ਇਹ ਮੂਸੇਵਾਲਾ ਕਤਲਕਾਂਡ ‘ਚ ਵੱਡੀ ਗ੍ਰਿਫ਼ਤਾਰੀ ਹੈ। ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਫਾਰਚੂਨਰ ਸਮੇਤ ਮੁਲਜ਼ਮ ਸਤਬੀਰ ਲੁਧਿਆਣਾ ਤੋਂ ਕਾਬੂ ਕੀਤਾ ਹੈ। ਉਹ ਵਿਦੇਸ਼ੀ ਭੱਜਣ ਦੀ ਫਿਰਾਕ ‘ਚ ਅੰਮ੍ਰਿਤਸਰ ਤੋਂ ਦਿੱਲੀ ਜਾ ਰਿਹਾ ਸੀ। ਉਸ ਕੋਲੋਂ ਪਿਸਤੌਲ, ਦੇਸੀ ਕੱਟਾ ਅਤੇ 2 ਕਾਰਤੂਸ ਬਰਾਮਦ ਹੋਏ ਹਨ। ਸਤਬੀਰ ਦੇ ਤਿੰਨ ਸਾਥੀ ਫ਼ਰਾਰ ਦੱਸੇ ਜਾ ਰਹੇ ਹਨ, ਜਿੰਨਾਂ ਦੀ ਪੁਲਿਸ ਭਾਲ ‘ਚ ਜੁਟੀ ਹੈ।

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਨਵਾਂ ਗੁਨਾਹਗਾਰ ਆਇਆ ਸਾਹਮਣੇ ਆਇਆ ਹੈ। ਪੁਲਿਸ ਨੇ ਘੋੜਿਆਂ ਦਾ ਕਾਰੋਬਾਰੀ ਸਤਬੀਰ ਸਿੰਘ ਨਾਮ ਦੇ ਇੱਕ ਸਖ਼ਸ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ ਸਪਲਾਈ ਕਰਨ ਦੇ ਇਲਜ਼ਾਮ ਹਨ। ਘੋੜਿਆਂ ਦਾ ਕਾਰੋਬਾਰੀ ਮੌਤ ਦਾ ਵਪਾਰੀ ਨਜ਼ਰ ਆ ਰਿਹਾ ਹੈ। ਸਤਬੀਰ ਅੰਮ੍ਰਿਤਸਰ ਦੇ ਪਿੰਡ ਤਲਵੰਡੀ ਰਾਏ ਦਾਦੂ ਦਾ ਰਹਿਣ ਵਾਲਾ ਹੈ। ਪੁਲਿਸ ਮੁਤਾਬਕ ਸਤਬੀਰ ਦੇ ਸਟੱਡ ਫਾਰਮ ਹਨ ਅਤੇ ਉਸ ਕੋਲ 40 ਤੋਂ ਵੱਧ ਘੋੜੇ ਹਨ।

ਇਹ ਮੂਸੇਵਾਲਾ ਕਤਲਕਾਂਡ ‘ਚ ਵੱਡੀ ਗ੍ਰਿਫ਼ਤਾਰੀ ਹੈ। ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲਾਫਾਰਚੂਨਰ ਸਮੇਤ ਮੁਲਜ਼ਮ ਸਤਬੀਰ ਲੁਧਿਆਣਾ ਤੋਂ ਕਾਬੂ ਕੀਤਾ ਹੈ। ਉਹ ਵਿਦੇਸ਼ੀ ਭੱਜਣ ਦੀ ਫਿਰਾਕ ‘ਚ ਅੰਮ੍ਰਿਤਸਰ ਤੋਂ ਦਿੱਲੀ ਜਾ ਰਿਹਾ ਸੀ। ਉਸ ਕੋਲੋਂ ਪਿਸਤੌਲ, ਦੇਸੀ ਕੱਟਾ ਅਤੇ 2 ਕਾਰਤੂਸ ਬਰਾਮਦ ਹੋਏ ਹਨ।

ਸਤਬੀਰ ਦੇ ਤਿੰਨ ਸਾਥੀ ਫ਼ਰਾਰ ਦੱਸੇ ਜਾ ਰਹੇ ਹਨ, ਜਿੰਨਾਂ ਦੀ ਪੁਲਿਸ ਭਾਲ ‘ਚ ਜੁਟੀ ਹੈ।ਸਤਬੀਰ ਦੀ ਮਾਲਕੀ ਵਾਲੀ ਟੋਇਟਾ ਫਾਰਚੂਨਰ (DL4CNE 8716), ਜੋ ਹਥਿਆਰਾਂ ਦੀ ਸਪਲਾਈ ਲਈ ਵਰਤੀ ਜਾਂਦੀ ਸੀ, ਨੂੰ ਵੀ ਪੁਲਿਸ ਨੇ ਬਰਾਮਦ ਕੀਤਾ ਹੈ। ਪੁਲੀਸ ਨੇ ਸਤਬੀਰ ਕੋਲੋਂ ਦੋ ਜਿੰਦਾ ਕਾਰਤੂਸ ਸਮੇਤ ਇੱਕ ਦੇਸੀ 315 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ। ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਸਤਬੀਰ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਸੀ।

ਗੱਡੀ ਚ ਬਟਾਲਾ ਵਾਸੀ ਮਨਦੀਪ ਸਿੰਘ ਤੂਫਾਨ, ਪਿੰਡ ਖਲਸੀਆਂ ਦਾ ਮਨਪ੍ਰੀਤ ਮਨੀ ਅਤੇ ਇੱਕ ਹੋਰ ਅਣਪਛਾਤਾ ਸ਼ਖਸ ਵੀ ਸੀ, ਜੋ ਪਹਿਲਾਂ ਹੀ ਫ਼ਰਾਰ ਹੋ ਗਏ ਪਰ ਸਤਬੀਰ ਨੂੰ ਪੁਲਿਸ ਨੇ ਦਬੋਚ ਲਿਆ। ਇੱਕ ਬਲਾਕ ਵਿਕਾਸ ਅਧਿਕਾਰੀ ਸੰਦੀਪ ਕਾਹਲੋਂ ਦਾ ਵੀ ਨਾਮ ਆਇਆ ਸਾਹਮਣੇ। ਸੰਦੀਪ ਕਾਹਲੋਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਡਾ.ਕੌਸਤੁਭ ਸ਼ਰਮਾ ਨੇ ਦੱਸਿਆ ਕਿ ਸਤਬੀਰ ਸਿੰਘ ਨੇ ਆਪਣੀ ਕਾਰ ‘ਚ ਸ਼ੂਟਰਾਂ ਨੂੰ ਹਥਿਆਰ ਸਪਲਾਈ ਕੀਤੇ ਸਨ। ਕਤਲੇਆਮ ਤੋਂ ਬਾਅਦ ਅੰਮ੍ਰਿਤਸਰ ਵਾਸੀ ਸੰਦੀਪ ਕਾਹਲੋਂ ਉਰਫ਼ ਸੋਨਾ ਨੇ ਉਸ ਨੂੰ ਇੱਕ ਦੇਸੀ ਪਿਸਤੌਲ ਅਤੇ ਕਾਰਤੂਸ ਦਿੱਤੇ ਅਤੇ ਦੱਸਿਆ ਕਿ ਅਸੀਂ ਸਿੱਧੂ ਮੂਸੇਵਾਲਾ ਨੂੰ ਮਾਰ ਦਿੱਤਾ ਹੈ। ਤੁਸੀਂ ਇਹ ਹਥਿਆਰ ਆਪਣੇ ਬਚਾਅ ਲਈ ਰੱਖੋ। ਕੁਝ ਦਿਨਾਂ ਬਾਅਦ ਹੋਰ ਹਥਿਆਰ ਦੇਵਾਂਗੇ। ਫਤਿਹਗੜ੍ਹ ਚੂੜੀਆਂ ਨਿਵਾਸੀ ਰਣਜੀਤ ਸਿੰਘ ਨੇ ਕਿਹਾ ਸੀ ਕਿ ਅਸੀਂ 10 ਲੱਖ ਰੁਪਏ ਖਰਚ ਕੇ ਪਾਸਪੋਰਟ ਬਣਵਾ ਕੇ ਤੁਹਾਨੂੰ ਵਿਦੇਸ਼ ਭੇਜ ਦੇਵਾਂਗੇ। ਉੱਥੇ ਤੁਹਾਨੂੰ ਕੋਈ ਖ਼ਤਰਾ ਨਹੀਂ ਹੋਵੇਗਾ।