ਕਰੂਜ਼ ਜਹਾਜ਼ ਡਰੱਗ ਪਾਰਟੀ : ਸ਼ਾਹਰੁਖ਼ ਖਾਨ ਦਾ ਬੇਟਾ ਆਰੀਅਨ ਹਿਰਾਸਤ ‘ਚ, ਨ ਸ਼ੇ ਦਾ ਸੇਵਨ ਕਰਨ ਦੀ ਕਬੂਲੀ ਗੱਲ – ਮੀਡੀਆ ਰਿਪੋਰਟਾਂ

ਨਾਰਕੋਟਿਕਸ ਕੰਟਰੋਲ ਬਿਓਰੋ (ਐਨ.ਸੀ.ਬੀ.) ਨੇ ਮੁੰਬਈ ਤੋਂ ਗੋਆ ਜਾ ਰਹੇ ਇਕ ਕਰੂਜ਼ ‘ਤੇ ਸਨਿੱਚਰਵਾਰ ਨੂੰ ਛਾਪਾ ਮਾਰ ਕੇ ਪਾਰਟੀ ਕਰਦੇ ਹੋਏ 12 ਲੋਕਾਂ ਨੂੰ ਹਿਰਾਸਤ ਵਿਚ ਲਿਆ। ਜਿਸ ਵਿਚ 9 ਲੜਕੇ ਤੇ 3 ਲੜਕੀਆਂ ਸਨ। ਇਨ੍ਹਾਂ ਫੜੇ ਗਏ ਲੋਕਾਂ ਵਿਚ ਸਭ ਤੋਂ ਵੱਡਾ ਨਾਂਅ ਸ਼ਾਹਰੁਖ਼ ਖਾਨ ਦੇ ਬੇਟੇ ਆਰੀਅਨ ਖਾਨ ਦਾ ਆ ਰਿਹਾ ਹੈ।

ਜਿਸ ਤੋਂ ਪੁੱਛਗਿੱਛ ਹੋ ਰਹੀ ਹੈ। ਮੀਡੀਆ ਰਿਪੋਰਟਾਂ ਤਹਿਤ ਐਨ.ਸੀ.ਬੀ. ਸੂਤਰਾਂ ਨੇ ਕਿਹਾ ਹੈ ਕਿ ਆਰੀਅਨ ਖਾਨ ਨੇ ਮੰਨਿਆ ਹੈ ਕਿ ਉਹ ਇਸ ਪਾਰਟੀ ਵਿਚ ਸ਼ਾਮਲ ਸੀ ਤੇ ਉਸ ਕੋਲੋਂ ਗ਼ਲਤੀ ਹੋਈ ਹੈ। ਇਸ ਦੇ ਨਾਲ ਹੀ ਉਸ ਨੇ ਸ਼ੌਕੀਆ ਤੌਰ ‘ਤੇ ਡ ਰੱ ਗ ਜ਼ ਦਾ ਸੇਵਨ ਕੀਤਾ। ਇਸ ਮੁੱਦੇ ‘ਤੇ ਸ਼ਾਹਰੁਖ਼ ਖਾਨ ਵਲੋਂ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ ਤੇ ਉਨ੍ਹਾਂ ਵਲੋਂ ਮਸ਼ਹੂਰ ਵਕੀਲ ਸਤੀਸ਼ ਮਾਨਸ਼ਿੰਦੇ ਨਾਲ ਸੰਪਰਕ ਕੀਤਾ ਗਿਆ ਹੈ।

ਕਰੂਜ਼ ਡ ਰੱ ਗ ਪਾਰਟੀ: ਹੱਥੀਂ ਚੜ੍ਹਿਆ ਸ਼ਾਹਰੁਖ ਦਾ ਬੇਟਾ ਆਰਯਨ

ਮੁੰਬਈ- ਮੁੰਬਈ ਤੋਂ ਗੋਆ ਜਾ ਰਹੇ ਇਕ ਲਗਜ਼ਰੀ ਕਰੂਜ਼ ‘ਚ ਡ ਰੱ ਗ ਪਾਰਟੀ ਹੋ ਰਹੀ ਸੀ ਜਿਸ ‘ਤੇ ਅਚਾਨਕ ਐੱਨ.ਸੀ.ਬੀ ਦੀ ਟੀਮ ਨੇ ਰੇਡ ਮਾਰ ਦਿੱਤੀ। ਪਾਰਟੀ ‘ਚ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰਯਨ ਦਾ ਨਾਂ ਵੀ ਸਾਹਮਣੇ ਆਇਆ ਹੈ। ਉਸ ਤੋਂ ਐੱਨ.ਸੀ.ਬੀ. ਦੀ ਟੀਮ ਪੁੱਛਗਿੱਛ ਕਰ ਰਹੀ ਹੈ। ਜਦੋਂਕਿ 10 ਹੋਰ ਲੋਕਾਂ ਨੂੰ ਇਸ ਕੇਸ ‘ਚ ਗ੍ਰਿਫਤਾਰ ਕਰ ਲਿਆ ਹੈ। ਐੱਨ.ਸੀ.ਬੀ. ਮੁੰਬਈ ਦੇ ਜੋਨਲ ਡਾਇਰੈਕਟਰ ਸਮੀਰ ਵਾਨਖੇਡੇ ਨੇ ਆਰਯਨ ਤੋਂ ਪੁੱਛਗਿੱਛ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਨ੍ਹਾਂ ‘ਚ ਸ਼ਾਹਰੁਖ ਖਾਨ ਦਾ ਪੁੱਤਰ ਆਰਯਨ ਵੀ ਸ਼ਾਮਲ ਹੈ। ਵਾਨਖੇਡੇ ਨੇ ਇਹ ਵੀ ਦੱਸਿਆ ਕਿ ਹਾਲੇ ਤੱਕ ਆਰਯਨ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਸ਼ਨੀਵਾਰ ਨੂੰ ਮੁੰਬਈ ਦੇ ਮੈਰੀਟਾਈਮ ਵਿਚ ਕਰੂਜ਼ ‘ਤੇ ਜਾ ਰਹੀ ਡ ਰੱ ਗ ਪਾਰਟੀ’ ਤੇ ਵੱਡੀ ਕਾਰਵਾਈ ਕਰਦਿਆਂ, ਐਨਸੀਬੀ ਨੇ ਵੱਡੀ ਮਾਤਰਾ ਵਿਚ ਨ ਸ਼ੀ ਲੇ ਪਦਾਰਥ ਜ਼ਬਤ ਕੀਤੇ ਅਤੇ 10 ਲੋਕਾਂ ਨੂੰ ਹਿਰਾਸਤ ਵਿਚ ਲਿਆ।

ਖਬਰਾਂ ਅਨੁਸਾਰ ਇਹ ਜਹਾਜ਼ ਮੁੰਬਈ ਤੋਂ ਗੋਆ ਜਾ ਰਿਹਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਵਿੱਚੋਂ ਦੋ ਹਰਿਆਣਾ ਅਤੇ ਦਿੱਲੀ ਦੇ ਨ ਸ਼ਾ ਤ ਸ ਕ ਰ ਹਨ। ਇੰਨਾ ਹੀ ਨਹੀਂ ਇਸ ਪਾਰਟੀ ਵਿਚ ਐਂਟਰੀ ਲਈ ਹਰ ਵਿਅਕਤੀ ਨੇ 80 ਹਜ਼ਾਰ ਰੁਪਏ ਤੋਂ ਵੱਧ ਦੀ ਫੀਸ ਵੀ ਅਦਾ ਕੀਤੀ ਸੀ।

ਇੱਕ ਠੋਸ ਸੂਚਨਾ ਮਿਲਣ ਤੋਂ ਬਾਅਦ, ਮੁੰਬਈ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਅਤੇ ਹੋਰ ਐਨਸੀਬੀ ਅਧਿਕਾਰੀ ਆਮ ਯਾਤਰੀਆਂ ਦੇ ਰੂਪ ਵਿਚ ਜਹਾਜ਼ ਵਿਚ ਸਵਾਰ ਹੋਏ, ਜਿਵੇਂ ਹੀ ਜਹਾਜ਼ ਮੁੰਬਈ ਛੱਡਣ ਤੋਂ ਬਾਅਦ ਸਮੁੰਦਰ ਦੇ ਵਿਚਕਾਰ ਪਹੁੰਚਿਆ, ਡ ਰੱ ਗ ਪਾਰਟੀ ਸ਼ੁਰੂ ਹੋਈ। ਇਸ ਤੋਂ ਬਾਅਦ ਐਨਸੀਬੀ ਦੇ ਅਧਿਕਾਰੀ ਹਰਕਤ ਵਿਚ ਆਏ ਅਤੇ ਛਾਪੇਮਾਰੀ ਕੀਤੀ।

ਇਹ ਛਾ ਪੇ ਮਾ ਰੀ ਸੱਤ ਘੰਟੇ ਤੱਕ ਜਾਰੀ ਰਹੀ। ਮੰਨਿਆ ਜਾ ਰਿਹਾ ਹੈ ਕਿ ਇਸ ਪਾਰਟੀ ਦੇ ਪਿੱਛੇ ਦਿੱਲੀ ਦੀ ਕੰਪਨੀ ਦਾ ਹੱਥ ਸੀ।