮਾਗਮ ਤੇ ਦੂਰ ਕਈਆਂ ਸਿੰਘਾਂ ਦੇ ਜਨਮਦਿਨ ਮਨਾਉਣ -ਦਾ ਹੱਕ ਨਹੀਂ ਸੀ। ਨਾਂ ਲੈਣਾ ਗੁਨਾਹ ਸੀ।

CM ਮਾਨ ਵੱਲੋਂ ਸਿਮਰਨਜੀਤ ਮਾਨ ‘ਤੇ ਕਿਰਪਾਨ ਨੂੰ ਲੈ ਕੇ ਕੀਤੀ ਟਿੱਪਣੀ ਮਗਰੋਂ ਮਾਨ ਕਰਵਾਉਣਗੇ ਸ਼ਿਕਾਇਤ ਦਰਜ, ਕਿਹਾ 295 ਦਾ ਪਰਚਾ ਹੋਵੇ ਦਰਜ, ਸੁਖਬੀਰ ਬਾਦਲ ਨੂੰ ਦੇ ਗਏ ਸਲਾਹ,ਆਪਣੇ ਪਾਪਾ ਜੀ ਦੀ ਸੇਵਾ ਕਰੋ #CMBhagwantMann #SimranjitSinghMann #SukhSinghBadal #Politics

ਇਹ ਮਾਨ ਸੀ ਜਿਸ ਨੇ ਪਰਚੇ ਕਰਵਾ ਕਰਵਾ ਤਰੀਕਾਂ ਭੁਗਤ ਭੁਗਤ ਇਹ ਹੱਕ ਲੈ ਕੇ ਦਿੱਤੇ।ਕਈ ਰਾਹੁਲ ਪਿੱਛੇ ਹਾਅ ਦਾ ਨਾਅਰਾ ਮਾਰਨ ਤੋਂ ਉਸ ਨੂੰ ਕਾਂਗਰਸ ਦਾ ਹਿਮਾਇਤੀ ਕਹੀ ਜਾਂਦੇ ਆ। ਮਾਨ ਤੇ ਕਾਂਗਰਸੀ ਬੇਅੰਤੇ ਕਾਣੇ ਦੇ ਬੁੱਤ ਨੂੰ ਛਿੱਤਰਾਂ ਦਾ ਹਾਰ ਪਾਉਣ ਦਾ ਮੁਕੱਦਮਾਂ ਅਜੇ ਚਲਦਾ ਹੋਣਾ। ਜਿੰਨੂ ਜਿਆਦਾ ਖੁਰਕ ਆ ਉਹ ਬੁੱਤ ਉੱਥੇ ਈ ਲੱਗਾ ਦੁਬਾਰਾ ਪਾ ਕੇ ਦਿਖਾਅ ਦੇਵੇ। (ਮੈਂ ਵੋਟਤੰਤਰ ਦਾ ਹਿਮਾਇਤੀ ਨਹੀਂ। ਘੱਟਗਿਣਤੀਆਂ ਲਈ ਵੋਟਤੰਤਰ ਤੇ ਭਰੋਸਾ ਜਹਿਰ ਖਾਣ ਬਰਾਬਰ ਆ। ਮਾਨ ਦਾ ਜਿੱਤਣਾ ਕੁਝ ਵੀ ਸਵਾਰ ਨਹੀਂ ਸਕਦਾ ਸਿਵਾਏ ਇਸ ਤੋਂ ਕਿ ਇੱਕ ਦੋ ਪਾਰਲੀਮੈਂਟ ਚ ਤੱਤੇ ਤੱਤੇ ਭਾਸ਼ਨਾਂ ਦੀਆਂ ਵੀਡੀਓ ਤੁਹਾਡੇ ਫੋਨ ਚ ਆ ਜਾਣ। ਮੈਂ ਕਦੇ ਵੋਟ ਪਾਉਣ ਨੂੰ ਆਖਦਾ ਵੀ ਨਹੀਂ । ਲਿਖਿਆ ਉਹਨਾਂ ਲਈ ਆ ਜਿੰਨਾ ਦਾ ਵੋਟ ਦੀ ਸਿਆਸਤ ਨਾਲ ਪ੍ਰੇਮ ਆ। ਜਿੰਨਾ ਦਾ ਵੋਟ ਪਾਏ ਬਗੈਰ ਨਹੀਂ ਸਰਦਾ।) ਸਿਮਰਨਜੀਤ ਸਿੰਘ ਮਾਨ ਦਾ ਜਿੱਤਣਾ ਜਰੂਰੀ ਨਹੀਂ ਆ । ਜਰੂਰੀ ਆ ਕਿ ਪੰਜਾਬ ਆਪਣੇ ਬਸਤੀਵਾਦੀ ਰਾਜ ਖਿਲਾਫ ਉਠਣਾ। ਕਦੇ ਕੁਝ ਸੰਕੇਤਕ ਵੀ ਹੁੰਦਾ ਆ। ਇਹ ਗੱਲ ਮੂਸੇ ਆਲੇ ਝੋਟੇ ਦੇ ਪਿਉ ਨੂੰ ਪੁੱਛਿਉ। ਕਦੇ ਜਿੱਤ ਹਾਰ ਮਾਇਨਾ ਈ ਨਹੀਂ ਰੱਖਦੀ ਹੁੰਦੀ। ਕਦੇ ਸਿਰਫ ਆਪਣੇ ਪੁੱਤ ਦੇ ਕਾਤਲਾਂ ਨੂੰ ਪੱਟ ਤੇ ਥਾਪੀ ਮਾਰਕੇ ਦੱਸਣਾ ਈ ਹੁੰਦਾ ਕਿ ਅਜੇ ਅਸੀਂ ਹੈਗੇ ਆ। ਕਦੇ ਹਾਨ-ਲਾਭ ਨਾਲੋਂ ਅਣਖ ਵਿਆਹੁਣੀ ਜਿਆਦਾ ਜਰੂਰੀ ਬਣ ਜਾਂਦੀ ਆ। ਜੇ ਸਮਝ ਨਹੀਂ ਆਈ ਤਾਂ ਸਮਝੋ ਪੰਜਾਂ ਦਰਿਆਵਾਂ ਦਾ, ਇਸ ਧਰਤੀ ਦਾ ਤੁਹਾਡੇ ਲਹੂ ਵਿੱਚੋਂ ਸੀਰ ਖਤਮ ਹੋ ਗਿਆ ਆ। ਆਪਾਂ ਸਿੱਧੂ ਦੇ ਪਿਉ ਵਾਂਙ ਕੱਖੋਂ ਹੌਲੇ ਹੋਏ ਬੈਠੇ ਆ ਪਰ ਪੱਟ ਤੇ ਥਾਪੀ ਮਾਰਨੀ ਤੇ ਬਣਦੀ ਆ। ਬਾਕੀ ਬੇਗੈਰਤੀ ਵੀ ਵਾਹਵਾ ਫੈਲੀ ਆ। ਪਤਾ ਨਹੀਂ ਕਦੋਂ ਫੂਲਾ ਸਿੰਘ ਦਾ ਵਾਰਸ ਤੇਗ ਵੇਚ ਕੇ ਤੂੰਬੀ ਲੈ ਆਵੇ। ਪਰ ਉਮੀਦ ਤੇ ਦੁਨੀਆ ਖੜੀ ਆ । ਆਸ ਆ ਕਿ ਪੰਜਾਬ ਸਿੰਘ ਸਿਵੇ ਨੂੰ ਤੁਰਦਾ ਸੋਗ ਚ ਡੁੱਬਾ ਥਾਪੀ ਮਾਰੂ ਫੇਰ ਬਾਂਹ ਖੜੀ ਕਰੂ। ਸਮਾਂ ਦੱਸੂ ਕਿ ਵੱਜਦੀ ਆ ਕਿ ਨਹੀਂ।
ਸਨਦੀਪ ਸਿੰਘ ਤੇਜਾ।

ਕੀ ਸਿਮਰਨਜੀਤ ਸਿੰਘ ਮਾਨ ਨੇ ਮਰਵਾਏ ਸੀ ਕਾਮਰੇਡ ? ਕੈਮਰੇ ਅੱਗੇ ਦਿੱਤਾ ਕੱਲੀ-ਕੱਲੀ ਗੱਲ ਦਾ ਜਵਾਬ – ਸਿਮਰਨਜੀਤ ਸਿੰਘ ਮਾਨ ਦੀ ਇਹ ਪ੍ਰਾਪਤੀ ਹੈ ਕਿ ਸਾਰੀਆਂ ਪਾਰਟੀਆਂ ਉਸ ਬਾਰੇ ਮੰਦਾ ਬੋਲ ਰਹੀਆਂ। ਭਾਵ ਉਹ ਇਸ ਵਾਰ ਮੁਕਾਬਲੇ ਵਿੱਚ ਹੈ। ਪਰ ਪਾਰਟੀਆਂ ਨੂੰ ਮਾਨ ਖਿਲਾਫ ਬੋਲਦਿਆਂ ਇਸ ਗੱਲ ਬਾਰੇ ਧਿਆਨ ਰੱਖਣਾ ਚਾਹੀਦਾ ਕਿ ਕਿਤੇ ਉਹ ਮਾਨ ਖਿਲਾਫ ਬੋਲਦੇ ਬੋਲਦੇ ਸਿੱਖ ਸਿਧਾਂਤਾਂ ਬਾਰੇ ਆਪਣੀ ਕੱਚੀ ਸਮਝ ਦਾ ਮੁਜ਼ਾਹਰਾ ਨਾ ਕਰ ਦੇਣ। #ਮਹਿਕਮਾ_ਪੰਜਾਬੀ #SimranjitSinghMann #SikhLeader #Politics

ਸਿਮਰਨਜੀਤ ਸਿੰਘ ਮਾਨ ਦੀ ਕਿਰਪਾਨ ਦਾ ਸੱਚ -1984 ਚ ਅਟੈਕ ਤੋਂ ਬਾਅਦ ਆਈ ਪੀ ਐਸ ਦੀ ਨੌਕਰੀ ਛੱਡਣ ਤੇ ਸਿਮਰਨਜੀਤ ਸਿੰਘ ਮਾਨ ਨੂੰ ਸਮੇਂ ਦੀ ਹਕੂਮਤ ਵੱਲੋਂ ਚੱਕ ਲਿਆ ਗਿਆ, ਲੰਬਾ ਤਸ਼ੱਦਦ ਕੀਤਾ ਗਿਆ ਤੇ ਫਿਰ ਬਿਹਾਰ ਦੀ ਭਾਗਲਪੁਰ ਜੇਲੵ ਚ ਬੰਦ ਕਰ ਦਿੱਤਾ ਗਿਆ, ਟਕਸਾਲ ਤੇ ਸ਼ਰੋਮਣੀਂ ਅਕਾਲੀ ਦਲ ਚ ਵੱਡੇ ਵਖਰੇਵੇਂ ਆ ਚੁੱਕੇ ਸਨ। ਟਕਸਾਲ ਦੇ ਹੁਕਮਾਂ ਤੇ ਨਵੇਂ ਅਕਾਲੀ ਦਲ ਦੀ ਸਿਰਜਣਾਂ ਕੀਤੀ ਗਈ ਜਿਸਦਾ ਪਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਥਾਪਿਆ ਗਿਆ ਤੇ 1989 ਦੀ ਲੋਕ ਸਭਾ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਜਿਸ 8 ਸੀਟਾਂ ਤੇ ਅਕਾਲੀ ਦਲ ਮਾਨ ਦੇ ਬੰਦੇ ਚੋਣ ਨਿਸ਼ਾਨ ਸ਼ੇਰ ਅਤੇ ਪੰਜ ਸੀਟਾਂ ਤੇ ਪੰਥਕ ਜਥੇਬੰਦੀਆਂ ਚੋਣ ਲੜ ਰਹੀਆਂ ਸਨ। ਚੋਣ ਨਤੀਜੇ ਆਉਣ ਤੇ 9 ਸੀਟਾਂ ਪੰਥਕ ਧਿਰਾਂ ਤੇ ਮਾਨ ਅਕਾਲੀ ਦਲ ਦੀ ਝੋਲੀ ਪਈਆਂ। 9 ਸੀਟਾਂ ਚੋਂ 6 ਅਕਾਲੀ ਦਲ ਮਾਨ ਤੇ ਤਿੰਨ ਸੀਟਾਂ ਤੋਂ ਧਿਆਨ ਸਿੰਘ ਮੰਡ ਸਮੇਤ ਦੋ ਹੋਰ, ਆਜਾਦਾਨਾਂ ਤੌਰ ਤੇ ਪੰਥਕ ਧਿਰਾਂ ਵੱਲੋਂ ਜਿੱਤੇ ਸਨ। ਬਾਕੀ ਚਾਰਾ ਚੋਂ ਦੋ ਕਾਂਗਰਸ, ਇੱਕ ਬਸਪਾ, ਇੱਕ ਜਨਤਾ ਦਲ ਤੇ ਜਿੱਤਿਆ ਸੀ।ਖੈਰ ਉਸ ਵਕਤ ਖਾਲਿਸਤਾਨੀ ਧਿਰਾਂ ਦਾ ਬੋਲ ਬਾਲਾ ਬਹੁਤ ਸੀ। ਜਿੱਤਣ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ, ਧਿਆਨ ਸਿੰਘ ਮੰਡ ਤੇ ਇੰਦਰਾ ਗਾਂਧੀ ਕਤਲ ਕਾਂਡ ਵਾਲੇ ਭਾਈ ਬੇਅੰਤ ਸਿੰਘ ਦੀ ਪਤਨੀ ਬੀਬੀ ਬਿਮਲਜੀਤ ਕੌਰ ਖਾਲਸਾ ਦਮਦਮੀਂ ਟਕਸਾਲ ਦੇ ਹੈਡਕੁਆਰਟਰ ਤੇ ਬਾਬਾ ਠਾਕੁਰ ਸਿੰਘ ਹੁਰਾਂ ਨੂੰ ਮਹਿਤੇ ਮਿਲਣ ਗਏ। ਮਿਲਣੀ ਉਪਰੰਤ ਨਾਲ ਬੈਠੇ ਬਾਬੇ ਅਰੂੜ ਸਿੰਘ ਗਹਿਰੀ ( ਗੁਰੂਹਰਸਹਾਏ) ਨੇ ਬਾਬਾ ਠਾਕੁਰ ਸਿੰਘ ਨੂੰ ਆਪਣੇ ਕੋਲ ਪਿਆ ਸਿਰੀ ਸਾਹਿਬ ਚੱਕ ਫੜਾਉਂਦਿਆਂ ਕਿਹਾ ਕਿ “ਬਾਬਾ ਜੀ ਆਹ ਕੌਮ ਦਾ ਸਿਰੀ ਸਾਹਿਬ ਮਾਨ ਤੇ ਮੰਡ ਨੂੰ ਫੜਾਉ ਤੇ ਇਹ ਸਿਰੀ ਸਾਹਿਬ ਦੇ ਨਾਲ ਹੀ ਇਹ ਕੌਮ ਦੀ ਸੌਂਹ ਚੱਕਣ। ਇਹ ਕਿਸੇ ਨੂੰ ਪਤਾ ਨਹੀਂ ਸੀ ਕਿ ਪਾਰਲੀਮੈਂਟ ਚ ਸਿਰੀ ਸਾਹਿਬ ਲੈ ਕੇ ਜਾਣ ਦੀ ਮਨਾਹੀ ਹੈ। ਕੋਈ ਵੀ ਪੂਰਨ ਪਰੋੜ ਸਿਆਸੀ ਨਹੀਂ ਸੀ, ਜਿਵੇਂ ਹੁਣ ਆਮ ਆਦਮੀਂ ਵਾਲੇ 80% ਅਨਜਾਣ ਤੇ ਰਾਜਨੀਤੀ ਤੋਂ ਕੋਰੇ ਬੰਦੇ ਹਨ। ਉਸ ਵੇਲੇ ਵੀ ਜਜਬਾਤੀ ਵੋਟ ਪੈਕੇ 8 ਸੀਟਾਂ ਆਈਆਂ ਸਨ।

ਸੰਤਾਂ ਦੀ ਸ਼ਹੀਦੀ ‘ਤੇ ਮੈਂ ਜ਼ਿੰਦਗੀ ‘ਚ ਪਹਿਲੀ ਵਾਰ ਰੋਇਆ ਸੀ -ਮਾਨ ‘ਮੈਂ ਪੰਜਾਬ ਦਾ CM ਨਹੀਂ, ਖ਼ਾਲਿਸਤਾਨ ਦਾ PM ਬਣਨਾ ਚਾਹੁੰਦਾ ਹਾਂ’ ਮਾਨ ਨੂੰ ਕਿਸ ਗੱਲ ਤੋਂ ਲਗਦਾ ਹੈ ਡਰ ?

ਬਸ ਫਿਰ ਮਗਰੋਂ ਕੌਮ ਦਾ ਤੇ ਖਾਲਿਸਤਾਨੀ ਧਿਰਾਂ ਦਾ ਪਰੈਸ਼ਰ ਸੀ ਕਿ “ਜੇ ਸਿਰੀ ਸਾਹਿਬ ਬਾਹਰ ਰੱਖਕੇ ਗਏ ਤਾਂ ਆਪਣਾ ਸੋਚ ਲਿਉ ਜੇ” ਫਿਰ ਕੀ ਸੀ ਅਤਿੰਦਰਪਾਲ ਸਿੰਘ ਖਾਲਸਾ ਸਮੇਤ ਹੋਰ ਤਿੰਨ ਚਾਰ ਤਾਂ ਸੌਂਹ ਚੱਕ ਆਏ ਸੀ, ਪਰ ਮਾਨ, ਮੰਡ ਤੇ ਬੀਬੀ ਬਿਮਲਜੀਤ ਕੌਰ ਖਾਲਸਾ ਅੜ ਗਏ। ਜੇ ਨਾਂ ਅੜਦੇ ਤਾਂ ਕੌਮ ਚੋਂ ਛੇਕੇ ਜਾਣੇਂ ਸੀ।ਇਸ ਗੱਲ ਨੂੰ ਲੋਕ ਅੱਜਤੱਕ ਮੁੱਦਾ ਬਣਾਕੇ ਮਾਨ ਤੇ ਮੰਡ ਨੂੰ ਭੰਡਦੇ ਫਿਰਦੇ ਨੇ ਪਰ ਅਸਲੀਅਤ ਦਾ ਕਿਸੇ ਨੂੰ ਵੀ ਨਹੀਂ ਪਤਾ ਕਿ ਮੰਡ ਤੇ ਮਾਨ ਦੇ ਹੱਥ ਚ ਕਿਰਪਾਨ ਆਈ ਕਿਵੇਂ ਜਾਂ ਕਿਸ ਨੇ ਫੜਾਈ ਸੀ ਤੇ ਇਸਦੇ ਮਗਰ ਕਾਰਨ ਕੀ ਸਨ। ਇਹਦੇ ਚ ਕਿਰਪਾਨ ਫੜਾਕੇ ਤੋਰਨ ਆਲੇ ਬੰਦੇ ਤਾਂ ਪਰਦੇ ਪਿੱਛੇ ਰਹਿ ਗਏ। ਪਰ ਮਾਨ ਤੇ ਮੰਡ ਹਮੇਸ਼ਾ ਲੀ ਲੋਕਾਂ ਦੀ ਨਿਗਾਹ ਚ ਦਾਗੀ ਬਣ ਗਏ। ਜਦ ਕਿ ਅਸਲ ਚ ਉਹਨਾਂ ਦਾ ਕੋਈ ਦੋਸ਼ ਈ ਨਹੀਂ ਸੀ। ਉਹਨਾਂ ਦੀ ਤਾਂ ਸੱਪ ਦੇ ਮੂੰਹ ਚ ਕੋਹੜ ਕਿਰਲੀ ਵਾਲੀ ਗੱਲ ਸੀ, ਜੇ ਕਿਰਪਾਨ ਛੱਡਕੇ ਸੌਂਹ ਚੱਕਦੇ ਸੀ ਤਾਂ ਕੌਮ ਦੇ ਮੂੰਹੋਂ ਲਹਿੰਦੇ ਸੀ, ਜੇ ਨਹੀਂ ਚੱਕੀ ਤਾਂ ਕੌਮ ਦਾ ਵੱਡਾ ਨੁਕਸਾਨ ਕਰਾ ਬੈਠੇ ਤੇ ਸਿਆਸੀ ਤੌਰ ਤੇ ਸਾਰੀ ਉਮਰ ਲਈ ਗੋਤਾ ਖਾ ਗਏ। ਸਰਦਾਰ ਸਿਮਰਨਜੀਤ ਸਿੰਘ ਮਾਨ ਤਾਂ 1999 ਚ ਦੁਬਾਰਾ ਚੋਣ ਜਿੱਤ ਬਹੁਤ ਹੱਦ ਤੱਕ ਆਪਣਾ ਸਿਆਸੀ ਗਰਾਫ ਕਾਇਮ ਰੱਖ ਗਿਆ, ਪਰ ਧਿਆਨ ਸਿੰਘ ਮੰਡ ਦੀ ਸਿਆਸੀ ਗੱਡੀ ਮੁੜ ਲੀਹ ਤੇ ਨਹੀਂ ਚੜੀ ਤੇ ਤੀਜੀ ਬੀਬੀ ਬਿਮਲਜੀਤ ਕੌਰ ਖਾਲਸਾ ਸਰੀਰਕ ਤੌਰ ਤੇ ਹੀ ਦੁਨੀਆਂ ਤੇ ਨਹੀਂ ਰਹੀ।1999 ਤੋਂ 2004 ਤੱਕ ਸਰਦਾਰ ਮਾਨ ਪਾਰਲੀਮੈਂਟ ਦੇ ਬੈਸਟ ਪਾਰਲੀਮੈਂਟੇਰੀਅਨ ਵੀ ਰਹੇ। ਜਿੱਥੇ ਮਾਨ ਤੇ ਸਿੱਖ ਕੌਮ ਦੇ ਕੌਮੀ ਮੁੱਦੇ ਉਠਾਏ ਓਥੇ, ਪੰਜਾਬੀ, ਪੰਜਾਬ, ਪੰਜਾਬੀਅਤ, ਕਸ਼ਮੀਰ ਚੋਂ ਕਸ਼ਮੀਰੀ ਪੰਡਤਾਂ ਦੇ ਉਜਾੜੇ, ਮੁਸਲਿਮਾਂ ਦੀ ਕਤਲੋਗਾਰਤ ਦੇ ਮੁੱਦਿਆਂ ਤੇ ਅਹਿਮ ਬਹਿਸਾਂ ਚ ਹਿੱਸਾ ਲਿਆ ਓਥੇ ਐਸ ਵਾਈ ਐਲ ਦੇ ਮੁੱਦੇ ਤੇ ਦੋ ਵਾਹਿਦ ਪਾਰਲੀਮੈਂਟੇਰਿਅਨਾਂ ਚੋਂ ਇੱਕ ਸਨ ਜੋ ਪਹਿਲੀ ਵਾਰ ਪਾਰਲੀਮੈਂਟ ਚ ਧਰਨੇਂ ਤੇ ਬੈਠੇ ਸਨ, ਉਹ ਇੱਕ ਸਰਦਾਰ ਮਾਨ ਤੇ ਦੂਜਾ ਆਵਾਜ ਏ ਪੰਜਾਬ ਸਰਦਾਰ ਜਗਮੀਤ ਸਿੰਘ ਬਰਾੜ ਸੀ।ਸੋ ਜਿਹੜੇ ਵੀਰਾਂ ਨੂੰ ਸਰਦਾਰ ਮਾਨ ਦੇ ਕਿਰਪਾਨ ਵਾਲੇ ਮਸਲੇ ਦੀ ਅਸਲੀਅਤ ਦਾ ਕੋਈ ਪਤਾ ਨੀ ਉਹ ਕੌਮੀਂ ਜਰਨੈਲ ਨੂੰ ਐਂਵੇਂ ਪਾਣੀ ਪੀ ਪੀ ਨਾਂ ਭੰਡੋ, ਸਰਦਾਰ ਮਾਨ ਟਾਡਾ ਪੋਟਾ ਵਰਗੇ, ਅਹਿਮ ਮੁਕੱਦਮਿਆਂ ਚ ਭਾਰਤ ਦੀਆਂ ਸਭ ਤੋਂ ਖਤਰਨਾਕ ਜੇਹਲਾਂ ਚ ਬੰਦ ਰਹੇ ਨੇ। ਜਦ ਕਿ ਦੂਜੇ ਪਾਸੇ ਪੰਜਾਬ ਦੇ ਆਪਣੇ ਆਪ ਨੂੰ ਪੰਥਕ ਆਗੂ ਕਹਾਉਣ ਵਾਲੇ 107/151 ਦੇ ਕਲੰਦਰਿਆਂ ਤਹਿਤ ਕੱਟੀਆਂ ਜੇਹਲਾਂ ਨੂੰ ਹੀ ਵਧਾ ਚੜਾ ਕੇ ਦੱਸਦੇ ਰਹਿੰਦੇ ਹਨ। ਕਦੇ ਸਰਦਾਰ ਮਾਨ ਨੇ ਕਿਹੜੇ ਮੁਕੱਦਮਿਆਂ ਤਹਿਤ ਜੇਹਲ ਕੱਟੀ ਤੇ ਹੋਰ ਸਿੱਖ ਆਗੂਆਂ ਨੇ ਕਿਹੜੇ ਮੁਕੱਦਮਿਆਂ ਤਹਿਤ ਜੇਹਲ ਕੱਟੀ ਆਰ ਟੀ ਆਈ ਪਾਕੇ ਪਤਾ ਕਰੋ, ਸਾਰਾ ਸੱਚ ਰਿਕਾਰਡ ਸਹਿਤ ਤੁਹਾਡੇ ਕੋਲ ਹੋਏਗਾ। ਸੋ ਆਉ ਇਸ ਬੁੱਢੇ ਕੌਮੀਂ ਜਰਨੈਲ ਨੂੰ ਭੰਡਣ ਦੀ ਬਜਾਏ ਉਸਦਾ ਸਾਥ ਦੇਈਏ ਤੇ ਇੱਕ ਵਾਰ ਫਿਰ ਇਸ ਕੌਮੀਂ ਜਰਨੈਲ ਨੂੰ ਪਾਰਲੀਮੈਂਟ ਭੇਜੀਏ। Simarjit Singh Sandhu +919551100002