ਸਿੱਧੂ ਮੂਸੇਵਾਲਾ ਦੇ ਕਾਤਲ ਫੜਨ ਵਾਲੇ ਵੱਡੇ Police ਅਫ਼ਸਰ ਦਾ ਵੱਡਾ ਇੰਟਰਵਿਊ,ਕੀਤੇ ਹੈਰਾਨੀਜਨਕ ਖੁਲਾਸੇ Lawrence ਤੇ ਗੋਲਡੀ ਬਰਾੜ ਨੇ ਕਿੰਝ ਕਰਵਾਇਆ ਕਤਲ? AK 47 ਨਾ ਚੱਲਦੀ ਤਾਂ ਹੈਂਡ ਗ੍ਰਨੇਡ ਨਾਲ ਉਡਾਉਣ ਦਾ ਰੱਖਿਆ ਸੀ ਪਲਾਨ B ਸਲਮਾਨ ਖਾਨ ਕਿੰਝ ਬਚਿਆ Hit list ‘ਤੇ ਸੀ ਕਰਨ ਜੌਹਰ ਕੀ ਸਿੱਧੂ ਦੇ ਕਤਲ ਪਿੱਛੇ ਸਿਆਸੀ ਲੀਡਰ ? ਗੈਂਗਸਟਰਾਂ ਦਾ ਪਾਕਿਸਤਾਨ ਕੁਨੈਕਸ਼ਨ ਕੀ ? “ਗ੍ਰੇਟ DEBATE” ਚ ਯਾਦਵਿੰਦਰ ਦੀ ਸਪੈਸ਼ਲ CP ਦਿੱਲੀ HGS ਧਾਲੀਵਾਲ ਨਾਲ ਖ਼ਾਸ ਗੱਲਬਾਤ Live #BollywoodActor #Interview

ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੀ ਜਾਂਚ ਦੀ ਲੜੀ ਤਹਿਤ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਗਏ ਗੈਂਗਸਟਰ ਮੰਨਾ ਨੇ ਕਈ ਅਹਿਮ ਖੁਲਾਸੇ ਕੀਤੇ ਹਨ | ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਮਨਪ੍ਰੀਤ ਮੰਨਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਸਿੱਧੂ ਮੂਸੇਵਾਲਾ ਹੱਤਿਆ ਕਾਂਡ ‘ਚ ਨਾਮਜ਼ਦ ਮੁਲਜ਼ਮ ਭਾਊ ਨੇ ਜਗਰੂਪ ਸਿੰਘ ਰੂਪ ਨੂੰ ਕੋਟਕਪੁਰਾ ਹਾਈਵੇਅ ਕੋਲ ਬਣੇ ਗ੍ਰੀਨ ਢਾਬੇ ‘ਤੇ ਮਿਲ ਕੇ ਕਰੋਲਾ ਗੱਡੀ ਸੌਂਪੀ ਸੀ ਅਤੇ ਗੈਂਗਸਟਰ ਸਰਾਜ ਮਿੰਟੂ ਨਾਲ ਮਿਲ ਕੇ ਇਸ ਹੱਤਿਆ ਦੀ ਸਾਜਿਸ਼ ਰਚੀ ਗਈ ਸੀ ਅਤੇ ਬਾਹਰੋਂ ਆ ਰਹੇ ਸ਼ਾਰਪ ਸ਼ੂਟਰਾਂ ਨੂੰ ਕਾਰ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਸੀ | ਸੂਤਰਾਂ ਅਨੁਸਾਰ ਇਸ ਹੱਤਿਆ ਕਾਂਡ ਲਈ ਹੀ ਸਰਾਜ ਮਿੰਟੂ ਨੇ ਪਹਿਲੀ ਵਾਰ ਗੋਲਡੀ ਬਰਾੜ ਦੀ ਭਾਊ ਨਾਲ ਗੱਲ ਕਰਵਾਈ ਸੀ ਅਤੇ ਗੋਲਡੀ ਬਰਾੜ ਨੇ ਭਾਊ ਨੂੰ ਕਿਹਾ ਸੀ ਕਿ ਸ਼ਾਰਪ ਸ਼ੂਟਰ ਆ ਰਹੇ ਹਨ ਅਤੇ ਇਨ੍ਹਾਂ ਨੂੰ ਇਕ ਗੱਡੀ ਮੁਹੱਈਆ ਕਰਵਾਈ ਜਾਵੇ | ਇਸ ਤੋਂ ਇਲਾਵਾ ਗੈਂਗਸਟਰ ਗੋਲਡੀ ਬਰਾੜ ਨੇ ਭਾਊ ਨੂੰ ਇਹ ਵੀ ਕਿਹਾ ਸੀ ਕਿ ਇਕ ਗੱਡੀ ਹਰਿਆਣਾ ਤੋਂ ਆ ਰਹੀ ਹੈ | ਇਹ ਵੀ ਸਾਹਮਣੇ ਆਇਆ ਹੈ ਕਿ ਸਰਾਜ ਮਿੰਟੂ ਗੈਂਗਸਟਰ ਗੋਲਡੀ ਬਰਾੜ, ਜੋ ਕਿ ਕੈਨੇਡਾ ‘ਚ ਰਹਿੰਦਾ ਹੈ, ਨਾਲ ਪੂਰੀ ਤਰ੍ਹਾਂ ਨਾਲ ਸੰਪਰਕ ਵਿਚ ਸੀ | ਸੂਤਰਾਂ ਅਨੁਸਾਰ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਕੇਕੜਾ ਦੀ ਮਾਸੀ, ਜੋ ਕਿ ਮਾਨਸਾ ਦੇ ਇਕ ਪਿੰਡ ਦੀ ਰਹਿਣ ਵਾਲੀ ਹੈ, ਦੇ ਘਰ ਸ਼ਾਰਪ ਸ਼ੂਟਰ ਇਕ ਵਾਰ ਰੁਕੇ ਸਨ | ਸੂਤਰਾਂ ਮੁਤਾਬਕ ਮੂਸੇਵਾਲਾ ਦੀ ਹੱਤਿਆ ਕਰਨ ਲਈ ਜੋ ਹਥਿਆਰ ਵਰਤੇ ਗਏ ਹਨ, ਉਹ ਸਾਰੇ ਫ਼ੌਜੀ ਲੈ ਕੇ ਆਇਆ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸ਼ਾਰਪ ਸ਼ੂਟਰਾਂ ਨੇ ਇਹ ਸਾਰੇ ਹਥਿਆਰ ਹਿਸਾਰ ਵਿਚ ਕਿਸੇ ਥਾਂ ‘ਤੇ ਛਿਪਾ ਦਿੱਤੇ ਸਨ | ਸੂਤਰਾਂ ਅਨੁਸਾਰ ਗੈਂਗਸਟਰ ਮੰਨਾ ਅਤੇ ਸਰਾਜ ਮਿੰਟੂ ਜਦੋਂ ਫਿਰੋਜ਼ਪੁਰ ਜੇਲ੍ਹ ਵਿਚ ਬੰਦ ਸਨ ਤਾਂ ਉਸ ਸਮੇਂ ਇਸ ਹੱਤਿਆ ਕਾਂਡ ਸੰਬੰਧੀ ਸਾਜਿਸ਼ ਰਚੀ ਗਈ ਸੀ | ਉਧਰ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਸਾਰੇ ਸ਼ਾਰਪ ਸ਼ੂਟਰ ਇਕ ਦੂਜੇ ਨੂੰ ਨਹੀਂ ਜਾਣਦੇ ਸਨ ਅਤੇ ਸਿਰਫ ਫ਼ੌਜੀ ਹੀ ਉਨ੍ਹਾਂ ਦੇ ਨਾਂਅ ਜਾਣਦਾ ਸੀ ਤੇ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ | ਦੂਜੇ ਪਾਸੇ ਮਾਨਸਾ ਪੁਲਿਸ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਦੀ ਅਦਾਲਤ ‘ਚ ਪੇਸ਼ ਕਰਨ ਲਈ ਇਥੋਂ ਰਵਾਨਾ ਹੋਈ |


ਗੈਂਗਸਟਰ ਗੋਲਡੀ ਬਰਾੜ ਨੇ ਬੈਰੋਪੁਰ-ਭਾਗੋਮਾਜਰਾ ਦੇ ਟੂਰਨਾਮੈਂਟ ‘ਤੇ ਸਿੱਧੂ ਮੂਸੇਵਾਲਾ ਨੂੰ ਜਾਣ ਤੋਂ ਕੀਤਾ ਸੀ ਮਨ੍ਹਾਂ
ਸੂਤਰਾਂ ਅਨੁਸਾਰ ਮੁਹਾਲੀ ਦੇ ਬਿਲਕੁੱਲ ਨਾਲ ਲੱਗਦੇ ਪਿੰਡ ਬੈਰੋਪੁਰ-ਭਾਗੋਮਾਜਰਾ ਵਿਖੇ ਮਾਰਚ 2020 ਵਿਚ ਹੋਏ ਕਬੱਡੀ ਟੂਰਨਾਮੈਂਟ ਦੌਰਾਨ ਪ੍ਰਬੰਧਕਾਂ ਵਲੋਂ ਸਿੱਧੂ ਮੂਸੇਵਾਲਾ ਦਾ 5911 ਟਰੈਕਟਰ ਨਾਲ ਸਨਮਾਨ ਕਰਨ ਦਾ ਐਲਾਨ ਕੀਤਾ ਗਿਆ ਸੀ | ਇਸ ਐਲਾਨ ਤੋਂ ਬਾਅਦ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਪਹਿਲੀ ਵਾਰ ਮੂਸੇਵਾਲਾ ਨੂੰ ਫੋਨ ਕਰਕੇ ਇਸ ਟੂਰਨਾਮੈਂਟ ‘ਤੇ ਨਾ ਜਾਣ ਦੀ ਗੱਲ ਆਖੀ ਸੀ ਪਰ ਇਸ ਦੇ ਬਾਵਜੂਦ ਵੀ ਸਿੱਧੂ ਮੂਸੇਵਾਲਾ ਇਸ ਟੂਰਨਾਮੈਂਟ ‘ਤੇ ਗਿਆ ਤੇ ਉਸ ਨੂੰ ਪ੍ਰਬੰਧਕਾਂ ਨੇ 5911 ਟਰੈਕਟਰ ਨਾਲ ਸਨਮਾਨ ਕੀਤਾ ਗਿਆ, ਜੋ ਕਿ ਅੱਜ ਵੀ ਉਸ ਦੇ ਘਰ ਖੜ੍ਹਾ ਹੈ | ਜ਼ਿਕਰਯੋਗ ਹੈ ਕਿ ਇਹ ਉਹੀ 5911 ਟਰੈਕਟਰ ਹੈ, ਜਿਸ ‘ਤੇ ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਕੱਢੀ ਗਈ ਸੀ | ਇਥੇ ਦੱਸਣਾ ਬਣਦਾ ਹੈ ਕਿ ਇਸ ਟੂਰਨਾਮੈਂਟ ਤੋਂ ਸਿੱਧੂ ਮੂਸੇਵਾਲਾ ਤੇ ਗੈਂਗਸਟਰ ਗੋਲਡੀ ਬਰਾੜ ਦੀ ਆਪਸੀ ਤਕਰਾਰ ਦੀ ਸ਼ੁਰੂਆਤ ਹੋਈ ਸੀ |

ਹਥਿਆਰ ਡਰੋਨ ਰਾਹੀਂ ਪਾਕਿ ਤੋਂ ਆਏ
ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ‘ਚ ਇਕ ਨਿਊਜ਼ ਏਜੰਸੀ ਵਲੋਂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੀ ਹੱਤਿਆ ‘ਚ ਜਿਹੜੇ ਹਥਿਆਰ ਵਰਤੇ ਗਏ ਸਨ, ਉਹ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਪਹੁੰਚੇ ਸਨ | ਉਧਰ ਅਜੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਵਲੋਂ ਇਨ੍ਹਾਂ ਹਥਿਆਰਾਂ ਦਾ ਪਾਕਿਸਤਾਨ ਤੋਂ ਆਉਣ ਬਾਰੇ ਪੁਸ਼ਟੀ ਨਹੀਂ ਕੀਤੀ ਗਈ |

ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਵਲੋਂ ਬੀਤੇ ਕੱਲ੍ਹ 2 ਸ਼ੂਟਰਾਂ ਅਤੇ ਕਾਰ ਰਾਹੀਂ ਭਜਾਉਣ ‘ਚ ਮਦਦ ਕਰਨ ਵਾਲੇ 1 ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਇਹ ਖੁਲਾਸਾ ਕੀਤਾ ਗਿਆ ਸੀ ਕਿ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ 6 ਵਿਅਕਤੀਆਂ ਨੇ ਕੀਤੀ ਸੀ | ਪੰਜਾਬ ਪੁਲਿਸ ਬਾਕੀ ਰਹਿੰਦੇ 4 ਕਥਿਤ ਹਤਿਆਰਿਆਂ ਨੂੰ ਦਬੋਚਣ ਲਈ ਯਤਨਸ਼ੀਲ ਹੈ | ਦਿੱਲੀ ਪੁਲਿਸ ਦੀ ਉਕਤ ਕਾਰਵਾਈ ਕਰਕੇ ਪੰਜਾਬ ਪੁਲਿਸ ਦਬਾਅ ਤੇ ਸਵਾਲਾਂ ਦੇ ਘੇਰੇ ‘ਚ ਆ ਗਈ ਹੈ ਅਤੇ ਉਹ ਇਸ ਤੋਂ ਬਚਣ ਲਈ 2 ਨਿਸ਼ਾਨੇਬਾਜ਼ਾਂ (ਸ਼ਾਰਪ ਸ਼ੂਟਰਾਂ) ਜਗਰੂਪ ਸਿੰਘ ਰੂਪਾ ਵਾਸੀ ਜੌੜਾ (ਤਰਨ ਤਾਰਨ), ਮਨਪ੍ਰੀਤ ਸਿੰਘ ਮਨੂੰ ਵਾਸੀ ਕੁੱਸਾ (ਮੋਗਾ) ਸਮੇਤ ਹੱਤਿਆ ‘ਚ ਸ਼ਾਮਿਲ ਅੰਕਿਤ ਸੇਰਸਾ ਵਾਸੀ ਸੇਰਸਾ (ਹਰਿਆਣਾ) ਅਤੇ ਦੀਪਕ ਮੁੰਡੀ ਨੂੰ ਲੱਭਣ ਲਈ ਸਿਰਤੋੜ ਯਤਨ ਕਰ ਰਹੀ ਹੈ | ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਲੈਣ ‘ਚ ਵੀ ਪਛੜ ਗਈ ਸੀ | ਮੂਸੇਵਾਲਾ ਕੇਸ ਵਿਚ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਮਨਮੋਹਣ ਸਿੰਘ ਉਰਫ਼ ਮੋਹਣਾ ਜੋ ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲੀ ਦਾ ਵਸਨੀਕ ਹੈ, ਦਾ ਵੀ ਪੁਲਿਸ ਰਿਮਾਂਡ 21 ਜੂਨ ਨੂੰ ਖ਼ਤਮ ਹੋ ਗਿਆ ਹੈ |

ਪਰਿਵਾਰ ਵਲੋਂ ਸਿਰਫ਼ ਐਤਵਾਰ ਨੂੰ ਹੀ ਮਿਲਣ ਦੀ ਅਪੀਲ
ਮਰਹੂਮ ਸਿੱਧੂ ਮੂਸੇਵਾਲਾ ਦੀ ਟੀਮ ਤੇ ਪਰਿਵਾਰ ਵਲੋਂ ਇੰਸਟਾਗ੍ਰਾਮ ‘ਤੇ ਸੰਦੇਸ਼ ਪਾ ਕੇ ਪ੍ਰਸੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ਼ ਐਤਵਾਰ ਨੂੰ ਹੀ ਮਿਲਣ ਆਉਣ | ਟੀਮ ਦਾ ਕਹਿਣਾ ਹੈ ਕਿ ਸਿੱਧੂ ਦੇ ਮਾਪੇ ਪੁੱਤਰ ਦੇ ਵਿਛੋੜੇ ਕਾਰਨ ਬੇਹੱਦ ਗਮਗੀਨ ਹਨ | ਉਨ੍ਹਾਂ ਨੂੰ ਇਸ ਸਮੇਂ ਆਰਾਮ ਕਰਨ ਅਤੇ ਕੁਝ ਸਮਾਂ ਇਕੱਲੇ ਰਹਿਣ ਦੀ ਲੋੜ ਹੈ, ਇਸ ਲਈ ਉਨ੍ਹਾਂ ਦੀ ਬੇਨਤੀ ਸਵੀਕਾਰ ਕੀਤੀ ਜਾਵੇ |