ਹਰਿਆਣੇ ‘ਚ ਮੁੱਖ ਮੰਤਰੀ ਖੱਟਰ ਨੇ ਲੱਠਮਾਰਾਂ ਨੂੰ ਕਿਸਾਨਾਂ ਵਿਰੁੱਧ ਡਾਂਗਾਂ ਚੁੱਕਣ ਦਾ ਸੱਦਾ ਦਿੱਤਾ ਤੇ ਯੂ.ਪੀ. ਤੋਂ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਨੇ ਅਮਲ ਵੀ ਕਰ ਦਿੱਤਾ।ਯੂ.ਪੀ. ਦੇ ਲਖੀਮਪੁਰ ਖੀਰੀ ਇਲਾਕੇ ‘ਚ ਰੋਸ ਪ੍ਰਗਟਾ ਰਹੇ ਕਿਸਾਨਾਂ ‘ਤੇ ਸੰਘੀ ਹ ਮ ਲੇ ‘ਚ ਤਿੰਨ ਕਿਸਾਨਾਂ ਦੀ ਮੌਤ ਅਤੇ ਗੱਡੀਆਂ ਥੱਲੇ ਦਰੜੇ ਜਾਣ ਕਾਰਨ ਕਈ ਜ਼ੋਰਾਂ ਦੇ ਜ਼ਖਮੀ ਹੋਣ ਦੀ ਖ਼ਬਰ ਆ ਰਹੀ ਹੈ। ਹਮੇਸ਼ਾ ਵਾਂਗ ਮਰਨ ਤੇ ਜ਼ਖਮੀ ਹੋਣ ਵਾਲੇ ਬਹੁਤੇ ਸਿੱਖ ਹਨ। ਨਕ ਸਲਾ ਇਟ ਲਹਿਰ ਹੋਵੇ, ਖਾੜਕੂ ਲਹਿਰ ਜਾਂ ਕਿਸਾਨ ਲਹਿਰ,ਮਰਦੇ ਸਿੱਖ ਹੀ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
“ਮੋਰਚਾ ਕੱਲੇ ਸਿੱਖਾਂ ਦਾ ਨਹੀੰ। ਧਰਮ ਦਾ ਕੋਈ ਕੰਮ ਨਹੀੰ ਮੋਰਚੇ ‘ਚ। ਕੱਲਾ ਪੰਜਾਬ ਨਹੀੰ ਯੂਪੀ ਸਣੇ ਸਾਰੇ ਸੂਬੇ ਆ।”
ਪਰ ਭਾਜਪਾ ਹੱਥੋੰ ਸਿੱਖ ਈ ਕਿਉੰ ਸ਼ਹੀਦ ਹੋਏ ? ਯੋਗਿੰਦਰ ਯਾਦਵ ਤੇ ਉਸਦੇ ਸੈਕੂਲਰ ਕਿਸਾਨ ਕਿਥੇ ਸੀ ? ਸਟੇਜਾਂ ਤੇ ਮੋਦੀ ਨੂੰ ਲਲਕਾਰਨ ਵਾਲੇ ਸਿੱਖਾਂ ਦੇ ਪੁੱਤ ਮਰਵਾ ਕੇ ਹੁਣ ਰਾਜਨੀਤੀ ਕਰਨਗੇ, ਸਮਝੌਤੇ ਕਰ ਕੇ ਸ਼ਹੀਦਾਂ ਦਾ ਮੁੱਲ ਵੱਟਣਗੇ।
#ਮਹਿਕਮਾ_ਪੰਜਾਬੀ
ਲਖੀਮਪੁਰ ਖ਼ੀਰੀ ਚ ਡਿਪਟੀ CM ਦੇ ਵਿਰੋਧ ਕਰਦਿਆਂ ਕਿਸਾਨਾਂ ਤੇ ਮੇਂਬਰ ਪਾਰਲੀਮੈਂਟ ਦੇ ਮੁੰਡੇ ਨੇ ਚਲਾਈ ਗੋਲੀ। ਦੋ ਕਿਸਾਨਾਂ ਦੀ ਮੌਤ ਦੀ ਆ ਰਹੀ ਹੈ ਖਬਰ।
ਨਵੀਂ ਦਿੱਲੀ, 3 ਅਕਤੂਬਰ – ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕੇਂਦਰੀ ਮੰਤਰੀ ਦੇ ਦੌਰੇ ਦਾ ਸੜਕਾਂ ’ਤੇ ਵਿਰੋਧ ਕਰ ਰਹੇ ਕਿਸਾਨਾਂ ’ਤੇ ਅਣਪਛਾਤਿਆਂ ਨੇ ਗੱਡੀਆਂ ਚੜ੍ਹਾ ਦਿੱਤੀਆਂ
ਸੰਯੁਕਤ ਕਿਸਾਨ ਮੋਰਚੇ ਵੱਲੋਂ ਬਲਬੀਰ ਸਿੰਘ ਰਾਜੇਵਾਲ, ਡਾ.ਦਰਸ਼ਨ ਪਾਲ, ਗੁਰਨਾਮ ਸਿੰਘ ਚੜੂਨੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵਕੁਮਾਰ ਸ਼ਰਮਾ ‘ਕੱਕਾਜੀ’, ਯੁੱਧਵੀਰ ਸਿੰਘ, ਯੋਗਿੰਦਰ ਯਾਦਵ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਘਟਨਾ ਵਿੱਚ ਘੱਟੋ ਘੱਟ ਦੋ ਕਿਸਾਨਾਂ ਦੀ ਮੌਤ ਹੋ ਗਈ ਹੈ ਅਤੇ ਐੱਸਕੇਐੱਮ ਆਗੂ ਤਜਿੰਦਰ ਸਿੰਘ ਵਿਰਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਇਸ ਤੋਂ ਪਹਿਲਾਂ ਅੱਜ ਕਿਸਾਨਾ ਨੇ ਸਵੇਰ ਤੋਂ ਕਿਸਾਨਾਂ ਨੇ ਪਿੰਡ ਟਿਕੁਨੀਆ ਵਿੱਚ ਹੈਲੀਪੈਡ ਉੱਤੇ ਕਬਜ਼ਾ ਕਰ ਲਿਆ ਸੀ।