ਸਿੱਧੂ ਮੂਸੇਵਾਲਾ ਮਾਮਲੇ ‘ਚ ਵੱਡਾ ਖੁਲਾਸਾ: ਪੁਲਿਸ ਦੇ ਹੱਥ ਲੱਗੀ ਗੋਲਡੀ ਬਰਾੜ ਦੀ ਕਾਲ ਰਿਕਾਰਡਿੰਗ, ਸ਼ਾਰਪ ਸ਼ੂਟਰ ਫੌਜੀ ਨਾਲ ਕਾਲ ਰਿਕਾਰਡਿੰਗ ਰਿਕਵਰ #sidhumusewala #GoldyBrar #PriyavratFauji

ਸਿੱਧੂ ਮੂਸੇਵਾਲਾ ਨੂੰ ਮਾਰਨ (29 ਮਈ) ਤੋਂ ਇਕ ਦਿਨ ਪਹਿਲਾਂ ਸ਼ਾਰਪ ਸ਼ੂਟਰ ਪ੍ਰਿਵਰਤ ਫੌਜੀ ਨੂੰ ਗੋਲਡੀ ਬਰਾੜ (ਜਿਸ ਨੂੰ ਫ਼ੌਜੀ ਨੇ ਕੂਕ ਨੇ “ਡਾਕਟਰ” ਨਾਲ ਬੁਲਾਇਆ) ਦਾ ਫੋਨ ਆਇਆ ਕਿ (ਮੂਸੇਵਾਲਾ ਦੀ) ਸੁਰੱਖਿਆ ਘਟਾ ਦਿੱਤੀ ਗਈ ਹੈ “ਫੌਜੀ ਕੰਮ ਕੱਲ੍ਹ ਹੀ ਕਰਨਾ ਹੈ”…ਫਿਰ 29 ਮਈ ਨੂੰ ਸ਼ਾਮ 4:30 ਵਜੇ ਗੋਲਡੀ ਬਰਾੜ ਨੂੰ ਫੋਨ ਕੀਤਾ ਕਿ ਉਹ (ਸਿੱਧੂ ਮੂਸੇਵਾਲਾ) ਘਰੋਂ ਨਿਕਲ ਗਿਆ ਹੈ… ਫਿਰ ਸ਼ਾਮ ਨੂੰ ਗੋਲਡੀ ਬਰਾੜ ਨੂੰ ਫੋਨ ਗਿਆ ਪ੍ਰਿਯਾਵਰਤ ਫ਼ੌਜੀ ਦਾ “ਕੰਮ ਕਰ ਦਿੱਤਾ”। (ਰਿਕਾਰਡ ਹੋਈਆਂ ਫੋਨ ਕਾਲਾਂ ਤੇ ਆਧਾਰਿਤ ਜਾਣਕਾਰੀ) As per the phone conversation between Goldy Brar and Priyavrat-leader of one module of shooters, Brar is heard telling that the security cover is gone and saying, “Fauji, kam kal hi karna hai.” (Work must be done tomorrow-May 29). Fauji is the nickname of Priyavrat. He in turn referred to Goldy Brar as ‘Doctor’. Another call was made at around 4:30 pm on May 29 telling the ‘doctor’ that Moosewala was moving out of the house.
Another conversation recorded on May 29 after the killing reveals Fauji calling the ‘doctor’ and saying ‘Kam kar dita’ (work is done).

ਬਰਾੜ ਅਤੇ ਸ਼ਾਰਪ ਸ਼ੂਟਰ ਪ੍ਰਿਯਾਵਰਤ ਫੌਜੀ ਵਿਚਾਲੇ ਫੋਨ ‘ਤੇ ਹੋਈ ਗੱਲਬਾਤ ਪੁਲਿਸ ਹੱਥ ਲੱਗੀ ਹੈ। ਜਿਸ ਵਿੱਚ ਗੋਲਡੀ ਬਰਾੜ ਘਟਨਾ ਤੋਂ ਇੱਕ ਦਿਨ ਪਹਿਲਾਂ ਫੌਜੀ ਨੂੰ ਕਹਿੰਦਾ ਹੈ ਕਿ ਉਸ ਨੇ ਕੱਲ੍ਹ ਹੀ ਇਹ ਕੰਮ ਕਰਨਾ ਹੈ, ਉਸ ਤੋਂ ਬਾਅਦ ਦੂਜੇ ਦਿਨ ਸਾਢੇ ਚਾਰ ਵਜੇ ਫੌਜੀ ਗੋਲਡੀ ਬਰਾੜ ਨੂੰ ਫ਼ੋਨ ਕਰਕੇ ਕਹਿੰਦਾ ਹੈ ਕਿ ਅਸੀਂ ਘਰ ਦੇ ਬਾਹਰ ਹਾਂ।

ਇਸ ਤੋਂ ਬਾਅਦ ਸ਼ਾਮ ਕਰੀਬ 6 ਵਜੇ ਇਕ ਹੋਰ ਫੋਨ ਕਰਕੇ ਫੌਜੀ ਦੱਸਦਾ ਹੈ ਕਿ ‘ਕੰਮ ਹੋ ਗਿਆ ਹੈ’। ਸ਼ੂਟਰਾਂ ਅਤੇ ਕੈਨੇਡਾ ਸਥਿਤ ਮਾਸਟਰਮਾਈਂਡ ਗੋਲਡੀ ਬਰਾੜ ਵਿਚਕਾਰ ਫੋਨ ‘ਤੇ ਹੋਈ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ 28 ਮਈ ਦੀ ਦੁਪਹਿਰ ਨੂੰ ਮੂਸੇਵਾਲਾ ਦੀ ਸੁਰੱਖਿਆ ’ਚ ਕਟੌਤੀ ਦੇ ਹੁਕਮ ਜਨਤਕ ਹੋਣ ਤੋਂ ਬਾਅਦ ਕਾਤਲਾਂ ਨੇ ਤੇਜ਼ੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ।ਗੋਲਡੀ ਬਰਾੜ ਅਤੇ ਸ਼ੂਟਰਾਂ ਦੇ ਸਾਥੀ ਪ੍ਰਿਯਾਵਰਤ ਫੌਜੀ ਦਰਮਿਆਨ ਫ਼ੋਨ ‘ਤੇ ਹੋਈ ਗੱਲਬਾਤ ਅਨੁਸਾਰ ਬਰਾੜ ਨੂੰ ਇਹ ਕਹਿੰਦਿਆਂ ਸੁਣਿਆ ਜਾਂਦਾ ਹੈ ਕਿ ਸੁਰੱਖਿਆ ਘੇਰਾ ਖਤਮ ਹੋ ਗਿਆ ਹੈ,‘ਫੌਜੀ, ਕੰਮ ਕੱਲ੍ਹ ਹੀ ਕਰਨੈ।’ ਫੌਜੀ ਪ੍ਰਿਯਾਵਰਤ ਦਾ ਛੋਟਾ ਨਾਮ ਹੈ।

ਉਸ ਨੇ ਗੋਲਡੀ ਬਰਾੜ ਨੂੰ ‘ਡਾਕਟਰ’ ਕਹਿ ਕੇ ਸੰਬੋਧਨ ਕੀਤਾ। 29 ਮਈ ਨੂੰ ਸ਼ਾਮ 4:30 ਵਜੇ ਦੇ ਕਰੀਬ ਇੱਕ ਹੋਰ ਫ਼ੋਨ ਰਾਹੀਂ ‘ਡਾਕਟਰ’ ਨੂੰ ਦੱਸਿਆ ਗਿਆ ਕਿ ਮੂਸੇਵਾਲਾ ਘਰੋਂ ਬਾਹਰ ਜਾ ਰਿਹਾ ਹੈ। ਕਤਲ ਤੋਂ ਬਾਅਦ 29 ਮਈ ਨੂੰ ਰਿਕਾਰਡ ਕੀਤੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਫੌਜੀ ਨੇ ‘ਡਾਕਟਰ’ ਨੂੰ ਫੋਨ ਕੀਤਾ ਤੇ ਦੱਸਿਆ ‘ਕੰਮ ਕਰ ਦਿੱਤਾ’।ਦਿੱਲੀ ਦੇ ਸਪੈਸ਼ਲ ਸੈੱਲ ਵੱਲੋਂ ਕੀਤੀ ਗਈ ਪੁੱਛਗਿੱਛ ਅਤੇ ਫੌਜੀ ਦੇ ਮੋਬਾਈਲ ਦੀ ਫੋਰੈਂਸਿਕ ਰਿਪੋਰਟ ਤੋਂ ਇਹ ਗੱਲ ਸਾਹਮਣੇ ਆਈ ਹੈ।