#sidhumoosewala #Satbir #bambihagroup Moosewala ਕਤਲ ਮਾਮਲੇ ‘ਚ ਗ੍ਰਿਫਤਾਰ Fortuner ਵਾਲੇ Satbir ਦੀ Bambiha Gang ਨੇ Jail ‘ਚ ਕੀਤੀ ਕੁੱਟਮਾਰ

ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਜੇਲ੍ਹ ਵਿਚ ਬੰਦ ਨਾਮਜ਼ਦ ਦੋਸ਼ੀ ਸਤਬੀਰ ਸਿੰਘ ਦੀ ਕੁਝ ਬੰਦਿਆਂ ਵਲੋਂ ਅੱਜ ਦੇਰ ਸ਼ਾਮ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸਤਬੀਰ ਸਿੰਘ ਆਪਣੀ ਬੈਰਕ ਨੇੜੇ ਜਾ ਰਿਹਾ ਸੀ ਕਿ ਕੁਝ ਬੰਦਿਆਂ ਨੇ ਉਸ ਨੂੰ ਘੇਰ ਲਿਆ ਤੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੇ ਸਿੱਟੇ ਵਜੋਂ ਸਤਬੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਰੌਲੇ ਦੀ ਆਵਾਜ਼ ਸੁਣ ਕੇ ਉੱਥੇ ਜੇਲ੍ਹ ਅਧਿਕਾਰੀ ਅਤੇ ਮੁਲਾਜ਼ਮ ਆ ਗਏ, ਜਿਨ੍ਹਾਂ ਨੇ ਸਤਬੀਰ ਨੂੰ ਕੁੱਟਮਾਰ ਕਰਨ ਵਾਲਿਆਂ ਤੋਂ ਵੱਖ ਕੀਤਾ। ਅਧਿਕਾਰੀਆਂ ਦੇ ਆਉਣ ਉਪਰੰਤ ਹਮਲਾਵਰ ਉਥੋਂ ਮੌਕੇ ਤੋਂ ਫ਼ਰਾਰ ਹੋ ਗਏ। ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਾਲ ਦੀ ਘੜੀ ਸਤਬੀਰ ਦਾ ਇਲਾਜ ਜੇਲ੍ਹ ਦੇ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ, ਜੇਕਰ ਲੋੜ ਪਈ ਤਾਂ ਉਸ ਨੂੰ ਦੂਸਰੇ ਹਸਪਤਾਲ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੁੱਟਮਾਰ ਕਰਨ ਵਾਲੇ ਬੰਦਿਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਲੁਧਿਆਣਾ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਕਥਿਤ ਭੂਮਿਕਾ ਦੇ ਦੋਸ਼ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਬਕਾ ਮੰਤਰੀ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਸੰਦੀਪ ਸਿੰਘ ਕਾਹਲੋਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਕਾਰਨ ਉਸ ਦੇ ਹੱਤਿਆਰਾਂ ਲਈ ਗੁਨਾਹ ਕਰਨਾ ਹੋਰ ਵੀ ਸੌਖਾ ਹੋ ਗਿਆ ਸੀ। ਹੱਤਿਆਰਾਂ ਅਤੇ ਕੈਨੇਡਾ ਸਥਿਤ ਮਾਸਟਰਮਾਈਂਡ ਗੋਲਡੀ ਬਰਾੜ ਵਿਚਕਾਰ ਫੋਨ ‘ਤੇ ਹੋਈ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ 28 ਮਈ ਦੀ ਦੁਪਹਿਰ ਨੂੰ ਮੂਸੇਵਾਲਾ ਦੀ ਸੁਰੱਖਿਆ ’ਚ ਕਟੌਤੀ ਦੇ ਹੁਕਮ ਜਨਤਕ ਹੋਣ ਤੋਂ ਬਾਅਦ ਕਾਤਲਾਂ ਨੇ ਤੇਜ਼ੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ। ਗੋਲਡੀ ਬਰਾੜ ਅਤੇ ਸ਼ੂਟਰਾਂ ਦੇ ਸਾਥੀ ਪ੍ਰਿਯਾਵਰਤ ਦਰਮਿਆਨ ਫ਼ੋਨ ‘ਤੇ ਹੋਈ ਗੱਲਬਾਤ ਅਨੁਸਾਰ ਬਰਾੜ ਨੂੰ ਇਹ ਕਹਿੰਦਿਆਂ ਸੁਣਿਆ ਜਾਂਦਾ ਹੈ ਕਿ ਸੁਰੱਖਿਆ ਘੇਰਾ ਖਤਮ ਹੋ ਗਿਆ ਹੈ,‘ਫੌਜੀ, ਕੰਮ ਕੱਲ੍ਹ ਹੀ ਕਰਨੈ।’ ਫੌਜੀ ਪ੍ਰਿਯਾਵਰਤ ਦਾ ਛੋਟਾ ਨਾਮ ਹੈ। ਉਸ ਨੇ ਗੋਲਡੀ ਬਰਾੜ ਨੂੰ ‘ਡਾਕਟਰ’ ਕਹਿ ਕੇ ਸੰਬੋਧਨ ਕੀਤਾ। 29 ਮਈ ਨੂੰ ਸ਼ਾਮ 4:30 ਵਜੇ ਦੇ ਕਰੀਬ ਇੱਕ ਹੋਰ ਫ਼ੋਨ ਰਾਹੀਂ ‘ਡਾਕਟਰ’ ਨੂੰ ਦੱਸਿਆ ਗਿਆ ਕਿ ਮੂਸੇਵਾਲਾ ਘਰੋਂ ਬਾਹਰ ਜਾ ਰਿਹਾ ਹੈ। ਕਤਲ ਤੋਂ ਬਾਅਦ 29 ਮਈ ਨੂੰ ਰਿਕਾਰਡ ਕੀਤੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਫੌਜੀ ਨੇ ‘ਡਾਕਟਰ’ ਨੂੰ ਫੋਨ ਕੀਤਾ ਤੇ ਦੱਸਿਆ ‘ਕੰਮ ਕਰ ਦਿੱਤਾ’।

ਇਕ ਦੇ ਕਤਲ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਨਾਲ ਉਸਦੇ ਸਬੰਧ ਲੁਧਿਆਣਾ ਪੁਲਿਸ ਦੀ ਜਾਂਚ ਵਿਚ ਸਾਹਮਣੇ ਆਉਣ ਤੋਂ ਬਾਅਦ ਕਾਹਲੋਂ ਛੁਪ ਗਿਆ ਸੀ। ਡੀਸੀਪੀ ਇਨਵੈਸਟੀਗੇਸ਼ਨ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸੀਆਈਏ ਦੇ ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਦੀ ਅਗਵਾਈ ਵਿਚ ਪੁਲਿਸ ਨੂੰ ਮੁਲਜ਼ਮ ਸੰਦੀਪ ਦੇ ਬਰੇਵਾਲ ਇਲਾਕੇ ਵਿਚ ਲੁਕੇ ਹੋਣ ਦੀ ਗੁਪਤ ਸੂਚਨਾ ਮਿਲੀ ਸੀ।ਇਸੇ ਤਹਿਤ ਸੀਆਈਏ ਦੀ ਟੀਮ ਨੇ ਛਾਪਾ ਮਾਰ ਕੇ ਮੁਲਜ਼ਮ ਨੂੰ ਬਰੇਵਾਲ ਤੋਂ ਕਾਬੂ ਕੀਤਾ। ਡੀਸੀਪੀ ਬਰਾੜ ਨੇ ਆਖਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ , ਜਿਥੋਂ ਉਸ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ । ਪੁੱਛਗਿੱਛ ਦੇ ਦੌਰਾਨ ਉਸ ਦੀ ਮੂਸੇਵਾਲਾ ਦੇ ਕਤਲ ਵਿਚ ਅਸਲ ਸ਼ਮੂਲੀਅਤ ਦਾ ਖੁਲਾਸਾ ਹੋਵੇਗਾ।ਸੀਆਈਏ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਘੋੜਾ ਵਪਾਰੀ ਸਤਬੀਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਿਸ ਨੂੰ ਸੰਦੀਪ (ਜੋ ਕਿ ਇਕ ਸਟੱਡ ਫਾਰਮ ਦਾ ਮਾਲਕ ਵੀ ਹੈ) ਨੇ ਮੂਸੇਵਾਲਾ ਨੂੰ ਮਾਰਨ ਵਾਲੇ ਸ਼ੂਟਰਾਂ ਨੂੰ ਬਚਾ ਲਈ ਹਥਿਆਰ ਭੇਜੇ ਸਨ।ਜਿਸ ਤੋਂ ਬਾਅਦ ਮੁਲਜ਼ਮ ਲੁਕ ਗਏ ਸਨ। ਕੁਝ ਦਿਨਾਂ ਤੋਂ ਮੁਲਜ਼ਮ ਸੰਦੀਪ ਅੰਮ੍ਰਿਤਸਰ ਵਿਚ ਆਪਣੇ ਦੋਸਤ ਦੇ ਮੋਟਰ ਵਾਲੇ ਕਮਰੇ ਵਿਚ ਰਿਹਾ ਸੀ। ਇੰਸਪੈਕਟਰ ਜੁਨੇਜਾ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਵਿਚ ਆਪਣੇ ਦੋਸਤ ਦੀ ਮਕੈਨਿਕ ਦੀ ਦੁਕਾਨ ਵੀ ਰਿਹਾ।

ਹੁਣ ਪਿਛਲੇ ਕੁਝ ਦਿਨਾਂ ਤੋਂ ਮੁਲਜ਼ਮ ਬਰੇਵਾਲ ਵਿਚ ਆਪਣੇ ਰਿਸ਼ਤੇਦਾਰ ਵੱਲੋਂ ਦਿੱਤੇ ਘਰ ਵਿਚ ਲੁਕਿਆ ਹੋਇਆ ਸੀ। ਇੰਸਪੈਕਟਰ ਜੁਨੇਜਾ ਨੇ ਦੱਸਿਆ ਕਿ ਪੁਲਿਸ ਪਿਛਲੇ ਕੁਝ ਦਿਨਾਂ ਤੋਂ ਮੁਲਜ਼ਮਾਂ ਦੀ ਭਾਲ ਵਿਚ ਸੀ। ਸੂਚਨਾ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦਬਿਸ਼ ਦੇ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ