ਕਿਰਪਾਨ ਦੇ ਮਸਲੇ ਤੇ ਸਿਮਰਨਜੀਤ ਸਿੰਘ ਮਾਨ ਨੂੰ ਪੁੱਛੇ ਸਵਾਲ ਦੇ ਜੁਆਬ ‘ਚ ਉਨਾਂ ਬਹੁਤ ਹੀ ਸਪੱਸ਼ਟ ਕਿਹਾ ਕਿ ਭਾਰਤ ਵਿਚ ਹਿੰਦੂ ਦੀ ਸਰਕਾਰ ਆ। ਸਿੱਖ ਨੂੰ ਸੰਵਿਧਾਨ ਅੰਗਰਜ ਦੇ ਰਾਜ ਦੇ ਸਮੇੰ ਤੋੰ ਕ੍ਰਿਪਾਨ ਪਾਉਣ ਅਤੇ ਕਿਤੇ ਵੀ ਲਿਜਾਣ ਤੋੰ ਨਹੀੱ ਰੋਕਦਾ, ਪਰ ਦੇਸ ਤੇ ਰਾਜ ਕਰ ਰਿਹਾ ਹਿੰਦੂ ਦੱਸੇ ਕਿ ਉਹ ਮੈਨੂੰ ਕਿਰਪਾਨ ਲੈ ਕੇ ਜਾਣ ਦੇਵੇਗੇ ਜਾਂ ਨਹੀੰ ?
ਮਾਨ ਸਾਹਬ ਇਕ ਵਾਰ ਕਿਰਪਾਨ ਬਾਰੇ ਸਪੱਸ਼ਟ ਸਟੈੰਡ ਲੈ ਕੇ ਪਾਰਲੀਮੈੰਟ ਨਹੀੰ ਗਏ ਸਨ। ਦੂਜੀ ਵਾਰ ਜਥੇਦਾਰ ਭਾਈ ਰਣਜੀਤ ਸਿੰਘ ਦੇ ਕਹਿਣ ਦੇ ਗਾਤਰੇ ਵਾਲੀ ਕਿਰਪਾਨ ਨਾਲ ਗਏ ਸਨ। ਮਾਨ ਸਾਹਿਬ ਗਿਲਾ ਕਰਦੇ ਨੇ ਕਿ ਜੇ ਮੇਰੀ ਕੌਮ ਮੇਰਾ ਸਾਥ ਦਵੇ ਤਾਂ ਮੈੰ ਤਿੰਨ ਫੁਟੀ ਵੀ ਪਾਰਲੀਮੈੰਟ ‘ਚ ਲਿਜਾ ਸਕਦਾ। ਪਰ ਭਾਰਤੀ ਗੁਲਾਮੀ ਕਾਰਨ ਸਿੱਖਾਂ ਦੀ ਵੱਡੀ ਗਿਣਤੀ ਨਚਾਰਾਂ ਤੇ ਮਸਖਰਿਆਂ ਦੇ ਆਖੇ ਕਿਰਪਾਨ ਵਰਗੇ ਬੁਨਿਆਦੀ ਹੱਕੀ ਮਸਲੇ ਤੇ ਦੰਦ ਕੱਢਣ ਲੱਗ ਜਾਂਦੀ ਹੈ।
ਅਕਲ ਦੇ ਦੁਸ਼ਮਣਾਂ ਨੂੰ ਇਹ ਵੀ ਨਹੀੰ ਪਤਾ ਕਿ 1989 ਪਿੱਛੋ ਇੱਕ ਵਾਰ ਸਰਦਾਰ ਮਾਨ ਪਾਰਲੀਮੈਟ ਜਾ ਚੁੱਕੇ ਹਨ ਤੇ ਓਹਨਾ ਦੇ ਰੱਖੇ 75 ਸਵਾਲ ਪਾਰਲੀਮੈੰਟ ਦੇ ਰਿਕਾਡ ਦਾ ਹਿੱਸਾ ਨੇ।ਖੈਰ! ਮਾਨ ਸਾਹਿਬ ਇਸ ਵਾਰ ਵੀ ਕਿਰਪਾਨ ਨਾਲ ਹੀ ਪਾਰਲੀਮੈੰਟ ਜਾਣਗੇ। ਵੱਡੀ ਕਿਰਪਾਨ ਲਿਜਾਣ ਦਾ ਸੰਵਿਧਾਨਿਕ ਹੱਕ ਹੋਣ ਦੇ ਬਾਵਯੂਦ ਵੀ ਭਾਰਤ ਦਾ ਹਿੰਦੂ ਉਨਾਂ ਨੂੰ ਕਿਰਪਾਨ ਨਾਲ ਨਹੀੰ ਲਿਜਾਣ ਦਿੰਦਾ, ਕਿਉੰਕਿ ਸਿੱਖ ਭਾਰਤ ‘ਚ ਗੁਲਾਮ ਨੇ।
#ਮਹਿਕਮਾ_ਪੰਜਾਬੀ