ਅਦਾਲਤ ਨੇ ਤਿੰਨਾਂ ਨੂੰ 14 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ -ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਦੋ ਸ਼ਾਰਪ ਸ਼ੂਟਰਾਂ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਪ੍ਰਿਆਵਰਤ ਉਰਫ਼ ਫੌਜੀ (26) ਵਾਸੀ ਸੋਨੀਪਤ, ਕਸ਼ਿਸ਼ (24) ਵਾਸੀ ਜ਼ਿਲ੍ਹਾ ਝੱਜਰ ਅਤੇ ਕੇਸ਼ਵ ਕੁਮਾਰ (29) ਵਾਸੀ ਬਠਿੰਡਾ (ਪੰਜਾਬ) ਵਜੋਂ ਹੋਈ ਹੈ। ਦਿੱਲੀ ਦੀ ਇੱਕ ਅਦਾਲਤ ਨੇ ਤਿੰਨਾਂ ਨੂੰ 14 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਨ੍ਹਾਂ ਤਿੰਨਾਂ ਨੂੰ ਗੁਜਰਾਤ ਦੇ ਕੱਛ ਵਿੱਚੋਂ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੇ ਮੁਖੀ ਐੱਚਜੀਐੱਸ ਧਾਲੀਵਾਲ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਅੱਠ ਗਰਨੇਡ, ਨੌਂ ਇਲੈਕਟ੍ਰਿਕ ਡੈਟੋਨੇਟਰ, ਤਿੰਨ ਪਿਸਤੌਲ ਅਤੇ ਇੱਕ ਅਸਾਲਟ ਰਾਈਫਲ ਬਰਾਮਦ ਕੀਤੀ ਗਈ ਹੈ।

ਮੂਸੇਵਾਲੇ ਨੂੰ ਆਹ ਖਤਰਨਾਕ ਬੰਬਾਂ ਨਾਲ ਉਡਾਉਣ ਦੀ ਤਿਆਰੀ ‘ਚ ਸੀ ਸ਼ੂਟਰ ! ਗ੍ਰਿਫਤਾਰ ਹੋਏ ਕਾਤਲਾਂ ਕੋਲੋਂ ਮਿਲੇ ਦੇਖੋ ਕਿੰਨੇ ਖਤਰਨਾਕ ਹਥਿਆਰ ! #SidhuMooseWala #DelhiPolice #Arrested #LawrenceBishnoi #GoldyBrar #Mansa

Diljit Dosanjh ਨੇ ਸਟੇਜ਼ ‘ਤੇ ਸਿੱਧੂ ਮੂਸੇਵਾਲਾ,ਦੀਪ ਸਿੱਧੂ ਤੇ ਨੰਗਲ ਅੰਬੀਆਂ ਨੂੰ ਕੀਤਾ ਯਾਦ – ਪੰਜਾਬ ਦੇ ਤਿੰਨੋਂ ਦੀਪਾਂ ਨੂੰ ਯਾਦ ਕਰ ਭਾਵੁਕ ਹੋਏ ਦਿਲਜੀਤ ! #DiljitDosanjh #SidhuMooseWala #DeepSidhu #SandeepNangalAmbia #LIveStage Diljit Dosanjh

ਮੂਸੇਵਾਲੇ ‘ਤੇ ਕਿਸ ਨੇ ਚਲਾਈ ਸੀ AK-47 ? ਕਿਸ ਨੇ ਕੀਤੀ ਸੀ ਕਤਲ ਦੀ ਪਲਾਨਿੰਗ ? ਮੂਸੇਵਾਲੇ ਦੇ ਕਾਤਲਾਂ ਨੇ ਕੀਤੇ ਵੱਡੇ ਖੁਲਾਸੇ ! #SidhuMoosewala #DelhiPolice #PressConference #LawrenceBishnoi #GoldyBrar #PunjabPolice

ਮੂਸੇਵਾਲਾ ਦੇ ਕਤਲਾਂ ਤੋਂ ਪੁਲਿਸ ਨੇ ਗ੍ਰਨੇਡ ਕੀਤੇ ਬਰਾਮਦ .. ‘ਜੇ ਨਾ AK47 ਨਾਲ ਨਾ ਹੁੰਦੀ ਮੌਤ ਤਾਂ ਅਸੀਂ ਗ੍ਰਨੇਡ ਨਾਲ ਕਰਨਾ ਸੀ ਹਮਲਾ !’ #SidhuMoosewala #DelhiPolice #Accused #Arrested #LawrenceBishnoi #GoldyBrar #PunjabPolice ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ’ਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਤਿੰਨ ਗ੍ਰਿਫ਼ਤਾਰੀਆਂ ਕੀਤੀਆਂ। ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਵਿੱਚੋਂ ਦੋ ਸ਼ੂਟਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਨੇ ਮੂਸੇਵਾਲਾ ਦੀ ਗੱਡੀ ਘੇਰ ਕੇ ਫਾਇਰਿੰਗ ਕੀਤੀ ਸੀ ਅਤੇ ਇਨ੍ਹਾਂ ਦੀ ਮਦਦ ਕਰਨ ਵਾਲੇ ਸ਼ਖਸ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ਗੁਜਰਾਤ ਦੇ ਮੁੰਦਰਾ ਤੋਂ ਹੋਈ ਹੈ।

ਪੰਜਾਬੀ ਦੇ ਕੌਮਾਂਤਰੀ ਪੱਧਰ ਦੇ ਪੌਪ ਸਟਾਰ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਜਵਾਹਰਕੇ ਪਿੰਡ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਜਿੰਨੇ ਮਸ਼ਹੂਰ ਸਨ ਉਨੇ ਹੀ ਆਪਣੀ ਗਾਇਕੀ ਤੇ ਬਿਆਨਾਂ ਕਾਰਨ ਵਿਵਾਦਾਂ ’ਚ ਵੀ ਘਿਰੇ ਰਹਿੰਦੇ ਸਨ। ਕਤਲ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਐਸਆਈਟੀ ਬਣਾਈ ਗਈ। ਪੰਜਾਬ ਪੁਲਿਸ ਨੇ ਉਨ੍ਹਾਂ ਦੇ ਦਿਨ-ਦਿਹਾੜੇ ਕਤਲ ਨੂੰ ਗੈਂਗਵਾਰ ਨਾਲ ਜੋੜਿਆ ਹੈ।