ਕੋਈ ਸ਼ੱਕ ਨਹੀੰ ਕਿ IAS ਦਾ ਇਮਤਿਹਾਨ ਭਾਰਤ ਵਿਚ ਸਭ ਤੋੰ ਔਖਾ ਇਮਤਿਹਾਨ ਹੈ ਤੇ ਇਸ ਵਿਚੋੰ ਪਾਸ ਹੋਣ ਵਾਲੇ ਜਹੀਨ ਬੰਦੇ ਹੁੰਦੇ ਨੇ। ਲੱਖਾਂ ਬੰਦੇ ਆਪਣੀ ਉਮਰ ਦੇ ਹਸੀਨ ਵਰੇ ਇਸ ਇਮਤਿਹਾਨ ਦੇ ਲੇਖੇ ਲਾ ਦਿੰਦੇ ਨੇ। ਇਸ ਦੀ ਭਰੋਸੇਯੋਗਤਾ ਵੀ ਕਦੇ ਹੋਰਨਾਂ ਇਮਤਿਹਾਨਾਂ ਵਾਂਗ ਰੌਲ‍ੇ ਰੱਪੇ ‘ਚ ਨਹੀੰ ਰਹੀ। ਹਾਲਾਂਕਿ ਭਾਜਪਾ ਦੇ ਰਾਜ ‘ਚ ਸੈਕੂਲਰ-ਲਿਬਰਲਾਂ ਦੇ ਦੋਸ਼ ਨੇ ਕਿ ਸੰਘ ਇਨਾਂ ਭਰਤੀਆਂ ਤੇ ਆਪਣਾ ਅਸਰ ਰਸੂਖ ਵਰਤਦਾ ਹੈ।

ਪਰ ਸਾਡਾ ਸਬੰਧ ਪੰਜਾਬ ਤੇ ਸਿੱਖਾਂ ਦੇ ਪੱਖ ਤੋੰ ਹਾਲੀਆ ਇਮਤਿਹਾਨ ਬਾਰੇ ਹੋ ਰਹੀ ਚਰਚਾ ‘ਚ ਪੰਜਾਬ ਦੀ ਨੌਜਵਾਨੀ ਦੇ ਦੋਸ਼ੀ ਹੋਣ ਦੇ ਫ਼ਤਵਿਆਂ ਬਾਰੇ ਆਪਣਾ ਪੱਖ ਰੱਖਣਾ ਹੈ। IAS ਦਾ ਨਤੀਜਾ ਨਿਕਲਣ ਪਿਛੋੰ ਇਹ ਚਰਚਾ ਏ ਕਿ ਪੰਜਾਬ ਦੇ ਨੌਜਵਾਨ ਅਨਪੜ ਨੇ, ਨਿਕੰਮੇ ਨੇ, ਫੁਕਰੇ ਨੇ, ਬਾਹਰ ਜਾ ਕੇ ਦਿਹਾੜੀਆਂ ਕਰਨ ਯੋਗੇ ਨੇ, ਤੇ ਬੱਸ IELTS ਜੋਗੇ ਨੇ।

ਹਾਲਾਂਕਿ ਇਹ ਗੱਲ ਕੁਝ ਹੱਦ ਤੱਕ ਸਹੀ ਹੈ ਕਿ ਅਵਾਰਾ ਪੈਸੇ ਤੇ ਬਜਾਰੂ ਖਾਹਸ਼ਾਂ ਨੇ ਪੰਜਾਬ ਦੇ ਸਿੱਖ ਨੌਜਵਾਨ ਨੂੰ ਮਿਹਨਤ ਅਤੇ ਕਿਰਦਾਰ ਘੜਨ ਦੇ ਰਾਹਾਂ ਤੋੰ ਹੋੜ ਕੇ ਬਦਇਖਲਾਕੀ ਤੇ ਫੁਕਰੇਪਨ ਵੱਲ ਤੋਰਿਆ ਹੈ। ਪਰ ਦੂਜੇ ਪਾਸੇ ਸਿਰ ਭੰਨ ਕੇ ਰਾਸ਼ਟਰੀ ਇਮਤਿਹਾਨਾਂ ਦੀ ਤਿਆਰੀ ਕਰਨ ਵਾਲੇ ਯੋਗ ਉਮੀਦਵਾਰਾਂ ਦੀ ਵੀ ਕਮੀ ਨਹੀਂ।
ਯੂਨੀਵਰਸਟੀਆਂ ਕਾਲਜਾਂ ਦੀਆਂ ਲਾਇਬ੍ਰੇਰੀਆ ਅਜਿਹੇ ਨੌਜਵਾਨਾਂ ਨਾਲ ਭਰੀਆਂ ਦੇਖੀਆਂ ਜਾ ਸਕਦੀਆਂ ਨੇ।

ਫੇਰ ਇਹ ਸਿੱਖ ਨੌਜਵਾਨ ਇਮਤਿਹਾਨ ਪਾਸ ਕਿਉੰ ਨਹੀੰ ਕਰਦੇ ? ਕੀ ਇਨਾਂ ਦੀ ਦਿਮਾਗੀ ਸਮਰੱਥਾ ਬਿਹਾਰੀਆਂ ਜਾਂ ਯੂਪੀ ਵਾਲਿਆ ਨਾਲੋੰ ਘੱਟ ਹੈ ? ਵਿਸਲੇਸ਼ਣ ਕਰੋਗੇ ਤਾਂ ਜਾਣੋਗੇ ਕਿ ਸਿੱਖ ਸਰੂਪ ਵਾਲੇ ਮੁੰਡੇ ਹਮੇਸ਼ਾਂ ਕੁਝ ਕੁ ਨੰਬਰਾਂ ਨਾਲ ਪੱਛੜਦੇ ਨਜ਼ਰ ਆਉਂਦੇ ਆ।

ਜੇ ਤੁਸੀੰ ਕਾਮਰੇਡ ਕਿਸਮ ਦੇ ਬੰਦਿਆ ਨਾਲ ਬਹਿਣ ਉੱਠਣ ਕਰਕੇ ਜਾਂ ਫੇਸਬੁੱਕ ਪੋਸਟਾਂ ਪੜ ਕੇ ਸਵੈ-ਨਫਰਤ ਦਾ ਸ਼ਿਕਾਰ ਹੋ ਗਏ ਓ ਤਾਂ ਤੁਸੀ ਕਹੋਗੇ ਕਿ
“ਹਾਂ, ਸਿੱਖ ਨੌਜਵਾਨ ਬਲਦ-ਬੁੱਧੀ ਹੁੰਦੇ ਨੇ ਤੇ ਬਿਹਾਰੀ ਅਕਲਮੰਦ”।

ਪਰ ਜੇ ਤੁਸੀੰ ਅੰਕੜਿਆਂ ਰਾਹੀਂ ਰਾਸ਼ਟਰਵਾਦ ਦੀ ਸਿਆਸਤ ਤੇ ਰਾਜ ਦੀਆਂ ਨਿਆਮਤਾਂ ਦੇ ਆਰ ਪਾਰ ਵੇਖਣ ਦੀ ਸਮਰੱਥਾ ਰੱਖਦੇ ਹੋ ਤਾਂ ਝੱਟ ਜਾਣ ਜਾਵੋਗੇ ਕਿ ਸਿੱਖ ਅਫਸਰ ਕਿਉੰ ਨਹੀੰ ਲੱਗਦੇ ਤੇ ਬਿਹਾਰੀ ਕਿਉੰ ਲੱਗਦੇ ਨੇ ਜਦਕਿ ਉਹਨਾਂ ਦਾ ਬੌਧਿਕ ਪੱਧਰ ਬਹੁਤ ਆਮ ਜਿਹਾ ਹੁੰਦਾ ਏ। ਕਿਸੇ ਵੀ ਅਫਸਰ ਨੇ ਕਦੇ ਕੋਈ ਮਾਅਰਕੇ ਵਾਲਾ ਕੰਮ ਵੀ ਨਹੀਂ ਕਰਕੇ ਦਿਖਾਇਆ ਕਦੇ।

ਬਿਹਾਰ ਅਜੋਕੇ ਭਾਰਤ ਦੇ ਰਾਸ਼ਟਰਵਾਦ ਦੀ ਫੈਕਟਰੀ ਹੈ। ਪਿਛਲੇ ਕੁਝ ਦਹਾਕਿਆਂ ਵਿਚ ਬਿਹਾਰੀ ਵੱਸੋੰ ਭਾਰਤ ਖਿਲਾਫ ਉੱਠਣ ਵਾਲੀ ਹਰ ਅਵਾਜ ਦੇ ਸਿਰ ਤੇ ਬਿਠਾਈ ਹੈ। ਬਿਹਾਰੀਆਂ ਦੀ ਪੁਸ਼ਤਪਨਾਹੀ ਲਈ ਰਾਸ਼ਟਰਵਾਦ ਪੀੜਤ ਸਟੇਟਾਂ ਵਿੱਚ ਬਿਹਾਰੀ ਉੱਚ ਅਫਸਰ ਲਾਏ ਜਾਂਦੇ ਹਨ, ਜੋ ਦੇਸ਼ ਦੇ ਰਾਸ਼ਟਰਵਾਦੀ ਹਿੱਤਾਂ ਨੂੰ ਮਨੁੱਖੀ ਹੱਕੂਕਾਂ ਤੋੰ ਉੱਤੇ ਰੱਖਦੇ ਹਨ।

ਤਾਂ ਕੀ ਫਿਰ ਇਮਤਿਹਾਨ ‘ਚ ਹੇਰਾਫੇਰੀ ਹੁੰਦੀ ਹੈ ? ਨਹੀੰ, ਅਸੀੰ ਅਜਿਹਾ ਕੋਈ ਦਾਅਵਾ ਨਹੀੰ ਕਰ ਰਹੇ। ਸਿਰਫ ਖੁਸ਼ਵੰਤ ਸਿੰਘ ਦਾ ਇਕ ਲੇਖ ਸਾਂਝਾ ਕਰ ਰਹੇ ਹਾਂ। ਜਿਸ ਵਿੱਚ ਉਸ ਨੇ 1947 ਤੋੰ 35 ਸਾਲ ਪਹਿਲਾਂ, ਭਾਵ ਕਿ 1935, ਤੇ ਫੇਰ 35 ਸਾਲ ਬਾਅਦ, 1982 ਤੱਕ ਦੇ ਅੰਕੜੇ ਦਿੱਤੇ ਹਨ।
ਕਿ ਕਿਵੇੰ ਬਾਹਮਣ ਦੇਸ਼ ਦੇ 3.5 ਫੀਸਦ ਹੋਣ ਕਰਕੇ ਅੰਗਰੇਜੀ ਰਾਜ ਵਿਚ 3 ਫੀਸਦ ਸਰਕਾਰੀ ਮੁਲਾਜਮ ਸਨ, ਪਰ “ਅਜ਼ਾਦੀ!” ਪਿਛੋੰ ਬਾਹਮਣ ਦੇਸ਼ ਦੀਆਂ 63 ਫੀਸਦ ਨੌਕਰੀਆਂ ‘ਤੇ ਨਿਯੁਕਤ ਹੋ ਗਏ!

ਜਿਵੇੰ ਖੁਸ਼ਵੰਤ ਸਿੰਘ ਮੰਨਦਾ ਸੀ ਕਿ ਬਾਹਮਣਾ ਦੀ ਬੌਧਿਕ ਯੋਗਤਾ (IQ) “ਅਜ਼ਾਦੀ!” ਪਿਛੋੰ ਛਾਲਾਂ ਮਾਰ ਕੇ ਵੱਧ ਗਈ। ਇਵੇੰ ਹੀ ਤੁਸੀੰ ਮੰਨੋ ਕਿ ਸਿੱਖ ਅਜ਼ਾਦੀ ਮਿਲਣ ਨਾਲ ਬਲਦ-ਬੁੱਧੀ ਹੋ ਗਏ, ਤੇ ਬਿਹਾਰੀਆਂ ਦੇ ਦਿਮਾਗ ਦੀ ਬੱਤੀ ਜਗ ਪਈ।
#ਮਹਿਕਮਾ_ਪੰਜਾਬੀ