ਹਰਿਆਣਾ ਸਰਕਾਰ ਨੇ ਮਾਰੇ ਗਏ ਡੀ.ਐੱਸ.ਪੀ. ਦੇ ਪਰਿਵਾਰ ਨੂੰ 1 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਕੀਤਾ ਐਲਾਨ

ਹਰਿਆਣਾ ‘ਚ ਭਾਜਪਾ ਦੀ ਸਰਕਾਰ ‘ਚ ਮਾਈਨਿੰਗ ਮਾਫ਼ੀਆ ਬੇਲਗਾਮ ਹੋ ਗਿਆ ਹੈ। ਮਾਈਨਿੰਗ ਮਾਫ਼ੀਆ ਨੇ ਡੀ.ਐੱਸ.ਪੀ. ਨੂੰ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਡੀ.ਐੱਸ.ਪੀ. ਸੁਰੇਂਦਰ ਸਿੰਘ ਨਾਜਾਇਜ਼ ਮਾਈਨਿੰਗ ਰੋਕਣ ਗਏ ਸਨ। ਇਸ ਦੌਰਾਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ।

ਚੰਡੀਗੜ੍ਹ, 19 ਜੁਲਾਈ – ਹਰਿਆਣਾ ਦੇ ਨੂਹ ਵਿਖੇ ਨਾਜਾਇਜ਼ ਮਾਈਨਿੰਗ ਰੋਕਣ ਗਏ ਡੀ.ਐੱਸ.ਪੀ. ਸੁਰੇਂਦਰ ਸਿੰਘ ਦੀ ਹੱ ਤਿ ਆ ਨੂੰ ਲੈ ਕੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅਸੀਂ ਕਿਸੇ ਨੂੰ ਨਹੀਂ ਬਖ਼ਸ਼ਾਂਗੇ। ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਾਰੇ ਗਏ ਡੀ.ਐੱਸ.ਪੀ. ਸੁਰੇਂਦਰ ਸਿੰਘ ਦੇ ਪਰਿਵਾਰ ਨੂੰ ਬੈਂਕ ਵਲੋਂ 50 ਲੱਖ ਰੁਪਏ ਦਿੱਤੇ ਜਾਣਗੇ ਤੇ ਹਰਿਆਣਾ ਸਰਕਾਰ ਵੀ ਡੀ.ਐੱਸ.ਪੀ. ਸੁਰੇਂਦਰ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਦੇਵੇਗੀ।

ਤਾਵਡੂ ਦੇ ਡੀਐੱਸਪੀ ਸੁਰਿੰਦਰ ਸਿੰਘ ਨੂੰ ਅੱਜ ਡੰਪਰ ਡਰਾਈਵਰ ਨੇ ਉਸ ਵੇਲੇ ਆਪਣੀ ਗੱਡੀ ਹੇਠ ਦੇ ਕੇ ਮਾ ਰ ਦਿੱਤਾ, ਜਦੋਂ ਉਸ ਨੂੰ ਰੋਕ ਕੇ ਕਾਗਜ਼ਾਤ ਮੰਗੇ ਗਏ। ਡੀਐੱਸਪੀ ਆਪਣੀ ਟੀਮ ਸਮੇਤ ਟੌਰੂ ਨੇੜੇ ਪਚਗਾਓਂ ਇਲਾਕੇ ‘ਚ ਅਰਾਵਲੀ ਪਹਾੜੀਆਂ ‘ਤੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਕਾਰਵਾਈ ਕਰਨ ਗਿਆ ਸੀ। ਸਵੇਰੇ 11.50 ਵਜੇ ਦੇ ਕਰੀਬ ਡੀਐੱਸਪੀ, ਦੋ ਪੁਲੀਸ ਕਰਮਚਾਰੀਆਂ, ਡਰਾਈਵਰ ਅਤੇ ਗੰ ਨ ਮੈ ਨ ਛਾਪਾ ਮਾਰਨ ਗਿਆ। ਉਸ ਨੇ ਡੰਪਰ ਨੂੰ ਦੇਖਿਆ ਅਤੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਉਸ ਨੇ ਡਰਾਈਵਰ ਤੋਂ ਕਾਗਜ਼ਾਤ ਮੰਗੇ ਪਰ ਡਰਾਈਵਰ ਨੇ ਗੱਡੀ ਭਜਾਉਣ ਵੇਲੇ ਡੀਐੱਸਪੀ ਨੂੰ ਹੇਠਾਂ ਦੇ ਕੇ ਮਾਰ ਦਿੱਤਾ ਤੇ ਫ਼ ਰਾ ਰ ਹੋ ਗਿਆ। ਨੂਹ ਜ਼ਿਲ੍ਹਾ ਮਾਈਨਿੰਗ ਮਾਫੀਆ ਵੱਲੋਂ ਪੁਲੀਸ ‘ਤੇ ਹ ਮ ਲਿ ਆਂ ਲਈ ਬਦਨਾਮ ਹੈ।

ਨਜਾਇਜ਼ ਮਾਈਨਿੰਗ ਰੋਕਣ ਗਏ DSP ਨੂੰ ਪੱਥਰਾਂ ਨਾਲ ਭਰੇ ਡੰਪਰ ਨਾਲ ਕੁਚਲਿਆ ! #Haryana #Mewat #DSP #Raid #IllegalMining #ManoharLalKhattar