ਅਮਰੀਕਾ ਚ ਮਰੀਜ਼ਾਂ ਨਾਲ ਧੋਖਾਧੜੀ ਦੇ ਦੋਸ਼ ਵਿੱਚ ਪਾਕਿਸਤਾਨੀ ਮੂਲ ਦੇ ਇੱਕ ਵਿਅਕਤੀ ਨੂੰ ਦੋਸ਼ੀ ਪਾਇਆ ਗਿਆ ਹੈ। ਸਸਤੀ ਅਤੇ ਸਟੀਕ ਖ਼ੂਨ ਜਾਂਚ ਦਾ ਦਾਅਵਾ ਕਰਨ ਵਾਲੀ ਹੈਲਥਕੇਅਰ ਕੰਪਨੀ ਥੇਰਾਨੋਸ ਦੀ ਸੰਸਥਾਪਕ ਅਤੇ ਸੀ ਈ ਓ ਐਲਿਜ਼ਾਬੈਥ ਹੋਲਮੇਸ ਦੇ ਸਾਬਕਾ ਕਾਰੋਬਾਰੀ ਸਾਂਝੀਦਾਰ ਅਤੇ ਉਨ੍ਹਾਂ ਦੇ ਬੁਆਏਫਰੈਂਡ ਰਮੇਸ਼ ਬਾਲਵਾਨੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਜਿਊਰੀ ਨੇ ਕੰਪਨੀ ਦੇ ਸਾਬਕਾ ਸੀ ਓ ਓ ਰਮੇਸ਼ ਬਾਲਵਾਨੀ ਨੂੰ ਸਾਰੇ 12 ਕੇਸਾਂ ਵਿੱਚ ਦੋਸ਼ੀ ਪਾਇਆ ਅਤੇ ਹਰ ਦੋਸ਼ ਲਈ ਉਸ ਨੂੰ 20 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। ਐਲਿਜ਼ਾਬੈਥ ਹੋਲਮੇਸ ਨੂੰ ਨਿਵੇਸ਼ਕਾਂ ਨਾਲ ਧੋਖਾਧੜੀ ਦਾ ਪਹਿਲਾਂ ਹੀ ਦੋਸ਼ੀ ਪਾਇਆ ਜਾ ਚੁੱਕਾ ਹੈ। ਐਲਿਜ਼ਾਬੈਥ ਨੇ 2003 ਵਿੱਚ ਥੇਰਾਨੋਸ ਦੀ ਸਥਾਪਨਾ ਕੀਤੀ ਸੀ। 2015 ਵਿੱਚ ਵਾਲ ਸਟ੍ਰੀਟ ਜਨਰਲ ਨੇ ਥੇਰਾਨੋਸ ਤਕਨੀਕ ਦੀਆਂ ਵੱਡੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਸੀ।

ਅਮਰੀਕੀ ਨਿਆਂ ਵਿਭਾਗ ਮੁਤਾਬਕ ਐਲਿਜ਼ਾਬੈਥ ਅਤੇ ਬਾਲਵਾਨੀ ਨੇ ਇਸ਼ਤਿਹਾਰ ਅਤੇ ਲਾਲਚ ਦੇ ਕੇ ਡਾਟਕਰਾਂ ਤੇ ਰੋਗੀਆਂ ਨੂੰ ਥੇਰਾਨੋਸ ਖ਼ੂਨ ਜਾਂਚ ਲੈਬਾਰਟਰੀਜ਼ ਦੀਆਂ ਸੇਵਾਵਾਂ ਦਾ ਵਰਤਣ ਲਈ ਉਤਸ਼ਾਹਤ ਕੀਤਾ ਸੀ, ਇਹ ਜਾਣਦੇ ਹੋਏ ਵੀ ਕਿ ਥੇਰਾਨੋਸ ਤਕਨੀਕ ਕੁਝ ਖ਼ੂਨ ਜਾਂਚ ਲਈ ਭਰੋਸੇਮੰਦ ਅਤੇ ਸਟੀਕ ਨਤੀਜੇ ਨਹੀਂ ਦਿੰਦੀ। ਦੋਵਾਂ ਨੇ ਸਟੀਕ ਜਾਂਚ ਅਤੇ ਸਸਤੇ ਨਤੀਜੇ ਦੇਣ ਦਾ ਦਾਅਵਾ ਕਰ ਕੇ ਡਾਕਟਰਾਂ ਤੇ ਮਰੀਜ਼ਾਂ ਨਾਲ ਧੋਖਾ ਕੀਤਾ।- Kultaran Singh Padhiana

A jury on Thursday convicted former Theranos executive Ramesh “Sunny” Balwani of collaborating with disgraced Theranos CEO Elizabeth Holmes in a massive fraud involving the blood-testing company that once enthralled Silicon Valley.The 12 jurors found Balwani guilty on all 12 felony counts of defrauding both Theranos investors and the patients who relied on wildly unreliable blood tests that could have jeopardized their health.Balwani sat impassively as the verdicts were read, blinking frequently.

The outcome puts Balwani and Holmes in similar situations. Holmes was convicted on four counts of investor fraud and conspiracy earlier this year. During that trial, Holmes tearfully accused Balwani of sexually emotionally abusing her while they were lovers. An attorney for Balwani has vehemently denied those charges.