ਸੁਪਰੀਮ ਕੋਰਟ ਨੇ ਪੈਗ਼ੰਬਰ ਮੁਹੰਮਦ ਬਾਰੇ ਟਿੱਪਣੀ ਕਰਨ ਲਈ ਭਾਰਤੀ ਜਨਤਾ ਪਾਰਟੀ ਦੀ ਮੁਅੱਤਲ ਆਗੂ ਨੂਪੁਰ ਸ਼ਰਮਾ ਦੀ ਖਿਚਾਈ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਬਿਆਨ ਪਰੇਸ਼ਾਨ ਕਰਨ ਵਾਲੇ ਅਤੇ ਹੰਕਾਰੀ ਹਨ।ਅਦਾਲਤ ਨੇ ਪੈਗ਼ੰਬਰ ਮੁਹੰਮਦ ਖ਼ਿਲਾਫ਼ ਟਿੱਪਣੀ ਲਈ ਨੂਪੁਰ ਸ਼ਰਮਾ ਦੀ ਮੁਆਫੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਬਹੁਤ ਦੇਰ ਨਾਲ ਮੰਗੀ ਗਈ ਸੀ ਅਤੇ ਉਸ ਦੀ ਟਿੱਪਣੀ ਕਾਰਨ ਮੰਦਭਾਗੀ ਘਟਨਾਵਾਂ ਹੋਈਆਂ। Ex BJP Spokesperson Nupur Sharma Should “Apologise To Country”: Supreme Court

Nupur Sharma’s offensive comments, made during a TV debate earlier this month, sparked massive protests in India and several Gulf countries summoned Indian diplomats to issue severe reprimands.

ਨਵੀਂ ਦਿੱਲੀ, 1 ਜੁਲਾਈ – ਮੁਅੱਤਲ ਭਾਜਪਾ ਆਗੂ ਨੁਪੂਰ ਸ਼ਰਮਾ ਦੇ ਵਕੀਲ ਨੇ ਸੁਪਰੀਮ ਕੋਰਟ ‘ਚ ਕਿਹਾ ਕਿ ਨੁਪੂਰ ਸ਼ਰਮਾ ਨੇ ਟਿੱਪਣੀ ਲਈ ਮੁਆਫ਼ੀ ਮੰਗ ਲਈ ਹੈ ਤੇ ਟਿੱਪਣੀਆਂ ਵਾਪਸ ਲੈ ਲਈਆਂ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਨੁਪੂਰ ਸ਼ਰਮਾ ਟੀ.ਵੀ. ‘ਤੇ ਜਾ ਕੇ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।ਜਿਵੇਂ ਕਿ ਨੁਪੂਰ ਸ਼ਰਮਾ ਦੇ ਵਕੀਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਨੁਪੂਰ ਸ਼ਰਮਾ ਦੀ ਜਾਨ ਨੂੰ ਖ਼ਤਰਾ ਹੈ, ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਉਸ ਨੂੰ ਖ਼ਤਰਾ ਹੈ ਜਾਂ ਉਹ ਸੁਰੱਖਿਆ ਲਈ ਖ਼ਤਰਾ ਬਣ ਗਈ ਹੈ। ਜਿਸ ਤਰਾਂ ਨਾਲ ਉਸ ਨੇ ਦੇਸ਼ ਦੀਆਂ ਭਾਵਨਾਵਾਂ ਨੂੰ ਭੜਕਾਇਆ ਹੈ, ਦੇਸ਼ ਵਿਚ ਜੋ ਵੀ ਰਿਹਾ ਹੈ, ਉਸ ਲਈ ਇਕੱਲੀ ਨੁਪੂਰ ਸ਼ਰਮਾ ਜ਼ਿੰਮੇਵਾਰ ਹੈ।ਸੁਪਰੀਮ ਕੋਰਟ ਨੇ ਨੁਪੂਰ ਸ਼ਰਮਾ ਦੇ ਹੰਕਾਰ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਇਕ ਪਾਰਟੀ ਦਾ ਬੁਲਾਰਾ ਹੋਣ ਦੇ ਨਾਤੇ ਸੱਤਾ ਦਾ ਨਸ਼ਾ ਉਸ ਦੇ ਸਿਰ ‘ਤੇ ਚੜ੍ਹ ਗਿਆ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਨੁਪੂਰ ਸ਼ਰਮਾ ਖ਼ਿਲਾਫ਼ ਦਰਜ ਸਾਰੀਆਂ ਐਫ.ਆਈ.ਆਰ. ਨੂੰ ਦਿੱਲੀ ਤਬਦੀਲ ਕਰਨ ਲਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਤੋਂ ਬਾਅਦ ਨੁਪੂਰ ਸ਼ਰਮਾ ਨੇ ਸੁਪਰੀਮ ਕੋਰਟ ਤੋਂ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ।

ਪੈਗੰਬਰ ’ਤੇ ਵਿਵਾਦਤ ਬਿਆਨ ਦੇਣ ਲਈ ਨੁਪੂਰ ਸ਼ਰਮਾ ਨੂੰ ਸੁਪਰੀਮ ਕੋਰਟ ਨੇ ਝਾੜ ਪਾਈ ਹੈ। ਅਦਾਲਤ ਨੇ ਉਹਨਾਂ ਨੂੰ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਉਹਨਾਂ ਨੇ ਆਪਣੇ ਬਿਆਨ ਨਾਲ ਦੇਸ਼ ਦੀ ਸੁਰੱਖਿਆ ਲਈ ਖਤਰਾ ਪੈਦਾ ਕੀਤਾ ਹੈ। ਇਸ ਨਾਲ ਹੀ ਦੇਸ਼ ਵਿਚ ਅਸ਼ਾਂਤੀ ਫੈਲ ਗਈ ਹੈ। ਅਲਦਾਤ ਨੇ ਕਿਹਾ ਕਿ ਨੁਪੁਰ ਸ਼ਰਮਾ ਅਤੇ ਉਹਨਾਂ ਦੇ ਬਿਆਨ ਨੇ ਪੂਰੇ ਦੇਸ਼ ‘ਚ ਅੱਗ ਲਗਾ ਦਿੱਤੀ ਹੈ। ਉਹਨਾਂ ਦਾ ਗੁੱਸਾ ਉਦੈਪੁਰ ਵਿਖੇ ਵਾਪਰੀ ਮੰਦਭਾਗੀ ਘਟਨਾ ਲਈ ਜ਼ਿੰਮੇਵਾਰ ਹੈ।

ਸੁਪਰੀਮ ਕੋਰਟ ਦੀ ਦੋ ਜੱਜਾਂ ਦੀ ਬੈਂਚ ਨੇ ਕਿਹਾ ਕਿ ਨੁਪੂਰ ਨੇ ਟੀਵੀ ’ਤੇ ਆ ਕੇ ਧਰਮ ਵਿਸ਼ੇਸ਼ ਖ਼ਿਲਾਫ਼ ਉਕਸਾਉਣ ਵਾਲੀ ਟਿੱਪਣੀ ਕੀਤੀ ਹੈ। ਉਹਨਾਂ ਨੂੰ ਇਸ ’ਤੇ ਸ਼ਰਤਾਂ ਦੇ ਨਾਲ ਹੀ ਮੁਆਫ਼ੀ ਮੰਗਣੀ ਚਾਹੀਦੀ ਹੈ, ਉਹ ਵੀ ਉਦੋਂ ਜਦੋਂ ਉਹਨਾਂ ਦੇ ਬਿਆਨ ’ਤੇ ਲੋਕਾਂ ਦਾ ਗੁੱਸਾ ਭੜਕ ਉੱਠਿਆ ਹੈ। ਮੁਆਫੀ ਮੰਗਣ ਵਿਚ ਹੁਣ ਬਹੁਤ ਦੇਰ ਹੋ ਚੁੱਕੀ ਹੈ।

ਅਦਾਲਤ ਦੇ ਬਿਆਨ ਤੋਂ ਬਾਅਦ ਨੁਪੂਰ ਸ਼ਰਮਾ ਵੱਲੋਂ ਪੇਸ਼ ਹੋਏ ਵਕੀਲ ਮਨਿੰਦਰ ਸਿੰਘ ਨੇ ਕਿਹਾ ਕਿ ਨੁਪੂਰ ਆਪਣੇ ਬਿਆਨ ’ਤੇ ਮੁਆਫੀ ਮੰਗ ਚੁੱਕੀ ਹੈ ਅਤੇ ਉਹਨਾਂ ਨੇ ਇਸ ਨੂੰ ਵਾਪਸ ਵੀ ਲੈ ਲਿਆ ਹੈ। ਇਸ ਦੇ ਨਾਲ ਹੀ ਅਦਾਲਤ ਨੇ ਨੁਪੂਰ ਸ਼ਰਮਾ ਖ਼ਿਲਾਫ਼ ਦਰਜ ਸਾਰੇ ਮਾਮਲਿਆਂ ਨੂੰ ਦਿੱਲੀ ਟ੍ਰਾਂਸਫਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਬਿਆਨ ਕਾਰਨ ਦੇਸ਼ ‘ਚ ਮੰਦਭਾਗੀਆਂ ਘਟਨਾਵਾਂ ਵਾਪਰੀਆਂ। ਅਦਾਲਤ ਨੇ ਕਿਹਾ ਕਿ ਸ਼ਰਮਾ ਨੇ ਜਾਂ ਤਾਂ ਸਸਤੀ ਪਬਲੀਸਿਟੀ ਹਾਸਲ ਕਰਨ ਲਈ ਜਾਂ ਕਿਸੇ ਸਿਆਸੀ ਏਜੰਡੇ ਜਾਂ ਕਿਸੇ ਨਫ਼ਰਤ ਭਰੀ ਗਤੀਵਿਧੀ ਦੇ ਹਿੱਸੇ ਵਜੋਂ ਪੈਗੰਬਰ ਖ਼ਿਲਾਫ਼ ਟਿੱਪਣੀ ਕੀਤੀ।

ਜਸਟਿਸ ਸੂਰਿਆ ਕਾਂਤ ਅਤੇ ਜੇਬੀ ਪਾਰਦੀਵਾਲਾ ਦੀ ਦੀ ਬੈਂਚ ਨੇ ਪੈਗੰਬਰ ਵਿਰੁੱਧ ਟਿੱਪਣੀਆਂ ਲਈ ਵੱਖ-ਵੱਖ ਸੂਬਿਆਂ ਵਿਚ ਦਰਜ ਐਫਆਈਆਰਜ਼ ਨੂੰ ਇਕੱਠਾ ਕਰਨ ਲਈ ਸ਼ਰਮਾ ਦੀ ਅਪੀਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦਿੱਤੀ।

ਸੁਣਵਾਈ ਦੌਰਾਨ ਬੈਂਚ ਨੇ ਕਿਹਾ, ”ਇਹ ਬਿਆਨ ਬਹੁਤ ਪ੍ਰੇਸ਼ਾਨ ਕਰਨ ਵਾਲੇ ਹਨ ਅਤੇ ਇਹਨਾਂ ‘ਚ ਹੰਕਾਰ ਦੀ ਬੂ ਆਉਂਦੀ ਹੈ। ਅਜਿਹਾ ਬਿਆਨ ਦੇਣ ਦਾ ਉਸ ਦਾ ਕੀ ਮਤਲਬ ਹੈ? ਇਹਨਾਂ ਬਿਆਨਾਂ ਕਾਰਨ ਦੇਸ਼ ਵਿਚ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਹਨ… ਇਹ ਲੋਕ ਧਾਰਮਿਕ ਨਹੀਂ ਹਨ। ਉਹ ਦੂਜੇ ਧਰਮਾਂ ਦਾ ਸਤਿਕਾਰ ਨਹੀਂ ਕਰਦੇ। ਇਹ ਟਿੱਪਣੀਆਂ ਜਾਂ ਤਾਂ ਸਸਤੀ ਪਬਲੀਸਿਟੀ ਹਾਸਲ ਕਰਨ ਲਈ ਕੀਤੀਆਂ ਗਈਆਂ ਸਨ ਜਾਂ ਕਿਸੇ ਸਿਆਸੀ ਏਜੰਡੇ ਜਾਂ ਨਫ਼ਰਤ ਭਰੇ ਗਤੀਵਿਧੀ ਦੇ ਹਿੱਸੇ ਵਜੋਂ ਕੀਤੀਆਂ ਗਈਆਂ ਸਨ”।