ਇੱਕ ਹੈਰਾਨ ਕਰਨ ਵਾਲੇ ਘਟਨਾਕ੍ਰਮ ਵਿੱਚ, ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ‘ਤੇ ਮੰਗਲਵਾਰ ਨੂੰ ਕਥਿਤ ਤੌਰ ‘ਤੇ ਹਮਲਾ ਕੀਤਾ ਗਿਆ।

ਜਦੋਂ ਉਹ ਰੇਲਗੱਡੀ ‘ਤੇ ਸਫ਼ਰ ਕਰ ਰਹੇ ਸੀ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਸਿੱਧੂ ਦੀ ਸੀਟ ਦੇ ਨਾਲ ਲੱਗਦੀ ਖਿੜਕੀ ਦੇ ਸ਼ੀਸ਼ੇ ਤੋੜ ਕੇ ਪਥਰਾਅ ਕਰ ਦਿੱਤਾ। ਘਟਨਾ ਤੋਂ ਤੁਰੰਤ ਬਾਅਦ ਏਜੀ ਸਿੱਧੂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

ਪੰਜਾਬ ਦੇ ਐਡਵੋਕੇਟ ਜਨਰਲ ਨੂੰ ਸ਼ੱਕ ਹੈ ਕਿ ਉਸ ‘ਤੇ ਹਮਲੇ ਦਾ ਕਾਰਨ ਗੈਂਗਸਟਰ ਲਾਰੈਂਸ ਬਿਸ਼ਨੋਈ ਵਿਰੁੱਧ ਲੜ ਰਿਹਾ ਕੇਸ ਹੈ।

ਇਹ ਕਥਿਤ ਹਮਲਾ ਐਡਵੋਕੇਟ ਜਨਰਲ ਸਿੱਧੂ ਦੇ ਬਿਸ਼ਨੋਈ ਮਾਮਲੇ ‘ਚ ਸੁਪਰੀਮ ਕੋਰਟ ‘ਚ ਪੇਸ਼ ਹੋਣ ਤੋਂ ਬਾਅਦ ਹੋਇਆ ਹੈ। ਉਹ ਸ਼ਤਾਬਦੀ ਐਕਸਪ੍ਰੈਸ ਵਿੱਚ ਚੰਡੀਗੜ੍ਹ ਵਾਪਸ ਜਾ ਰਹੇ ਸੀ ਜਦੋਂ ਪਾਣੀਪਤ ਨੇੜੇ ਰੇਲ ਗੱਡੀ ਉੱਤੇ ਪਥਰਾਅ ਕੀਤਾ ਗਿਆ।

ਇਹ ਘਟਨਾ ਸਿੱਧੂ ਮੂਸੇਵਾਲਾ ਦੇ ਕਤਲ ਦੇ ਕਥਿਤ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰਾਣਾ ਕੰਦੋਵਾਲੀਆ ਕਤਲ ਕੇਸ ਵਿੱਚ 11 ਜੁਲਾਈ ਤੱਕ ਪੁਲੀਸ ਰਿਮਾਂਡ ’ਤੇ ਭੇਜੇ ਜਾਣ ਤੋਂ ਛੇ ਦਿਨ ਬਾਅਦ ਵਾਪਰੀ ਹੈ। ਬਿਸ਼ਨੋਈ ਪਹਿਲਾਂ ਹੀ 6 ਜੁਲਾਈ ਤੱਕ ਪੁਲਿਸ ਹਿਰਾਸਤ ਵਿੱਚ ਸੀ ਅਤੇ ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਉਸਦੀ ਪੁਲਿਸ ਹਿਰਾਸਤ 11 ਜੁਲਾਈ ਤੱਕ ਵਧਾ ਦਿੱਤੀ ਹੈ।

ਪੰਜਾਬ ਦੇ AG ਸਿੱਧੂ ‘ਤੇ ਕਿਸ ਨੇ ਕੀਤਾ ਹਮਲਾ ? ਦਿੱਲੀ ਤੋਂ ਵਾਪਿਸ ਆਉਂਦੇ ਕਿਵੇਂ ਹੋਇਆ ਹਮਲਾ !